ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਐੱਮਐੱਸਐੱਮਈ ਮੰਤਰਾਲੇ ਵਲੋਂ ਉਚਿਤ ਢੰਗ ਨਾਲ ਚਲਾਈ ਗਈ ਵਿਸ਼ੇਸ਼ ਮੁਹਿੰਮ 3.0 ਮੁਕੰਮਲ

Posted On: 01 NOV 2023 8:47PM by PIB Chandigarh

     ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰੀ ਪੱਧਰ 'ਤੇ ਲੰਬਿਤ ਮਾਮਲਿਆਂ ਨੂੰ ਘਟਾਉਣ ਦੇ ਉਦੇਸ਼ ਨਾਲ, ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ (ਐੱਮਐੱਸਐੱਮਈ) ਵਲੋਂ 2 ਅਕਤੂਬਰ, 2023 ਨੂੰ ਵਿਸ਼ੇਸ਼ ਅਭਿਆਨ 3.0 ਸ਼ੁਰੂ ਕੀਤਾ ਗਿਆ ਸੀ। ਇਸ ਵਿੱਚ ਦੇਸ਼ ਭਰ ਵਿੱਚ ਐੱਮਐੱਸਐੱਮਈ ਦੇ ਦਫ਼ਤਰਾਂ ਦੀ ਸਮੁੱਚੀ ਸਫ਼ਾਈ ਵਿੱਚ ਸੁਧਾਰ ਕਰਨ, ਬੇਲੋੜੇ ਅਤੇ ਅਣਵਰਤੀ ਕਬਾੜ ਸਮੱਗਰੀ ਦੇ ਨਿਪਟਾਰੇ ਅਤੇ ਪ੍ਰਧਾਨ ਮੰਤਰੀ ਦਫ਼ਤਰ/ਮਹੱਤਵਪੂਰਣ ਸੰਦਰਭਾਂ, ਜਨਤਕ ਸ਼ਿਕਾਇਤਾਂ ਅਤੇ ਅਪੀਲਾਂ, ਸੰਸਦ ਦੇ ਭਰੋਸੇ ਆਦਿ ਦੇ ਬਕਾਇਆ ਮਾਮਲਿਆਂ ਵਿੱਚ ਵਿਸ਼ੇਸ਼ ਧਿਆਨ ਦਿੱਤਾ ਗਿਆ। ਐੱਮਐੱਸਐੱਮਈ ਮੰਤਰਾਲੇ ਨੇ ਤਿਆਰੀ ਦੇ ਪੜਾਅ (15.09.23 ਤੋਂ 30.09.23 ਤੱਕ) ਦੌਰਾਨ ਵੱਖ-ਵੱਖ ਮਾਪਦੰਡਾਂ ਦੇ ਤਹਿਤ ਟੀਚੇ ਨਿਰਧਾਰਤ ਕੀਤੇ। ਮੰਤਰਾਲੇ ਨੇ ਆਪਣੇ ਅਧੀਨ ਦਫ਼ਤਰਾਂ/ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕਰਕੇ ਵਿਸ਼ੇਸ਼ ਮੁਹਿੰਮ 3.0 ਵਿੱਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ। ਮੰਤਰਾਲੇ ਵਿੱਚ ਵਿਸ਼ੇਸ਼ ਮੁਹਿੰਮ 3.0 ਨੂੰ 31 ਅਕਤੂਬਰ, 2023 ਨੂੰ ਅਭਿਆਨ ਲਈ ਨਿਰਧਾਰਿਤ 11 ਵਿੱਚੋਂ 10 ਮਾਪਦੰਡਾਂ ਵਿੱਚ 100 ਫ਼ੀਸਦ ਟੀਚਾ ਪ੍ਰਾਪਤ ਕਰਕੇ ਸਫਲਤਾਪੂਰਵਕ ਪੂਰਾ ਕੀਤਾ ਗਿਆ।

 

