ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮੱਧ ਪ੍ਰਦੇਸ਼ ਦੇ ਚਿਤ੍ਰਕੂਟ ਵਿੱਚ ਲੈਫਟੀਨੈਂਟ ਸ਼੍ਰੀ ਅਰਵਿੰਦ ਭਾਈ ਮਫਤਲਾਲ ਦੇ ਸ਼ਤਾਬਦੀ ਜਨਮ ਵਰ੍ਹੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 27 OCT 2023 7:19PM by PIB Chandigarh

ਜੈ ਗੁਰੂਦੇਵ!

ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਮੰਗੂਭਾਈ ਪਟੇਲ, ਮੁੱਖ ਮੰਤਰੀ ਭਾਈ ਸ਼ਿਵਰਾਜ ਜੀ, ਸਦਗੁਰੂ ਸੇਵਾਸੰਘ ਟ੍ਰਸਟ ਦੇ ਸਾਰੇ ਮੈਂਬਰ, ਦੇਵੀਓ ਅਤੇ ਸੱਜਣੋਂ!

ਅੱਜ ਚਿਤ੍ਰਕੂਟ ਦੀ ਇਸ ਪਾਵਨ ਪੁਣਯਭੂਮੀ ‘ਤੇ ਮੈਨੂੰ ਮੁੜ-ਆਉਣ ਦਾ ਅਵਸਰ ਮਿਲਿਆ ਹੈ। ਇਹ ਉਹ ਅਲੌਕਿਕ ਖੇਤਰ ਹੈ, ਜਿਸ ਬਾਰੇ ਵਿੱਚ ਸਾਡੇ ਸੰਤਾਂ ਨੇ ਕਿਹਾ ਹੈ- ਚਿਤ੍ਰਕੂਟ ਸਬ ਦਿਨ ਬਸਤ, ਪ੍ਰਭੂ ਸਿਯ ਲਖਨ ਸਮੇਤ! (चित्रकूटसबदिनबसतप्रभुसियलखनसमेत!) ਅਰਥਾਤ, ਚਿਤ੍ਰਕੂਟ ਵਿੱਚ ਪ੍ਰਭੂ ਸ਼੍ਰੀ ਰਾਮ, ਮਾਤਾ ਸੀਤਾ ਅਤੇ ਲਕਸ਼ਣ ਜੀ ਦੇ ਨਾਲ ਨਿਤਯ ਨਿਵਾਸ ਕਰਦੇ ਹਾਂ। ਇੱਥੇ ਆਉਣ ਤੋਂ ਪਹਿਲਾਂ ਹੁਣ ਮੈਨੂੰ ਵੀ ਰਘੁਬੀਰ ਮੰਦਿਰ ਅਤੇ ਸ਼੍ਰੀ ਰਾਮ ਜਾਨਕੀ ਮੰਦਿਰ ਵਿੱਚ ਦਰਸ਼ਨ ਦਾ ਸੁਭਾਗ ਵੀ ਮਿਲਿਆ ਅਤੇ ਹੈਲੀਕੌਪਟਰ ਤੋਂ ਹੀ ਮੈਂ ਕਾਮਦਗਿਰਿ ਪਰਵਤ ਨੂੰ ਵੀ ਪ੍ਰਣਾਮ ਕੀਤਾ। ਮੈਂ ਪੂਜਯ ਰਣਛੋੜਦਾਸ ਜੀ ਅਤੇ ਅਰਵਿੰਦ ਭਾਈ ਦੀ ਸਮਾਧੀ ‘ਤੇ ਪੁਸ਼ਪ ਅਰਪਿਤ ਕਰਨ ਗਿਆ ਸੀ। ਪ੍ਰਭੂ ਸ਼੍ਰੀ ਰਾਮ ਜਾਨਕੀ ਦੇ ਦਰਸ਼ਨ, ਸੰਤਾਂ ਦਾ ਮਾਰਗਦਰਸ਼ਨ, ਅਤੇ ਸੰਸਕ੍ਰਿਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੁਆਰਾ ਵੇਦਮੰਤਰਾਂ ਦਾ ਇਹ ਅਦਭੁਤ ਗਾਇਨ, ਇਸ ਅਨੁਭਵ ਨੂੰ, ਇਸ ਅਨੁਭੂਤੀ ਨੂੰ ਵਾਣੀ ਨਾਲ ਵਿਅਕਤ ਕਰਨਾ ਕਠਿਨ ਹੈ। ਮਾਨਵ ਸੇਵਾ ਦੇ ਮਹਾਨ ਯਗ ਦਾ ਹਿੱਸਾ ਬਣਾਉਣ ਦਾ ਅਤੇ ਉਸ ਦੇ ਲਈ ਸ਼੍ਰੀ ਸਦਗੁਰੂ ਸੇਵਾਸੰਘ ਦਾ ਵੀ ਅੱਜ ਮੈਂ ਸਾਰੇ ਪੀੜਤ, ਸ਼ੋਸ਼ਿਤ, ਗ਼ਰੀਬ, ਆਦਿਵਾਸੀਆਂ ਦੀ ਤਰਫ਼ ਤੋਂ ਆਭਾਰ ਵਿਅਕਤ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜਾਨਕੀਕੁੰਡ ਚਿਕਿਤਸਾਲਯ ਦੇ ਜਿਸ ਨਿਊ ਵਿੰਗ ਦਾ ਅੱਜ ਲੋਕਅਰਪਣ ਹੋਇਆ ਹੈ, ਇਸ ਨਾਲ ਲੱਖਾਂ ਮਰੀਜਾਂ ਨੂੰ ਨਵਾਂ ਜੀਵਨ ਮਿਲੇਗਾ। ਆਉਣ ਵਾਲੇ ਸਮੇਂ ਵਿੱਚ, ਸਦਗੁਰੂ ਮੈਡੀਸਿਟੀ ਵਿੱਚ ਗ਼ਰੀਬਾਂ ਦੀ ਸੇਵਾ ਦੇ ਇਸ ਅਨੁਸ਼ਠਾਨ ਨੂੰ ਨਵਾਂ ਵਿਸਤਾਰ ਮਿਲੇਗਾ। ਅੱਜ ਇਸ ਅਵਸਰ ‘ਤੇ ਅਰਵਿੰਦ ਭਾਈ ਦੀ ਯਾਦ ਵਿੱਚ ਭਾਰਤ ਸਰਕਾਰ ਨੇ ਵਿਸ਼ੇਸ਼ ਸਟੈਂਪ ਵੀ ਰਿਲੀਜ਼ ਕੀਤਾ ਹੈ। ਇਹ ਪਲ ਆਪਣੇ ਆਪ ਵਿੱਚ ਸਾਡੇ ਸਭ ਦੇ ਲਈ ਮਾਣ ਦਾ ਪਲ ਹੈ, ਸੰਤੋਸ਼ ਦਾ ਪਲ ਹੈ, ਮੈਂ ਆਪ ਸਭ ਨੂੰ ਇਸ ਦੇ ਲਈ ਵਧਾਈ ਦਿੰਦਾ ਹਾਂ।

ਸਾਥੀਓ,

ਕੋਈ ਵੀ ਵਿਅਕਤੀ ਆਪਣੇ ਜੀਵਨਕਾਲ ਵਿੱਚ ਜੋ ਉੱਤਮ ਕੰਮ ਕਰਦਾ ਹੈ, ਉਸ ਦੀ ਸਰਾਹਨਾ ਤਾਂ ਹੁੰਦੀ ਹੈ। ਸਮਕਾਲੀਨ ਲੋਕ ਸਰਾਹਨਾ ਵੀ ਕਰਦੇ ਹਨ ਲੇਕਿਨ, ਜਦੋਂ ਸਾਧਨਾ ਅਸਧਾਰਣ ਹੁੰਦੀ ਹੈ, ਤਾਂ ਉਸ ਦੇ ਜੀਵਨ ਦੇ ਬਾਅਦ ਵੀ ਕਾਰਜਾਂ ਦਾ ਵਿਸਤਾਰ ਹੁੰਦਾ ਰਹਿੰਦਾ ਹੈ। ਮੈਨੂੰ ਖੁਸ਼ੀ ਹੈ ਕਿ ਅਰਵਿੰਦ ਭਾਈ ਦਾ ਪਰਿਵਾਰ ਉਨ੍ਹਾਂ ਦੀ ਪਰਮਾਰਥਿਕ ਪੂੰਜੀ ਨੂੰ ਲਗਾਤਾਰ ਸਮ੍ਰਿੱਧ ਕਰ ਰਿਹਾ ਹੈ। ਖਾਸ ਤੌਰ ‘ਤੇ, ਭਾਈ ‘ਵਿਸ਼ਦ’ ਭੈਣ ‘ਰੂਪਲ’ਜਿਸ ਤਰ੍ਹਾਂ ਉਨ੍ਹਾਂ ਦੇ ਸੇਵਾ ਅਨੁਸ਼ਠਾਨਾਂ ਨੂੰ ਨਵੀਂ ਊਰਜਾ ਦੇ ਨਾਲ ਉਚਾਈ ਦੇ ਰਹੇ ਹਨ, ਮੈਂ ਇਸ ਦੇ ਲਈ ਉਨ੍ਹਾਂ ਨੂੰ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੰਦਾ ਹਾਂ। ਹੁਣ ਅਰਵਿੰਦ ਭਾਈ ਤਾਂ ਉਦਯੋਗ ਜਗਤ ਦੇ ਵਿਅਕਤੀ ਸਨ। ਮੁੰਬਈ ਦਾ ਹੋਵੇ, ਗੁਜਰਾਤ ਦਾ ਹੋਵੇ, ਪੂਰਾ ਵੱਡਾ ਉਨ੍ਹਾਂ ਦਾ ਉਦਯੋਗਿਕ ਕੋਰਪੋਰੇਟ ਵਰਲਡ ਵਿੱਚ ਬਹੁਤ ਵੱਡੀ ਪ੍ਰਤਿਭਾ, ਪ੍ਰਤਿਸ਼ਠਾ ਅਤੇ ਵਿਸ਼ਦ ਚਾਹੁੰਦੇ ਤਾਂ ਇਹ ਜਨਮ ਸ਼ਤਾਬਦੀ ਦਾ ਪ੍ਰੋਗਰਾਮ ਮੁੰਬਈ ਵਿੱਚ ਕਰ ਸਕਦੇ ਸੀ। ਬਹੁਤ ਆਨ ਬਾਨ ਸ਼ਾਨ ਨਾਲ ਹੁੰਦਾ, ਲੇਕਿਨ ਸਦਗੁਰੂ ਦੇ ਪ੍ਰਤੀ ਸਮਰਪਣ ਦੇਖੋ ਕਿ ਜਿਵੇਂ ਅਰਵਿੰਦ ਭਾਈ ਨੇ ਆਪਣਾ ਜੀਵਨ ਇੱਥੇ ਤਿਆਗ ਦਿੱਤਾ ਸੀ, ਸ਼ਤਾਬਦੀ ਦੇ ਲਈ ਇਸ ਜਗ੍ਹਾ ਨੂੰ ਚੁਣਿਆ ਗਿਆ, ਅਤੇ ਇਸ ਦੇ ਲਈ ਸੰਸਕਾਰ ਵੀ ਹੁੰਦੇ ਹਨ, ਸੋਚ ਵੀ ਹੁੰਦੀ ਹੈ, ਸਮਰਪਣ ਵੀ ਹੁੰਦਾ ਹੈ, ਤਦ ਜਾ ਕੇ ਹੁੰਦਾ ਹੈ।

ਪੂਜਯ ਸੰਤਗਣ ਇੱਥੇ ਬਹੁਤ ਵੱਡੀ ਤਦਾਦ ਵਿੱਚ ਸਾਨੂੰ ਅਸ਼ੀਰਵਾਦ ਦੇਣ ਆਏ ਹਨ। ਇੱਥੇ ਅਨੇਕ ਪਰਿਵਾਰਜਨ ਵੀ ਬੈਠੇ ਹਨ। ਚਿਤ੍ਰਕੂਟ ਬਾਰੇ ਕਿਹਾ ਗਿਆ ਹੈ- ਕਾਮਦ ਭੇ ਗਿਰਿ ਰਾਮ ਪ੍ਰਸਾਦ। ਅਵਲੋਕਤ ਅਪਹਰਤ ਵਿਸ਼ਾਦਾ।। (कामदभेगिरिरामप्रसादा। अवलोकतअपहरतविषादा॥) ਅਰਥਾਤ,ਚਿਤ੍ਰਕੂਟ ਦੇ ਪਰਵਤ, ਕਾਮਦਗਿਰਿ, ਭਗਵਾਨ ਰਾਮ ਦੇ ਅਸ਼ੀਰਵਾਦ ਨਾਲ ਸਾਰੇ ਕਸ਼ਟਾਂ ਅਤੇ ਪਰੇਸ਼ਾਨੀਆਂ ਨੂੰ ਹਰਨ ਵਾਲੇ ਹਨ। ਚਿਤ੍ਰਕੂਟ ਦੀ ਇਹ ਮਹਿਮਾ ਇੱਥੇ ਦੇ ਸੰਤਾਂ ਅਤੇ ਰਿਸ਼ੀਆਂ ਦੇ ਮਾਧਿਅਮ ਨਾਲ ਹੀ ਬਰਕਾਰ ਹੋਈ ਹੈ। ਅਤੇ, ਪੂਜਯ ਸ਼੍ਰੀ ਰਣਛੋੜਦਾਸ ਜੀ ਅਜਿਹੇ ਹੀ ਮਹਾਨ ਸੰਤ ਸਨ। ਉਨ੍ਹਾਂ ਦੇ ਨਿਸ਼ਕਾਮ ਕਰਮਯੋਗ ਨੇ ਮੇਰੇ ਜਿਹੇ ਲਕਸ਼ਾਵਦੀ ਲੋਕਾਂ ਨੂੰ ਹਮੇਸ਼ਾ ਪ੍ਰੇਰਿਤ ਕੀਤਾ ਹੈ। ਅਤੇ ਜਿਵੇਂ ਸਭ ਨੇ ਜ਼ਿਕਰ ਕੀਤਾ, ਉਨ੍ਹਾਂ ਦਾ ਟੀਚਾ ਅਤੇ ਬਹੁਤ ਸਰਲ ਸ਼ਬਦਾਂ ਵਿੱਚ ਭੁੱਖੇ ਨੂੰ ਭੋਜਨ, ਵਸਤ੍ਰਹੀਨ ਨੂੰ ਕੱਪੜੇ, ਦ੍ਰਿਸ਼ਟੀਹੀਨ ਨੂੰ ਦ੍ਰਿਸ਼ਟੀ। ਇਸੇ ਸੇਵਾ ਮੰਤਰ ਦੇ ਨਾਲ ਪੂਜਯ ਗੁਰੂਦੇਵ ਪਹਿਲੀ ਵਾਰ 1945 ਵਿੱਚ ਚਿਤ੍ਰਕੂਟ ਆਏ ਸਨ, ਅਤੇ 1950 ਵਿੱਚ ਉਨ੍ਹਾਂ ਨੇ ਇੱਥੇ ਪਹਿਲੇ ਨੇਤ੍ਰ ਯਗ ਦਾ ਆਯੋਜਨ ਕਰਵਾਇਆ ਸੀ। ਇਸ ਵਿੱਚ ਸੈਂਕੜੇ ਮਰੀਜਾਂ ਦੀ ਸਰਜਰੀ ਹੋਈ ਸੀ, ਉਨ੍ਹਾਂ ਨੇ ਨਵੀਂ ਰੋਸ਼ਨੀ ਮਿਲੀ ਸੀ।

