ਇਸਪਾਤ ਮੰਤਰਾਲਾ

ਐੱਨਐੱਮਡੀਸੀ ਨੇ ਮਾਉਂਟ ਸੇਲੀਆ ਗੋਲਡ ਅਪਰੇਸ਼ਨ ਦੇ ਉਦਘਾਟਨ ਦੇ ਨਾਲ ਆਪਣੇ ਖਣਿਜ ਸ਼੍ਰੇਣੀ ਦਾ ਵਿਸਤਾਰ ਕੀਤਾ; ਆਪਣੀ ਵਿਆਪਕ ਸ਼੍ਰੇਣੀ ਵਿੱਚ ਪਹਿਲੀ ਸੋਨੇ ਦੀ ਖਾਣ ਬਣੀ

Posted On: 05 NOV 2023 8:28PM by PIB Chandigarh

ਸ਼੍ਰੀ ਨਾਗੇਂਦਰ ਨਾਥ ਸਿਨ੍ਹਾ, ਸਕੱਤਰ, ਸਟੀਲ ਮੰਤਰਾਲੇ ਨੇ ਅੱਜ ਪੱਛਮੀ ਆਸਟ੍ਰੇਲੀਆ ਵਿੱਚ ਸਥਿਤ ਮਾਉਂਟ ਸੇਲੀਆ ਗੋਲਡ ਪ੍ਰੋਜੈਕਟ ਵਿੱਚ ਮਾਈਨਿੰਗ ਕਾਰਜਾਂ ਦੇ ਲਈ ਇੱਕ ਨੀਂਹ ਪੱਥਰ ਰੱਖਣ ਸਮਾਰੋਹ ਦਾ ਅਨਾਵਰਣ ਕੀਤਾ। ਦੇਸ਼ ਦੀ ਖੁਦਮੁਖਤਿਆਰੀ ਵਾਲੀ ਸੀਪੀਐੱਸਈ, ਐੱਨਐੱਮਡੀਸੀ ਲਿਮਿਟਿਡ ਦੀ ਸਹਾਇਕ ਕੰਪਨੀ, ਲਿਗੇਸੀ ਆਇਰਨ ਅਤੇ ਲਿਮਿਟਿਡ ਨੇ ਇਸ ਪਹਿਲ ਨੂੰ ਬਹੁਤ ਕੋਸ਼ਿਸ਼ ਦੇ ਨਾਲ ਪੂਰਾ ਕੀਤਾ ਹੈ ਅਤੇ ਇਹ ਆਪਣੀ ਖਣਿਜ ਸੰਪੱਤੀਆਂ ਵਿੱਚ ਵਿਵਿਧਤਾ ਲਿਆਉਣ ਵਾਲੇ ਐੱਨਐੱਮਡੀਸੀ ਦੇ ਨਿਰੰਤਰ ਸਮਰਪਣ ਅਤੇ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਐੱਨਐੱਮਡੀਸੀ ਦੇ ਵਿਆਪਕ ਸ਼੍ਰੇਣੀ ਵਿੱਚ ਪਹਿਲੀ ਸੋਨੇ ਦੀ ਖਾਣ ਦੀ ਸਥਾਪਨਾ ਇਸ ਨੂੰ ਅਲੱਗ ਮਹੱਤਵ ਪ੍ਰਦਾਨ ਕਰਦਾ ਹੈ ਅਤੇ ਇਹ ਸੰਗਠਨ ਦੇ ਲਈ ਇੱਕ ਜ਼ਿਕਰਯੋਗ ਉਪਲਬਧੀ ਹੈ।

ਇਹ ਬੇਮਿਸਾਲ ਕਾਰਜ ਇੱਕ ਕਠਿਨ ਪ੍ਰਕਿਰਿਆ ਦੇ ਨਾਲ ਪੂਰਾ ਹੋਇਆ ਹੈ ਜਿਸ ਵਿੱਚ ਸਾਰੇ ਜ਼ਰੂਰੀ ਵਿਧਾਨਿਕ ਗ੍ਰਾਂਟ ਪ੍ਰਾਪਤ ਕਰਨੀ ਅਤੇ ਬੈਨ ਗਲੋਬਲ ਰਿਸੋਰਸਿਜ਼ ਦੇ ਨਾਲ ਖਣਿਜ ਅਨੁਬੰਧ  ਨੂੰ ਅੰਤਿਮ ਰੂਪ ਪ੍ਰਦਾਨ ਕਰਨਾ ਸ਼ਾਮਲ ਹੈ। ਇਹ ਵੀ ਜ਼ਿਕਰਯੋਗ ਹੈ ਕਿ ਸਤ੍ਹਾ ਅਤੇ ਖਾਣ ਦੇ ਢਾਂਚੇ ਦੇ ਨਿਰਮਾਣ ਕਾਰਜਾਂ ਵਿੱਚ ਬਹੁਤ ਤੀਬਰ ਪ੍ਰਗਤੀ ਹੋਈ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਬਲੂ ਪੀਟਰ ਪਿਟ੍ਸ ਵਿੱਚ ਧਾਤੁ ਦੀ ਖੁਦਾਈ ਕਾਰਜ ਸ਼ੁਰੂ ਹੋਣ ਦਾ ਮਾਰਗ ਖੁੱਲ੍ਹ ਗਿਆ ਹੈ। ਪੈਡਿੰਗਟਨ ਗਲੋਡਨ ਮਾਈਨਿੰਗ ਵਿੱਚ ਪ੍ਰੋਸੈੱਸਿੰਗ ਦੇ ਲਈ ਪਹਿਲਾ ਧਾਤੁ ਸੀਵਾਈਕਿਊ 1,2024 ਵਿੱਚ ਹੋਣਾ ਨਿਰਧਾਰਿਤ ਹੈ ਅਤੇ ਇਹ ਭਾਰਤ ਦੇ ਗੋਲਡ ਉਤਪਾਦਨ ਦੇ ਦ੍ਰਿਸ਼ਟੀਕੋਣ ਨਾਲ ਇੱਕ ਮਹੱਤਵਪੂਰਨ ਯੋਗਦਾਨ ਕਰਤਾ ਬਣਨ ਵਾਲਾ ਹੈ।

ਸਟੀਲ ਮੰਤਰਾਲਾ ਇਸ ਜ਼ਿਕਰਯੋਗ ਉਪਲਬਧੀ ਨੂੰ ਸਾਂਝਾ ਕਰਦੇ ਹੋਏ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ, ਕਿਉਂਕਿ ਸਟੀਲ ਮੰਤਰਾਲੇ ਦੇ ਅਧੀਨ ਜਨਤਕ ਖੇਤਰ ਦਾ ਉਪਕ੍ਰਮ ਐੱਨਐੱਮਡੀਸੀ ਭਾਰਤ ਦੇ ਮਾਈਨਿੰਗ ਅਤੇ ਖਣਿਜ ਸੰਸਾਧਨ ਖੇਤਰ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

 

*****

ਵਾਈਬੀ/ਕੇਐੱਸ



(Release ID: 1975081) Visitor Counter : 170


Read this release in: English , Urdu , Hindi