      ਐੱਮਐੱਸਐੱਮਈ ਮੰਤਰਾਲੇ ਨੇ ਬਹੁਤ ਮਹੱਤਵਪੂਰਨ ਸੰਦਰਭਾਂ, ਪ੍ਰਧਾਨ ਮੰਤਰੀ ਦਫ਼ਤਰ ਦੇ ਹਵਾਲੇ, ਐੱਮਪੀ ਹਵਾਲੇ, ਰਾਜ ਸਰਕਾਰ ਦੇ ਹਵਾਲੇ, ਕੈਬਨਿਟ ਹਵਾਲੇ, ਜਨਤਕ ਸ਼ਿਕਾਇਤਾਂ/ਉਚਿਤ ਨਿਪਟਾਰੇ ਲਈ ਅਪੀਲਾਂ ਨਾਲ ਸਬੰਧਤ ਸਾਰੇ ਬਕਾਇਆ ਮਾਮਲਿਆਂ ਦੀ ਵੀ ਪਛਾਣ ਕੀਤੀ। ਲੰਬਿਤ ਨਿਪਟਾਰਾ ਮਾਮਲਿਆਂ ਵਿੱਚ ਸਾਰੀਆਂ ਰਾਜ ਸਰਕਾਰਾਂ ਦੇ ਹਵਾਲੇ, ਪ੍ਰਧਾਨ ਮੰਤਰੀ ਦਫ਼ਤਰ ਦੇ ਹਵਾਲੇ, ਸੰਸਦ ਦੇ ਭਰੋਸੇ, ਕੈਬਨਿਟ ਹਵਾਲੇ ਉਚਿਤ ਢੰਗ ਨਾਲ ਖਤਮ ਕੀਤੇ ਗਏ। ਇਸ ਦੇ ਨਤੀਜੇ ਵਜੋਂ ਨਿਰਧਾਰਤ ਟੀਚਿਆਂ ਦੀ ਪੂਰੀ ਪ੍ਰਾਪਤੀ ਹੋਈ। ਅਭਿਆਨ ਦੇ ਤਹਿਤ 95 ਤੋਂ ਵੱਧ ਟੀਚਾਗਤ ਐੱਮਪੀ ਹਵਾਲਿਆਂ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਸ ਤੋਂ ਇਲਾਵਾ ਮੰਤਰਾਲੇ ਅਤੇ ਇਸ ਦੀਆਂ ਸੰਸਥਾਵਾਂ ਵੱਲੋਂ 548 ਸਫ਼ਾਈ ਮੁਹਿੰਮਾਂ ਚਲਾਈਆਂ ਗਈਆਂ।

 

ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰੀ, ਸ਼੍ਰੀ ਨਰਾਇਣ ਰਾਣੇ ਨੇ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ, ਕੇਂਦਰੀ ਦਫਤਰ, ਮੁੰਬਈ ਵਿਖੇ 'ਸਵੱਛਤਾ ਸੇਵਾ' ਵਿੱਚ ਹਿੱਸਾ ਲੈ ਕੇ ਵਿਸ਼ੇਸ਼ ਮੁਹਿੰਮ 3.0 ਨੂੰ ਹਰੀ ਝੰਡੀ ਦਿਖਾਈ।

 

ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਰਾਜ ਮੰਤਰੀ, ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਦਫ਼ਤਰ ਦੀ ਸਫਾਈ, ਪ੍ਰਬੰਧ ਅਤੇ ਵਾਤਾਵਰਣ ਨੂੰ ਸਾਫ਼-ਸੁਥਰਾ ਬਣਾਉਣ ਅਤੇ ਬੇਹਤਰ ਸਥਾਨ ਬਣਾਉਣ ਦੇ ਮੁੱਖ ਉਦੇਸ਼ ਨਾਲ ਐੱਮਐੱਸਐੱਮਈ ਮੰਤਰਾਲੇ ਦੀ ਇੱਕ ਸੰਸਥਾ ਮਹਾਰਾਸ਼ਟਰ ਦੇ ਵਰਧਾ ਸਥਿਤ ਮਹਾਤਮਾ ਗਾਂਧੀ ਪੇਂਡੂ ਉਦਯੋਗੀਕਰਨ ਸੰਸਥਾ (ਐੱਮਜੀਆਈਆਰਆਈ) ਦੀ ਸਵੱਛਤਾ ਮੁਹਿੰਮ ਵਿੱਚ ਹਿੱਸਾ ਲਿਆ। ਮੰਤਰਾਲੇ ਦੇ ਵਿਭਾਗਾਂ ਨੇ ਵਿਸ਼ੇਸ਼ ਮੁਹਿੰਮ 3.0 ਵਿੱਚ ਸਰਗਰਮੀ ਨਾਲ ਹਿੱਸਾ ਲਿਆ।

 

ਮੰਤਰਾਲੇ ਦੇ ਅੰਦਰ ਸਫਾਈ ਅਭਿਆਨ ਦੀ ਅਗਵਾਈ ਕਰਨ ਵਾਲੀਆਂ ਡਿਵੀਜ਼ਨਾਂ ਨੂੰ ਪ੍ਰਤੀਕ ਚਿੰਨ੍ਹ ਪ੍ਰਦਾਨ ਕੀਤੇ ਗਏ।

 

ਇਸ ਮੁਹਿੰਮ ਦੌਰਾਨ ਦਫ਼ਤਰਾਂ ਵਿੱਚ ਕੰਮਕਾਜੀ ਮਾਹੌਲ ਦੇ ਸਮੁੱਚੇ ਸੁਧਾਰ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਬਿਹਤਰ ਕੰਮ ਦੇ ਤਜ਼ਰਬੇ ਨੂੰ ਯਕੀਨੀ ਬਣਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। 31.10.2023 ਤੱਕ, ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਨੇ, ਆਪਣੇ ਸਾਰੇ ਅਧੀਨ ਦਫਤਰਾਂ ਅਤੇ ਸੰਸਥਾਵਾਂ ਡੀਸੀ ਦਫਤਰ, ਕੇਵੀਆਈਸੀ, ਐੱਨਐੱਸਆਈਸੀ, ਕੋਇਰ ਬੋਰਡ, ਐੱਨਆਈ-ਐੱਮਐੱਸਐੱਮਈ ਅਤੇ ਐੱਮਜੀਆਈਆਰਆਈ ਦੇ ਵਡਮੁੱਲੇ ਯੋਗਦਾਨ ਨਾਲ, ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਇਸ ਸਮੇਂ ਦੌਰਾਨ 23911 ਫਾਈਲਾਂ ਦੀ ਸਮੀਖਿਆ ਕੀਤੀ ਗਈ ਅਤੇ 4998 ਫਾਈਲਾਂ ਨੂੰ ਹਟਾਇਆ ਗਿਆ। ਫਾਈਲਾਂ ਅਤੇ ਸਕਰੈਪ ਦੇ ਨਿਪਟਾਰੇ ਤੋਂ ਵੀ 50,47,593 ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਅਧਿਕਾਰਤ ਵਰਤੋਂ ਲਈ ਕੁੱਲ 17,664 ਵਰਗ ਫੁੱਟ ਜਗ੍ਹਾ ਖਾਲੀ ਕੀਤੀ ਗਈ।

 

  ਐੱਮਐੱਸਐੱਮਈ ਮੰਤਰਾਲਾ ਵਿਸ਼ੇਸ਼ ਅਭਿਆਨ 3.0 ਦੇ ਹਿੱਸੇ ਵਜੋਂ ਕੀਤੀਆਂ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ।

 

*****

 

ਐੱਮਜੇਪੀਐੱਸ



(Release ID: 1974149) Visitor Counter : 53


Read this release in: Urdu , English , Hindi