ਅੱਜ ਦੇ ਸਮੇਂ ਸਾਨੂੰ ਇਹ ਗੱਲ ਸਧਾਰਣ ਲਗਦੀ ਹੋਵੇਗੀ। ਲੇਕਿਨ, 7 ਦਹਾਕੇ ਪਹਿਲਾਂ, ਇਹ ਸਥਾਨ ਲਗਭਗ ਪੂਰੀ ਤਰ੍ਹਾਂ ਨਾਲ ਵਣਖੇਤਰ ਸੀ। ਇੱਥੇ ਨਾ ਸੜਕਾਂ ਦੀ ਸੁਵਿਧਾ ਸੀ, ਨਾ ਬਿਜਲੀ ਸੀ, ਨਾ ਜ਼ਰੂਰੀ ਸੰਸਾਧਨ ਸਨ। ਉਸ ਸਮੇਂ ਇਸ ਵਣਖੇਤਰ ਵਿੱਚ ਅਜਿਹੇ ਵੱਡੇ ਸੰਕਲਪ ਲੈਣ ਦੇ ਲਈ ਕਿੰਨਾ ਸਾਹਸ, ਕਿੰਨਾ ਆਤਮਬਲ ਅਤੇ ਸੇਵਾ ਭਾਵ ਦੀ ਕੀ ਪਰਾਕਾਸ਼ਠਾ ਹੋਵੇਗੀ ਤਦ ਇਹ ਸੰਭਵ ਹੋਵੇਗਾ। ਲੇਕਿਨ ਜਿੱਥੇ ਪੂਜਯ ਰਣਛੋੜਦਾਸ ਜੀ ਜਿਹੇ ਸੰਤ ਦੀ ਸਾਧਨਾ ਹੁੰਦੀ ਹੈ, ਉੱਥੇ ਸੰਕਲਪਾਂ ਦਾ ਸਿਰਜਣ ਹੀ ਸਿੱਧੀ ਦੇ ਲਈ ਹੁੰਦਾ ਹੈ। ਅੱਜ ਇਸ ਤਪੋਭੂਮੀ ‘ਤੇ ਅਸੀਂ ਸੇਵਾ ਦੇ ਇਹ ਜਿੰਨੇ ਵੱਡੇ-ਵੱਡੇ ਪ੍ਰਕਲਪ ਦੇਖ ਰਹੇ ਹਾਂ, ਉਹ ਉਸੇ ਰਿਸ਼ੀ ਦੇ ਸੰਕਲਪ ਦਾ ਪਰਿਣਾਮ ਹੈ। ਉਨ੍ਹਾਂ ਨੇ ਇੱਥੇ ਸ਼੍ਰੀ ਰਾਮ ਸੰਸਕ੍ਰਿਤ ਵਿਦਿਆਲਯ ਦੀ ਸਥਾਪਨਾ ਕੀਤੀ। ਕੁਝ ਵੀ ਵਰ੍ਹੇ ਬਾਅਦ ਸ਼੍ਰੀ ਸਦਗੁਰੂ ਸੇਵਾਸੰਘ ਟ੍ਰਸਟ ਦਾ ਗਠਨ ਕੀਤਾ। ਜਿੱਥੇ ਕਿਤੇ ਵੀ ਵਿਪਦਾ ਆਉਂਦੀ ਸੀ, ਪੂਜਯ ਗੁਰੂਦੇਵ ਉਸ ਦੇ ਸਾਹਮਣੇ ਢਾਲ ਬਣ ਕੇ ਖੜੇ ਹੋ ਜਾਂਦੇ ਸਨ। ਭੁਚਾਲ ਹੋਵੇ, ਹੜ੍ਹ ਹੋਵੇ, ਸੁੱਕਾ ਨਾਲ ਗ੍ਰਸਤ ਇਲਾਕਿਆਂ ਵਿੱਚ ਉਨ੍ਹਾਂ ਦੇ ਪ੍ਰਯਤਨਾਂ ਨਾਲ, ਉਨ੍ਹਾਂ ਦੇ ਅਸ਼ੀਰਵਾਦ ਨਾਲ ਕਿੰਨੇ ਹੀ ਗਰੀਬਾਂ ਨੂੰ ਨਵਾਂ ਜੀਵਨ ਮਿਲਿਆ। ਇਹੀ ਸਾਡੇ ਦੇਸ਼ ਦੀ ਵਿਸ਼ੇਸ਼ਤਾ ਹੈ, ਜੋ ਖ਼ੁਦ ਤੋਂ ਉੱਪਰ ਉਠ ਕੇ ਸਮਸ਼ਟੀ ਦੇ ਲਈ ਸਮਰਪਿਤ ਰਹਿਣ ਵਾਲੇ ਮਹਾਤਮਾਵਾਂ ਨੂੰ ਜਨਮ ਦਿੰਦੀ ਹੈ।

