ਵਿੱਤ ਮੰਤਰਾਲਾ
ਡਾਇਰੈਕਟ ਟੈਕਸਾਂ ਦਾ ਟਾਈਮ ਸੀਰੀਜ ਡੇਟਾ ਟੈਕਸਪੇਅਰ ਦੀ ਸੁਧਰੀ ਹੋਈ ਪਾਲਣਾ ਨੂੰ ਦਰਸਾਉਂਦਾ ਹੈ
ਵਿਅਕਤੀਗਤ ਟੈਕਸਪੇਅਰਸ ਦੁਆਰਾ ਦਾਇਰ ਕੀਤੇ ਗਏ ਆਈਟੀਆਰ ਮੁਲਾਂਕਣ ਸਾਲ 2013-14 ਦੇ 3.36 ਕਰੋੜ ਤੋਂ ਵਧ ਕੇ ਸਾਲ 2021-22 ਤੱਕ 6.37 ਕਰੋੜ ਹੋ ਕੇ 90% ਦਾ ਵਾਧਾ ਦਰਸਾਉਂਦੇ ਹਨ
ਵਿਅਕਤੀਗਤ ਟੈਕਸਪੇਅਰਸ ਦੀ ਔਸਤ ਕੁੱਲ ਆਮਦਨ ਸਾਲ 2013-14 ਤੋਂ ਸਾਲ 2021-22 ਤੱਕ 56% ਦਾ ਵਾਧਾ ਦਰਸਾਉਂਦੀ ਹੈ
ਵੱਖ-ਵੱਖ ਸੁਧਾਰਾਂ ਦੇ ਉਪਾਵਾਂ ਦੇ ਬਾਅਦ ਟੈਕਸ ਅਧਾਰ ਨੂੰ ਵਧਾਉਣ ਦੇ ਸੰਕੇਤ ਵਿੱਚ, ਸਾਲ 2023-24 ਲਈ ਹੁਣ ਤੱਕ 7.41 ਕਰੋੜ ਆਈਟੀਆਰ ਦਾਇਰ ਕੀਤੇ ਗਏ ਹਨ, ਜਿਨ੍ਹਾਂ ਵਿੱਚ 53 ਲੱਖ ਨਵੇਂ ਪਹਿਲੀ ਵਾਰ ਫਾਈਲ ਕਰਨ ਵਾਲੇ ਵੀ ਸ਼ਾਮਲ ਹਨ
ਸਾਲ 2013-14 ਤੋਂ ਸਾਲ 2021-22 ਤੱਕ 5 ਲੱਖ ਰੁਪਏ ਤੋਂ 10 ਲੱਖ ਰੁਪਏ ਦੀ ਕੁੱਲ ਆਮਦਨ ਵਾਲੇ ਵਿਅਕਤੀਗਤ ਟੈਕਸਪੇਅਰਸ ਦੁਆਰਾ ਦਾਇਰ ਕੀਤੇ ਗਏ ਆਈਟੀਆਰ ਵਿੱਚ 295% ਦਾ ਵਾਧਾ
ਸਾਲ 2013-14 ਤੋਂ ਸਾਲ 2021-22 ਤੱਕ 10 ਲੱਖ ਤੋਂ 25 ਲੱਖ ਰੁਪਏ ਦੀ ਕੁੱਲ ਆਮਦਨ ਵਾਲੇ ਵਿਅਕਤੀਗਤ ਟੈਕਸਪੇਅਰਸ ਦੁਆਰਾ ਦਾਇਰ ਕੀਤੇ ਆਈਟੀਆਰ ਵਿੱਚ 291% ਦਾ ਵਾਧਾ
ਅੰਕੜੇ ਸ਼ੁੱਧ ਪ੍ਰਤੱਖ ਟੈਕਸ ਕਲੈਕਸ਼ਨ ਵਿੱਚ ਵਾਧਾ ਦਰਸਾਉਂਦੇ ਹਨ ਜੋ ਵਿੱਤ ਵਰ੍ਹੇ 2013-14 ਵਿੱਚ 6.38 ਲੱਖ ਕਰੋੜ ਰੁਪਏ ਤੋਂ ਵੜ੍ਹ ਕੇ ਵਿੱਤ ਵਰ੍ਹੇ 2022-23 ਵਿੱਚ 16.61 ਲੱਖ ਕਰੋੜ ਰੁਪਏ ਹੋ ਗਏ ਹਨ
Posted On:
26 OCT 2023 8:15PM by PIB Chandigarh
