ਕਾਨੂੰਨ ਤੇ ਨਿਆਂ ਮੰਤਰਾਲਾ

'ਇੱਕ ਰਾਸ਼ਟਰ, ਇੱਕ ਚੋਣ' 'ਤੇ ਉੱਚ ਪੱਧਰੀ ਕਮੇਟੀ ਨੇ ਦੂਜੀ ਬੈਠਕ ਕੀਤੀ

Posted On: 25 OCT 2023 7:13PM by PIB Chandigarh

ਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੀ ਪ੍ਰਧਾਨਗੀ ਹੇਠ ਸਰਕਾਰ ਵੱਲੋਂ ਗਠਿਤ ਉੱਚ-ਪੱਧਰੀ ਕਮੇਟੀ ਨੇ ਦੇਸ਼ ਵਿੱਚ ਇੱਕੋ ਸਮੇਂ ਚੋਣਾਂ ਕਰਵਾਉਣ ਦੇ ਮੁੱਦੇ ਦੀ ਘੋਖ ਕਰਨ ਅਤੇ ਇਸ ਬਾਰੇ ਸਿਫ਼ਾਰਸ਼ਾਂ ਕਰਨ ਲਈ ਅੱਜ ਇੱਥੇ ਆਪਣੀ ਦੂਜੀ ਬੈਠਕ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ,  ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸ਼੍ਰੀ ਗੁਲਾਮ ਨਬੀ ਆਜ਼ਾਦ, ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਅਰਜੁਨ ਰਾਮ ਮੇਘਵਾਲ, 15ਵੇਂ ਵਿੱਤ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ਼੍ਰੀ ਐੱਨ ਕੇ ਸਿੰਘ, , ਸਾਬਕਾ ਸਕੱਤਰ ਜਨਰਲ ਲੋਕ ਸਭਾ ਡਾ. ਸੁਭਾਸ਼ ਸੀ ਕਸ਼ਯਪ, ਸੀਨੀਅਰ ਐਡਵੋਕੇਟ ਸ਼੍ਰੀ ਹਰੀਸ਼ ਸਾਲਵੇ ਅਤੇ ਸਾਬਕਾ ਚੀਫ ਵਿਜੀਲੈਂਸ ਕਮਿਸ਼ਨਰ ਸ਼੍ਰੀ ਸੰਜੇ ਕੋਠਾਰੀ ਮੀਟਿੰਗ ਵਿੱਚ ਸ਼ਾਮਲ ਹੋਏ।

ਦੂਸਰੀ ਮੀਟਿੰਗ ਵਿੱਚ ਐੱਚਐੱਲਸੀ ਦੇ ਮੈਂਬਰਾਂ ਦਾ ਸਵਾਗਤ ਕਰਨ ਤੋਂ ਬਾਅਦ, ਕਮੇਟੀ ਦੇ ਚੇਅਰਮੈਨ ਸ਼੍ਰੀ ਰਾਮ ਨਾਥ ਕੋਵਿੰਦ ਨੇ ਮੈਂਬਰਾਂ ਦੇ ਨਾਲ 23 ਸਤੰਬਰ ਨੂੰ ਹੋਈ ਪਹਿਲੀ ਮੀਟਿੰਗ ਦੇ ਪਹਿਲੂਆਂ ਅਤੇ ਇਸ ਦੇ ਫੈਸਲਿਆਂ 'ਤੇ ਕੀਤੀ ਗਈ ਕਾਰਵਾਈ ਦੀ ਪੁਸ਼ਟੀ ਕੀਤੀ।

