ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ: ਜਿਤੇਂਦਰ ਸਿੰਘ ਹਰ ਪੱਧਰ ’ਤੇ ਸਮਰੱਥਾ ਨਿਰਮਾਣ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹਨ: ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸਾਰੇ ਵਰਗਾਂ ਦੇ ਕਰਮਚਾਰੀਆਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਨੂੰ ਸੰਸਥਾਗਤ ਬਣਾਇਆ ਹੈ


ਨਵੀਂ ਭਰਤੀ ਲਈ ਮਿਸ਼ਨ ਕਰਮਯੋਗੀ ਪਲੈਟਫਾਰਮ ’ਤੇ ਵਿਸ਼ੇਸ਼ ਸਿਖਲਾਈ ਮੌਡਿਊਲ ਲਾਂਚ ਕੀਤੇ ਗਏ: ਡਾ ਜਿਤੇਂਦਰ ਸਿੰਘ

“ਪ੍ਰਧਾਨ ਮੰਤਰੀ ਮੋਦੀ ਨੇ ‘ਸੰਪੂਰਣ ਸਰਕਾਰ’ ਪਹੁੰਚ ਨਾਲ ਭਰਤੀ ਅਤੇ ਤਰੱਕੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਇਆ ਹੈ”: ਡਾ ਜਿਤੇਂਦਰ ਸਿੰਘ

ਡਾ: ਜਿਤੇਂਦਰ ਸਿੰਘ ਨੇ ਸੀਜੀਐੱਲਈ 2022 ਦੇ 846 ਸਿੱਧੇ ਭਰਤੀ ਕੀਤੇ ਏਐੱਸਓ ਦੇ ਫਾਊਂਡੇਸ਼ਨ ਟ੍ਰੇਨਿੰਗ ਪ੍ਰੋਗਰਾਮ ਨੂੰ ਸੰਬੋਧਨ ਕੀਤਾ

Posted On: 26 OCT 2023 7:09PM by PIB Chandigarh

ਅੱਜ ਨਵੀਂ ਦਿੱਲੀ ਦੇ ਇੰਡੀਅਨ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ (ਆਈਆਈਪੀਏ) ਵਿਖੇ ਸੰਯੁਕਤ ਗ੍ਰੈਜੂਏਟ ਪੱਧਰੀ ਪ੍ਰੀਖਿਆ 2022 (ਪੜਾਅ-1) ਦੇ 846 ਸਿੱਧੇ ਭਰਤੀ ਸਹਾਇਕ ਸੈਕਸ਼ਨ ਅਫ਼ਸਰਾਂ (ਏਐੱਸਓ) ਦੇ 9 ਹਫ਼ਤਿਆਂ ਦੇ ਲੰਬੇ ਫਾਊਂਡੇਸ਼ਨ ਟ੍ਰੇਨਿੰਗ ਪ੍ਰੋਗਰਾਮ (ਐਫਟੀਪੀ) ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ; ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ: ਜਿਤੇਂਦਰ ਸਿੰਘ ਨੇ ਹਰ ਪੱਧਰ ’ਤੇ ਸਮਰੱਥਾ ਨਿਰਮਾਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸਾਰੇ ਵਰਗਾਂ ਦੇ ਕਰਮਚਾਰੀਆਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਨੂੰ ਸੰਸਥਾਗਤ ਰੂਪ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਵੱਖ-ਵੱਖ ਸ਼੍ਰੇਣੀਆਂ ਦੇ ਕਰਮਚਾਰੀਆਂ ਲਈ ਨਵੀਂ ਭਰਤੀ ਲਈ ਮਿਸ਼ਨ ਕਰਮਯੋਗੀ ਪਲੇਟਫਾਰਮ ’ਤੇ ਵਿਸ਼ੇਸ਼ ਸਿਖਲਾਈ ਮਾਡਿਊਲ ਲਾਂਚ ਕੀਤੇ ਗਏ ਹਨ।

ਇਸ ਤੋਂ ਇਲਾਵਾ, ਮੌਜੂਦਾ ਸਿਖਲਾਈ ਪ੍ਰੋਗਰਾਮ ਦੇਸ਼ ਭਰ ਦੇ ਚਾਰ ਹੋਰ ਕੇਂਦਰਾਂ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਵੀਡੀਓ ਕਾਨਫ਼ਰੰਸ ਰਾਹੀਂ ਸ਼ਾਮਲ ਹੋਏ ਹਨ।

195 ਸਿਖਿਆਰਥੀ ਆਈਆਈਪੀਏ ਵਿੱਚ ਮੌਜੂਦ ਸਨ ਅਤੇ ਬਾਕੀ ਆਈਐੱਸਟੀਐੱਮ, ਬੀਆਈਪੀਆਰਡੀ, ਐੱਮਸੀ ਰੈੱਡੀ ਇੰਸਟੀਟਿਊਟ, ਹੈਦਰਾਬਾਦ ਅਤੇ ਅਕੈਡਮੀ ਆਵ੍ ਐਡਮਿਨਿਸਟ੍ਰੇਸ਼ਨ, ਭੋਪਾਲ ਵਿਖੇ ਔਨਲਾਈਨ ਸਿਖਲਾਈ ਲੈ ਰਹੇ ਸਨ।

