ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav g20-india-2023

ਦਿਵਯ ਕਲਾ ਮੇਲਾ 2023 ਦਾ ਉਦਘਾਟਨ ਕੱਲ ਬੰਗਲੁਰੂ ਵਿੱਚ ਹੋਵੇਗਾ।


ਮੇਲੇ ਦਾ ਆਯੋਜਨ 27 ਅਕਤੂਬਰ ਤੋਂ 5 ਨਵੰਬਰ ਤੱਕ ਕੀਤਾ ਜਾਵੇਗਾ

Posted On: 26 OCT 2023 3:43PM by PIB Chandigarh

ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਨਿਯਮਿਤ ਤੌਰ ‘ਤੇ ਦੇਸ਼ ਭਰ ਦੇ ਦਿਵਿਯਾਂਗ ਉੱਦਮੀਆਂ/ ਕਾਰੀਗਰਾਂ ਦੇ ਉਤਪਾਦਾਂ ਅਤੇ ਸ਼ਿਲਪ ਕੌਸ਼ਲ ਨੂੰ ਪ੍ਰਦਰਸ਼ਿਤ ਕਰਨ ਵਾਲੇ ਵਿਲੱਖਣ ਪ੍ਰੋਗਰਾਮ ਦਿਵਯ ਕਲਾ ਮੇਲਾ ਦਾ ਆਯੋਜਨ ਕਰਦਾ ਹੈ। ਦਿਵਿਯਾਂਗ ਉੱਦਮੀਆਂ ਨੂੰ ਸਸ਼ਕਤ ਬਣਾਉਣ ਦੇ ਪ੍ਰਯਾਸਾਂ ਨੂੰ ਜਾਰੀ ਰੱਖਣ ਦੇ ਲਈ ਦਿਵਯ ਕਲਾ ਮੇਲਾ 27 ਅਕਤੂਬਰ ਤੋਂ 5 ਨਵੰਬਰ, 2023 ਤੱਕ ਐੱਚਐੱਮਟੀ ਗਰਾਉਂਡ ਜਲਾਹੱਲੀ ਮੇਨ ਰੋਡ, ਬੰਗਲੁਰੂ, ਕਰਨਾਟਕ ਵਿੱਚ ਆਯੋਜਿਤ ਕੀਤਾ ਜਾਵੇਗਾ। ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ, ਕੇ. ਐੱਮ. ਪ੍ਰਤਿਮਾ ਭੌਮਿਕ 27 ਅਕਤੂਬਰ ਨੂੰ ਸ਼ਾਮ 6 ਵਜੇ ਮੇਲੇ ਦਾ ਉਦਘਾਟਨ ਕਰਨਗੇ। ਕਈ ਹੋਰ ਪਤਵੰਤੇ ਵੀ ਇਸ ਅਵਸਰ ‘ਤੇ ਮੌਜੂਦ ਰਹਿਣਗੇ।

ਇਹ ਪ੍ਰੋਗਰਾਮ ਸੈਲਾਨੀਆਂ ਦੇ ਲਈ ਇੱਕ ਰੋਮਾਂਚਕ ਅਨੁਭਵ ਪੇਸ਼ ਕਰੇਗਾ, ਕਿਉਂਕਿ ਜੰਮੂ-ਕਸ਼ਮੀਰ, ਉੱਤਰ ਪੂਰਬੀ ਰਾਜਾਂ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਜੀਵੰਤ ਉਤਪਾਦ ਇਕੱਠੇ ਦਿਖਾਈ ਦੇਣਗੇ। ਲਗਭਗ 20 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਗਭਗ 100 ਦਿਵਿਯਾਂਗ ਕਾਰੀਗਰ/ਕਲਾਕਾਰ ਅਤੇ ਉੱਦਮੀ ਬੰਗਲੁਰੂ ਵਿੱਚ ਆਪਣੇ ਉਤਪਾਦ ਅਤੇ ਕੌਸ਼ਲ ਦਾ ਪ੍ਰਦਰਸ਼ਨ ਕਰਨਗੇ। ਹੇਠ ਲਿਖੀਆਂ ਵਿਆਪਕ  ਸ਼੍ਰੇਣੀਆਂ ਵਿੱਚ ਉਤਪਾਦ ਪ੍ਰਦਰਸ਼ਿਤ ਕੀਤੇ ਜਾਣਗੇ: ਗ੍ਰਹਿ ਸਜਾਵਟ ਅਤੇ ਜੀਵਨ ਸ਼ੈਲੀ, ਕਪੜੇ, ਸਟੇਸ਼ਨਰੀ ਅਤੇ ਵਾਤਾਵਰਣ ਦੇ ਅਨੁਕੂਲ ਉਤਪਾਦ, ਪੈਕੇਡ ਭੋਜਨ ਅਤੇ ਜੈਵਿਕ ਉਤਪਾਦ, ਖਿਡੌਣੇ ਅਤੇ ਤੋਹਫ਼ੇ, ਨਿਜੀ ਸਹਾਇਕ ਉਪਕਰਣ-ਗਹਿਣੇ, ਕਲਚ ਬੈਗ ਪੇਟਿੰਗ ਆਦਿ। ਇਹ ਸਾਰਿਆਂ ਦੇ ਲਈ, ‘ਵੋਕਲ ਫੋਰ ਲੋਕਲ’ ਅਪਣਾਉਣ ਦਾ ਇੱਕ ਮੌਕਾ ਹੋਵੇਗਾ ਅਤੇ ਦਿਵਿਯਾਂਗ ਕਾਰੀਗਰਾਂ ਦੁਆਰਾ ਉਨ੍ਹਾਂ ਦੇ ਅਤਿ ਦ੍ਰਿੜ੍ਹ ਸੰਕਲਪ ਦੇ ਨਾਲ ਬਣਾਏ ਗਏ ਉਤਪਾਦਾਂ ਨੂੰ ਦੇਖਿਆ/ਖਰੀਦਿਆ ਜਾ ਸਕਦਾ ਹੈ।

