ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਦਿਵਿਯਾਂਗਜਨਾਂ ਦੀ ਭਲਾਈ ਦੇ ਪ੍ਰਤੀ ਸੁਧਾਰ ਸੰਵੇਦਨਸ਼ੀਲਤਾ ਤੋਂ ਪ੍ਰੇਰਿਤ ਹਨ
ਡਾ. ਜਿਤੇਂਦਰ ਸਿੰਘ ਨੇ ਰਿਯਾਸੀ ਵਿੱਚ ਦਿਵਿਯਾਂਗ ਸ਼ਸਕਤੀਕਰਣ ਸੰਮੇਲਨ ਵਿੱਚ ਹਿੱਸਾ ਲਿਆ
Posted On:
05 NOV 2023 7:00PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ; ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦਿਵਿਯਾਂਗਦਨਾਂ ਦੀ ਭਲਾਈ ਦੀ ਦਿਸ਼ਾ ਵਿੱਚ ਸੁਧਾਰ ਇੱਕ ਸੰਵੇਦਨਸ਼ੀਲ ਪ੍ਰਤੀਬੱਧਤਾ ਤੋਂ ਪ੍ਰੇਰਿਤ ਸਨ ਅਤੇ ਉਨ੍ਹਾਂ ਦੇ ਐਲਾਨ ਦੇ ਅਨੁਰੂਪ ਹਨ। ਪ੍ਰਧਾਨ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮਾਜ ਦੇ ਉਨ੍ਹਾਂ ਵਰਗਾਂ ਦੇ ਲਈ ਪ੍ਰਤੀਬੱਧ ਹੋਵੇਗੀ ਜਿਨ੍ਹਾਂ ਨੇ ਹੁਣ ਤੱਕ ਅਤੀਤ ਵਿੱਚ ਲਗਾਤਾਰ ਸਰਕਾਰਾਂ ਦੁਆਰਾ ਉੱਚਿਤ ਪ੍ਰਾਥਮਿਕਤਾ ਅਤੇ ਧਿਆਨ ਨਹੀਂ ਦਿੱਤਾ ਗਿਆ ਹੈ।
ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਰਿਯਾਸੀ ਵਿੱਚ ‘ਦਿਵਿਯਾਂਗ ਸਸ਼ਕਤੀਕਰਣ ਸੰਮੇਲਨ’ ਨੂੰ ਸੰਬੋਧਨ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜਿਸ ਦਿਨ ਤੋਂ ਸ਼੍ਰੀ ਨਰੇਂਦਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਹੈ, ਉਸੇ ਦਿਨ ਤੋਂ ਉਨ੍ਹਾਂ ਨੇ ਦਿਵਿਯਾਂਗਜਨਾਂ ਦੀ ਭਲਾਈ ਦੇ ਲਈ ਕੁਝ ਠੋਸ ਕਦਮ ਉਠਾਏ ਹਨ। ਇਸ ਵਿੱਚ ਸਿਵਿਲ ਸੇਵਾ ਪਰੀਖਿਆ (ਸੀਐੱਸਈ) ਵਿੱਚ ਦਿਵਿਯਾਂਗਾਂ ਦੇ ਲਈ ਫੀਸ ਵਿੱਚ ਛੂਟ, ਸੀਐੱਸਈ ਨੂੰ ਪਾਸ ਕਰਨ ਵਾਲੇ ਦਿਵਿਯਾਂਗਾਂ ਦੇ ਲਈ ਹੋਮ ਕੈਡਰ ਦੇ ਇਲਾਵਾ ਕੈਡਰ ਵਰੀਅਤਾ ਦੇ ਵਾਧੂ ਵਿਕਲਪ, ਦਿਵਿਯਾਂਗਾਂ ਦੇ ਲਈ ਰਾਖਵਾਂਕਰਨ ਨੂੰ 3 ਪ੍ਰਤੀਸ਼ਤ ਤੋਂ ਵਧਾ ਕੇ 4 ਪ੍ਰਤੀਸ਼ਤ ਕਰਨਾ, ਮਾਤਾ-ਪਿਤਾ ਦੇ ਲਈ ਦਿਵਿਯਾਂਗ ਵਿਸ਼ੇਸ਼ ਭੱਤੇ ਵਿੱਚ ਵਾਧਾ ਆਦਿ ਸ਼ਾਮਲ ਹਨ। ਇਹ ਉਪਾਅ ਸਰਕਾਰੀ ਨੌਕਰੀਆਂ ਵਿੱਚ ਦਿਵਿਯਾਂਗਾਂ ਦੇ ਲਈ ਲੋੜੀਂਦੇ ਅਵਸਰ ਸੁਨਿਸ਼ਚਿਤ ਕਰਨ, ਜਨਤਕ ਖੇਤਰ ਵਿੱਚ ਸਮਾਵੇਸ਼ਿਤਾ ਅਤੇ ਵਿਵਿਧਤਾ ਨੂੰ ਹੁਲਾਰਾ ਦੇਣ ਦੇ ਲਈ ਹਨ।
