ਵਿੱਤ ਮੰਤਰਾਲਾ

31 ਅਕਤੂਬਰ, 2023 ਤੱਕ ਦੇ ਸਾਰੇ ਮੁਲਾਂਕਣ ਸਾਲਾਂ ਲਈ ਰਿਕਾਰਡਤੋੜ 7.85 ਕਰੋੜ ਆਈਟੀਆਰ ਦਾਇਰ ਹੋਏ


ਸਾਲ 2023-24 ਲਈ 31 ਅਕਤੂਬਰ, 2023 ਤੱਕ 7.65 ਕਰੋੜ ਤੋਂ ਵੱਧ ਆਈਟੀਆਰ ਦਾਇਰ ਹੋਏ; ਸਾਲ ਦਰ ਸਾਲ 11.7% ਦਾ ਵਾਧਾ

31 ਅਕਤੂਬਰ 2023 ਤੱਕ 7.51 ਕਰੋੜ ਤੋਂ ਵੱਧ ਆਈਟੀਆਰ ਤਸਦੀਕ ਕੀਤੇ ਗਏ ਹਨ ਅਤੇ ਲਗਭਗ 96% ਤਸਦੀਕ ਆਈਟੀਆਰ ਪ੍ਰੋਸੈਸ ਕੀਤੇ ਗਏ ਹਨ

31 ਅਕਤੂਬਰ, 2023 ਤੱਕ 1.44 ਕਰੋੜ ਤੋਂ ਵੱਧ ਵਿਧਾਨਕ ਫਾਰਮ ਦਾਇਰ ਕੀਤੇ ਗਏ

Posted On: 01 NOV 2023 5:50PM by PIB Chandigarh

ਆਮਦਨ ਕਰ ਵਿਭਾਗ ਨੇ 31 ਅਕਤੂਬਰ, 2023 ਤੱਕ ਇਨਕਮ ਟੈਕਸ ਰਿਟਰਨ (ਆਈਟੀਆਰ) ਦਾਇਰ ਕਰਨ ਦੀ ਰਿਕਾਰਡ ਸੰਖਿਆ ਦਰਜ ਕੀਤੀ। 31 ਅਕਤੂਬਰ ਕੋਈ ਅੰਤਰਰਾਸ਼ਟਰੀ ਜਾਂ ਨਿਰਧਾਰਿਤ ਘਰੇਲੂ ਲੈਣ-ਦੇਣ ਨਾ ਕਰਨ ਵਾਲੇ ਟੈਕਸਦਾਤਾਵਾਂ ਲਈ ਆਈਟੀਆਰ (ਆਈਟੀਆਰ 7 ਤੋਂ ਇਲਾਵਾ) ਦਾਇਰ ਕਰਨ ਦੀ ਨਿਯਤ ਮਿਤੀ ਸੀ, ਜਿਨ੍ਹਾਂ ਦੀ ਕੇਸ ਬੁੱਕ ਆਵ੍ ਅਕਾਊਂਟ ਆਡਿਟ ਕਰਨ ਦੀ ਲੋੜ ਸੀ।

ਸਾਲ 2023-24 ਲਈ 31 ਅਕਤੂਬਰ, 2023 ਤੱਕ 7.65 ਕਰੋੜ ਤੋਂ ਵੱਧ ਆਈਟੀਆਰ ਦਾਇਰ ਕੀਤੇ ਗਏ ਸਨ, ਜੋ ਕਿ 7 ਨਵੰਬਰ, 2022 ਤੱਕ ਸਾਲ 2022-23 ਲਈ ਦਾਇਰ ਕੀਤੇ ਗਏ 6.85 ਕਰੋੜ ਆਈਟੀਆਰ ਦੇ ਮੁਕਾਬਲੇ 11.7% ਵੱਧ ਹੈ, ਪਿਛਲੇ ਸਾਲ 7 ਨਵੰਬਰ ਅਜਿਹੇ ਆਈਟੀਆਰ ਦਾਇਰ ਕਰਨ ਦੀ ਨਿਯਮਤ ਮਿਤੀ ਸੀ। ਇਸ ਤੋਂ ਇਲਾਵਾ, ਵਿੱਤ ਵਰ੍ਹੇ 2023-24 ਵਿੱਚ 31 ਅਕਤੂਬਰ, 2023 ਤੱਕ ਦੇ ਸਾਰੇ ਮੁਲਾਂਕਣ ਸਾਲਾਂ ਲਈ ਦਾਇਰ ਕੀਤੇ ਗਏ ਆਈਟੀਆਰ ਦੀ ਕੁੱਲ ਸੰਖਿਆ 7.85 ਕਰੋੜ ਹੈ, ਜੋ ਵਿੱਤ ਵਰ੍ਹੇ 2022-23 ਵਿੱਚ ਦਾਇਰ ਕੀਤੇ ਗਏ ਕੁੱਲ 7.78 ਕਰੋੜ ਆਈਟੀਆਰ ਦੀ ਤੁਲਨਾ ਵਿੱਚ ਸਭ ਤੋਂ ਵੱਧ ਹੈ।

