ਟੈਕਸਟਾਈਲ ਮੰਤਰਾਲਾ
ਟੈਕਸਟਾਈਲ ਮੰਤਰਾਲੇ ਨੇ ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ਅਤੇ ਸਵੱਛਤਾ ਨੂੰ ਸੰਸਥਾਗਤ ਰੂਪ ਦੇਣ ਦੇ ਲਈ ਵਿਸ਼ੇਸ਼ ਅਭਿਯਾਨ 3.0 ਚਲਾਇਆ
Posted On:
06 NOV 2023 4:35PM by PIB Chandigarh
ਟੈਕਸਟਾਈਲ ਮੰਤਰਾਲੇ ਨੇ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰ ਵਿੱਚ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ ਦੇ ਲਈ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਤੋਂ ਪ੍ਰੇਰਣਾ ਲੈਂਦੇ ਹੋਏ ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ‘ਤੇ ਵਿਸ਼ੇਸ਼ ਜ਼ੋਰ ਦੇਣ ਦੇ ਨਾਲ 2 ਅਕਤੂਬਰ ਤੋਂ 31 ਅਕਤੂਬਰ 2023 ਤੱਕ ਵਿਸ਼ੇਸ਼ ਅਭਿਯਾਨ 3.0 ਸ਼ੁਰੂ ਕੀਤਾ।
ਇਹ ਅਭਿਯਾਨ 15 ਸਤੰਬਰ ਤੋਂ 30 ਸਤੰਬਰ 2023 ਤੱਕ ਵਿਸ਼ੇਸ਼ ਅਭਿਯਾਨ 3.0 ਦੇ ਸ਼ੁਰੂਆਤੀ ਪੜਾਅ ਦੇ ਨਾਲ ਸ਼ੁਰੂ ਹੋਇਆ, ਜਿਸ ਵਿੱਚ ਮੰਤਰਾਲੇ ਨੇ ਸਵੱਛਤਾ ਅਭਿਯਾਨ ਸਥਾਨਾਂ ਦੀ ਸਮੀਖਿਆ ਅਤੇ ਅੰਤਿਮ ਰੂਪ ਦੇਣ ਦੇ ਲਈ ਸਾਂਸਦਾਂ/ਰਾਜ ਸਰਕਾਰ/ਪੀਐੱਮਓ, ਜਨਤਕ ਸ਼ਿਕਾਇਤਾਂ/ਜਨਤਕ ਸ਼ਿਕਾਇਤਾਂ ਅਪੀਲ, ਸੰਸਦ ਦੇ ਭਰੋਸੇ, ਫਿਜੀਕਲ ਅਤੇ ਇਲੈਕਟ੍ਰੌਨਿਕ ਦੋਹਾਂ ਫਾਈਲਾਂ ਦੇ ਸੰਦਰਭਾਂ ਦੀ ਪਹਿਚਾਣ ਕੀਤੀ।
ਵਿਸ਼ੇਸ਼ ਅਭਿਯਾਨ 3.0 ਦੇ ਲਾਗੂਕਰਣ ਪੜਾਅ ਵਿੱਚ ਮੰਤਰਾਲੇ (ਹੈੱਡਕੁਆਰਟਰ), ਵਿਕਾਸ (ਡਿਵੈਲਪਮੈਂਟ) ਕਮਿਸ਼ਨਰ (ਹੈਂਡੀਕ੍ਰਾਫਟਸ/ਹੈਂਡਲੂਮਸ), ਟੈਕਸਟਾਈਲ ਮੰਤਰਾਲੇ ਦੇ ਤਹਿਤ ਸਾਰੇ ਪੀਐੱਸਯੂ, ਸਿੱਖਿਆ ਸੰਸਥਾਵਾਂ ਅਤੇ ਖੇਤਰੀ ਦਫ਼ਤਰਾਂ ਵਿੱਚ 