ਕਮੇਟੀ ਦੇ ਸਕੱਤਰ ਸ੍ਰੀ ਨਿਤੇਨ ਚੰਦਰਾ ਨੇ ਕਮੇਟੀ ਮੈਂਬਰਾਂ ਨੂੰ ਪਹਿਲੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਕੀਤੀ ਗਈ ਵੱਖ-ਵੱਖ ਕਾਰਵਾਈਆਂ ਬਾਰੇ ਜਾਣੂ ਕਰਵਾਇਆ। ਕਮੇਟੀ ਨੂੰ ਦੱਸਿਆ ਗਿਆ ਕਿ ਪਹਿਲਾਂ ਲਏ ਗਏ ਫੈਸਲੇ ਅਨੁਸਾਰ ਐੱਚਐੱਲਸੀ ਦਾ ਨਾਂ ਬਦਲ ਕੇ 'ਇੱਕ ਰਾਸ਼ਟਰ, ਇੱਕ ਚੋਣ' ('ਇੱਕ ਦੇਸ਼, ਇੱਕ ਚੋਣ ਲਈ ਉੱਚ ਪੱਧਰੀ ਕਮੇਟੀ') ਰੱਖਿਆ ਗਿਆ ਹੈ। ਕਮੇਟੀ ਨੂੰ ਇਹ ਵੀ ਦੱਸਿਆ ਗਿਆ ਕਿ 6 (ਛੇ) ਰਾਸ਼ਟਰੀ ਪਾਰਟੀਆਂ, 33 (33) ਸੂਬਾਈ ਪਾਰਟੀਆਂ ਅਤੇ 7 (ਸੱਤ) ਰਜਿਸਟਰਡ ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨੂੰ ਇੱਕ ਰਾਸ਼ਟਰ ਇੱਕ ਚੋਣ ਬਾਰੇ ਆਪਣੇ ਸੁਝਾਅ ਦੇਣ ਲਈ ਪੱਤਰ ਭੇਜੇ ਗਏ ਹਨ। ਸਕੱਤਰ ਨੇ ਕਮੇਟੀ ਨੂੰ ਅੱਗੇ ਦੱਸਿਆ ਕਿ 'ਵੰਨ ਨੇਸ਼ਨ ਵੰਨ ਇਲੈਕਸ਼ਨ' ਲਈ ਇੱਕ ਵੈਬਸਾਈਟ www.onoe.gov.in ਵੀ ਵਿਕਸਤ ਕੀਤੀ ਗਈ ਹੈ, ਜੋ ਕਿ ਇਸ ਵਿਸ਼ੇ 'ਤੇ ਸਾਰੀਆਂ ਸਬੰਧਤ ਜਾਣਕਾਰੀਆਂ ਦਾ ਭੰਡਾਰ ਹੋਣ ਦੇ ਨਾਲ-ਨਾਲ ਸਾਰੇ ਹਿੱਸੇਦਾਰਾਂ ਤੋਂ ਗੱਲਬਾਤ ਕਰਨ ਅਤੇ ਸੁਝਾਅ ਪ੍ਰਾਪਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰੇਗੀ। ਇਸ ਮੀਟਿੰਗ ਦੌਰਾਨ ਵੈੱਬਸਾਈਟ ਵੀ ਲਾਂਚ ਕੀਤੀ ਗਈ।

ਭਾਰਤ ਦੇ ਕਾਨੂੰਨ ਕਮਿਸ਼ਨ ਨੇ ਮੀਟਿੰਗ ਦੌਰਾਨ ਦੇਸ਼ ਵਿੱਚ ਇੱਕੋ ਸਮੇਂ ਚੋਣਾਂ ਕਰਵਾਉਣ ਦੇ ਮੁੱਦੇ 'ਤੇ ਆਪਣੇ ਸੁਝਾਵਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਵਿਸਥਾਰਤ ਕਰਦੇ ਹੋਏ ਇੱਕ ਪੇਸ਼ਕਾਰੀ ਦਿੱਤੀ। ਕਾਨੂੰਨ ਕਮਿਸ਼ਨ ਦੀ ਨੁਮਾਇੰਦਗੀ ਇਸ ਦੇ ਚੇਅਰਪਰਸਨ ਜਸਟਿਸ ਰਿਤੂ ਰਾਜ ਅਵਸਥੀ, ਪ੍ਰੋ. (ਡਾ.) ਆਨੰਦ ਪਾਲੀਵਾਲ ਮੈਂਬਰ ਅਤੇ ਮੈਂਬਰ ਸਕੱਤਰ ਸ੍ਰੀ ਖੇਤਰਬਾਸੀ ਬਿਸਵਾਲ ਨੇ ਕੀਤੀ।

ਕਮੇਟੀ ਵੱਲੋਂ ਸਰਬਸੰਮਤੀ ਨਾਲ ਹੇਠ ਲਿਖੇ ਫੈਸਲੇ ਲਏ ਗਏ:

ਮੌਜੂਦਾ ਵਿੱਤੀ ਵਰ੍ਹੇ-2023-24 ਲਈ ਐੱਚਐੱਲਸੀ ਲਈ ਬਜਟ ਵਿਵਸਥਾ ਨੂੰ ਮਨਜ਼ੂਰੀ ਦਿੱਤੀ ਗਈ।

ਐੱਚਐੱਲਸੀ ਦੀ ਮੈਂਬਰਸ਼ਿਪ ਤੋਂ ਲੋਕ ਸਭਾ ਵਿੱਚ ਸਭ ਤੋਂ ਵੱਡੀ ਪਾਰਟੀ ਦੇ ਨੇਤਾ ਸ਼੍ਰੀ ਅਧੀਰ ਰੰਜਨ ਚੌਧਰੀ ਦੇ ਅਸਤੀਫੇ ਨੂੰ ਨੋਟ ਕੀਤਾ ਗਿਆ।

**********

ਐੱਸਐੱਸ/ਏਕੇਐੱਸ



(Release ID: 1973077) Visitor Counter : 80


Read this release in: English , Marathi , Urdu , Hindi