ਮੇਰੇ ਪਰਿਵਾਰਜਨੋਂ,

ਸੰਤਾਂ ਦਾ ਸੁਭਾਅ ਹੁੰਦਾ ਹੈ ਕਿ ਜੋ ਉਨ੍ਹਾਂ ਸੰਗ ਪਾਉਂਦਾ ਹੈ ਉਨ੍ਹਾਂ ਦਾ ਮਾਰਗਦਰਸ਼ਨ ਪਾਉਂਦਾ ਹੈ, ਉਹ ਖ਼ੁਦ ਸੰਤ ਬਣ ਜਾਂਦਾ ਹੈ। ਅਰਵਿੰਦ ਭਾਈ ਦਾ ਪੂਰਾ ਜੀਵਨ ਇਸ ਗੱਲ ਦਾ ਸਭ ਤੋਂ ਵੱਡਾ ਉਦਾਰਣ ਹੈ। ਅਰਵਿੰਦ ਜੀ ਵੇਸ਼ਭੂਸਾ ਨਾਲ ਭਲੇ ਹੀ ਇੱਕ ਬਿਲਕੁਲ ਸਧਾਰਣ ਜੀਵਨ ਜਿਉਂਦੇ ਸਨ  ਸਧਾਰਣ ਵਿਅਕਤੀ ਦਿਖਦੇ ਸਨ, ਲੇਕਿਨ ਅੰਦਰ ਤੋਂ ਉਨ੍ਹਾਂ ਦਾ ਜੀਵਨ ਇੱਕ ਤਪੇ ਹੋਏ ਸੰਤ ਦੀ ਤਰ੍ਹਾਂ ਸੀ। ਪੂਜਯ ਰਣਛੋੜਦਾਸ ਜੀ ਦੀ ਅਰਵਿੰਦ ਭਾਈ ਨਾਲ, ਬਿਹਾਰ ਵਿੱਚ ਆਏ ਭੀਸ਼ਣ ਅਕਾਲ ਦੇ ਦੌਰਾਨ ਮੁਲਾਕਾਤ ਹੋਈ। ਸੰਤ ਦੇ ਸੰਕਲਪ ਅਤੇ ਸੇਵਾ ਦਾ ਸਮਰੱਥ ਕਿਵੇਂ, ਇਸ ਸੰਗਮ ਦੇ ਉਸ ਸਿੱਧੀ ਦੇ ਕਿਹੋ ਜੇ ਆਯਾਮ ਸਥਾਪਿਤ ਹੋਏ, ਇਹ ਅੱਜ ਸਾਡੇ ਸਾਹਮਣੇ ਹੈ।

ਅੱਜ ਜਦੋਂ ਅਸੀਂ ਅਰਵਿੰਦ ਭਾਈ ਦੀ ਜਨਮਸ਼ਤਾਬਦੀ ਮਨਾ ਰਹੇ ਹਾਂ, ਤਾਂ ਇਹ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਦੀਆਂ ਪ੍ਰੇਰਣਾਵਾਂ ਨੂੰ ਆਤਮਸਾਤ ਕਰੀਏ। ਉਨ੍ਹਾਂ ਨੇ ਜੋ ਵੀ ਜ਼ਿੰਮੇਦਾਰੀ ਉਠਾਈ, ਉਸ ਨੂੰ ਸ਼ਤ-ਪ੍ਰਤੀਸ਼ਤ ਨਿਸ਼ਠਾ ਨਾਲ ਪੂਰਾ ਕੀਤਾ। ਉਨ੍ਹਾਂ ਨੇ ਇੰਨਾ ਵੱਡਾ ਉਦਯੋਗਿਕ ਸਾਮਰਾਜ ਖੜਾ ਕੀਤਾ। ਮਫਤਲਾਲ ਗਰੁੱਪ ਨੂੰ ਇੱਕ ਨਵੀਂ ਉਚਾਈ ਦਿੱਤੀ। ਇਹ ਅਰਵਿੰਦ ਭਾਈ ਹੀ ਸਨ, ਜਿਨ੍ਹਾਂ ਨੇ ਦੇਸ਼ ਦਾ ਪਹਿਲਾ ਪੈਟ੍ਰੋਕੈਮੀਕਲ ਕੰਪਲੈਕਸ ਸਥਾਪਿਤ ਕੀਤਾ ਸੀ। ਅੱਜ ਦੇਸ਼ ਦੀ ਅਰਥਵਿਵਸਥਾ ਵਿੱਚ ਅਤੇ ਸਧਾਰਣ ਮਨੁੱਖ ਦੇ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਕਈ ਕੰਪਨੀਆਂ ਦੀ ਨੀਂਹ ਵਿੱਚ ਉਨ੍ਹਾਂ ਦੀ ਦ੍ਰਿਸ਼ਟੀ, ਉਨ੍ਹਾਂ ਦੀ ਸੋਚ, ਉਨ੍ਹਾਂ ਦੀ ਮਿਹਨਤ ਹੈ। ਇੱਥੇ ਤੱਕ ਕਿ, ਖੇਤੀਬਾੜੀ ਦੇ ਖੇਤਰ ਵਿੱਚ ਵੀ ਉਨ੍ਹਾਂ ਦੇ ਕੰਮ ਦੀ ਬਹੁਤ ਸਰਾਹਨਾ ਹੁੰਦੀ ਹੈ। ਭਾਰਤੀ ਐਗ੍ਰੋ-ਇੰਡਸਟ੍ਰੀਜ਼ ਫਾਉਂਡੇਸ਼ਨ ਦੇ ਪ੍ਰਧਾਨ ਦੇ ਤੌਰ ‘ਤੇ ਉਨ੍ਹਾਂ ਦੇ ਕੰਮ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਭਾਰਤ ਦੀ ਟੈਕਸਟਾਈਲ ਜਿਹੀ ਪਰੰਪਰਾਗਤ ਇੰਡਸਟ੍ਰੀ ਦਾ ਮਾਣ ਲੌਟਾਉਣ ਵਿੱਚ ਵੀ ਉਨ੍ਹਾਂ ਦੀ ਇੱਕ ਬਹੁਤ ਵੱਡੀ ਭੂਮਿਕਾ ਸੀ। ਦੇਸ਼ ਦੇ ਵੱਡੇ-ਵੱਡੇ ਬੈਕਾਂ ਨੂੰ, ਵੱਡੀਆਂ-ਵੱਡੀਆਂ ਸੰਸਥਾਵਾਂ ਨੂੰ ਵੀ ਉਨ੍ਹਾਂ ਨੇ ਅਗਵਾਈ ਦਿੱਤੀ। ਉਨ੍ਹਾਂ ਦੇ ਕੰਮ ਨੇ, ਉਨ੍ਹਾਂ ਦੀ ਮਿਹਨਤ ਅਤੇ ਪ੍ਰਤਿਭਾ ਨੇ ਉਦਯੋਗਿਕ ਜਗਤ ਦੇ ਨਾਲ-ਨਾਲ ਸਮਾਜ ‘ਤੇ ਇੱਕ ਅਲੱਗ ਛਾਪ ਛੱਡੀ ਹੈ। ਦੇਸ਼ ਅਤੇ ਦੁਨੀਆ ਦੇ ਕਿੰਨੇ ਹੀ ਵੱਡੇ ਅਵਾਰਡ ਅਤੇ ਸਨਮਾਨ ਅਰਵਿੰਦ ਭਾਈ ਨੂੰ ਮਿਲੇ। ਦ ਲਾਇੰਸ ਹਿਊਮੇਨੀਟੇਰੀਅਨ ਅਵਾਰਡ, ਸਿਟੀਜ਼ਨ ਆਵ੍ ਬੰਬੇ ਅਵਾਰਡ, ਸਰ ਜਹਾਂਗੀਰ ਗਾਂਧੀ ਗੋਲਡ ਮੈਡਲ ਫਾਰ ਇੰਡਸਟ੍ਰੀਅਨ ਪੀਸ, ਅਜਿਹੇ ਅਨੇਕਾਂ ਸਨਮਾਨ ਦੇਸ਼ ਦੇ ਲਈ ਅਰਵਿੰਦ ਭਾਈ ਦੇ ਯੋਗਦਾਨ ਦੇ ਪ੍ਰਤੀਕ ਹਨ।