2 ਅਕਤੂਬਰ, 2023 ਤੋਂ 31 ਅਕਤੂਬਰ, 2023 ਤੱਕ ਇੱਕ ਵਿਸ਼ੇਸ਼ ਅਭਿਯਾਨ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਸਵੱਛਤਾ ਅਤੇ ਸਰਕਾਰੀ ਦਫ਼ਤਰਾਂ ਵਿੱਚ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ ‘ਤੇ ਫੋਕਸ ਕੀਤਾ ਗਿਆ ਸੀ।
ਫੀਲਡ/ਆਊਟਸਟੇਸ਼ਨ ਦਫ਼ਤਰਾਂ ‘ਤੇ ਜ਼ੋਰ ਦਿੱਤਾ ਗਿਆ ਸੀ, ਜੋ ਸੇਵਾ ਡਿਲੀਵਰੀ ਦੇ ਲਈ ਕੰਮ ਕਰ ਰਹੇ ਸਨ ਅਤੇ ਜਨਤਕ ਸੰਪਰਕ ਵਿੱਚ ਸਨ। ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੇ ਐੱਸਸੀਪੀਡੀਐੱਮ ਪੋਰਟਲ www.scdpm.nic.in ‘ਤੇ ਨਿਯਮਿਤ ਤੌਰ ‘ਤੇ ਅਭਿਯਾਨ ਦੀ ਅਪਡੇਟ ਸਥਿਤੀ ਪੋਸਟ ਕੀਤੀ ਗਈ।
ਅਭਿਯਾਨ ਦੇ ਦੌਰਾਨ 431 ਸਥਾਨਾਂ ਨੂੰ ਸਫ਼ਲਤਾਪੂਰਵਕ ਸਾਫ਼ ਕੀਤਾ ਗਿਆ। ਇਸ ਤੋਂ ਇਲਾਵਾ, ਇਸ ਅਭਿਯਾਨ ਦੀ ਮਿਆਦ ਦੌਰਾਨ ਟੈਕਸਟਾਈਲ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਮੰਤਰਾਲੇ ਅਤੇ ਖੇਤਰੀ ਸੰਗਠਨਾਂ ਵਿੱਚ ਸਥਾਨਾਂ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਨੂੰ ਸਵੱਛਤਾ ਨੂੰ ਆਪਣੇ ਦਫ਼ਤਰ ਦੇ ਕੰਮਕਾਜ ਦਾ ਅਭਿੰਨ ਅੰਗ ਬਣਾਉਣ ਦੇ ਲਈ ਪ੍ਰੇਰਿਤ ਕੀਤਾ।

[ਐੱਨਜੀਓ ਗੂੰਜ ਦੇ ਸਹਿਯੋਗ ਨਾਲ ਕੱਪੜੇ, ਕਿਤਾਬਾਂ, ਸਟੇਸ਼ਨਰੀ, ਆਦਿ ਦਾਨ ਕਰਦੇ ਅਧਿਕਾਰੀ]
ਇਸ ਤੋਂ ਇਲਾਵਾ, 41,000 ਤੋਂ ਅਧਿਕ ਫਾਈਲਾਂ (ਫਿਜੀਕਲ ਅਤੇ ਇਲੈਕਟ੍ਰੌਨਿਕ) ਦੀ ਵਿਆਪਕ ਸਮੀਖਿਆ ਕੀਤੀ ਗਈ ਅਤੇ ਲਗਭਗ 10,000 ਭੌਤਿਕ ਫਾਈਲਾਂ ਨੂੰ ਹਟਾ ਦਿੱਤਾ ਗਿਆ ਅਤੇ 1800 ਤੋਂ ਅਧਿਕ ਈ-ਫਾਈਲਾਂ ਨੂੰ ਬੰਦ ਕਰ ਦਿੱਤਾ ਗਿਆ। ਇਸ ਗਹਿਣ ਸਮੀਖਿਆ ਦੇ ਨਤੀਜੇ ਵਜੋਂ, 69,793 ਵਰਗ ਫੁੱਟ ਜਗ੍ਹਾ ਨੂੰ ਮੁਕਤ ਕੀਤਾ ਗਿਆ ਹੈ ਅਤੇ ਸਕ੍ਰੈਪ ਅਤੇ ਹੋਰ ਗੈਰ-ਜ਼ਰੂਰੀ ਸਮੱਗਰੀ ਦੇ ਨਿਪਟਾਰੇ ਦੁਆਰਾ 18,82,995 ਰੁਪਏ ਦਾ ਰੈਵੇਨਿਊ ਅਰਜਿਤ ਕੀਤਾ ਗਿਆ।
ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਸੰਸਦ ਮੈਂਬਰਾਂ ਤੋਂ ਪ੍ਰਾਪਤ 36 ਪੈਂਡਿੰਗ ਸੰਦਰਭਾਂ ਦਾ ਕਾਨੂੰਨੀ ਸਮਾਧਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਅਭਿਯਾਨ ਦੇ ਸ਼ੁਰੂ ਵਿੱਚ ਪੈਂਡਿੰਗ ਜਨਤਕ ਸ਼ਿਕਾਇਤਾਂ ਦੇ ਸਬੰਧ ਵਿੱਚ 85 ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ।
ਰੀਸਾਈਕਲ ਦੇ ਮੁੜ ਉਪਯੋਗ ਅਤੇ ਉਪਯੋਗ ਕੀਤੇ ਗਏ ਕੱਪੜਿਆਂ ਦੇ ਨਿਪਟਾਰੇ ਨੂੰ ਘੱਟ ਕਰਨ ਅਤੇ ਉਨ੍ਹਾਂ ਨੂੰ ਲੈਂਡਫਿਲ ਤੋਂ ਹਟਾਉਣ ਦੇ ਸ਼੍ਰੇਸ਼ਠ ਵਿਵਹਾਰਾਂ ਦੇ ਰੂਪ ਵਿੱਚ ਮੰਤਰਾਲੇ ਦੇ ਅਧਿਕਾਰੀਆਂ ਦੁਆਰਾ ਕੱਪੜੇ ਦਾਨ ਕਰਨ ਦੇ ਲਈ ਇੱਕ ਅਭਿਯਾਨ ਆਯੋਜਿਤ ਕੀਤਾ ਗਿਆ ਸੀ। ਉਦਯੋਗ ਭਵਨ ਦੇ ਗੇਟ ਨੰਬਰ 18 ਦੇ ਪ੍ਰਵੇਸ਼ ਦੁਆਰ ‘ਤੇ ਡੱਬੇ ਰੱਖੇ ਗਏ ਸਨ ਅਤੇ ਅਧਿਕਾਰੀਆਂ ਨੇ ਇਸਤੇਮਾਲ ਕੀਤੇ ਗਏ ਕੱਪੜੇ ਦਾਨ ਕਰਨ ਦੇ ਲਈ ਇਸ ਅਭਿਯਾਨ ਵਿੱਚ ਹਿੱਸਾ ਲਿਆ।
ਮੰਤਰਾਲੇ ਨੇ ਟਵੀਟਸ ਅਤੇ ਸੋਸ਼ਲ ਮੀਡੀਆ ਪਲੈਟਫਾਰਮਾਂ ਦੇ ਹੈਂਡਲ ਦੇ ਮਾਧਿਅਮ ਨਾਲ ਇਨ੍ਹਾਂ ਪ੍ਰੋਗਰਾਮਾਂ ਦੀ ਪਹੁੰਚ ਨੂੰ ਸਰਗਰਮੀ ਨਾਲ ਵਧਾਇਆ। ਮੰਤਰਾਲੇ ਸਰਕਾਰ ਦੁਆਰਾ ਘੋਸ਼ਿਤ ਸਾਰੇ ਅਭਿਯਾਨਾਂ ਨੂੰ ਸਫ਼ਲ ਬਣਾਉਣ ਦੇ ਲਈ ਪੂਰੇ ਉਤਸ਼ਾਹ ਦੇ ਨਾਲ ਕੰਮ ਕਰਨ ਦੇ ਲਈ ਪ੍ਰਤੀਬੱਧ ਹੈ।
*****
ਏਡੀ/ਐੱਨਐੱਸ
(Release ID: 1975305)