ਬਿਜਲੀ ਮੰਤਰਾਲਾ
azadi ka amrit mahotsav

ਐੱਨਐੱਚਪੀਸੀ ਨੇ 30 ਸਤੰਬਰ, 2023 ਨੂੰ ਸਮਾਪਤ ਹੋਈ ਛਿਮਾਹੀ ਦੇ ਲਈ ਹੁਣ ਤੱਕ ਦੇ ਉੱਚਤਮ ਵਿੱਤੀ ਪ੍ਰਦਰਸ਼ਨ ਦੀ ਰਿਪੋਰਟ ਦਿੱਤੀ

Posted On: 07 NOV 2023 5:54PM by PIB Chandigarh

ਭਾਰਤ ਦੀ ਪ੍ਰਮੁੱਖ ਹਾਈਡ੍ਰੋਪਾਵਰ ਕੰਪਨੀ ਐੱਨਐੱਚਪੀਸੀ ਨੇ ਹੁਣ ਤੱਕ ਦਾ ਸਭ ਤੋਂ ਅਧਿਕ ਛਿਮਾਹੀ ਪ੍ਰੋਫਿਟ ਆਫਟਰ ਟੈਕਸ (ਪੀਏਟੀ) ਸਟੈਂਡ ਅਲੋਨ 2,500 ਕਰੋੜ ਰੁਪਏ ਦਰਜ ਕੀਤਾ ਹੈ। ਪਿਛਲੀ ਛਿਮਾਹੀ ਵਿੱਚ ਇਹ ਸਟੈਂਡ ਅਲੋਨ ਪ੍ਰੋਫਿਟ ਆਫਟਰ ਟੈਕਸ (ਪੀਏਟੀ) 2,483 ਕਰੋੜ ਰੁਪਏ ਸੀ।

ਚਾਲੂ ਛਿਮਾਹੀ ਦੇ ਲਈ ਐੱਨਐੱਚਪੀਸੀ ਦੀ ਏਕੀਕ੍ਰਿਤ ਪੀਏਟੀ ਪਿਛਲੀ ਛਿਮਾਹੀ ਦੇ ਏਕੀਕ੍ਰਿਤ ਪੀਏਟੀ ਦੇ ਮੁਕਾਬਲੇ 2,583 ਕਰੋੜ ਰੁਪਏ ਹੈ ਪਿਛਲੀ ਛਿਮਾਹੀ ਵਿੱਚ ਇਹ 2,575 ਕਰੋੜ ਰੁਪਏ ਸੀ।

 ਐੱਨਐੱਚਪੀਸੀ ਬੋਰਡ ਨੇ 6 ਨਵੰਬਰ, 2023 ਨੂੰ ਆਯੋਜਿਤ ਆਪਣੀ ਬੈਠਕ ਵਿੱਚ 30 ਸਤੰਬਰ, 2023 ਨੂੰ ਸਮਾਪਤ ਤਿਮਾਹੀ ਅਤੇ ਛਿਮਾਹੀ ਦੇ ਵਿੱਤੀ ਪਰਿਣਾਮਾਂ ਨੂੰ ਮਨਜ਼ੂਰੀ ਦਿੱਤੀ।

 

ਐੱਨਐੱਚਪੀਸੀ ਦੀ ਆਪਣੇ 25 ਪਾਵਰ ਸਟੇਸ਼ਨਾਂ ਦੇ ਜ਼ਰੀਏ ਅਖੁੱਟ ਊਰਜਾ (ਵਿੰਡ ਅਤੇ ਸੋਲਰ ਸਮੇਤ) ਦੀ ਕੁੱਲ ਸਥਾਪਿਤ ਸਮਰੱਥਾ 7,097.2 ਮੈਗਾਵਾਟ ਹੈ, ਜਿਸ ਵਿੱਚ ਇਸ ਦੀਆਂ ਸਹਾਇਕ ਕੰਪਨੀਆਂ ਤੋਂ 1,520 ਮੈਗਾਵਾਟ  ਵੀ ਸ਼ਾਮਲ ਹੈ।

 

***

ਪੀਆਈਬੀ ਦਿੱਲੀ ਆਲੋਕ ਮਿਸ਼ਰਾ/ਧੀਪ ਜੋਏ ਮੈਮਪਿਲੀ


(Release ID: 1975575) Visitor Counter : 99


Read this release in: English , Urdu , Hindi