ਆਮਦਨ ਟੈਕਸ ਵਿਭਾਗ ਨੇ ਸਾਲਾਂ ਦੌਰਾਨ, ਟੈਕਸਪੇਅਰਸ ਦੀ ਪਾਲਣਾ ਵਿੱਚ ਆਸਾਨੀ ਅਤੇ ਪਾਰਦਰਸ਼ੀ ਟੈਕਸ ਪ੍ਰਸ਼ਾਸਨ ਨੂੰ ਯਕੀਨੀ ਬਣਾਉਣ ਲਈ ਕਈ ਉਪਾਵਾਂ ਵੱਲ ਧਿਆਨ ਦਿੱਤਾ ਹੈ। ਆਪਣੇ ਕੰਮਕਾਜ ਵਿੱਚ ਪਾਰਦਰਸਿਤਾ ਦੇ ਮੱਦੇਨਜ਼ਰ, ਵਿਭਾਗ ਨੇ ਸਮੇਂ-ਸਮੇਂ ’ਤੇ ਵੱਖ-ਵੱਖ ਪੜਾਵਾਂ ਵਿੱਚ, ਡਾਇਰੈਕਟ ਟੈਕਸ ਅਤੇ ਆਮਦਨ ਟੈਕਸ ਰਿਟਰਨ ਦੇ ਅੰਕੜਿਆਂ ਦੇ ਟਾਈਮ ਸੀਰੀਜ਼ ਡੇਟਾ ਨੂੰ ਜਾਰੀ ਕੀਤਾ ਸੀ।
ਅੰਕੜੇ ਦਰਸਾਉਂਦੇ ਹਨ ਕਿ ਪਿਛਲੇ ਕੁਝ ਸਾਲਾਂ ਵਿੱਚ ਆਈਟੀਆਰ ਫਾਈਲਿੰਗ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਵਿਅਕਤੀਗਤ ਟੈਕਸਪੇਅਰਸ ਦੁਆਰਾ ਦਾਇਰ ਕੀਤੀ ਗਈ ਰਿਟਰਨ ਮੁਲਾਂਕਣ ਸਾਲ 2013-14 ਵਿੱਚ 3.36 ਕਰੋੜ ਤੋਂ ਵੱਧ ਕੇ ਸਾਲ 2021-22 ਵਿੱਚ 6.37 ਕਰੋੜ ਹੋ ਗਈ ਹੈ, ਜਿਸ ਵਿੱਚ ਕੁੱਲ ਮਿਲਾ ਕੇ 90% ਦਾ ਵਾਧਾ ਦਰਜ ਕੀਤਾ ਗਿਆ ਹੈ। ਚਾਲੂ ਵਿੱਤ ਵਰ੍ਹੇ ਦੌਰਾਨ ਵੀ, ਸਾਲ 2023-24 ਲਈ ਹੁਣ ਤੱਕ 7.41 ਕਰੋੜ ਰਿਟਰਨ ਦਾਇਰ ਕੀਤੇ ਗਏ ਹਨ, ਜਿਨ੍ਹਾਂ ਵਿੱਚ 53 ਲੱਖ ਨਵੇਂ ਪਹਿਲੀ ਵਾਰ ਫਾਈਲ ਕਰਨ ਵਾਲੇ ਵੀ ਸ਼ਾਮਲ ਹਨ। ਇਹ ਵਿਭਾਗ ਦੁਆਰਾ ਲਾਗੂ ਕੀਤੇ ਗਏ ਵੱਖ-ਵੱਖ ਸੁਧਾਰ ਉਪਾਵਾਂ ਦੇ ਬਾਅਦ ਟੈਕਸ ਅਧਾਰ ਦੇ ਵਾਧੇ ਦਾ ਸੰਕੇਤ ਹੈ।
ਅਸਲ ਵਿੱਚ, ਸਾਲਾਂ ਦੌਰਾਨ ਜਦੋਂ ਕਿ ਵਿਅਕਤੀਗਤ ਟੈਕਸਪੇਅਰਸ ਦੀਆਂ ਰਿਟਰਨਾਂ ਦੀ ਸਮੁੱਚੀ ਸੰਖਿਆ ਵਿੱਚ ਵਾਧਾ ਹੋਇਆ ਹੈ, ਉੱਥੇ ਕੁੱਲ ਆਮਦਨ ਦੀਆਂ ਵੱਖ-ਵੱਖ ਰੇਂਜਾਂ ਵਿੱਚ ਵਿਅਕਤੀਗਤ ਟੈਕਸਪੇਅਰਸ ਦੁਆਰਾ ਦਾਇਰ ਕੀਤੀਆਂ ਗਈਆਂ ਰਿਟਰਨਾਂ ਦੀ ਸੰਖਿਆ ਵਿੱਚ ਵੀ ਵਾਧਾ ਹੋਇਆ ਹੈ।