ਮੇਰੇ ਪਰਿਵਾਰਜਨੋਂ,

ਸਾਡੇ ਇੱਥੇ ਕਿਹਾ ਜਾਂਦਾ ਹੈ- ਉਪਾਰਜਿਤਾਨਾਂ ਵਿੱਤਾਨਾਂ ਤਿਆਰ ਏਵ ਹਿ ਰਕਸ਼ਣਮ।। (उपार्जितानांवित्तानांत्यागएवहिरक्षणम्॥) ਅਰਥਾਤ, ਸਫ਼ਲਤਾ ਦਾ,ਸਾਡੇ ਕਮਾਏ ਧਨ ਦੀ ਸਭ ਤੋਂ ਪ੍ਰਭਾਵੀ ਸੰਭਾਲ ਤਿਆਗ ਨਾਲ ਹੀ ਹੁੰਦੀ ਹੈ। ਅਰਵਿੰਦ ਭਾਈ ਨੇ ਇਸ ਵਿਚਾਰ ਨੂੰ ਮਿਸ਼ਨ ਬਣਾ ਕੇ ਆਜੀਵਨ ਕੰਮ ਕੀਤਾ। ਅੱਜ ਤੁਹਾਡੇ ਗਰੁੱਪ ਦੇ ਦੁਆਰਾ, ਸ਼੍ਰੀ ਸਦਗੁਰੂ ਸੇਵਾ ਟ੍ਰਸਟ, ਮਫਤਲਾਲ ਫਾਉਡੇਸ਼ਨ, ਰਘੁਬੀਰ ਮੰਦਿਰ ਟ੍ਰਸਟ, ਸ਼੍ਰੀ ਰਾਮਦਾਸ ਹਨੂਮਾਨਜੀ ਟ੍ਰਸਟ, ਜਿਹੀਆਂ ਕਿੰਨੀਆ ਹੀ ਸੰਸਥਾਵਾਂ ਕੰਮ ਕਰ ਰਹੀਆਂ ਹਨ। ਜੇਜੇ ਗਰੁੱਪ ਆਵ੍ ਹੌਸਪੀਲਟਲਸ, ਬਲਾਈਂਡ ਪੀਪਲ ਐਸੋਸੀਏਸਨ, ਚਾਰੂਤਰ ਆਰੋਗਯ ਮੰਡਲ ਜਿਹੇ ਸਮੂਹ ਅਤੇ ਸੰਸਥਾਨ ਸੇਵਾ ਦੇ ਅਨੁਸ਼ਠਾਨ ਨੂੰ ਅੱਗੇ ਵਧਾ ਰਹੇ ਹਨ। ਤੁਸੀਂ ਦੇਖੋ, ਰਘੁਬੀਰ ਮੰਦਿਰ ਅੰਨਖੇਤਰ ਵਿੱਚ ਲੱਖਾਂ ਲੋਕਾਂ ਦੀ ਅੰਨਸੇਵਾ, ਲੱਖਾਂ ਸੰਤਾਂ ਨੂੰ ਇੱਥੇ ਮਾਸਿਕ ਰਾਸ਼ਨ ਕਿਟ ਦੀ ਵਿਵਸਥਾ, ਗੁਰੂਕੁਲ ਵਿੱਚ ਹਜ਼ਾਰਾ ਬੱਚਿਆਂ ਦੀ ਸਿੱਖਿਆ-ਦੀਕਸ਼ਾ, ਜਾਨਕੀਕੁੰਡ ਦੇ ਚਿਕਿਤਸਾਲਯ ਵਿੱਚ ਲੱਖਾਂ ਮਰੀਜਾਂ ਦਾ ਇਲਾਜ, ਇਹ ਕੋਈ ਸਧਾਰਣ ਪ੍ਰਯਤਨ ਨਹੀਂ ਹੈ। ਇਹ ਆਪਣੇ ਆਪ ਵਿੱਚ ਭਾਰਤ ਦੀ ਉਸ ਆਤਮਸ਼ਕਤੀ ਦਾ ਸਬੂਤ ਹੈ, ਜੋ ਸਾਨੂੰ ਨਿਸ਼ਕਾਮ ਕਰਮ ਦੀ ਊਰਜਾ ਦਿੰਦੀ ਹੈ, ਜੋ ਸੇਵਾ ਨੂੰ ਹੀ ਸਾਧਨਾ ਮੰਨ ਕੇ ਸਿੱਧੀ ਦੇ ਅਨੁਪਮ ਅਨੁਸ਼ਠਾਨ ਕਰਦੀ ਹੈ। ਤੁਹਾਡੇ ਟ੍ਰਸਟ ਦੁਆਰਾ ਇੱਥੇ ਗ੍ਰਾਮੀਣ ਮਹਿਲਾਵਾਂ ਨੂੰ ਗ੍ਰਾਮੀਣ ਉਦਯੋਗ ਦੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ। ਇਹ women-led development ਦੇ ਦੇਸ਼ ਦੇ ਪ੍ਰਯਤਨਾਂ ਨੂੰ ਗਤੀ ਦੇਣ ਵਿੱਚ ਮਦਦ ਕਰ ਰਿਹਾ ਹੈ।

