ਪੇਂਡੂ ਵਿਕਾਸ ਮੰਤਰਾਲਾ
ਭੂਮੀ ਸੰਸਾਧਨ ਵਿਭਾਗ ਦੀ 2 ਤੋਂ 31 ਅਕਤੂਬਰ 2023 ਤੱਕ ਵਿਸ਼ੇਸ਼ ਮੁਹਿੰਮ 3.0
Posted On:
06 NOV 2023 7:10PM by PIB Chandigarh
ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰ ਵਿੱਚ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਅਤੇ ਮਿਸ਼ਨ ਤੋਂ ਪ੍ਰੇਰਣਾ ਲੈਂਦੇ ਹੋਏ, ਭੂਮੀ ਸੰਸਾਧਨ ਵਿਭਾਗ ਨੇ ਆਪਣੀ ਵਿਸ਼ੇਸ਼ ਮੁਹਿੰਮ 3.0 ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ। ਇਹ ਮੁਹਿੰਮ ਇਸ ਦੇ ਸਾਰੇ ਤਿੰਨ ਦਫ਼ਤਰਾਂ ਅਰਥਾਤ ਐੱਨਬੀਓ ਬਿਲਡਿੰਗ, ਸ਼ਿਵਾਜੀ ਸਟੇਡੀਅਮ ਅਨੈਕਸੀ ਅਤੇ ਸੀਜੀਓ ਕੰਪਲੈਕਸ, ਨਵੀਂ ਦਿੱਲੀ ਵਿੱਚ ਲਾਗੂ ਕੀਤੀ ਗਈ। ਮੁਹਿੰਮ ਵਿੱਚ ਵਿਭਾਗ ਦੇ ਸਾਰੇ ਕਰਮਚਾਰੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।
ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਨੇ ਸਮੇਂ-ਸਮੇਂ ‘ਤੇ ਅਭਿਯਾਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਸਕੱਤਰ (ਐੱਲਆਰ) ਨੇ ਵਿਸ਼ੇਸ਼ ਮੁਹਿੰਮ 3.0 ਦੇ ਤਹਿਤ ਹੋਈ ਪ੍ਰਗਤੀ ਦੀ ਸਮੀਖਿਆ ਦੇ ਲਈ ਸਾਰੇ ਸੀਨੀਅਰ ਅਧਿਕਾਰੀਆਂ/ਮੰਡਲ ਪ੍ਰਮੁੱਖਾਂ ਦੇ ਨਾਲ ਸਪਤਾਹਿਕ ਮੀਟਿੰਗਾਂ ਕੀਤੀਆਂ। ਸਕੱਤਰ (ਐੱਲਆਰ) ਨੇ ਮੁਹਿੰਮ ਦੇ ਦੌਰਾਨ ਸੀਨੀਅਰ ਅਧਿਕਾਰੀਆਂ ਦੇ ਨਾਲ ਵਿਭਾਗ ਦੇ ਦਫ਼ਤਰਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਸਾਰੇ ਮੰਡਲ ਪ੍ਰਮੁੱਖਾਂ ਨੂੰ ਨਿਰਦੇਸ਼ ਦਿੱਤੇ ਕਿ ਸਾਰੀਆਂ ਫਾਈਲਾਂ ਦੀ ਸਮੀਖਿਆ ਅਤੇ ਛੰਟਾਈ ਸਹਿਤ ਸਾਰੀਆਂ ਸਵੱਛਤਾ ਗਤੀਵਿਧੀਆਂ ਦੀ ਪ੍ਰਭਾਵੀ ਢੰਗ ਨਾਲ ਨਿਗਰਾਨੀ ਕੀਤਾ ਜਾਵੇ। ਵਿਸ਼ੇਸ਼ ਮੁਹਿੰਮ ਦੇ ਨੋਡਲ ਅਫਸਰ ਨੇ ਸਮੀਖਿਆ ਬੈਠਕ ਕੀਤੀ ਅਤੇ ਰਿਕਾਰਡ ਰੂਮ ਸਹਿਤ ਸਾਰੇ ਸਥਾਨਾਂ ਦਾ ਨਿਰੀਖਣ ਕੀਤਾ। ਵਿਆਪਕ ਮੁਹਿੰਮ ਵਿੱਚ ਜਨਤਕ ਸ਼ਿਕਾਇਤਾਂ ਅਤੇ ਅਪੀਲਾਂ ਦਾ ਨਿਪਟਾਰਾ ਕਰਨ ਅਤੇ ਫਾਈਲਾਂ ਦਾ ਉਚਿਤ ਰਿਕਾਰਡ ਰੱਖਣ ਅਤੇ ਛੰਟਾਈ ਸੁਨਿਸ਼ਚਿਤ ਕਰਨ ਦੇ ਲਈ ਫਾਈਲਾਂ ਦੀ ਸਮੀਖਿਆ ਸਹਿਤ ਵਿਭਿੰਨ ਗਤੀਵਿਧੀਆਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ।
31 ਅਕਤੂਬਰ, 2023 ਤੱਕ, ਭੂਮੀ ਸੰਸਾਧਨ ਵਿਭਾਗ ਨੇ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ।
-
ਲਕਸ਼ ਦੇ ਅਨੁਰੂਪ ਆਊਟਡੋਰ ਅਤੇ ਇਨਡੋਰ ਸਵੱਛਤਾ ਮੁਹਿੰਮ ਨੂੰ ਸਫ਼ਲ ਚਲਾਉਣਾ।
-
ਜਨਤਕ ਸ਼ਿਕਾਇਤਾਂ/ਅਪੀਲਾਂ ਦਾ ਸ਼ਤ-ਪ੍ਰਤੀਸ਼ਤ ਨਿਪਟਾਰਾ।
-
3652 ਫਾਈਲਾਂ ਦੀ ਸਮੁੱਚੀ ਸਮੀਖਿਆ ਅਤੇ 588 ਫਾਈਲਾਂ ਨੂੰ ਹਟਾਇਆ ਗਿਆ।
-
866 ਈ-ਫਾਈਲਾਂ ਦੀ ਸਮੁੱਚੀ ਸਮੀਖਿਆ ਅਤੇ 269 ਈ-ਫਾਈਲਾਂ ਬੰਦ ਕੀਤੀਆਂ ਗਈਆਂ।
ਵਿਸ਼ੇਸ਼ ਮੁਹਿੰਮ 3.0 ਦੇ ਦੌਰਾਨ, ਹੇਠ ਲਿਖੇ ਸ਼੍ਰੇਸ਼ਠ ਤਰੀਕੇ ਅਪਣਾਏ ਗਏ: -
1 ਮਾਈ ਪਲਾਂਟ, ਮਾਈ ਲਾਈਫ