ਡਾ. ਜਿਤੇਂਦਰ ਸਿੰਘ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਨ੍ਹਾਂ ਵਿੱਚੋਂ ਹਰੇਕ ਕਦਮ ਇੱਕ ਸਮਾਵੇਸ਼ੀ ਅਤੇ ਨਿਆਂ ਸੰਗਤ ਸਮਾਜ ਨੂੰ ਹੁਲਾਰਾ ਦੇਣ ਦੇ ਲਈ ਸਰਕਾਰ ਦੇ ਸਮਰਪਣ ਨੂੰ ਦਰਸਾਉਂਦਾ ਹੈ ਜਿੱਥੇ ਦਿਵਿਯਾਂਗਾਂ ਨੂੰ ਬਰਾਬਰ ਅਵਸਰ ਅਤੇ ਮਹੱਤਵਪੂਰਨ ਸਰਕਾਰੀ ਸੇਵਾਵਾਂ ਤੱਕ ਪਹੁੰਚ ਪ੍ਰਾਪਤ ਹੋਵੇ।
ਡਾ. ਸਿੰਘ ਨੇ ਅਧਿਕ ਸੁਲਭ ਅਤੇ ਸਮਾਵੇਸ਼ੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੀ ਸਰਾਹਨਾ ਕੀਤੀ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਵਿੱਚ ਇੱਕ ਮਹੱਤਵਪੂਰਨ ਉਪਲਬਧੀ ਨੂੰ ਹਾਸਿਲ ਕਰਦੇ ਹੋਏ 10 ਕਰੋੜ ਐੱਲਪੀਜੀ ਸਿਲੰਡਰ ਵੰਡੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਵੱਛ ਭਾਰਤ ਅਭਿਯਾਨ ਦੇ ਪ੍ਰਤੀ ਸਰਕਾਰ ਦੇ ਅਣਥੱਕ ਸਮਰਪਣ ਦੇ ਨਤੀਜੇ ਵਜੋਂ ਦੇਸ਼ ਭਰ ਵਿੱਚ ਹੈਰਾਨੀਜਨਕ ਰੂਪ ਨਾਲ 12 ਕਰੋੜ ਪਖਾਨਿਆਂ ਦਾ ਨਿਰਮਾਣ ਹੋਇਆ। ਇਹ ਲੱਖਾਂ ਭਾਰਤੀਆਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ। ਡਾ. ਜਿਤੇਂਦਰ ਸਿੰਘ ਨੇ ਇਹ ਵੀ ਕਿਹਾ ਕਿ ਇਸ ਸਰਕਾਰ ਨੇ ਦਿਵਿਯਾਂਗਜਨਾਂ ਦੇ ਲਈ ਭਲਾਈ ਸਹਾਇਤਾ ਨੂੰ ਦੁੱਗੁਣਾ ਕਰਕੇ, ਇਸ ਨੂੰ 27,000 ਤੋਂ ਵਧਾ ਕੇ 54,000 ਕਰਕੇ ਇੱਕ ਜ਼ਿਕਰਯੋਗ ਕਦਮ ਉਠਾਇਆ ਹੈ। ਇਹ ਵਾਧਾ ਉਨ੍ਹਾਂ ਨੂੰ ਅਧਿਕ ਵਿੱਤੀ ਸਥਿਰਤਾ ਪ੍ਰਦਾਨ ਕਰੇਗੀ ਅਤੇ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਪ੍ਰਦਾਨ ਕਰੇਗੀ।
ਬਾਅਦ ਵਿੱਚ, ਡਾ. ਜਿਤੇਂਦਰ ਸਿੰਘ ਨੇ ਫ੍ਰੀ ਮੋਬਾਇਲ ਆਈ ਕਲੀਨਿਕ ਐਬੂਲੈਂਸ ਦਾ ਉਦਘਾਟਨ ਕੀਤਾ। ਫ੍ਰੀ ਮੋਬਾਇਲ ਆਈ ਕਿਲਨਿਕ ਐਂਬੂਲੈਂਸ ਸਿਹਤ ਦੇਖਭਾਲ਼ ਦੀ ਪਹੁੰਚ ਵਿੱਚ ਇੱਕ ਮਹੱਤਵਪੂਰਨ ਕਦਮ ਦਾ ਪ੍ਰਤੀਨਿਧੀਤਵ ਕਰਦੀ ਹੈ, ਜੋ ਰਿਯਾਸੀ ਵਿੱਚ ਵਿਅਕਤੀਆਂ ਨੂੰ ਵਿਆਪਕ ਆਈਜ਼ ਟੈਸਟ, ਸਲਾਹ-ਮਸ਼ਵਰਾ ਅਤੇ ਇਲਾਜ ਪ੍ਰਦਾਨ ਕਰਦੀ ਹੈ। ਇਸ ਪਹਿਲ ਦਾ ਉਦੇਸ਼ ਅੱਖਾਂ ਦੀ ਬਿਮਾਰੀਆਂ ਨੂੰ ਰੋਕਣਾ, ਨਿਦਾਨ ਕਰਨਾ ਅਤੇ ਪ੍ਰਬੰਧਿਤ ਕਰਨਾ ਹੈ, ਜੋ ਫਿਰ ਸਭ ਦੇ ਲਈ ਬਿਹਤਰ ਦ੍ਰਿਸ਼ਟੀ ਅਤੇ ਜੀਵਨ ਨੂੰ ਬਿਹਤਰ ਗੁਣਵੱਤਾ ਵਿੱਚ ਯੋਗਦਾਨ ਦੇਵੇਗਾ।
*******
ਐੱਸਐੱਨਸੀ/ਪੀਕੇ
(Release ID: 1974989)
Visitor Counter : 119