ਇਸਪਾਤ ਮੰਤਰਾਲਾ

ਭਾਰਤੀ ਵਫ਼ਦ ਨੇ ਇੰਟਰਨੈਸ਼ਨਲ ਮਾਈਨਿੰਗ ਅਤੇ ਰਿਸੋਰਸਿਜ਼ ਕਾਨਫਰੰਸ (ਆਈਐੱਮਏਆਰਸੀ) 2023 ਵਿੱਚ ਮਾਈਨਿੰਗ ਅਤੇ ਮੈਨੂਫੈਕਚਰਿੰਗ ਵਿੱਚ ਸਹਿਯੋਗ ਦੇ ਅਵਸਰ ਤਲਾਸ਼ੇ

Posted On: 05 NOV 2023 8:26PM by PIB Chandigarh

ਕੇਂਦਰੀ ਖਾਣ, ਕੋਲਾ ਅਤੇ ਰੇਲਵੇ ਰਾਜ ਮੰਤਰੀ, ਸ਼੍ਰੀ ਰਾਓ ਸਾਹੇਬ ਪਾਟਿਲ ਦਾਨਵੇ ਦੀ ਅਗਵਾਈ ਵਿੱਚ ਇੱਕ ਭਾਰਤੀ ਵਫ਼ਦ ਨੇ 31 ਅਕਤੂਬਰ ਤੋਂ 2 ਨਵੰਬਰ, 2023 ਤੱਕ ਸਿਡਨੀ, ਔਸਟ੍ਰੇਲੀਆ ਵਿੱਚ ਆਯੋਜਿਤ ਇੰਟਰਨੈਸ਼ਨਲ ਮਾਈਨਿੰਗ ਅਤੇ ਰਿਸੋਰਸਿਜ਼ ਕਾਨਫਰੰਸ (ਆਈਐੱਮਏਆਰਸੀ) 2023 ਵਿੱਚ ਹਿੱਸਾ ਲਿਆ। ਸ਼੍ਰੀ ਨਾਗੇਂਦਰ ਨਾਥ ਸਿਨ੍ਹਾ ਸਕੱਤਰ, ਇਸਾਪਤ ਮੰਤਰਾਲਾ ਵੀ ਸੰਮੇਲਨ ਅਤੇ ਮੀਟਿੰਗ ਵਿੱਚ ਸ਼੍ਰੀ ਦਾਨਵੇ ਦੇ ਨਾਲ ਸ਼ਾਮਲ ਸਨ।

ਸ਼੍ਰੀ ਦਾਨਵੇ ਨੇ ਆਈਐੱਮਆਰਸੀ ਵਿੱਚ ਭਾਰਤੀ ਮੰਡਪ ਦਾ ਉਦਘਾਟਨ 31 ਅਕਤੂਬਰ, 2023 ਨੂੰ ਵਿਭਿੰਨ ਭਾਰਤੀ ਕੰਪਨੀਆਂ ਦਾ ਪ੍ਰਤੀਨਿਧੀਤਵ ਕਰਨ ਵਾਲੇ ਡਾਇਰੈਕਟਰਾਂ ਅਤੇ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਕੀਤਾ।

 

ਭਾਰਤੀ ਵਫ਼ਦ ਨੇ ਆਸਟ੍ਰੇਲੀਆ ਸਰਕਾਰ ਦੀ ਸੰਸਾਧਨ ਮੰਤਰੀ, ਸ਼੍ਰੀਮਤੀ ਮੇਡੇਲੀਨ ਕਿੰਗ ਅਤੇ ਆਸਟ੍ਰੇਲੀਆ ਸਰਕਾਰ ਵਿੱਚ ਵਪਾਰ ਅਤੇ ਨਿਵੇਸ਼ ਦੇ ਸਹਾਇਕ ਮੰਤਰੀ ਸ਼੍ਰੀ ਟਿਮ ਆਯਰੇਸ ਦੇ ਨਾਲ ਮੀਟਿੰਗ ਕੀਤੀ। ਮੀਟਿੰਗਾਂ ਦਾ ਮੁੱਖ ਏਜੰਡਾ ਮਾਈਨਿੰਗ ਅਤੇ ਮੈਨੂਫੈਕਚਰਿੰਗ ਸਮੇਤ ਕਈ ਖੇਤਰਾਂ ਵਿੱਚ ਆਪਸੀ ਸਹਿਯੋਗ ਸੀ।

ਭਾਰਤੀ ਵਫ਼ਦ ਨੇ ਸੰਭਾਵਿਤ ਸਹਿਯੋਗ ਦੇ ਵਿਭਿੰਨ ਖੇਤਰਾਂ ‘ਤੇ ਵਿਭਿੰਨ ਕੰਪਨੀਆਂ ਦੇ ਨਾਲ ਮੀਟਿੰਗ ਕੀਤੀ। ਐੱਨਐੱਮਡੀਸੀ, ਕੋਲ ਇੰਡੀਆ, ਸੇਲ, ਐੱਚਸੀਐੱਲ, ਐੱਮਈਸੀਐੱਲ, ਨਾਲਕੋ ਅਤੇ ਓਐੱਮਸੀ ਜਿਹੀਆਂ ਭਾਰਤੀ ਕੰਪਨੀਆਂ ਇਸ ਪ੍ਰਯਤਨ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈ ਰਹੀਆਂ ਹਨ।

*****

ਵਾਈਬੀ/ਕੇਐੱਸ



(Release ID: 1975082) Visitor Counter : 57


Read this release in: English , Urdu , Hindi