ਸਾਥੀਓ,

ਮੈਨੂੰ ਇਹ ਜਾਣ ਕੇ ਖੁਸ਼ੀ ਹੁੰਦੀ ਹੈ ਕਿ ਸਦਗੁਰੂ ਨੇਤ੍ਰ ਚਿਕਿਤਾਸਲਯ ਅੱਜ ਦੇਸ਼-ਦੁਨੀਆ ਦੇ ਬਿਹਤਰ eye hospitals ਵਿੱਚ ਆਪਣੀ ਜਗ੍ਹਾ ਬਣਾ ਚੁੱਕਿਆ ਹੈ। ਕਦੇ ਇਹ ਹਸਪਤਾਲ ਸਿਰਫ਼ 12 ਬੈੱਡਾਂ ਦੇ ਨਾਲ ਸ਼ੁਰੂ ਹੋਇਆ। ਅੱਜ ਇੱਥੇ ਹਰ ਸਾਲ ਕਰੀਬ 15 ਲੱਖ ਰੋਗੀਆਂ ਦਾ ਇਲਾਜ ਹੁੰਦਾ ਹੈ। ਸਦਗੁਰੂ ਨੇਤ੍ਰ ਚਿਕਿਤਸਾਲਯ ਦੇ ਕੰਮਾਂ ਤੋਂ ਮੈਂ ਇਸ ਲੀ ਵੀ ਵਿਸ਼ੇਸ਼ ਤੌਰ ‘ਤੇ ਜਾਣੂ ਹਾਂ ਕਿਉਂਕਿ ਇਸ ਦਾ ਲਾਭ ਮੇਰੀ ਕਾਸ਼ੀ ਨੂੰ ਵੀ ਮਿਲਿਆ ਹੈ। ਕਾਸ਼ੀ ਵਿੱਚ ਤੁਹਾਡੇ ਦੁਆਰਾ ਚਲਾਏ ਜਾ ਰਹੇ “ਸਵਸਥ ਦ੍ਰਿਸ਼ਟੀ-ਸਮ੍ਰਿੱਧ ਕਾਸ਼ੀ ਅਭਿਯਾਨ” ਇਸ ਨਾਲ ਕਿੰਨੇ ਹੀ ਬਜ਼ੁਰਗਾਂ ਦੀ ਸੇਵਾ ਹੋ ਰਹੀ ਹੈ। ਸਦਗੁਰੂ ਨੇਤ੍ਰ ਚਿਕਿਤਸਾਲਯ ਦੁਆਰਾ ਹੁਣ ਤੱਕ ਬਨਾਰਸ ਅਤੇ ਉਸ ਦੇ ਆਸਪਾਸ ਦੇ ਕਰੀਬ ਸਾਢੇ 6 ਲੱਖ ਲੋਕਾਂ ਦੀ ਡੋਰ-ਟੂ-ਡੋਰ ਸਕ੍ਰੀਨਿੰਗ ਹੋਈ ਹੈ! 90 ਹਜ਼ਾਰ ਤੋਂ ਜ਼ਿਆਦਾ ਮਰੀਜਾਂ ਨੂੰ ਸਕ੍ਰੀਨਿੰਗ ਦੇ ਬਾਅਦ ਕੈਂਪ ਦੇ ਲਈ ਰੈਫ਼ਰ ਵੀ ਕੀਤਾ ਗਿਆ। ਵੱਡੀ ਸੰਖਿਆ ਵਿੱਚ ਮਰੀਜਾਂ ਦੀ ਸਰਜਰੀ ਵੀ ਹੋਈ ਹੈ। ਕੁਝ ਸਮਾਂ ਪਹਿਲਾਂ ਮੈਨੂੰ ਇਸ ਅਭਿਯਾਨ ਦੇ ਲਾਭਾਰਥੀਆਂ ਨਾਲ ਕਾਸ਼ੀ ਵਿੱਚ ਮਿਲਣ ਦਾ ਵੀ ਅਵਸਰ ਮਿਲਿਆ ਸੀ। ਮੈਂ ਮੇਰੀ ਕਾਸ਼ੀ ਦੇ ਉਨ੍ਹਾਂ ਸਾਰੇ ਲੋਕਾਂ ਦੀ ਤਰਫ਼ ਤੋਂ ਟ੍ਰਸਟ ਅਤੇ ਸਦਗੁਰੂ ਨੇਤ੍ਰ ਚਿਕਿਤਸਾ ਅਤੇ ਸਾਰੇ ਡੌਕਟਰਸ ਅਤੇ ਉਨ੍ਹਾਂ ਦੇ ਸਾਥੀਆਂ ਦਾ, ਅੱਜ ਜਦੋਂ ਤੁਹਾਡੇ ਵਿੱਚ ਆਇਆ ਹਾਂ, ਮੈਂ ਵਿਸ਼ੇਸ਼ ਤੌਰ ‘ਤੇ ਆਪ ਸਭ ਦਾ ਆਭਾਰ ਵਿਅਕਤ ਕਰਦਾ ਹਾਂ।