ਸਾਲ 2023-24 ਲਈ ਦਾਇਰ ਕੀਤੇ 7.65 ਕਰੋੜ ਆਈਟੀਆਰ ਵਿੱਚੋਂ, 7.51 ਕਰੋੜ ਤੋਂ ਵੱਧ ਆਈਟੀਆਰ ਪਹਿਲਾਂ ਹੀ ਤਸਦੀਕ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ, 7.51 ਕਰੋੜ ਤਸਦੀਕ ਕੀਤੇ ਗਏ ਆਈਟੀਆਰ ਵਿੱਚੋਂ, 7.19 ਕਰੋੜ ਪਹਿਲਾਂ ਹੀ 31 ਅਕਤੂਬਰ 2023 ਤੱਕ ਪ੍ਰੋਸੈਸ ਕੀਤੇ ਜਾ ਚੁੱਕੇ ਹਨ, ਯਾਨੀ ਲਗਭਗ 96% ਤਸਦੀਕ ਆਈਟੀਆਰ ਪ੍ਰੋਸੈਸ ਕੀਤੇ ਜਾ ਚੁੱਕੇ ਹਨ।

31 ਅਕਤੂਬਰ, 2023 ਕੁਝ ਮਹੱਤਵਪੂਰਨ ਵਿਧਾਨਿਕ ਫਾਰਮ ਜਿਵੇਂ ਕਿ ਫਾਰਮ 10ਬੀ, 10ਬੀਬੀ ਅਤੇ ਫਾਰਮ 3ਸੀਈਬੀ ਭਰਨ ਦੀ ਨਿਯਮਤ ਮਿਤੀ ਸੀ। 31 ਅਕਤੂਬਰ, 2023 ਤੱਕ ਵੱਖ-ਵੱਖ ਕਿਸਮਾਂ ਦੇ 1.44 ਕਰੋੜ ਤੋਂ ਵੱਧ ਵਿਧਾਨਕ ਫਾਰਮ ਦਾਇਰ ਕੀਤੇ ਗਏ ਹਨ।

ਸਭ ਤੋਂ ਵੱਧ ਫਾਈਲਿੰਗ ਦੇ ਦਿਨਾਂ ਦੌਰਾਨ ਈ-ਫਾਈਲਿੰਗ ਪੋਰਟਲ ਨੇ ਟੈਕਸਦਾਤਾਵਾਂ ਅਤੇ ਟੈਕਸ ਪੇਸ਼ੇਵਰਾਂ ਨੂੰ ਫਾਰਮ ਅਤੇ ਆਈਟੀਆਰ ਦਾਇਰ ਕਰਨ ਲਈ ਇੱਕ ਸਹਿਜ ਅਨੁਭਵ ਪ੍ਰਦਾਨ ਕਰਦੇ ਹੋਏ ਟਰੈਫਿਕ ਨੂੰ ਸਫ਼ਲਤਾਪੂਰਵਕ ਸੰਭਾਲਿਆ। ਇਸ ਦੀ ਸੋਸ਼ਲ ਮੀਡੀਆ ਸਮੇਤ ਵੱਖ-ਵੱਖ ਪਲੇਟਫਾਰਮਾਂ ’ਤੇ ਟੈਕਸਦਾਤਾਵਾਂ ਅਤੇ ਪੇਸ਼ੇਵਰਾਂ ਦੁਆਰਾ ਵਿਆਪਕ ਤੌਰ ’ਤੇ ਸ਼ਲਾਘਾ ਕੀਤੀ ਗਈ।

