ਕਿਰਤ ਤੇ ਰੋਜ਼ਗਾਰ ਮੰਤਰਾਲਾ
ਈਐੱਸਆਈਸੀ ਦੇ ਡਾਇਰੈਕਟਰ ਜਨਰਲ ਦੀ ਪ੍ਰਧਾਨਗੀ ਹੇਠ ਸੁਵਿਧਾ ਸਮਾਗਮ ਦਾ ਆਯੋਜਨ ਕੀਤਾ ਗਿਆ
Posted On:
30 OCT 2023 7:53PM by PIB Chandigarh
ਈਐੱਸਆਈਸੀ ਦੇ ਡਾਇਰੈਕਟਰ ਜਨਰਲ ਡਾ: ਰਾਜੇਂਦਰ ਕੁਮਾਰ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਈਐੱਸਆਈਸੀ ਹੈੱਡਕੁਆਰਟਰ ਵਿਖੇ ਇੱਕ ਸੁਵਿਧਾ ਸਮਾਗਮ ਦਾ ਆਯੋਜਨ ਕੀਤਾ ਗਿਆ। ਬੀਮਾਯੁਕਤ ਵਿਅਕਤੀ ਅਤੇ ਲਾਭਪਾਤਰੀ, ਰੋਜ਼ਗਾਰਦਾਤਾ ਅਤੇ ਕਰਮਚਾਰੀਆਂ ਦੇ ਨੁਮਾਇੰਦੇ ਦੇਸ਼ ਭਰ ਦੇ ਵੱਖ-ਵੱਖ ਈਐੱਸਆਈਸੀ ਖ਼ੇਤਰੀ ਦਫਤਰਾਂ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਸੁਵਿਧਾ ਸਮਾਗਮ ਵਿੱਚ ਸ਼ਾਮਲ ਹੋਏ। ਸੁਵਿਧਾ ਸਮਾਗਮ ਦੌਰਾਨ, ਡਾਇਰੈਕਟਰ ਜਨਰਲ ਨੇ ਈਐੱਸਆਈਸੀ ਹਿੱਸੇਦਾਰਾਂ ਦੀਆਂ ਸ਼ਿਕਾਇਤਾਂ ਅਤੇ ਮੁੱਦਿਆਂ ਨੂੰ ਧਿਆਨ ਨਾਲ ਸੁਣਿਆ ਅਤੇ ਸਾਰੇ ਸਬੰਧਤ ਈਐੱਸਆਈਸੀ ਅਧਿਕਾਰੀਆਂ ਦੀਆਂ ਸਮੱਸਿਆਵਾਂ ਦਾ ਮੌਕੇ 'ਤੇ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ। ਜਿੱਥੇ ਕਿਤੇ ਵੀ ਮੌਕੇ 'ਤੇ ਹੀ ਸ਼ਿਕਾਇਤਾਂ ਦਾ ਨਿਪਟਾਰਾ ਸੰਭਵ ਨਹੀਂ ਸੀ, ਡੀਜੀ ਈਐੱਸਆਈਸੀ ਨੇ ਇੱਕ ਹਫ਼ਤੇ ਦੇ ਅੰਦਰ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ।
ਮੀਟਿੰਗ ਦੌਰਾਨ ਡਾ: ਰਾਜੇਂਦਰ ਕੁਮਾਰ ਨੇ ਕਿਹਾ ਕਿ ਸੁਵਿਧਾ ਸਮਾਗਮ ਵਰਗੇ ਪ੍ਰੋਗਰਾਮ ਸੰਸਥਾ ਅਤੇ ਇਸ ਦੇ ਹਿੱਸੇਦਾਰਾਂ ਦਰਮਿਆਨ ਵਿਸ਼ਵਾਸ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ। ਬੀਮਾਯੁਕਤ ਵਿਅਕਤੀਆਂ ਅਤੇ ਲਾਭਪਾਤਰੀਆਂ ਨੂੰ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਕ ਮੌਕਾ ਪ੍ਰਦਾਨ ਕਰਨ ਦੀ ਲੋੜ ਨੂੰ ਸਮਝਦੇ ਹੋਏ, ਈਐੱਸਆਈਸੀ ਈਪੀਐੱਫਓ ਦੀ ਪਹਿਲਕਦਮੀ 'ਨਿਧੀ ਆਪਕੇ ਨਿਕਟ' ਦੇ ਸਹਿਯੋਗ ਨਾਲ ਈਐੱਸਆਈਸੀ ਹਿੱਸੇਦਾਰਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਹੱਲ ਲਈ ਹਰ ਮਹੀਨੇ ਦੀ 27 ਤਰੀਕ ਨੂੰ ਸੁਵਿਧਾ ਸਮਾਗਮਾਂ ਦਾ ਆਯੋਜਨ ਕਰ ਰਿਹਾ ਹੈ।
ਮੀਟਿੰਗ ਵਿੱਚ ਵਿੱਤ ਕਮਿਸ਼ਨਰ, ਬੀਮਾ ਕਮਿਸ਼ਨਰ, ਮੈਡੀਕਲ ਕਮਿਸ਼ਨਰ ਅਤੇ ਈਐੱਸਆਈਸੀ ਹੈੱਡਕੁਆਰਟਰ ਅਤੇ ਅਤੇ ਖੇਤਰੀ ਦਫਤਰਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ।
****
ਐੱਮਜੇਪੀਐੱਸ/ਐੱਨਐੱਸਕੇ
(Release ID: 1973548)
Visitor Counter : 86