ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਭਾਰਤੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੇ ਟੋਲ, ਆਪਰੇਟ, ਟ੍ਰਾਂਸਪਰ (ਟੀਓਟੀ) ਬੰਡਲ 11 ਅਤੇ 12 ਦੀ 6,584 ਕਰੋੜ ਰੁਪਏ ਵਿੱਚ ਵੰਡ ਕੀਤੀ
Posted On:
29 OCT 2023 4:37PM by PIB Chandigarh
ਭਾਰਤੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੇ 400 ਕਿਲੋਮੀਟਰ ਦੀ ਸੰਯੁਕਤ ਲੰਬਾਈ ਦੇ ਦੋ ਟੋਲ, ਅਪਰੇਟ ਅਤੇ ਟ੍ਰਾਂਸਫਰ (ਟੀਓਟੀ) ਬੰਡਲ 11 ਅਤੇ 12 ਨੂੰ 6,584 ਕਰੋੜ ਰੁਪਏ ਵਿੱਚ ਪ੍ਰਦਾਨ ਕੀਤਾ ਹੈ। ਇਨ੍ਹਾਂ ਦੋ ਬੰਡਲਾਂ (11 ਅਤੇ 12) ਵਿੱਚ ਕ੍ਰਮਵਾਰ: ਉੱਤਰ ਪ੍ਰਦੇਸ਼ ਅਤੇ ਐੱਨਐੱਚ19 ’ਤੇ ਸਥਿਤ ਇਲਾਹਾਬਾਦ ਬਾਈਪਾਸ ਅਤੇ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਰਾਜ ਵਿੱਚ ਲਲਿਤਪੁਰ-ਸਾਗਰ-ਲਖਨਾਦੋਨ ਸੈਕਸ਼ਨ ਸ਼ਾਮਲ ਹਨ। ਦੋਹਾਂ ਬੰਡਲਾਂ ਦੇ ਲਈ ਬੋਲੀਆਂ ਦੇ ਪਹਿਲੇ ਦੌਰ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਬੋਲੀਆਂ ਦੀ ਫਿਰ ਤੋਂ ਮੰਗ ਕੀਤੀ ਗਈ ਹੈ। ਦੂਸਰੇ ਦੌਰ ਵਿੱਚ, ਐੱਨਐੱਚਏਆਈ ਨੂੰ ਪਹਿਲੇ ਰਾਉਂਡ ਵਿੱਚ ਮਿਲੀਆਂ ਬੋਲੀਆਂ ਤੋਂ 553 ਕਰੋੜ ਰੁਪਏ ਅਧਿਕ ਦੀਆਂ ਬੋਲੀਆਂ ਪ੍ਰਾਪਤ ਹੋਈਆਂ ਹਨ। ਵਿੱਤੀ ਬੋਲੀਆਂ ਸ਼ੁੱਕਰਵਾਰ, 27 ਅਕਤੂਬਰ 2023 ਨੂੰ ਖੋਲ੍ਹੀਆਂ ਗਈਆਂ ਅਤੇ ਸਬੰਧਿਤ ਅਧਿਕਾਰੀਆਂ ਦੀ ਮਨਜ਼ੂਰੀ ਦੇ ਨਾਲ, ਵਿੱਤੀ ਬੋਲੀਆਂ ਖੋਲ੍ਹਣ ਦੇ ਅਗਲੇ ਦਿਨ ਸਫ਼ਲ ਬੋਲੀ ਲਗਾਉਣ ਵਾਲੇ ਨੂੰ ਲੈਟਰ ਆਵ੍ ਅਵਾਰਡ ਜਾਰੀ ਕੀਤਾ ਗਿਆ ਹੈ।
ਉੱਤਰ ਪ੍ਰਦੇਸ਼ ਵਿੱਚ ਐੱਨਐੱਚ19 ’ਤੇ ਸਥਿਤ 84 ਕਿਲੋਮੀਟਰ ਲੰਬੇ ਇਲਾਹਾਬਾਦ ਬਾਈਪਾਸ ਦੇ ਲਈ ਟੀਓਟੀ ਬੰਡਲ 11 ਨੂੰ ਕਿਊਬ ਹਾਈਵੇਅ ਐਂਡ ਇਨਫ੍ਰਾਸਟ੍ਰਕਚਰ ਲਿਮਿਟਿਡ ਨੂੰ 2,156 ਕਰੋੜ ਰੁਪਏ ਵਿੱਚ ਦਿੱਤਾ ਗਿਆ ਹੈ। ਉੱਤਰ ਪ੍ਰਦੇਸ ਅਤੇ ਮੱਧ ਪ੍ਰਦੇਸ਼ ਰਾਜਾਂ ਤੋਂ ਗੁਜਰਣ ਵਾਲੇ 316 ਕਿਲੋਮੀਟਰ ਲੰਬੇ ਲਲਿਤਪੁਰ-ਸਾਗਰ ਲਖਨਾਦੋਨ ਸੈਕਸ਼ਨ ਦੇ ਲਈ ਟੀਓਟੀ ਬੰਡਲ 12 ਨੂੰ ਆਈਆਈਬੀ ਇਨਫ੍ਰਾਸਟ੍ਰਕਚਰ ਟਰੱਸਟ ਨੂੰ 4,428 ਕਰੋੜ ਰੁਪਏ ਵਿੱਚ ਦਿੱਤਾ ਗਿਆ ਹੈ।
ਟੀਓਟੀ ਬੰਡਲਾਂ ਦੀ ਸਫ਼ਲ ਵੰਡ ਬਾਰੇ ਬੋਲਦੇ ਹੋਏ, ਐੱਨਐੱਚਏਆਈ ਦੇ ਚੇਅਰਮੈਨ ਸ਼੍ਰੀ ਸੰਤੋਸ਼ ਕੁਮਾਰ ਯਾਦਵ ਨੇ ਕਿਹਾ, “ਸਰਕਾਰ ਰਾਸ਼ਟਰੀ ਮੁਦਰੀਕਰਣ ਲਕਸ਼ਾਂ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਬੇਹੱਦ ਸਹਿਯੋਗਾਤਮਕ ਅਤੇ ਉਤਸ਼ਾਹਵਰਧਕ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਸਾਨੂੰ ਇਨ੍ਹਾਂ ਦੋ ਬੰਡਲਾਂ ਤੋਂ 6,584 ਕਰੋੜ ਰੁਪਏ ਮਿਲਣਗੇ, ਜੋ ਦੇਸ਼ ਵਿੱਚ ਵਿਸ਼ਵ ਪੱਧਰੀ ਰਾਸ਼ਟਰੀ ਰਾਜਮਾਰਗਾਂ ਦੇ ਨੈੱਟਵਰਕ ਦੇ ਵਿਕਾਸ ਵਿੱਚ ਕਾਫੀ ਯੋਗਦਾਨ ਦੇਣਗੇ।”
ਇਨ੍ਹਾਂ ਟੀਓਟੀ ਦੀ ਅਨੁਬੰਧ ਅਵਧੀ 20 ਵਰ੍ਹਿਆਂ ਦੇ ਲਈ ਹੈ ਜਿਸ ਵਿੱਚ ਰਿਆਇਤ ਪ੍ਰਾਪਤਕਰਤਾਵਾਂ ਨੂੰ ਸਟ੍ਰੈਚ ਦਾ ਰੱਖ-ਰਖਾਅ ਅਤੇ ਸੰਚਾਲਨ ਕਰਨਾ ਹੋਵੇਗਾ। ਇਸ ਦੇ ਬਦਲੇ ਵਿੱਚ, ਰਿਆਇਤ ਪ੍ਰਾਪਤਕਰਤਾ ਐੱਨਐੱਚ ਫੀਸ ਨਿਯਮਾਂ ਦੇ ਤਹਿਤ ਨਿਰਧਾਰਿਤ ਫੀਸ ਦਰਾਂ ਦੇ ਅਨੁਸਾਰ ਇਨ੍ਹਾਂ ਖੰਡਾਂ ਦੇ ਲਈ ਉਪਯੋਗਕਰਤਾ ਫੀਸ ਇਕੱਠੀ ਕਰੇਗਾ ਅਤੇ ਬਰਕਰਾਰ ਰੱਖੇਗਾ।
ਰਾਜਮਾਰਗ ਖੇਤਰ ਵਿੱਚ ਨਿਜੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਟੀਓਟੀ ਮਾਡਲ ਵਿਕਸਿਤ ਕੀਤਾ ਗਿਆ ਹੈ। ਐੱਨਐੱਚਏਆਈ ਨੇ ਸਮੇਂ-ਸਮੇਂ ’ਤੇ ਟੋਲ ਅਪਰੇਟ, ਟ੍ਰਾਂਸਫਰ (ਟੀਓਟੀ) ਦੇ ਅਧਾਰ ’ਤੇ ਵਿਭਿੰਨ ਰਾਸ਼ਟਰੀ ਰਾਜਮਾਰਗਾਂ ਸੈਕਸ਼ਨਾਂ ਨੂੰ ਟੋਲਿੰਗ, ਸੰਚਾਲਨ ਅਤੇ ਰੱਖ-ਰਖਾਅ ਦੇ ਲਈ ਠੇਕੇ ਦਿੱਤੇ ਹਨ। ਟੀਓਟੀ ਬੰਡਲ-1 ਵਿੱਚ ਨੌਂ ਪ੍ਰੋਜੈਕਟ ਸ਼ਾਮਲ ਹਨ, ਜਿਨ੍ਹਾਂ ਵਿੱਚ ਆਂਧਰ ਪ੍ਰਦੇਸ਼ ਅਤੇ ਗੁਜਰਾਤ ਰਾਜਾਂ ਵਿੱਚ ਕੁੱਲ 681 ਕਿਲੋਮੀਟਰ ਦੀ ਲੰਬਾਈ ਦੇ ਰਾਸ਼ਟਰੀ ਰਾਜਮਾਰਗ ਹਨ ਅਤੇ ਇਨ੍ਹਾਂ 2018 ਵੰਡ ਕੀਤੀ ਗਈ ਸੀ। ਹੁਣ ਤੱਕ, ਐੱਨਐੱਚਏਆਈ ਨੇ ਟੀਓਟੀ ਦੇ ਜ਼ਰੀਏ 26,366 ਕਰੋੜ ਰੁਪਏ ਵਿੱਚ 1614 ਕਿਲੋਮੀਟਰ ਦੇ ਪ੍ਰੋਜੈਕਟ (ਟੀਓਟੀ ਬੰਡਲ 11 ਅਤੇ 12 ਨੂੰ ਛੱਡ ਕੇ) ਅਤੇ ਇਨ੍ਹਾਂ ਦੇ ਜ਼ਰੀਏ 10,200 ਕਰੋੜ ਰੁਪਏ ਵਿੱਚ 636 ਕਿਲੋਮੀਟਰ ਦੇ ਪ੍ਰੋਜੈਕਟਾਂ ਦਾ ਮੁਦਰੀਕਰਣ ਕੀਤਾ ਹੈ।
****
ਐੱਮਜੇਪੀਐੱਸ
(Release ID: 1972977)
Visitor Counter : 124