ਵਿਭਾਗ ਨੇ ਦਫ਼ਤਰਾਂ ਵਿੱਚ “ਵਾਤਾਵਰਣ ਦੇ ਲਈ ਨਿਜੀ ਪ੍ਰਯਾਸ” ਨੂੰ ਹੁਲਾਰਾ ਦੇਣ ਦੇ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਵੇਦਨਸ਼ੀਲ ਬਣਾਉਣ ਦੀ ਪਹਿਲ ਕਰਦੇ ਹੋਏ ਕਾਰਜ ਸਥਲਾਂ ‘ਤੇ ਆਪਣੇ ਡੈਸਕ ‘‘ਤੇ ਪੌਦਿਆਂ ਨੂੰ ਰੱਖਣ ਅਤੇ ਪ੍ਰਤੀਦਿਨ ਉਨ੍ਹਾਂ ਦੀ ਦੇਖਭਾਲ਼ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਅਜਿਹੀ ਹਰੇਕ “ਵਾਤਾਵਰਣ ਦੇ ਲਈ ਨਿਜੀ ਪ੍ਰਯਾਸ” ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਵਿੱਚ “ਲਾਈਫ” ਦੇ ਆਲਮੀ ਮੁੱਦਿਆਂ ਨੂੰ ਹੱਲ ਕਰਨਾ ਹੈ। ਇਸ ਪਹਿਲ ਦੇ ਤਹਿਤ, ਕਰਮਚਾਰੀਆਂ ਨੇ ਆਪਣੇ ਡੈਸਕ ‘ਤੇ ਘੱਟ ਤੋਂ ਘੱਟ ਇੱਕ ਪੌਦਾ ਰੱਖਣ ਅਤੇ ਖੁਦ ਉਸ ਦੀ ਦੇਖਭਾਲ਼ ਕਰਨ ਵਿੱਚ ਗਹਿਰੀ ਦਿਲਚਸਪੀ ਦਿਖਾਈ।
“ਮਾਈ ਪਲਾਂਟ, ਮਾਈ ਲਾਈਫ” ਮੁਹਿੰਮ ਦਾ ਇੱਕ ਵੱਡਾ ਉਦੇਸ਼ ਹੈ – ਇਹ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਇੱਕ-ਦੂਸਰੇ ਦੇ ਪ੍ਰਤੀ ਆਪਸੀ ਨਿਰਭਰਤਾ ਅਤੇ ਸਰੋਕਾਰ ਨੂੰ ਦ੍ਰਿੜ੍ਹ ਕਰਦਾ ਹੈ। ਇਹ ਵੀ ਕਿ ਸਾਡਾ ਜੀਵਨ ਵਾਤਾਵਰਣ ‘ਤੇ ਨਿਰਭਰ ਹੈ ਅਤੇ ਵਾਤਾਵਰਣ ਮਾਨਵ ਜੀਵਨ ‘ਤੇ ਨਿਰਭਰ ਹੈ।

|

|
My Plant, My LiFE
ਮਾਈ ਪਲਾਂਟ, ਮਾਈ ਲਾਈਫ
|
2 ‘ਲਾਈਫ ਦੇ ਲਈ ਊਰਜਾ ਦੀ ਬੱਚਤ’
ਵਿਭਾਗ ਦੇ ਸਾਰੇ ਅਧਿਕਾਰੀਆਂ ਨੂੰ ਦੁਪਹਿਰ ਦੇ ਭੋਜਨ ਦੀ ਛੁੱਟੀ ਦੇ ਸਮੇਂ ਆਫਿਸ ਰੂਮ ਦੀ ਲਾਈਟ ਬੰਦ ਕਰਨ ਜਿਹੀ ਸਰਲ ਕਾਰਵਾਈ ਕਰਕੇ “ਵਾਤਾਵਰਣ ਦੇ ਲਈ ਨਿਜੀ ਪ੍ਰਯਾਸ” ਨੂੰ ਹੁਲਾਰਾ ਦੇਣ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਕਰਮਚਾਰੀਆਂ ਨੇ ਊਰਜਾ ਬਚਾਉਣ ਦੇ ਲਈ ਦੁਪਹਿਰ ਦੇ ਭੋਜਨ ਦੇ ਸਮੇਂ ਕੌਰੀਡੋਰ ਸਹਿਤ ਆਪਣੇ ਕਮਰਿਆਂ ਦੀ ਬਿਜਲੀ ਬੰਦ ਕਰਨਾ ਸੁਨਿਸ਼ਚਿਤ ਕਰਨ ਵਿੱਚ ਗਹਿਰੀ ਦਿਲਚਸਪੀ ਦਿਖਾਈ। ਇਸ ਦੇ ਨਤੀਜੇ ਵੱਜੋਂ ਹਰ ਮਹੀਨੇ 3717.27 ਕੇਡਬਲਿਊਐੱਚ ਦੀ ਬਿਜਲੀ ਦੀ ਬੱਚਤ ਹੋਈ। ਇਹ ਮੁਹਿੰਮ ਅਕਤੂਬਰ 2022 ਤੋਂ ਜਾਰੀ ਹੈ ਅਤੇ ਇਹ ਮਾਣ ਵਾਲੀ ਗੱਲ ਹੈ ਕਿ ਭੂਮੀ ਸੰਸਾਧਨ ਵਿਭਾਗ ਦੇ ਸਾਰੇ ਅਧਿਕਾਰੀ/ਕਰਮਚਾਰੀ ਇਸ ਮੁਹਿੰਮ ਵਿੱਚ ਹਿੱਸਾ ਲੈ ਰਹੇ ਹਨ।
‘ਲਾਈਫ ਦੇ ਲਈ ਊਰਜਾ ਦੀ ਬੱਚਤ’

3. ਰਿਜੁਵੇ ਵੈੱਲਨੈੱਸ ਸੈਂਟਰ
ਭੂਮੀ ਸੰਸਾਧਨ ਵਿਭਾਗ ਨੇ 2021 ਵਿੱਚ ਆਪਣੇ ਸ਼ਿਵਾਜੀ ਸਟੇਡੀਅਮ ਅਨੈਕਸੀ ਦਫ਼ਤਰ ਕੈਂਪਸ ਵਿੱਚ ਇੱਕ ‘ਰਿਜੁਵੇ ਵੈੱਲਨੈੱਸ ਸੈਂਟਰ’ ਸਥਾਪਿਤ ਕੀਤਾ ਸੀ। ਵੈੱਲਨੈੱਸ ਸੈਂਟਰ ਦਾ ਉਪਯੋਗ ਕਰਮਚਾਰੀਆਂ ਦੁਆਰਾ ਸਿਹਤ-ਤਣਾਅ ਪ੍ਰਬੰਧਨ ਦੇ ਲਈ ਯੋਗ, ਧਿਆਨ ਕਰਨ ਦੇ ਲਈ ਕੀਤਾ ਜਾਂਦਾ ਹੈ। ਵਿਸ਼ੇਸ਼ ਮੁਹਿੰਮ 3.0 ਦੇ ਤਹਿਤ ਭੂਮੀ ਸੰਸਾਧਨ ਵਿਭਾਗ ਨੇ ਅਕਤੂਬਰ 2023 ਦੇ ਦੌਰਾਨ ਰਿਜੁਵੇ ਸੈਂਟਰ ਵਿੱਚ ਕਰਮਚਾਰੀਆਂ ਦੇ ਲਾਭ ਦੇ ਲਈ ‘ਸਿਹਤ ਅਤੇ ਭਲਾਈ’ ‘ਤੇ ਲੈਕਚਰਜ਼ ਦੀ ਇੱਕ ਸੀਰੀਜ਼ ਆਯੋਜਿਤ ਕਰਨ ਦਾ ਫੈਸਲਾ ਲਿਆ। ਰਿਜੁਵੇ ਵੈੱਲਨੈੱਸ ਸੈਂਟਰ ਵਿੱਚ ਸਿਹਤ ਅਤੇ ਭਲਾਈ ਮਾਹਿਰਾਂ ਦੁਆਰਾ ਅਕਤੂਬਰ 2023 ਵਿੱਚ 6 ਲੈਕਚਰਜ਼ ਦਿੱਤੇ ਗਏ। ਜਿਨ੍ਹਾਂ ਵਿੱਚ ਆਯੁਰਵੇਦ ਅਤੇ ਰੋਕਥਾਮ ਵਾਲੀ ਸਿਹਤ ਸੰਭਾਲ਼, ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ, ਯੋਗ ਅਭਿਆਸ, ਸੰਤੁਲਿਤ ਜੀਵਨ ਸ਼ੈਲੀ ਅਤੇ ਜੀਵਨ ਜਿਉਣ ਦੀ ਕਲਾ, ਹੋਮਿਓਪੈਥੀ ਅਤੇ ਮਾਨਸਿਕ ਸਿਹਤ ਅਤੇ ਜੀਵਨ ਦੀਆਂ ਅਸਲੀਅਤ ਨੂੰ ਸਵੀਕਾਰਨਾ ਜਿਹੇ ਵਿਸ਼ੇ ਸ਼ਾਮਲ ਸਨ। ਹਾਰਟ ਅਟੈਕ ਦੇ ਸਮੇਂ ਮਾਨਵ ਜੀਵਨ ਨੂੰ ਬਚਾਉਣ ਵਿੱਚ ਮਦਦ ਕਰਨ ਦੇ ਲਈ ਕਾਰਡੀਓ-ਪਲਪਨਰੀ ਰਿਸਸਿਟੇਸ਼ਨ (ਸੀਪੀਆਰ) ‘ਤੇ ਇੱਕ ਵਿਸ਼ੇਸ਼ ਪ੍ਰਦਰਸ਼ਨ ਕੀਤਾ ਗਿਆ।

|

|
ਰਿਜੁਵੇ ਵੈੱਲਨੈੱਸ ਸੈਂਟਰ ਵਿੱਚ ਸਿਹਤ ਸਬੰਧੀ ਲੈਕਚਰਜ਼
|
4 ਖੋਜ-ਰਿਕਾਰਡ ਪ੍ਰਬੰਧਨ ਪ੍ਰਣਾਲੀ
ਸਾਰੀਆਂ ਪੁਰਾਣੀਆਂ ਕਾਗਜ਼ੀ ਫਾਈਲਾਂ/ਰਿਕਾਰਡ ਜਿਨ੍ਹਾਂ ਨੂੰ ਰੱਖਣ ਦੀ ਜ਼ਰੂਰਤ ਸੀ, ਉਨ੍ਹਾਂ ਨੂੰ ਰਿਕਾਰਡ ਰੂਮ ਵਿੱਚ ਰੱਖਿਆ ਗਿਆ। ਪੁਰਾਣੇ ਰਿਕਾਰਡ ਦੀ ਪਹਿਚਾਣ ਅਸਾਨੀ ਨਾਲ ਕੀਤੇ ਜਾਣ ਦੇ ਲਈ, “ਖੋਜ” ਨਾਮ ਨਾਲ ਡਿਜੀਟਲੀਕਰਣ ਕੀਤਾ ਗਿਆ ਹੈ, ਜਿਸ ਵਿੱਚ ਬਾਰਕੋਡ ‘ਤੇ ਕਲਿੱਕ ਕਰਕੇ ਰਿਕਾਰਡ ਰੂਮ ਵਿੱਚ ਪੁਰਾਣੇ ਰਿਕਾਰਡ ਤੱਕ ਪਹੁੰਚਾਇਆ ਜਾ ਸਕਦਾ ਹੈ। ਸੌਫਟਵੇਅਰ ਫਾਈਲ, ਸਥਾਨ, ਸ਼੍ਰੇਣੀ, ਸਮੀਖਿਆ ਆਦਿ ਸਹਿਤ ਪੁਰਾਣੀਆਂ ਕਾਗਜ਼ੀ ਫਾਈਲਾਂ ਦਾ ਵੇਰਵਾ ਕੈਪਚਰ ਕਰਦਾ ਹੈ। ਸਿਸਟਮ ਨੂੰ ਮਜ਼ਬੂਤ ਬਣਾਉਣ ਦੇ ਲਈ ਇਨਵੈਂਟ੍ਰੀ ਪ੍ਰਬੰਧਨ ਜਿਹੀਆਂ ਅਤਿਰਿਕਤ ਸੁਵਿਧਾਵਾਂ ਵੀ ਸ਼ਾਮਲ ਕੀਤੀਆ ਜਾ ਰਹੀਆਂ ਹਨ।

ਵਿਸ਼ੇਸ਼ ਮੁਹਿੰਮ ਦੇ ਦੌਰਾਨ ਅਪਣਾਈਆਂ ਗਈਆਂ ਗਤੀਵਿਧੀਆਂ ਨੂੰ ਐਕਸ, ਫੇਸਬੁੱਕ ਅਤੇ ਇੰਸਟਾਗ੍ਰਾਮ ਸਹਿਤ ਸੋਸ਼ਲ ਮੀਡੀਆ ਦੇ ਵਿਭਿੰਨ ਪਲੈਟਫਾਰਮਾਂ ਦੇ ਜ਼ਰੀਏ ਹੁਲਾਰਾ ਦਿੱਤਾ ਗਿਆ।
********
ਐੱਸਕੇ/ਐੱਸਐੱਸ/ਐੱਸਐੱਮ
(Release ID: 1975359)