ਮੇਰੇ ਪਰਿਵਾਰਜਨੋਂ,

ਸੰਸਾਧਨ ਸੇਵਾ ਦੀ ਜ਼ਰੂਰਤ ਹੈ, ਲੇਕਿਨ ਸਮਰਪਣ ਉਸ ਦੀ ਪ੍ਰਾਥਮਿਕਤਾ ਹੈ। ਅਰਵਿੰਦ ਭਾਈ ਦੀ ਸਭ ਤੋਂ ਖਾਸ ਗੱਲ ਇਹੀ ਸੀ ਕਿ ਉਹ ਵਿਸ਼ਮ ਤੋਂ ਵਿਸ਼ਮ ਪਰਿਸਥਿਤੀਆਂ ਵਿੱਚ ਵੀ ਖੁਦ ਜ਼ਮੀਨ ‘ਤੇ ਉਤਰ ਕੇ ਕੰਮ ਕਰਦੇ ਸਨ। ਰਾਜਕੋਟ ਹੋਵੇ, ਅਹਿਮਦਾਬਾਦ ਹੋਵੇ, ਮੈਂ ਗੁਜਰਾਤ ਦੇ ਕੋਨੇ-ਕੋਨੇ ਵਿੱਚ ਉਨ੍ਹਾਂ ਦਾ ਕੰਮ ਦੇਖਿਆ ਹੈ। ਮੈਨੂੰ ਯਾਦ ਹੈ, ਮੇਰੀ ਉਮਰ ਬਹੁਤ ਛੋਟੀ ਸੀ। ਸਦਗੁਰੂ ਜੀ ਦੇ ਦਰਸ਼ਨ ਕਰਨ ਦਾ ਤਾਂ ਮੈਨੂੰ ਸੁਭਾਗ ਨਹੀਂ ਮਿਲਿਆ, ਲੇਕਿਨ ਅਰਵਿੰਦ ਭਾਈ ਨਾਲ ਮੇਰਾ ਸਬੰਧ ਰਿਹਾ ਹੈ। ਮੈਂ ਪਹਿਲੀ ਵਾਰ ਅਰਵਿੰਦ ਭਾਈ ਨੂੰ ਮਿਲਿਆ ਕਿੱਥੇ, ਤਾਂ ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਦੇ ਆਦਿਵਾਸੀ ਖੇਤਰ ਭਿਲੌੜਾ, ਬਹੁਤ ਭਯੰਕਰ ਅਕਾਲ ਸੀ ਅਤੇ ਸਾਡੇ ਇੱਕ ਡਾਕਟਰ ਮਣਿਕਰ ਜੀ ਸਨ ਜਿਨ੍ਹਾਂ ਦਾ ਅਰਵਿੰਦ ਭਾਈ ਨਾਲ ਚੰਗਾ ਪਰਿਚੈ ਸੀ। ਅਤੇ ਮੈਂ ਉੱਥੇ ਉਸ ਆਦਿਵਾਸੀ ਭਾਈ-ਭੈਣਾਂ ਦਾ ਅਕਾਲ ਪੀੜਤਾਂ ਦੀ ਸੇਵਾ ਵਿੱਚ ਕੰਮ ਕਰਦਾ ਸੀ। ਇੰਨੀ ਭਯੰਕਰ ਗਰਮੀ ਉਸ ਖੇਤਰ ਵਿੱਚ, ਅਰਵਿੰਦ ਭਾਈ ਉੱਥੇ ਆਏ, ਪੂਰਾ ਦਿਨ ਰਹੇ ਅਤੇ ਖ਼ੁਦ ਨੇ ਜਾ ਕੇ ਸੇਵਾਯਗਨ ਵਿੱਚ ਹਿੱਸਾ ਲਿਆ ਅਤੇ ਕੰਮ ਨੂੰ ਵਧਾਉਣ ਦੇ ਲਈ ਜੋ ਜ਼ਰੂਰਤ ਸੀ ਉਸ ਦੀ ਜ਼ਿੰਮੇਦਾਰੀ ਵੀ ਲਈ। ਮੈਂ ਖ਼ੁਦ ਉਨ੍ਹਾਂ ਨੂੰ ਗ਼ਰੀਬਾਂ ਦੇ ਪ੍ਰਤੀ ਉਨ੍ਹਾਂ ਦੀ ਸੰਵੇਦਨਾ, ਕੰਮ ਕਰਨ ਦੀ ਉਨ੍ਹਾਂ ਦੀ ਧਗਸ ਖ਼ੁਦ ਨੇ ਦੇਖਿਆ ਹੈ, ਅਨੁਭਵ ਕੀਤਾ ਹੈ। ਸਾਡੇ ਗੁਜਰਾਤ ਵਿੱਚ ਵੀ ਆਦਿਵਾਸੀ ਖੇਤਰ ਦਾਹੋਦ ਵਿੱਚ ਆਦਿਵਾਸੀ ਸਮਾਜ ਦੀ ਭਲਾਈ ਦੇ ਲਈ ਜੋ ਕੰਮ ਕੀਤਾ ਹੈ, ਲੋਕ ਅੱਜ ਵੀ ਯਾਦ ਕਰਦੇ ਹਾਂ। ਅਤੇ ਤੁਹਾਨੂੰ ਹੈਰਾਨੀ ਹੋਵੇਗੀ, ਸਾਡੇ ਇੱਥੇ normally ਗੁਜਰਾਤ ਵਿੱਚ ਵੀ ਅਤੇ ਬਾਕੀ ਥਾਵਾਂ ਵੀ ਜਿੱਥੇ ਖੇਤੀ ਹੁੰਦੀ ਹੈ ਉਸ ਨੂੰ ਖੇਤ ਬੋਲਦੇ ਹਨ।

ਲੇਕਿਨ ਦਾਹੋਦ ਦੇ ਲੋਕ ਉਸ ਨੂੰ ਫੁਲਵਾੜੀ ਬੋਲਦੇ ਹਨ। ਕਿਉਂਕਿ ਸਦਗੁਰੂ ਟ੍ਰਸਟ ਦੇ ਮਾਧਿਅਮ ਨਾਲ ਉੱਥੇ ਦੇ ਕਿਸਾਨਾਂ ਨੂੰ ਖੇਤੀ ਕਰਨ ਦਾ ਨਵਾਂ ਰੂਪ ਸਿਖਾਇਆ ਗਿਆ, ਉਹ ਫੁੱਲਾਂ ਦੀ ਖੇਤੀ ਕਰਨ ਲਗੇ, ਅਤੇ ਫੁਲਵਾੜੀ ਦੇ ਰੂਪ ਵਿੱਚ ਜਾਣੇ ਜਾਂਦੇ ਹਨ। ਅਤੇ ਅੱਜ ਉਨ੍ਹਾਂ ਦੇ ਫੁੱਲਾਂ ਦੀ ਪੈਦਾਵਾਰ ਮੁੰਬਈ ਜਾਂਦੀ ਹੈ। ਇਸ ਸਭ ਵਿੱਚ ਅਰਵਿੰਦ ਭਾਈ ਦੇ ਪ੍ਰਯਤਨਾਂ ਦੀ ਬਹੁਤ ਭੂਮਿਕਾ ਹੈ। ਮੈਂ ਦੇਖਿਆ ਸੀ, ਉਨ੍ਹਾਂ ਵਿੱਚ ਸੇਵਾ ਨੂੰ ਲੈ ਕੇ ਇੱਕ ਅਲੱਗ ਹੀ ਜਨੂਨ ਸੀ। ਉਹ ਕਦੇ ਆਪਣੇ ਆਪ ਨੂੰ ਦਾਤਾ ਕਹਾਉਣ ਵਾਲਾ ਪਸੰਦ ਨਹੀਂ ਕਰਦੇ ਸਨ, ਅਤੇ ਨਾ ਹੀ ਇਹ ਜਤਾਉਣ ਦਿੰਦੇ ਸਨ ਕਿ ਉਹ ਕਿਸੇ ਦੇ ਲਈ ਕੁਝ ਕਰ ਕਰੇ ਹਨ। ਕੋਈ ਦੂਸਰਾ ਵੀ ਅਗਰ ਉਨ੍ਹਾਂ ਦੇ ਨਾਲ ਦੇ ਨਾਲ ਸਹਿਯੋਗ ਦੀ ਇੱਛਾ ਜਤਾਉਂਦਾ ਸੀ ਤਾਂ ਉਹ ਕਹਿੰਦੇ ਸਨ ਕਿ ਤੁਹਾਨੂੰ ਪਹਿਲਾਂ ਕੰਮ ਦੇਖਣ ਦੇ ਲਈ ਉੱਥੇ ਰੂਬਰੂ ਆਉਣਾ ਪਵੇਗਾ। ਉਸ ਪ੍ਰੋਜੈਕਟ ਨੂੰ ਕਿੰਨਾ ਹੀ ਕਸ਼ਟ ਕਿਉਂ ਨਾ ਹੋਵੇ ਤੁਹਾਨੂੰ ਆਉਣਾ ਪਵੇਗਾ। ਅਤੇ ਤਦ ਜਾ ਕੇ ਤੁਸੀਂ ਸਹਿਯੋਗ ਦੇ ਲਈ ਸੋਚੋ ਉਸ ਤੋਂ ਪਹਿਲਾਂ ਨਹੀਂ। ਉਨ੍ਹਾਂ ਦੇ ਕੰਮ ਨੂੰ, ਉਨ੍ਹਾਂ ਦੇ ਵਿਅਕਤੀਤਵ ਨੂੰ ਜਿੰਨਾ ਮੈਂ ਜਾਣਦਾ ਹਾਂ, ਉਸ ਨਾਲ ਮੇਰੇ ਮਨ ਵਿੱਚ ਉਨ੍ਹਾਂ ਦੇ ਮਿਸ਼ਨ ਦੇ ਲਈ ਇੱਕ ਇਮੋਸ਼ਨਲ ਕਨੈਕਟ ਬਣ ਗਿਆ ਹੈ। ਇਸ ਲਈ ਮੈਂ ਆਪਣੇ ਆਪ ਨੂੰ ਇਸ ਸੇਵਾ ਅਭਿਯਾਨ ਦੇ ਇੱਕ ਸਮਰਥਕ ਇੱਕ ਪੁਰਸਕ੍ਰਇਤ ਕਰਨ ਵਾਲਾ ਅਤੇ ਇੱਕ ਪ੍ਰਕਾਰ ਨਾਲ ਤੁਹਾਡੇ ਸਹਿਯਾਤ੍ਰੀ ਦੇ ਰੂਪ ਵਿੱਚ ਆਪਣੇ ਆਪ ਨੂੰ ਦੇਖਦਾ ਹਾਂ।

