ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਸਵੱਛਤਾ ਖੇਤਰ ਵਿੱਚ ਸਿਹਤ ਅਤੇ ਭਲਾਈ ਦੇ ਮਹੱਤਵ ਨੂੰ ਉਜਾਗਰ ਕਰਨ ਦੇ ਲਈ ਸਵੱਛ ਟੌਕਸ ਵੈਬੀਨਾਰ ਸੀਰੀਜ਼ ਦਾ 7ਵਾਂ ਐਡੀਸ਼ਨ ਆਯੋਜਿਤ ਕੀਤਾ ਗਿਆ
प्रविष्टि तिथि:
07 NOV 2023 5:30PM by PIB Chandigarh
ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਮਾਹੌਲ ਵਿੱਚ ਉਤਸਵ ਦੇ ਜਸ਼ਨ ਦੀ ਉਮੰਗ ਭਰ ਜਾਂਦੀ ਹੈ। ਸਾਰੇ ਲੋਕ ਬਹੁਤ ਉਤਸ਼ਾਹ ਅਤੇ ਖੁਸ਼ੀ ਨਾਲ ਦੀਵਾਲੀ ਦਾ ਸੁਆਗਤ ਕਰ ਰਹੇ ਹਨ, ਜਿਨ੍ਹਾਂ ਨੇ ਆਪਣੇ ਘਰਾਂ, ਸੜਕਾਂ, ਆਸ-ਪੜੋਸ ਅਤੇ ਬਜ਼ਾਰਾਂ ਨੂੰ ਰੌਸ਼ਨੀ ਸਮੇਤ ਹੋਰ ਚੀਜ਼ਾਂ ਨਾਲ ਸਜਾ ਕੇ ਸੁੰਦਰ ਰੂਪ ਦਿੱਤਾ ਹੈ। ਸਾਲ ਭਰ ਵਿੱਚ ਇਹੀ ਉਹ ਸਮਾਂ ਹੁੰਦਾ ਹੈ, ਜੋ ਸਾਡੇ ਘਰਾਂ ਸਮੇਤ ਜਨਤਕ ਖੇਤਰਾਂ ਵਿੱਚ ਵੀ ਸਵੱਛਤਾ ਦੇ ਮਹੱਤਵ ‘ਤੇ ਚਾਨਣਾ ਪਾਉਂਦਾ ਹੈ ਅਤੇ ਅਜਿਹਾ ਕਰਨ ਦੇ ਲਈ ਵੱਡੀ ਸੰਖਿਆ ਵਿੱਚ ਲੋਕ ਇਕੱਠੇ ਆਉਂਦੇ ਹਨ। ਦੇਸ਼ ਭਰ ਦੇ ਸ਼ਹਿਰਾਂ ਵਿੱਚ ਨਾਗਰਿਕ ਆਪਣੇ ਆਸ-ਪਾਸ ਸਾਫ-ਸਫਾਈ ਸੁਨਿਸ਼ਚਿਤ ਕਰਨ ਅਤੇ ਸਵੱਛਤਾ ਬਣਾਏ ਰੱਖਣ ਦੇ ਲਈ ਅਭਿਯਾਨਾਂ ਵਿੱਚ ਸ਼ਾਮਲ ਹੋ ਰਹੇ ਹਨ, ਜਿਸ ਨਾਲ ਤਿਉਹਾਰ ਹੋਰ ਵੀ ਖਾਸ ਅਤੇ ਸਾਰਥਕ ਹੋ ਗਿਆ ਹੈ। ਇਸ ਦੀ ਜ਼ਿੰਮੇਦਾਰੀ ਪਹਿਲੀ ਕਤਾਰ ਦੇ ਲੋਕਾਂ ‘ਤੇ ਵੀ ਆਉਂਦੀ ਹੈ, ਜੋ ਵਿਸ਼ੇਸ਼ ਸਵੱਛਤਾ ਅਭਿਯਾਨ ਚਲਾ ਰਹੇ ਹਨ, ਕਚਰੇ ਦੇ ਭਾਰੀ ਪ੍ਰਵਾਹ ਦਾ ਪ੍ਰਬੰਧਨ ਕਰ ਰਹੇ ਹਨ ਅਤੇ ਸਵੱਛਤਾ ਤੇ ਵੇਸਟ ਖੇਤਰ ਵਿੱਚ ਵੀ ਪ੍ਰਬੰਧਨ ਕਰ ਰਹੇ ਹਨ।