i. 5 ਲੱਖ ਰੁਪਏ ਤੱਕ ਦੀ ਕੁੱਲ ਆਮਦਨ ਦੀ ਸੀਮਾ ਵਿੱਚ, ਵਿਅਕਤੀਗਤ ਟੈਕਸਪੇਅਰਸ ਦੁਆਰਾ ਦਾਇਰ ਕੀਤੀਆਂ ਗਈਆਂ ਰਿਟਰਨਾਂ ਦੀ ਸੰਖਿਆ ਸਾਲ 2013-14 ਵਿੱਚ 2.62 ਕਰੋੜ ਤੋਂ ਵੱਧ ਕੇ ਸਾਲ 2021-22 ਵਿੱਚ 32% ਦੇ ਵਾਧੇ ਨਾਲ 3.47 ਕਰੋੜ ਹੋ ਗਈ ਹੈ। ਆਮਦਨ ਦੀ ਇਸ ਰੇਂਜ ਵਿੱਚ ਟੈਕਸਯੋਗ ਸੀਮਾ ਤੋਂ ਘੱਟ ਆਮਦਨ ਵਾਲੇ ਵਿਅਕਤੀ ਸ਼ਾਮਲ ਹੁੰਦੇ ਹਨ ਜੋ ਸ਼ਾਇਦ ਰਿਟਰਨ ਨਹੀਂ ਭਰ ਰਹੇ ਹੁੰਦੇ।
ii. 5 ਲੱਖ ਰੁਪਏ ਤੋਂ 10 ਲੱਖ ਰੁਪਏ, ਅਤੇ 10 ਲੱਖ ਤੋਂ 25 ਲੱਖ ਰੁਪਏ ਦੀ ਕੁੱਲ ਆਮਦਨ ਦੀ ਸੀਮਾ ਵਿੱਚ, ਸਾਲ 2013-14 ਤੋਂ ਸਾਲ 2021-22 ਤੱਕ ਵਿਅਕਤੀਗਤ ਟੈਕਸਪੇਅਰਸ ਦੁਆਰਾ ਦਾਇਰ ਕੀਤੇ ਗਏ ਰਿਟਰਨਾਂ ਦੀ ਸੰਖਿਆ ਵਿੱਚ 295% ਅਤੇ ਕ੍ਰਮਵਾਰ 291% ਦਾ ਵਾਧਾ ਦਰਜ ਕੀਤਾ ਗਿਆ ਹੈ।
ਇਹ ਦਰਸਾਉਂਦਾ ਹੈ ਕਿ ਵਿਅਕਤੀਗਤ ਟੈਕਸਪੇਅਰ ਕੁੱਲ ਆਮਦਨ ਦੀ ਉੱਚ ਸ਼੍ਰੇਣੀ ਵਿੱਚ ਮਾਈਗ੍ਰੇਸ਼ਨ ਦਾ ਇੱਕ ਸਕਾਰਾਤਮਕ ਰੁਝਾਨ ਦਿਖਾ ਰਹੇ ਹਨ।
ਸਾਲ 2013-14 ਅਤੇ ਸਾਲ 2021-22 ਲਈ ਵਿਅਕਤੀਗਤ ਟੈਕਸਪੇਅਰਸ ਦੀ ਕੁੱਲ ਆਮਦਨ ਦਾ ਹੋਰ ਵਿਸ਼ਲੇਸ਼ਣ ਇਹ ਵੀ ਦਰਸਾਉਂਦਾ ਹੈ ਕਿ:
i. ਚੋਟੀ ਦੇ 1% ਵਿਅਕਤੀਗਤ ਟੈਕਸਪੇਅਰਸ ਦੀ ਕੁੱਲ ਆਮਦਨ ਦਾ ਅਨੁਪਾਤਕ ਯੋਗਦਾਨ ਸਾਰੇ ਵਿਅਕਤੀਗਤ ਟੈਕਸਪੇਅਰਸ ਦੇ ਮੁਕਾਬਲੇ ਸਾਲ 2013-14 ਵਿੱਚ 15.9% ਤੋਂ ਘਟ ਕੇ ਸਾਲ 2021-22 ਵਿੱਚ 14.6% ਹੋ ਗਿਆ ਹੈ।
ii. ਸਾਰੇ ਵਿਅਕਤੀਗਤ ਟੈਕਸਪੇਅਰਸ ਦੇ ਮੁਕਾਬਲੇ ਹੇਠਲੇ 25% ਵਿਅਕਤੀਗਤ ਟੈਕਸਪੇਅਰਸ ਦੀ ਕੁੱਲ ਆਮਦਨ ਦਾ ਅਨੁਪਾਤਕ ਯੋਗਦਾਨ ਸਾਲ 2013-14 ਵਿੱਚ 8.3% ਤੋਂ ਵੱਧ ਕੇ ਸਾਲ 2021-22 ਵਿੱਚ 8.4% ਹੋ ਗਿਆ ਹੈ।
