ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਸੀਵੀਸੀ 30 ਅਕਤੂਬਰ ਤੋਂ 5 ਨਵੰਬਰ, 2023 ਤੱਕ ਵਿਜੀਲੈਂਸ ਜਾਗਰੂਕਤਾ ਸਪਤਾਹ 2023 ਮਨਾ ਰਿਹਾ ਹੈ
Posted On:
30 OCT 2023 3:51PM by PIB Chandigarh
ਕੇਂਦਰੀ ਵਿਜੀਲੈਂਸ ਕਮਿਸ਼ਨ ਹੇਠ ਲਿਖੀ ਥੀਮ ਦੇ ਨਾਲ 30 ਅਕਤੂਬਰ ਤੋਂ 5 ਨਵੰਬਰ, 2023 ਤੱਕ ਵਿਜੀਲੈਂਸ ਜਾਗਰੂਕਤਾ ਸਪਤਾਹ 2023 ਮਨਾ ਰਿਹਾ ਹੈ:
“ਭ੍ਰਿਸ਼ਟਾਚਾਰ ਦਾ ਵਿਰੋਧ ਕਰੋ; ਰਾਸ਼ਟਰ ਦੇ ਪ੍ਰਤੀ ਸਮਰਪਿਤ ਰਹੋ”
ਵਿਜੀਲੈਂਸ (ਸਤਰਕਤਾ)ਜਾਗਰੂਕਤਾ ਸਪਤਾਹ 2023 ਦੀ ਸ਼ੁਰੂਆਤ ਅੱਜ ਸਵੇਰੇ 11 ਵਜੇ ਸਤਰਕਤਾ ਭਵਨ, ਨਵੀਂ ਦਿੱਲੀ ਵਿੱਚ ਕਮਿਸ਼ਨ ਦੇ ਅਧਿਕਾਰੀਆਂ-ਸ਼੍ਰੀ ਪ੍ਰਵੀਨ ਕੁਮਾਰ ਸ਼੍ਰੀਵਾਸਤਵ, ਸੈਂਟ੍ਰਲ ਵਿਜੀਲੈਂਸ ਕਮਿਸ਼ਨਰ ਅਤੇ ਸ਼੍ਰੀ ਅਰਵਿੰਦ ਕੁਮਾਰ, ਵਿਜੀਲੈਂਸ ਕਮਿਸ਼ਨਰ-ਦੁਆਰਾ ਇਮਾਨਦਾਰੀ ਦੀ ਸਹੁੰ ਚੁਕਾਉਣ ਦੇ ਨਾਲ ਹੋਈ।
ਵਿਜੀਲੈਂਸ ਜਾਗਰੂਕਤਾ ਸਪਤਾਹ 2023 ਦੇ ਸ਼ੁਰੂਆਤੀ ਅਭਿਯਾਨ ਦੇ ਰੂਪ ਵਿੱਚ, ਕਮਿਸ਼ਨ ਨੇ ਪਹਿਲੇ ਤਿੰਨ ਮਹੀਨਿਆਂ ਦੀ ਅਭਿਆਨ ਮਿਆਦ (16 ਅਗਸਤ 2023-15 ਨਵੰਬਰ 2023) ਦਾ ਵੇਰਵਾ ਦਿੰਦੇ ਹੋਏ ਨਿਰਦੇਸ਼ ਜਾਰੀ ਕੀਤੇ ਸਨ। ਇਸ ਮਿਆਦ ਦੌਰਾਨ ਸਾਰੇ ਮੰਤਰਾਲਿਆਂ/ਵਿਭਾਗਾਂ/ਸੰਗਠਨਾਂ ਦੁਆਰਾ ਹੇਠ ਲਿਖੇ ਰੋਕਥਾਮ ਦੇ ਸਤਰਕਤਾ ਉਪਾਵਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਹੈ।
-
ਲੋਕਹਿੱਤ ਖੁਲਾਸੇ (ਪ੍ਰਗਟੀਕਰਣ) ਅਤੇ ਸੂਚਨਾ ਪ੍ਰਦਾਤਾਵਾਂ ਦੀ ਸੁਰੱਖਿਆ (ਪੀਆਈਡੀਪੀਆਈ) ਸੰਕਲਪ ਦੇ ਸਬੰਧ ਵਿੱਚ ਜਾਗਰੂਕਤਾ ਨਿਰਮਾਣ,
-
ਸਮਰੱਥਾ ਨਿਰਮਾਣ ਪ੍ਰੋਗਰਾਮ,
-
ਪ੍ਰਣਾਲੀਗਤ ਸੁਧਾਰ ਉਪਾਵਾਂ ਦੀ ਪਹਿਚਾਣ ਅਤੇ ਲਾਗੂਕਰਨ,
-
ਸ਼ਿਕਾਇਤ ਨਿਪਟਾਰੇ ਦੇ ਲਈ ਆਈਟੀ ਦਾ ਲਾਭ ਉਠਾਉਣਾ,
-
ਸਰਕੂਲਰ/ਦਿਸ਼ਾ-ਨਿਰਦੇਸ਼ਾਂ/ਮੈਨੂਅਲ ਦਾ ਅੱਪਡੇਟ
-
30-06-23 ਤੋਂ ਪਹਿਲਾਂ ਪ੍ਰਾਪਤ ਸ਼ਿਕਾਇਤਾਂ ਦਾ ਨਿਪਟਾਰਾ।
ਵਿਜੀਲੈਂਸ ਜਾਗਰੂਕਤਾ ਸਪਤਾਹ 2023 ਦੇ ਹਿੱਸੇ ਵਜੋਂ, ਸੈਂਟਰਲ ਵਿਜੀਲੈਂਸ ਕਮਿਸ਼ਨ 2 ਨਵੰਬਰ, 2023 ਨੂੰ ‘ਅਨੁਸ਼ਾਸਨਾਤਮਕ ਕਾਰਵਾਈ’ ਵਿਸ਼ੇ ‘ਤੇ ਇੱਕ ਪੈਨਲ ਚਰਚਾ ਵੀ ਆਯੋਜਿਤ ਕਰੇਗਾ।
*******
ਐੱਸਐੱਨਸੀ/ਪੀਕੇ
(Release ID: 1973330)
Visitor Counter : 121