ਸਵੱਛਤਾ ਦੀ ਯਾਤਰਾ ਨੂੰ ਅੱਗੇ ਵਧਾਉਂਦੇ ਹੋਏ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ (ਐੱਮਓਐੱਚਯੂਏ) ਨੇ ਸਵੱਛ ਅਤੇ ਵਾਤਾਵਰਣ ਦੇ ਅਨੁਕੂਲ ਦੀਵਾਲੀ ਮਨਾਉਣ, ਸਥਾਨਕ ਉਤਪਾਦਾਂ ਦਾ ਉਪਯੋਗ ਕਰਨ ਸਮੇਤ ਪੁਰਾਣੀ ਅਤੇ ਨਾ ਵਰਤੀਆਂ ਗਈਆਂ ਵਸਤੂਆਂ ਨੂੰ RRR ਕੇਂਦਰਾਂ ਵਿੱਚ ਦਾਨ ਕਰਨ ਦੀ ਸਮੂਹਿਕ ਜ਼ਿੰਮੇਦਾਰੀ ਦੀ ਭਾਵਨਾ ਪੈਦਾ ਕਰਨ ਦੇ ਲਈ ਸਵੱਛ ਦੀਵਾਲੀ ਸ਼ੁਭ ਦੀਵਾਲੀ ਅਭਿਯਾਨ ਸ਼ੁਰੂ ਕੀਤਾ। ਇਸ ਦਾ ਉਦੇਸ਼ ਤਿਉਹਾਰੀ ਸੀਜ਼ਨ ਦੇ ਦੌਰਾਨ ਸਵੱਛਤਾ ਅਤੇ ਵੇਸਟ ਮੈਨੇਜਮੈਂਟ ਸੈਕਟਰ ਵਿੱਚ ਸਿਹਤ ਤੇ ਸੁਰੱਖਿਆ ਦੇ ਪਹਿਲੂ ਨੂੰ ਸ਼ਾਮਲ ਕਰਨਾ ਵੀ ਹੈ। ਨਾਗਰਿਕਾਂ, ਸਥਾਨਕ ਸੰਸਥਾਵਾਂ, ਆਰਡਬਲਿਊਏ, ਮਾਰਕਿਟ ਐਸੋਸੀਏਸ਼ਨਾਂ, ਸੈਲਫ ਹੈਲਪ ਗਰੁੱਪਸ (ਐੱਸਐੱਚਜੀ), ਗ਼ੈਰ-ਸਰਕਾਰੀ ਸੰਗਠਨਾਂ, ਦਫ਼ਤਰ ਪਰਿਸਰਾਂ, ਸਕੂਲਾਂ, ਸੰਸਥਾਵਾਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸੜਕਾਂ ਦੀ ਸਫਾਈ ਦਾ ਸਮਾਂ ਨਿਰਧਾਰਿਤ ਹੋਵੇ। ਇਸ ਨੂੰ ਸਵੇਰੇ ਤੜਕੇ ਦੇ ਸਮੇਂ ਵਿੱਚ ਬਦਲਿਆ ਗਿਆ ਹੈ, ਜਦੋਂ ਪ੍ਰਦੂਸ਼ਣ ਸਮੇਤ ਵਿਅਸਤ ਬਜ਼ਾਰਾਂ ਅਤੇ ਸੜਕਾਂ ‘ਤੇ ਆਉਣ ਵਾਲੇ ਲੋਕਾਂ ਦੀ ਸੰਖਿਆ ਬਹੁਤ ਘੱਟ ਹੁੰਦੀ ਹੈ। ਧੂੜ ਨੂੰ ਘੱਟ ਰੱਖਣ ਦੇ ਲਈ ਸਪ੍ਰੇ ਅਤੇ ਪਾਣੀ ਛਿੜਕਣ ਦੀਆਂ ਗਤੀਵਿਧੀਆਂ ਨਿਯਮਿਤ ਅੰਤਰਾਲ ‘ਤੇ ਹੋਣੀ ਚਾਹੀਦੀ ਹੈ। ਸਥਾਨਕ ਸੰਸਥਾਵਾਂ ਦੁਆਰਾ ਉਚਿਤ ਫੇਸ ਮਾਸਕ ਸੁਰੱਖਿਆਤਮਕ ਅੱਖ ਅਤੇ ਸੁਰੱਖਿਆ ਗਿਅਰ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ।

