ਕਾਨੂੰਨ ਤੇ ਨਿਆਂ ਮੰਤਰਾਲਾ
ਵਿਧਾਨਕ ਵਿਭਾਗ ਅਤੇ ਸਬੰਧਤ ਦਫ਼ਤਰਾਂ ਵਲੋਂ ਵਿਸ਼ੇਸ਼ ਮੁਹਿੰਮ 3.0 ਦੇ ਤਹਿਤ ਸਵੱਛਤਾ ਹੀ ਸੇਵਾ ਦਾ ਆਯੋਜਨ
Posted On:
31 OCT 2023 8:58PM by PIB Chandigarh
ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਵਿਧਾਨਕ ਵਿਭਾਗ ਅਤੇ ਇਸ ਨਾਲ ਸਬੰਧਤ ਦਫਤਰਾਂ ਨੇ ਸ਼ਾਸਤਰੀ ਭਵਨ ਅਤੇ ਆਈਐੱਲਆਈ ਭਵਨ, ਨਵੀਂ ਦਿੱਲੀ ਵਿੱਚ ਵਿਸ਼ੇਸ਼ ਮੁਹਿੰਮ 3.0 ਦੇ ਤਹਿਤ ਸਵੱਛਤਾ ਹੀ ਸੇਵਾ ਸਮਾਗਮ ਮਨਾਇਆ। ਇਸ ਵਿਸ਼ੇਸ਼ ਮੁਹਿੰਮ 3.0 ਦੌਰਾਨ, ਅਣਵਰਤੀਆਂ ਫਾਈਲਾਂ ਅਤੇ ਕਿਤਾਬਾਂ ਨੂੰ ਹਟਾ ਦਿੱਤਾ ਗਿਆ ਹੈ।
ਵਿਧਾਨਕ ਵਿਭਾਗ ਵਿੱਚ "ਸਵੱਛਤਾ ਹੀ ਸੇਵਾ" ਵਿਸ਼ੇ 'ਤੇ ਇੱਕ ਲੇਖ ਮੁਕਾਬਲਾ ਕਰਵਾਇਆ ਗਿਆ। ਇੱਕ ਪੁਰਾਣੇ ਅਤੇ ਅਣਵਰਤੇ ਵਾਹਨ ਦੀ ਈ-ਨਿਲਾਮੀ ਕੀਤੀ ਗਈ ਅਤੇ 47,371 ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਵਿਭਾਗ ਦੇ ਸਕੱਤਰ ਦੀ ਅਗਵਾਈ ਹੇਠ 'ਵਿਸ਼ੇਸ਼ ਸਵੱਛਤਾ' ਮੁਹਿੰਮ ਚਲਾਈ ਗਈ।
ਅਣਵਰਤੀਆਂ ਅਤੇ ਪੁਰਾਣੀਆਂ ਵਸਤੂਆਂ ਦੀ ਪਛਾਣ ਕੀਤੀ ਗਈ ਹੈ ਅਤੇ 2 ਨਵੰਬਰ 2023 ਨੂੰ ਈ-ਨਿਲਾਮੀ ਲਈ ਇਸ਼ਤਿਹਾਰ ਦਿੱਤਾ ਗਿਆ ਹੈ। 2 ਅਕਤੂਬਰ, 2023 ਤੋਂ 31 ਅਕਤੂਬਰ, 2023 ਤੱਕ ਬਕਾਇਆ ਮਾਮਲਿਆਂ ਦੇ ਨਿਪਟਾਰੇ (ਐੱਸਸੀਪੀਡੀਐੱਮ) 3.0 ਨੂੰ ਅਪਲੋਡ ਕੀਤਾ ਗਿਆ।
*****
ਐੱਸਐੱਸ/ਏਕੇਐੱਸ
(Release ID: 1973774)
Visitor Counter : 87