ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਆਈਆਰਈਡੀਏ ਦੂਜੀ ਤਿਮਾਹੀ ਦੇ ਨਤੀਜੇ: ਸ਼ੁੱਧ ਲਾਭ 54% ਵਧਿਆ, ਐੱਨਪੀਏ ਘਟ ਕੇ 1.65% ਹੋਇਆ

Posted On: 23 OCT 2023 5:13PM by PIB Chandigarh

ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ (ਆਈਆਰਈਡੀਏ), ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਪ੍ਰਬੰਧਕੀ ਨਿਯੰਤਰਣ ਅਧੀਨ ਭਾਰਤ ਸਰਕਾਰ ਦੀ ਇੱਕ ਮਿੰਨੀ ਰਤਨ (ਸ਼੍ਰੇਣੀ -1) ਉੱਦਮ, ਨੇ ਅੱਜ 23 ਅਕਤੂਬਰ, 2023 ਨੂੰ ਵਿੱਤੀ ਵਰ੍ਹੇ 2023-24 ਦੀ ਦੂਜੀ ਤਿਮਾਹੀ ਲਈ ਆਪਣੇ ਆਡਿਟ ਕੀਤੇ ਵਿੱਤੀ ਨਤੀਜਿਆਂ ਦਾ ਐਲਾਨ ਕੀਤਾ। ਕੰਪਨੀ ਨੇ ਮੁਨਾਫ਼ੇ ਵਿੱਚ 54% ਵਾਧਾ ਦਰਜ ਕੀਤਾ ਗਿਆ ਹੈ, ਤਿਮਾਹੀ ਲਈ ₹285 ਕਰੋੜ ਦੇ ਟੈਕਸ ਤੋਂ ਬਾਅਦ ਲਾਭ (ਪੀਏਟੀ) ਹੋਇਆ ਹੈ। ਇਹ ਲੋਨ ਬੁੱਕ ਵਿੱਚ ਲਗਾਤਾਰ ਵਾਧੇ ਅਤੇ ਸਾਲ-ਦਰ-ਸਾਲ 2.72% ਤੋਂ 1.65% ਤੱਕ ਸ਼ੁੱਧ ਗੈਰ-ਕਾਰਗੁਜ਼ਾਰੀ ਅਸਾਸਿਆਂ (ਐੱਨਪੀਏਜ਼) ਵਿੱਚ ਮਹੱਤਵਪੂਰਨ ਕਮੀ ਸਦਕਾ ਹੋਇਆ ਹੈ।

ਵਿੱਤੀ ਵਰ੍ਹੇ 2022-23 ਦੀ ਦੂਜੀ ਤਿਮਾਹੀ ਦੇ ਮੁਕਾਬਲੇ ਵਿੱਤੀ ਵਰ੍ਹੇ 2023-24 ਦੀ ਦੂਜੀ ਤਿਮਾਹੀ ਲਈ ਮੁੱਖ ਵਿੱਤੀ ਵਿਸੇਸ਼ਤਾਵਾਂ ਹੇਠਾਂ ਦਿੱਤੇ ਅਨੁਸਾਰ ਹਨ:

  • ਟੈਕਸ ਤੋਂ ਪਹਿਲਾਂ ਲਾਭ: ₹ 276.31 ਕਰੋੜ ਦੇ ਮੁਕਾਬਲੇ ₹ 379.90 ਕਰੋੜ (37% ਵੱਧ)

  • ਟੈਕਸ ਤੋਂ ਬਾਅਦ ਲਾਭ: ₹ 184.30 ਕਰੋੜ ਦੇ ਮੁਕਾਬਲੇ ₹ 284.73 ਕਰੋੜ (54% ਵੱਧ)

  • ਸੰਚਾਲਨ ਤੋਂ ਕੁੱਲ ਆਮਦਨ: ₹ 791.56 ਕਰੋੜ ਦੇ ਮੁਕਾਬਲੇ ₹ 1,176.96 ਕਰੋੜ (49% ਵੱਧ)

  • ਲੋਨ ਬੁੱਕ: ₹ 33,783.36 ਕਰੋੜ ਦੇ ਮੁਕਾਬਲੇ ₹ 47,514.48 ਕਰੋੜ (41% ਵੱਧ)

  • ਸ਼ੁੱਧ ਮੁੱਲ: ₹ 5,638.31 ਕਰੋੜ ਦੇ ਮੁਕਾਬਲੇ ₹ 6,580.61 ਕਰੋੜ (17% ਵੱਧ) 

  • ਸ਼ੁੱਧ ਐੱਨਪੀਏਜ਼: 2.72% ਦੇ ਮੁਕਾਬਲੇ 1.65% (ਪ੍ਰਤੀਸ਼ਤ ਦੇ ਰੂਪ ਵਿੱਚ 39% ਦੀ ਕਮੀ)

  • ਕੁੱਲ ਐੱਨਪੀਏਜ਼: 5.06% ਦੇ ਮੁਕਾਬਲੇ 3.13% (ਪ੍ਰਤੀਸ਼ਤ ਦੇ ਰੂਪ ਵਿੱਚ 38% ਦੀ ਕਮੀ)

ਵਿੱਤੀ ਵਰ੍ਹੇ 2023-24 ਦੀ ਦੂਜੀ ਤਿਮਾਹੀ ਦੇ ਆਡਿਟ ਕੀਤੇ ਵਿੱਤੀ ਨਤੀਜਿਆਂ ਨੂੰ ਅੱਜ ਆਈਆਰਈਡੀਏ ਦੇ ਰਜਿਸਟਰਡ ਦਫ਼ਤਰ ਵਿਖੇ ਹੋਈ ਮੀਟਿੰਗ ਵਿੱਚ ਬੋਰਡ ਆਫ਼ ਡਾਇਰੈਕਟਰਜ਼ ਵਲੋਂ ਮਨਜ਼ੂਰੀ ਦਿੱਤੀ ਗਈ। ਬੋਰਡ ਨੇ ਕੰਪਨੀ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਇਸ ਦੇ ਨਿਰੰਤਰ ਵਿਕਾਸ ਦੀ ਸ਼ਲਾਘਾ ਕੀਤੀ।

ਨਤੀਜਿਆਂ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ, ਆਈਆਰਈਡੀਏ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਦੀਪ ਕੁਮਾਰ ਦਾਸ ਨੇ ਕਿਹਾ: "ਆਈਆਰਈਡੀਏ ਦੇਸ਼ ਵਿੱਚ ਅਖੁੱਟ ਊਰਜਾ ਹੱਲਾਂ ਨੂੰ ਅਪਣਾਉਣ ਵਿੱਚ ਤੇਜ਼ੀ ਲਿਆਉਣ ਦੀ ਆਪਣੀ ਵਚਨਬੱਧਤਾ ਪ੍ਰਤੀ ਵਚਨਬੱਧ ਹੈ। ਇਹ ਸਕਾਰਾਤਮਕ ਵਿੱਤੀ ਨਤੀਜੇ ਆਈਆਰਈਡੀਏ ਦੇ ਸਥਿਰ ਸਮਰਪਣ ਦਾ ਪ੍ਰਮਾਣ ਹਨ। ਭਾਰਤ ਵਿੱਚ ਅਖੁੱਟ ਊਰਜਾ ਖੇਤਰ ਦੇ ਵਿਕਾਸ ਵਿੱਚ ਸਹਾਇਤਾ ਕਰਨਾ, ਜੋ ਦੇਸ਼ ਦੀ ਊਰਜਾ ਤਬਦੀਲੀ ਅਤੇ ਵਾਤਾਵਰਣ ਸਥਿਰਤਾ ਵਿੱਚ ਯੋਗਦਾਨ ਪਾਉਂਦਾ ਹੈ।"

ਆਈਆਰਈਡੀਏ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਨੇ ਕੰਪਨੀ ਦੇ ਵਾਧੇ ਦਾ ਸਿਹਰਾ ਹਿੱਸੇਦਾਰਾਂ ਦੇ ਵਿਸ਼ਵਾਸ ਅਤੇ ਸਮਰਥਨ ਨੂੰ ਦਿੱਤਾ। ਉਨ੍ਹਾਂ ਨੇ ਕੇਂਦਰੀ ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ; ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਰਾਜ ਮੰਤਰੀ ਸ਼੍ਰੀ ਭਗਵਾਨ ਖੁਬਾ; ਸਕੱਤਰ, ਨਵੀਂ ਅਤੇ ਅਖੁੱਟ ਊਰਜਾ ਅਤੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਉਨ੍ਹਾਂ ਦੇ ਨਿਰੰਤਰ ਸਮਰਥਨ ਅਤੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ, ਜਿਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਆਈਆਰਈਡੀਏ ਦੀ ਕਾਰਗੁਜ਼ਾਰੀ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਆਈਆਰਈਡੀਏ ਟੀਮ ਦੀ ਉਨ੍ਹਾਂ ਦੀ ਵਚਨਬੱਧਤਾ ਅਤੇ ਅਣਥੱਕ ਕੋਸ਼ਿਸ਼ਾਂ ਲਈ ਪ੍ਰਸ਼ੰਸਾ ਕੀਤੀ, ਜਿਸ ਸਦਕਾ ਇਹ ਵਿੱਤੀ ਨਤੀਜੇ ਸਾਹਮਣੇ ਆਏ ਹਨ।

************

ਪੀਆਈਬੀ ਦਿੱਲੀ | ਆਲੋਕ ਮਿਸ਼ਰਾ/ਧੀਪ ਜੋਏ ਮੈਮਪਿਲੀ



(Release ID: 1973079) Visitor Counter : 66


Read this release in: English , Urdu , Hindi