ਮੇਰੇ ਪਰਿਵਾਰਜਨੋਂ,

ਚਿਤ੍ਰਕੂਟ ਦੀ ਧਰਤੀ ਸਾਡੇ ਨਾਨਾ ਜੀ ਦੇਸ਼ਮੁਖ ਦੀ ਵੀ ਕਰਮਸਥਲੀ ਹੈ। ਅਰਵਿੰਦ ਭਾਈ ਦੀ ਤਰ੍ਹਾ ਹੀ ਜਨਜਾਤੀ ਸਮਾਜ ਦੀ ਸੇਵਾ ਵਿੱਚ ਉਨ੍ਹਾਂ ਦੇ ਪ੍ਰਯਤਨ ਵੀ ਸਾਡੇ ਸਭ ਦੇ ਲਈ ਵੱਡੀ ਪ੍ਰੇਰਣਾ ਹੈ। ਅੱਜ ਉਨ੍ਹਾਂ ਆਦਰਸ਼ਾਂ ‘ਤੇ ਚਲਦੇ ਹੋਏ ਦੇਸ਼ ਜਨਜਾਤੀ ਸਮਾਜ ਦੀ ਭਲਾਈ ਦੇ ਲਈ ਪਹਿਲੀ ਵਾਰ ਇੰਨੇ ਵਿਆਪਕ ਪ੍ਰਯਤਨ ਕਰ ਰਿਹਾ ਹੈ। ਭਗਵਾਨ ਬਿਰਸਾ ਮੁੰਡਾ ਦੇ ਜਨਮਦਵਿਸ ‘ਤੇ ਦੇਸ਼ ਨੇ ਜਨਜਾਤੀ ਗੌਰਵ ਦਿਵਸ ਦੀ ਪਰੰਪਰਾ ਸ਼ੁਰੂ ਕੀਤੀ ਹੈ। ਆਦਿਵਾਸੀ ਸਮਾਜ ਦੇ ਯੋਗਦਾਨ ਨੂੰ, ਉਨ੍ਹਾਂ ਦੀ ਵਿਰਾਸਤ ਨੂੰ ਗੌਰਵ ਦੇਣ ਦੇ ਲਈ ਦੇਸ਼ ਭਰ ਵਿੱਚ ਟ੍ਰਾਈਬਲ ਮਿਊਜ਼ੀਅਮ ਵੀ ਬਣਾਏ ਜਾ ਰਹੇ ਹਨ। ਜਨਜਾਤੀ ਬੱਚੇ ਚੰਗੀ ਸਿੱਖਿਆ ਲੈ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਦੇਣ, ਇਸ ਦੇ ਲਈ ਏਕਵਲਯ ਆਵਾਸੀ ਸਕੂਲ ਖੋਲ੍ਹੇ ਜਾ ਰਹੇ ਹਨ। ਵਣ ਸੰਪਦਾ ਕਾਨੂੰਨ ਜਿਹੇ ਨੀਤੀਗਤ ਫ਼ੈਸਲੇ ਵੀ ਆਦਿਵਾਸੀ ਸਮਾਜ ਦੇ ਅਧਿਕਾਰਾਂ ਨੂੰ ਸੁਰੱਖਿਆ ਦੇਣ ਦਾ ਮਾਧਿਅਮ ਬਣੇ ਹਨ। ਸਾਡੇ ਇਨ੍ਹਾਂ ਪ੍ਰਯਤਨਾਂ ਨਾਲ ਆਦਿਵਾਸੀ ਸਮਾਜ ਨੂੰ ਗਲੇ ਲਗਾਉਣ ਅਤੇ ਉਸ ਦੇ ਲਈ ਅਸੀਂ ਸਭ ਦੇ ਲਈ ਪ੍ਰੇਰਣਾ ਆਦਿਵਾਸੀਆਂ ਨੂੰ ਗਲੇ ਲਗਾਉਣ ਵਾਲੇ ਪ੍ਰਭੂ ਸ਼੍ਰੀਰਾਮ ਦਾ ਅਸ਼ੀਰਵਾਦ ਵੀ ਇਸ ਦੇ ਨਾਲ ਜੁੜਿਆ ਹੋਇਆ ਹੈ। ਇਹੀ ਅਸ਼ੀਰਵਾਦ ਸਮਰਸ ਅਤੇ ਵਿਕਸਿਤ ਭਾਰਤ ਦੇ ਲਕਸ਼ ਤੱਕ ਸਾਡਾ ਮਾਰਗਦਰਸ਼ਨ ਕਰੇਗਾ। ਮੈਂ ਫਿਰ ਇੱਕ ਵਾਰ ਇਸ ਸ਼ਤਾਬਦੀ ਦੇ ਪਾਵਨ ਅਵਸਰ ‘ਤੇ ਅਰਵਿੰਦ ਭਾਈ ਦੀ ਇਨ੍ਹਾਂ ਮਹਾਨ ਤਪਸਿਆ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ। ਉਨ੍ਹਾਂ ਦੇ ਕਾਰਜ, ਉਨ੍ਹਾਂ ਦਾ ਜੀਵਨ, ਸਾਨੂੰ ਸਭ ਨੂੰ ਪ੍ਰੇਰਣਾ ਦਿੰਦਾ ਰਹੇ, ਸਦਗੁਰੂ ਦੇ ਅਸ਼ੀਰਵਾਦ ਸਾਡੇ ‘ਤੇ ਬਣੇ ਰਹਿਣ, ਇਸੇ ਇੱਕ ਭਾਵ ਦੇ ਨਾਲ, ਆਪ ਸਭ ਦਾ ਬਹੁਤ ਬਹੁਤ ਧੰਨਵਾਦ।

ਜੈ ਸਿਯਾਰਾਮ।

 *******

ਡੀਐੱਸ/ਆਰਟੀ/ਡੀਕੇ


(Release ID: 1972547) Visitor Counter : 94