10 ਦਿਨਾਂ ‘ ਦਿਵਯ ਕਲਾ ਮੇਲਾ’, ਬੰਗਲੁਰੂ, ਕਰਨਾਟਕ ਵਿੱਚ ਸਵੇਰੇ 10.00 ਵਜੇ ਤੋਂ ਰਾਤ 10.00 ਵਜੇ ਤੱਕ ਖੁੱਲ੍ਹਾ ਰਹੇਗਾ ਅਤੇ ਇਸ ਵਿੱਚ ਦਿਵਿਯਾਂਗਜਨ ਕਲਾਕਾਰਾਂ ਅਤੇ ਪ੍ਰਸਿੱਧ ਪੇਸ਼ੇਵਰਾਂ ਦੇ ਪ੍ਰਦਰਸ਼ਨ ਸਮੇਤ ਕਈ ਸੱਭਿਆਚਾਰਕ ਗਤੀਵਿਧੀਆਂ ਵੀ ਆਯੋਜਿਤ ਹੋਣਗੀਆਂ। ਪ੍ਰੋਗਰਾਮ ਵਿੱਚ ਵਿਜ਼ਿਟਰ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣੇ ਮਨਪਸੰਦ ਭੋਜਨ ਦਾ ਆਨੰਦ ਵੀ ਲੈ ਸਕਦੇ ਹਨ।

ਇਹ ਦਿਵਿਯਾਂਗਜਨਾਂ ਦੇ ਆਰਥਿਕ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੀ ਇੱਕ ਵਿਲੱਖਣ ਪਹਿਲ ਹੈ। ਦਿਵਯ ਕਲਾ ਮੇਲਾ ਦਿਵਿਯਾਂਗਜਨਾਂ ਦੇ ਉਤਪਾਦਾਂ ਅਤੇ ਕੌਸ਼ਲ ਦੀ ਮਾਰਕੀਟਿੰਗ ਅਤੇ ਪ੍ਰਦਰਸ਼ਨ ਦੇ ਲਈ ਇੱਕ ਬੜਾ ਪਲੈਟਫਾਰਮ ਪੇਸ਼ ਕਰਦਾ ਹੈ। ਦਿਵਯ ਕਲਾ ਮੇਲਾ, ਬੰਗਲੁਰੂ 2022 ਤੋਂ ਸ਼ੁਰੂ ਹੋਣ ਵਾਲੀ ਲੜੀ ਵਿੱਚ ਨੌਵਾਂ ਮੇਲਾ ਹੈ।

ਇਨ੍ਹਾਂ ਵਿੱਚ ਸ਼ਾਮਲ ਹਨ- (i)  ਦਿੱਲੀ, ਦਸੰਬਰ 2022, (ii) ਮੁੰਬਈ, ਫਰਵਰੀ 2023, (iii)  ਭੋਪਾਲ, ਮਾਰਚ 2023, (iv)  ਗੁਵਾਹਾਟੀ, ਮਈ 2023 (V) ਇੰਦੌਰ, ਜੂਨ 2023 (Vi)  ਜੈਪੁਰ 29 ਜੂਨ ਤੋਂ 5 ਜੁਲਾਈ 2023 (vii)  ਵਾਰਾਣਸੀ, 15 ਤੋਂ 24 ਸਤੰਬਰ, 2023 (viii) ਸਿਕੰਦਰਾਬਾਦ, ਹੈਦਰਾਬਾਦ 6 ਤੋਂ 15 ਅਕਤੂਬਰ 2023 (ix)  ਬੰਗਲੁਰੂ, ਕਰਨਾਟਕ 27 ਅਕਤੂਬਰ ਤੋਂ 5 ਨਵੰਬਰ, 2023।

 

ਵਿਭਾਗ ਦੇ ਕੋਲ ਇਸ ਧਾਰਨਾ ਨੂੰ ਉਤਸ਼ਾਹਿਤ ਕਰਨ ਲਈ ਵਿਆਪਕ ਯੋਜਨਾਵਾਂ ਹਨ, ਜਿਸ ਦੇ ਹਿੱਸੇ ਵਜੋਂ ਦੇਸ਼ ਭਰ ਵਿੱਚ ‘ਦਿਵਯ ਕਲਾ ਮੇਲਾ’ ਦਾ ਆਯੋਜਨ ਕੀਤਾ ਜਾ ਰਿਹਾ ਹੈ। 2023-2024 ਦੌਰਾਨ ਇਹ ਪ੍ਰੋਗਰਾਮ 12 ਸ਼ਹਿਰਾਂ ਵਿੱਚ ਆਯੋਜਿਤ ਕੀਤਾ ਜਾਵੇਗਾ।

***

ਐੱਮਜੀ/ਐੱਮਐੱਸ/ਵੀਐੱਲ



(Release ID: 1972062) Visitor Counter : 85


Read this release in: English , Urdu , Hindi , Tamil