ਇਸ ਅਭਿਯਾਨ ਦੇ ਇੱਕ ਹਿੱਸੇ ਅਤੇ ਆਗਾਮੀ ਤਿਉਹਾਰ ਦੇ ਸੀਜ਼ਨ ਦੀ ਤਿਆਰੀ ਦੇ ਰੂਪ ਵਿੱਚ ਐੱਮਓਐੱਚਯੂਏ ਨੇ ‘ਸਵੱਛਤਾ ਅਤੇ ਵੇਸਟ ਮੈਨੇਜਮੈਂਟ ਸੈਕਟਰ ਵਿੱਚ ਸਿਹਤ ਅਤੇ ਭਲਾਈ’ ਵਿਸ਼ੇ ‘ਤੇ ਸਵੱਛ ਵਾਰਤਾ ਵੈਬੀਨਾਰ ਲੜੀ ਦੇ 7ਵੇਂ ਐਡੀਸ਼ਨ ਦਾ ਆਯੋਜਨ ਕੀਤਾ। ਐੱਮਓਐੱਚਯੂਏ ਸਕੱਤਰ ਸ਼੍ਰੀ ਮਨੋਜ ਜੋਸ਼ੀ ਸਮੇਤ ਸੰਯੁਕਤ ਸਕੱਤਰ ਤੇ ਐੱਸਬੀਐੱਮ-ਯੂ ਡਾਇਰੈਕਟਰ ਸ਼੍ਰੀਮਤੀ ਰੂਪਾ ਮਿਸ਼ਰਾ ਦੀ ਪ੍ਰਧਾਨਗੀ ਵਿੱਚ 7ਵੇਂ ਐਪੀਸੋਡ ਵਿੱਚ ਸਵੱਛਤਾ ਖੇਤਰ ਵਿੱਚ ਸਿਹਤ ਅਤੇ ਭਲਾਈ ਦੇ ਮਹੱਤਵ ‘ਤੇ ਚਾਨਣਾ ਪਾਇਆ ਗਿਆ। ਸੈਸ਼ਨ ਨੂੰ ਮੇਦਾਂਤਾ ਦੇ ਮੈਡੀਕਲ ਸਿੱਖਿਆ ਡਾਇਰੈਕਟਰ, ਇੰਟਰਨਲ ਮੈਡੀਸਿਨ ਐਂਡ ਰੈਸਪਿਰੇਟਰੀ ਐਂਡ ਸਲੀਪ ਮੈਡੀਸਿਨ ਸੰਸਥਾਨ ਦੇ ਪ੍ਰਧਾਨ, ਪਦਮ ਸ਼੍ਰੀ ਡਾ. ਰਣਦੀਪ ਗੁਲੇਰੀਆ ਨੇ ਸੰਬੋਧਿਤ ਕੀਤਾ। ਡਾ. ਗੁਲੇਰੀਆ ਨੇ ਕਾਰਜਬਲ ਨੂੰ ਵਾਯੂ ਪ੍ਰਦੂਸ਼ਣ ਦੇ ਸੰਪਰਕ ਵਿੱਚ ਰਹਿਣ ਦੇ ਦੌਰਾਨ ਅਭਿਯਾਸ ਕਰਨ ਅਤੇ ਪਾਲਨ ਕਰਨ ਦੇ ਲਈ ਐੱਸਓਪੀ ਅਤੇ ਪ੍ਰੋਟੋਕੋਲ ਬਣਾਉਣ ਦਾ ਸੁਝਾਅ ਦਿੱਤਾ।

ਮੰਚ ‘ਤੇ ਬੋਲਦੇ ਹੋਏ ਪਦਮ ਸ਼੍ਰੀ ਪੁਰਸਕਾਰ ਜੇਤੂ ਨੇ ਸ਼ਮਨ ਕਾਰਵਾਈ ਦੀ ਜ਼ਰੂਰਤ ਅਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਧਿਆਨ ਕੇਂਦ੍ਰਿਤ ਕੀਤਾ। ਤਤਕਾਲ ਉਪਾਵਾਂ ਦੀ ਜ਼ਰੂਰਤ ‘ਤੇ ਚਾਨਣਾ ਪਾਉਂਦੇ ਹੋਏ ਡਾ. ਗੁਲੇਰੀਆ ਨੇ ਪਟਾਕਿਆਂ ਦੇ ਉਪਯੋਗ ‘ਤੇ ਰੋਕ ਲਗਾਉਣ, ਵਪਾਰਕ ਸਿਹਤ ਅਤੇ ਸੁਰੱਖਿਆ ਉਪਾਵਾਂ ਜਿਹੇ ਸੇਫਟੀ ਆਈ ਗਿਅਰ, ਸੁਰੱਖਿਆ ਗਿਅਰ, ਐੱਨ 95 ਮਾਸਕ, ਕੈਪ, ਜੋਖਮ ਨੂੰ ਘੱਟ ਕਰਨ ਦੇ ਤਰੀਕਿਆਂ, ਬਾਹਰ ਕੰਮ ਕਰਨ ਵਾਲੇ ਸ਼੍ਰਮਿਕਾਂ ਦੇ ਲਈ ਪ੍ਰਦੂਸ਼ਣ ਨਿਵਾਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਨਜ਼ਰ ਆਉਣ ਵਾਲੇ ਕਚਰੇ ਨੂੰ ਉਠਾਉਣ ‘ਤੇ ਜ਼ੋਰ ਦਿੱਤਾ। ਇਸ ਦੌਰਾਨ ਮੰਚ ‘ਤੇ ਚਿੰਤਨ ਵਾਤਾਵਰਣ ਰਿਸਰਚ ਅਤੇ ਐਕਸ਼ਨ ਗਰੁੱਪ ਦੀ ਸੰਸਥਾਪਕ ਅਤੇ ਡਾਇਰੈਕਟਰ ਸ਼੍ਰੀਮਤੀ ਭਾਰਤੀ ਚਤੁਰਵੇਦੀ ਨੇ ‘ਅਨੁਚਿਤ ਗੁਣਵੱਤਾ- ਤਿੰਨ ਵਪਾਰਾਂ ‘ਤੇ ਵਾਯੂ ਪ੍ਰਦੂਸ਼ਣ ਦਾ ਪ੍ਰਭਾਵ’ ਸਬੰਧੀ ਅਧਿਐਨ ਦੇ ਨਤੀਜਿਆਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਕਚਰਾ ਇਕੱਠਾ ਕਰਨ ਵਾਲੇ ਸਫਾਈ ਮਿੱਤਰਾਂ ਅਤੇ ਸੁਰਕਸ਼ਾ ਗਾਰਡਸ ‘ਤੇ ਖਰਾਬ ਵਾਯੂ ਗੁਣਵੱਤਾ ਦੇ ਸੰਭਾਵਿਤ ਸਿਹਤ ਪ੍ਰਭਾਵਾਂ ‘ਤੇ ਚਾਨਣਾ ਪਾਇਆ ਅਤੇ ਇਸ ਦਿਸ਼ਾ ਵਿੱਚ ਪਾਲਨ ਕੀਤੇ ਜਾਣ ਵਾਲੇ ਪ੍ਰੋਟੋਕੋਲ ‘ਤੇ ਚਰਚਾ ਕੀਤੀ। ਪਦਮ ਸ਼੍ਰੀ ਡਾ. ਇੰਦਿਰਾ ਚਕਰਵਰਤੀ, ਜਨਤਕ ਸਿਹਤ ਮਾਹਿਰ, ਵਿਦਵਾਨ ਅਤੇ ਵਾਤਾਵਰਣ ਵਿਗਿਆਨੀ ਨੇ ‘WASH ਨੂੰ ਭੋਜਨ ਅਤੇ ਸਿਹਤ ਨਾਲ ਜੋੜਣਾ ਕਿੰਨਾ ਮਹੱਤਵਪੂਰਨ ਹੈ’, ਇਸ ‘ਤੇ ਆਪਣੀ ਸਲਾਹ ਸਾਂਝਾ ਕੀਤੀ। ਉਨ੍ਹਾਂ ਨੇ ਸਟ੍ਰੀਟ ਫੂਡ ਨਾਲ ਹੋਣ ਵਾਲੇ ਪ੍ਰਦੂਸ਼ਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖੁਰਾਕ ਖੇਤਰ ਵਿੱਚ ਵੇਸਟ ਮੈਨੇਜਮੈਂਟ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ‘ਤੇ ਵੀ ਚਾਨਣਾ ਪਾਇਆ ਅਤੇ ਦੱਸਿਆ ਕਿ ਸਿਹਤ ਤੇ ਸਵੱਛਤਾ ਨੂੰ ਸੁਵਿਵਸਥਿਤ ਕਰਨਾ ਕਿੰਨਾ ਮਹੱਤਵਪੂਰਨ ਹੈ।