ਹੈਲਪਡੈਸਕ ਤੋਂ ਇਨਬਾਊਂਡ ਕਾਲਾਂ, ਆਊਟਬਾਊਂਡ ਕਾਲਾਂ, ਲਾਈਵ ਚੈਟਸ, ਵੈਬੈਕਸ ਅਤੇ ਕੋ-ਬ੍ਰਾਊਜ਼ਿੰਗ ਸੈਸ਼ਨਾਂ ਰਾਹੀਂ ਟੈਕਸਦਾਤਾਵਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਹੈਲਪਡੈਸਕ ਟੀਮ ਨੇ ਔਨਲਾਈਨ ਰਿਸਪਾਂਸ ਮੈਨੇਜਮੈਂਟ (ਓਆਰਐੱਮ) ਰਾਹੀਂ ਵਿਭਾਗ ਦੇ ਟਵਿੱਟਰ ਹੈਂਡਲ ’ਤੇ ਪ੍ਰਾਪਤ ਸਵਾਲਾਂ ਦੇ ਹੱਲ ਦਾ ਵੀ ਸਮਰਥਨ ਕੀਤਾ, ਜਿਸ ਨਾਲ ਟੈਕਸਦਾਤਾਵਾਂ/ ਸਟੇਕਹੋਲਡਰਾਂ ਤੱਕ ਸਰਗਰਮੀ ਨਾਲ ਪਹੁੰਚ ਕੀਤੀ ਗਈ ਅਤੇ ਵੱਖ-ਵੱਖ ਮੁੱਦਿਆਂ ’ਤੇ ਉਨ੍ਹਾਂ ਦੀ ਬਹੁਤ ਜਲਦੀ ਮਦਦ ਕੀਤੀ ਗਈ।

ਟੈਕਸਦਾਤਾਵਾਂ ਅਤੇ ਟੈਕਸ ਪੇਸ਼ੇਵਰਾਂ ਦੇ ਮਾਰਗਦਰਸ਼ਨ ਲਈ ਆਡਿਟਯੋਗ ਅਤੇ ਸਮਾਂ ਲੱਗਣ ਵਾਲੇ ਫਾਰਮਾਂ, ਆਈਟੀਆਰ-3/5/6 ਦੀ ਫਾਈਲਿੰਗ, ਡੀਐੱਸਸੀ ਰਜਿਸਟ੍ਰੇਸ਼ਨ, ਫਾਰਮ 10ਬੀ/ 10ਬੀਬੀ ਫਾਈਲਿੰਗ, ਆਦਿ ਨਾਲ ਸਬੰਧਤ ਅੱਠ ਵੈਬਿਨਾਰ ਕਰਵਾਏ ਗਏ ਸਨ। ਈ-ਫਾਈਲਿੰਗ ਪੋਰਟਲ ’ਤੇ ਇਸ ਨਾਲ ਸਬੰਧਿਤ ਵਿਦਿਅਕ ਵੀਡੀਓਜ਼ ਵੀ ਅਪਲੋਡ ਕੀਤੇ ਗਏ ਸਨ।

ਆਮਦਨ ਕਰ ਵਿਭਾਗ ਸਾਰੇ ਟੈਕਸਦਾਤਾਵਾਂ ਅਤੇ ਟੈਕਸ ਪੇਸ਼ੇਵਰਾਂ ਨੂੰ ਪਾਲਣਾ ਵਿੱਚ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਪ੍ਰਗਟ ਕਰਦਾ ਹੈ ਅਤੇ ਜਿਨ੍ਹਾਂ ਨੇ ਹਾਲੇ ਤੱਕ ਫਾਰਮ ਅਤੇ ਆਈਟੀਆਰ ਦਾਇਰ ਕਰਨੇ ਹਨ, ਉਨ੍ਹਾਂ ਨੂੰ ਉਹ ਦਾਇਰ ਕਰਨ ਲਈ ਉਨ੍ਹਾਂ ਟੈਕਸਦਾਤਾਵਾਂ ਦੀ ਤਵੱਜੋ ਮੰਗਦਾ ਹੈ। ਵਿਭਾਗ ਸਾਰੇ ਟੈਕਸਦਾਤਾਵਾਂ ਅਤੇ ਟੈਕਸ ਪੇਸ਼ੇਵਰਾਂ ਨੂੰ ਸਮੇਂ ਸਿਰ ਟੈਕਸ ਸੰਬੰਧੀ ਪਾਲਣਾ ਕਰਨਾ ਜਾਰੀ ਰੱਖਣ ਦੀ ਤਾਕੀਦ ਕਰਦਾ ਹੈ।

********

ਐੱਨਬੀ/ ਵੀਐੱਮ/ ਕੇਐੱਮਐੱਨ



(Release ID: 1974178) Visitor Counter : 55


Read this release in: Hindi , Marathi , English , Urdu