iii. ਉਪਰੋਕਤ ਮਿਆਦ ਵਿੱਚ ਵਿਅਕਤੀਗਤ ਟੈਕਸਪੇਅਰਸ ਦੇ ਮੱਧ 74% ਸਮੂਹ ਦੀ ਕੁੱਲ ਆਮਦਨ ਦਾ ਅਨੁਪਾਤ 75.8% ਤੋਂ ਵਧ ਕੇ 77% ਹੋ ਗਿਆ ਹੈ।
iv. ਵਿਅਕਤੀਗਤ ਟੈਕਸਪੇਅਰਸ ਦੀ ਔਸਤ ਕੁੱਲ ਆਮਦਨ ਸਾਲ 2013-14 ਵਿੱਚ ਲਗਭਗ 4.5 ਲੱਖ ਰੁਪਏ ਤੋਂ ਵੱਧ ਕੇ ਸਾਲ 2021-22 ਵਿੱਚ ਲਗਭਗ 7 ਲੱਖ ਰੁਪਏ ਹੋ ਗਈ ਜੋ 56% ਦੇ ਵਾਧੇ ਨੂੰ ਦਰਸਾਉਂਦੀ ਹੈ। ਚੋਟੀ ਦੇ 1% ਵਿਅਕਤੀਗਤ ਟੈਕਸਪੇਅਰਸ ਲਈ ਔਸਤ ਕੁੱਲ ਆਮਦਨ ਵਿੱਚ ਵਾਧਾ 42% ਹੈ ਜਦੋਂ ਕਿ ਹੇਠਲੇ 25% ਵਿਅਕਤੀਗਤ ਟੈਕਸਪੇਅਰਸ ਲਈ ਇਹ ਵਾਧਾ 58% ਹੈ।
ਉਪਰੋਕਤ ਅੰਕੜੇ ਸਾਲ 2013-14 ਤੋਂ ਬਾਅਦ ਵੱਖ-ਵੱਖ ਆਮਦਨ ਸਮੂਹਾਂ ਦੇ ਵਿਅਕਤੀਆਂ ਦੀ ਕੁੱਲ ਆਮਦਨ ਵਿੱਚ ਸਪਸ਼ਟ ਤੌਰ ’ਤੇ ਇੱਕ ਮਜ਼ਬੂਤ ਵਾਧੇ ਦਾ ਸੰਕੇਤ ਦਿੰਦੇ ਹਨ। ਕੁੱਲ ਪ੍ਰਤੱਖ ਟੈਕਸ ਕਲੈਕਸ਼ਨ ਵਿੱਤ ਵਰ੍ਹੇ 2013-14 ਵਿੱਚ 6.38 ਲੱਖ ਕਰੋੜ ਰੁਪਏ ਤੋਂ ਵਧ ਕੇ ਵਿੱਤ ਵਰ੍ਹੇ 2022-23 ਵਿੱਚ 16.61 ਲੱਖ ਕਰੋੜ ਰੁਪਏ ਹੋ ਗਿਆ ਹੈ। ਇਹ ਸਰਕਾਰ ਵੱਲੋਂ ਅਪਣਾਈਆਂ ਗਈਆਂ ਟੈਕਸਪੇਅਰ ਪੱਖੀ ਅਤੇ ਟੈਕਸਪੇਅਰ ਮੁਖੀ ਪ੍ਰਗਤੀਸ਼ੀਲ ਨੀਤੀਆਂ ਕਾਰਨ ਸੰਭਵ ਹੋਇਆ ਹੈ। ਵਿਭਾਗ ਪ੍ਰਕਿਰਿਆਵਾਂ ਵਿੱਚ ਪਾਰਦਰਸਿਤਾ, ਪ੍ਰਸ਼ਾਸਨ ਵਿੱਚ ਕੁਸ਼ਲਤਾ ਅਤੇ ਟੈਕਸਪੇਅਰਸ ਅਤੇ ਹਿੱਸੇਦਾਰਾਂ ਨਾਲ ਵਿਸ਼ਵਾਸ ਬਣਾਉਣ ਲਈ ਠੋਸ ਯਤਨਾਂ ਨੂੰ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ।
*********
ਐੱਨਬੀ/ ਵੀਐੱਮ/ ਕੇਐੱਮਐੱਨ
(Release ID: 1972071)
Visitor Counter : 89