ਇਸ ਅਵਸਰ ‘ਤੇ ਬੋਲਦੇ ਹੋਏ ਐੱਮਓਐੱਚਯੂਏ ਦੇ ਸਕੱਤਰ, ਸ਼੍ਰੀ ਮਨੋਜ ਜੋਸ਼ੀ ਨੇ ਚਿੰਤਾਜਨਕ ਵਾਯੂ ਪ੍ਰਦੂਸ਼ਣ ਦੇ ਦੌਰਾਨ ਅਪਣਾਏ ਜਾਣ ਵਾਲੇ ਐੱਸਓਪੀਸ ਅਤੇ ਪ੍ਰੋਟੋਕੋਲ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਸਵੱਛਤਾ ਕਾਰਜਕਰਤਾਵਾਂ, ਖਾਸ ਤੌਰ ‘ਤੇ ਵੇਸਟ ਮੈਨੇਜਮੈਂਟ ਸੈਕਟਰ ਵਿੱਚ ਸੁਰੱਖਿਅ ਅਤੇ ਸੁਰੱਖਿਆਤਮਕ ਗਿਅਰ ਦਾ ਉਪਯੋਗ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਨੇ ਸ਼ਹਿਰਾਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ‘ਤੇ ਵੀ ਧਿਆਨ ਕੇਂਦ੍ਰਿਤ ਕੀਤਾ ਕਿ ਪ੍ਰਦੂਸ਼ਿਤ ਹਵਾ ਦੇ ਸੰਪਰਕ ਵਿੱਚ ਆਉਣ ਵਾਲੀ ਟਾਸਕ ਫੋਰਸ ਨਿਵਾਰਣ ਉਪਾਅ ਕਰ ਰਹੀ ਹੈ। ਇਸ ਵਰਚੁਅਲ ਪ੍ਰੋਗਰਾਮ ਵਿੱਚ ਰਾਜ ਅਤੇ ਸ਼ਹਿਰ ਦੇ ਅਧਿਕਾਰੀਆਂ, ਸੈਕਟਰ ਭਾਗੀਦਾਰਾਂ, ਇਸ ਖੇਤਰ ਵਿੱਚ ਕੰਮ ਕਰਨ ਵਾਲੇ ਗੈਰ-ਸਰਕਾਰੀ ਸੰਗਠਨਾਂ ਅਤੇ ਸਵੱਛਤਾ ਕਾਰਜਕਰਤਾਵਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਸਵੱਛ ਟੌਕਸ ਸ਼ਹਿਰਾਂ ਦੇ ਨਾਲ ਇੱਕ ਇੰਟਰੈਕਟਿਵ ਸੈਸ਼ਨ ਦੇ ਨਾਲ ਸੰਪੰਨ ਹੋਈ, ਜਿਸ ਵਿੱਚ ਉਨ੍ਹਾਂ ਨੇ ਸਿਹਤ ਅਤੇ ਭਲਾਈ ਵਿੱਚ ਆਪਣੇ ਅਨੁਭਵਾਂ ਅਤੇ ਚੁਣੌਤੀਆਂ ਨੂੰ ਸਾਂਝਾ ਕੀਤਾ।
****
ਆਰਕੇਜੇ/ਐੱਮ
(रिलीज़ आईडी: 1975638)
आगंतुक पटल : 129