ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਨੇ ਅੱਜ ਰਾਸ਼ਟਰੀ ਏਕਤਾ ਦਿਵਸ ਮਨਾਇਆ

Posted On: 31 OCT 2023 6:48PM by PIB Chandigarh

ਸਰਦਾਰ ਵਲੱਭ ਭਾਈ ਪਟੇਲ ਦੀ ਜਯੰਤੀ ਦੇ ਸਬੰਧ ਵਿੱਚ ਭਾਰਤ ਵਿੱਚ ਹਰ ਸਾਲ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼ ਭਰ ਵਿੱਚ ‘ਰਨ ਫਾਰ ਯੂਨਿਟੀ’ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਸਮਾਜ ਦੇ ਹਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ ।

ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਨੇ ਭਾਰਤ ਦੇ ਲੌਹ ਪੁਰਸ਼ ਸਰਦਾਰ ਵਲੱਭ ਭਾਈ ਪਟੇਲ  ਦੀ ਜਯੰਤੀ ਦੀ ਸਮ੍ਰਿਤੀ ਵਿੱਚ 31 ਅਕਤੂਬਰ, 2023 ਨੂੰ ਰਾਸ਼ਟਰੀ ਏਕਤਾ ਦਿਵਸ ਮਨਾਇਆ। 

ਜਨਤਾ ਵਿੱਚ ਜਾਗਰੂਕਤਾ ਪੈਦਾ ਕਰਨ ਲਈ, ਵਿਭਾਗ ਨੇ 31 ਅਕਤੂਬਰ 2023 ਨੂੰ ਦੇਸ਼ ਭਰ ਵਿੱਚ ਆਪਣੀਆਂ ਸਬੰਧਤ ਸੰਸਥਾਵਾਂ ਦੁਆਰਾ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਰਾਸ਼ਟਰੀ ਏਕਤਾ ਦਿਵਸ ਮਨਾਇਆ। ਇਸ ਸਬੰਧ ਵਿੱਚ ਦਿੱਲੀ ਵਿੱਚ ਰਨ ਫਾਰ ਯੂਨਿਟੀ ਦਾ ਆਯੋਜਨ ਕੀਤਾ ਗਿਆ । 

ਡੀਈਪੀਡਬਲਿਊਡੀ ਦੀ ਅਗਵਾਈ ਵਿੱਚ ਪੰਡਿਤ ਦੀਨਦਿਆਲ ਉਪਾਧਿਆਇ ਨੈਸ਼ਨਲ ਇੰਸਟੀਟਿਊਟ ਆਵ੍ ਫਿਜ਼ੀਕਲ ਡਿਸਏਬਿਲੀਟੀ ਅਤੇ ਭਾਰਤੀ ਸੰਕੇਤਿਕ ਭਾਸ਼ਾ ਖੋਜ ਕੇਂਦਰ ਨੇ ਸੰਯੁਕਤ ਰੂਪ ਨਾਲ 31 ਅਕਤੂਬਰ 2023 ਨੂੰ ਰਾਜਘਾਟ ਤੋਂ ਲਾਲ ਕਿਲ੍ਹੇ ਤੱਕ ਰਨ ਫਾਰ ਯੂਨਿਟੀ ਦਾ ਆਯੋਜਨ ਕੀਤਾ ਗਿਆ। ਲਗਭਗ 650 ਦਿਵਿਯਾਂਗ ਵਿਅਕਤੀਆਂ, ਫੈਕਲਟੀ ਮੈਂਬਰਾਂ, ਪੇਸ਼ੇਵਰਾਂ, ਵਿਦਿਆਰਥੀਆਂ ਅਤੇ ਪੀਡੀਯੂਐੱਨਆਈਪੀਡੀ, ਆਈਐੱਸਐੱਲਆਰਟੀਸ. ਅਤੇ ਡੀਈਪੀਡਬਲਿਊਡੀ ਦੇ ਸਟਾਫ਼ ਅਫ਼ਸਰਾਂ ਨੇ ਵੀ ਇਸ ਸੰਮਲਿਤ ਰਨ ਫਾਰ ਯੂਨਿਟੀ ਵਿੱਚ ਹਿੱਸਾ ਲਿਆ। ਦਿੱਲੀ ਸਰਕਾਰ ਦੇ ਸਮਾਜ ਭਲਾਈ ਵਿਭਾਗ, ਆਲ ਇੰਡੀਆ ਡਿਸਏਬਲਡ ਵਿਧਵਾ ਸੇਵਾ ਕਮੇਟੀ, ਮਾਂ ਸ਼ਕਤੀ ਸੰਗਠਨ ਨੇ ਵੀ ਰਾਜਘਾਟ ਤੋਂ ਲਾਲ ਕਿਲ੍ਹੇ ਤੱਕ ਇਸ ਰਨ ਫਾਰ ਯੂਨਿਟੀ ਵਿੱਚ ਹਿੱਸਾ ਲਿਆ। 

ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਦੇ ਲੌਹ ਪੁਰਸ਼ ਮਾਨਯੋਗ ਸਰਦਾਰ ਵਲੱਭ ਭਾਈ ਪਟੇਲ ਦੀ ਪਦ ਪੂਜਾ (Pad Pooja) ਨਾਲ ਹੋਈ, ਜਿਸ ਤੋਂ ਬਾਅਦ ਰਾਸ਼ਟਰੀ ਏਕਤਾ ਦੀ ਸਹੁੰ ਚੁੱਕੀ ਗਈ। ਪ੍ਰੋਗਰਾਮ ਵਿੱਚ ਸ਼੍ਰੀ ਰਾਜੀਵ ਸ਼ਰਮਾ, ਸੰਯੁਕਤ ਸਕੱਤਰ, ਵਿਕਲਾਂਗਤਾ ਡਿਵੀਜ਼ਨ, ਸ਼੍ਰੀ ਮ੍ਰਿਤੁੰਜੇ ਝਾਅ, ਡਾਇਰੈਕਟਰ, ਡੀਈਪੀਡਬਲਯੂਡੀ, ਐੱਮਐੱਸਜੇਐਂਡਈ, ਭਾਰਤ ਸਰਕਾਰ ਨੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਗਾਂਧੀ ਦਰਸ਼ਨ ਸਮਿਤੀ ਦੇ ਡਾਇਰੈਕਟਰ ਅਤੇ ਅਧਿਕਾਰੀ ਵੀ ਹਾਜ਼ਰ ਸਨ।

ਇਸ ਮੌਕੇ ਸੰਯੁਕਤ ਸਕੱਤਰ, ਸ਼੍ਰੀ ਰਾਜੀਵ ਸ਼ਰਮਾ ਨੇ ਰਨ ਫਾਰ ਯੂਨਿਟੀ ਦੀ ਅਗਵਾਈ ਕੀਤੀ ਅਤੇ ਦਿਵਿਯਾਂਗ ਵਿਅਕਤੀਆਂ ਨੂੰ ਬਿਹਤਰ ਜੀਵਨ ਜਿਉਣ ਲਈ ਸਮਾਜਿਕ ਸਮਾਵੇਸ਼, ਸਨਮਾਨ, ਸੁਰੱਖਿਆ ਅਤੇ ਅਵਸਰ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। 

ਇਕਜੁੱਟਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ, ਦਿਵਿਯਾਂਗਾਂ ਸਮੇਤ ਸਾਰੇ ਖੇਤਰਾਂ ਦੇ ਨਾਗਰਿਕਾਂ ਨੇ ਰਾਸ਼ਟਰੀ ਏਕਤਾ ਰੈਲੀ ਵਿੱਚ ਹਿੱਸਾ ਲਿਆ। 

ਵਿਭਾਗ ਦੀਆਂ ਹੋਰ ਸੰਸਥਾਵਾਂ ਨੇ ਵੀ ਰਾਸ਼ਟਰੀ ਏਕਤਾ ਦਿਵਸ ਮਨਾਉਣ ਲਈ ਰਨ ਫਾਰ ਯੂਨਿਟੀ, ਸਹੁੰ ਚੁੱਕ ਸਮਾਗਮ, ਰੰਗੋਲੀ, ਲੇਖ ਲਿਖਣ, ਵਾਦ-ਵਿਵਾਦ ਆਦਿ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ। 

ਇਨ੍ਹਾਂ ਸਾਰੀਆਂ ਗਤੀਵਿਧੀਆਂ ਦਾ ਸੱਦਾ ਇਹ ਸਵੀਕਾਰ ਕਰਦੇ ਹੋਏ ਕਿ ਇੱਕ ਰਾਸ਼ਟਰ ਦੇ ਰੂਪ ਵਿੱਚ ਸਾਡੀ ਤਾਕਤ ਮਤਭੇਦਾਂ ਨੂੰ ਸਵੀਕਾਰ ਕਰਨ ਅਤੇ ਇੱਕ ਸਮਾਨ ਟੀਚੇ ਵੱਲ ਮਿਲ ਕੇ ਕੰਮ ਕਰਨ ਦੀ ਸਾਡੀ ਯੋਗਤਾ ਵਿੱਚ ਨਿਹਿਤ ਹੈ,  ਕੀਤਾ ਗਿਆ ।

 

***************

ਐੱਮਜੀ/ਐੱਮਐੱਸ/ਵੀਐੱਲ/ਐੱਸਡੀ


(Release ID: 1973758) Visitor Counter : 105


Read this release in: Urdu , English , Hindi