ਡਾ: ਜਿਤੇਂਦਰ ਸਿੰਘ, ਜੋ ਕਿ ਆਈਆਈਪੀਏ ਦੇ ਚੇਅਰਮੈਨ ਵੀ ਹਨ। ਇਸ ਅਵਸਰ ‘ਤੇ  ਉਨ੍ਹਾਂ ਨੇ ਕਿਹਾ, ਸਮਰੱਥਾ ਨਿਰਮਾਣ ਇੱਕ ਨਿਰੰਤਰ ਅਭਿਆਸ ਹੈ ਅਤੇ ਸਰਕਾਰ ਵਿੱਚ ਸੀਬੀਸੀ ਰੱਖਣ ਦਾ ਫੈਸਲਾ ਆਪਣੇ ਆਪ ਵਿੱਚ ਸਮਰੱਥਾ ਨਿਰਮਾਣ ਪ੍ਰਕਿਰਿਆ ਦੀ ਦਿਸ਼ਾ ਵੱਲ ਇੱਕ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਵਿਜ਼ਨ ਦੇ ਅਨੁਸਾਰ ਹੈ।

ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਨਤੀਜੇ ਵਜੋਂ ‘ਸੰਪੂਰਣ ਸਰਕਾਰ’ ਪਹੁੰਚ ਨਾਲ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਇਆ ਹੈ।

ਉਨ੍ਹਾਂ ਨੇ ਕਿਹਾ, “ਸਾਡੇ ਕੋਲ ਦਫ਼ਤਰ ਸਮੇਤ ਜੀਵਨ ਦੇ ਸਾਰੇ ਖੇਤਰਾਂ ਵਿੱਚ ਕੰਮ ਕਰਨ ਲਈ ਇੱਕ ਬਹੁਤ ਹੀ ਤਾਲਮੇਲ ਵਾਲੀ ਪਹੁੰਚ ਹੈ; ਇਸ ਲਈ ਹੁਣ ਤੁਸੀਂ ਕਿਸੇ ਵੀ ਵਿਭਾਗ ਵਿੱਚ ਇਕੱਲੇ ਕੰਮ ਨਹੀਂ ਕਰੋਗੇ, ਫਿਰ ਚਾਹੇ ਉਹ ਕੋਈ ਵੀ ਹੋਵੇ।”

 

ਇਸ ਤੱਥ ਦੀ ਸ਼ਲਾਘਾ ਕਰਦੇ ਹੋਏ ਕਿ ਏਐੱਸਓ ਸਿਖਿਆਰਥੀਆਂ ਦੇ ਮੌਜੂਦਾ ਬੈਚ ਦੀ ਵਿਦਿਅਕ ਤੌਰ ’ਤੇ ਯੋਗਤਾ ਪ੍ਰਾਪਤ ਪ੍ਰੋਫਾਈਲ ਬਹੁਤ ਪ੍ਰਭਾਵਸ਼ਾਲੀ ਹੈ, ਡਾ. ਜਿਤੇਂਦਰ ਸਿੰਘ ਨੇ ਕਿਹਾ ਇਹ ਪ੍ਰਧਾਨ ਮੰਤਰੀ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਮਾਰਗਦਰਸ਼ਕ ਸੁਧਾਰਾਂ ਦਾ ਨਤੀਜਾ ਹੈ ਜਿਸ ਵਿੱਚ ਸਰਕਾਰ ਵਿੱਚ ਗਰੁੱਪ ਸੀ ਦੀਆਂ ਅਸਾਮੀਆਂ ਲਈ ਇੰਟਰਵਿਊਆਂ ਨੂੰ ਖਤਮ ਕਰਨਾ ਸ਼ਾਮਲ ਹੈ।

ਭਰਤੀ ਤੋਂ ਇਲਾਵਾ, ਡਾ: ਜਿਤੇਂਦਰ ਸਿੰਘ ਨੇ ਕਿਹਾ, ਪ੍ਰਧਾਨ ਮੰਤਰੀ ਨੇ ਤਰੱਕੀਆਂ ਦੀ ਪ੍ਰਕਿਰਿਆ ਨੂੰ ਵੀ ਸੁਚਾਰੂ ਬਣਾਇਆ ਅਤੇ ਵੱਡੇ ਪੱਧਰ ’ਤੇ ਤਰੱਕੀਆਂ ਦਾ ਰੁਝਾਨ ਸ਼ੁਰੂ ਕੀਤਾ, ਇਸ ਤਰ੍ਹਾਂ ਕਈ ਦਹਾਕਿਆਂ ਤੋਂ ਰੁਕੀਆਂ ਤਰੱਕੀਆਂ ਦੇ ਵੱਡੇ ਬੈਕਲੋਗ ਨੂੰ ਦੂਰ ਕੀਤਾ ਜਾ ਰਿਹਾ ਹੈ।

ਅਮਲਾ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਨੇ ਪਿਛਲੇ ਮਹੀਨੇ ਏਐੱਸਓ ਦੀ ਸਮਰੱਥਾ ਵਿੱਚ ਕੰਮ ਕਰ ਰਹੇ 1,592 ਅਧਿਕਾਰੀਆਂ ਨੂੰ ਤਤਕਾਲ ਪ੍ਰਭਾਵ ਨਾਲ ਐਡਹਾਕ ਅਧਾਰ ’ਤੇ ਐੱਸਓ ਦੇ ਅਹੁਦੇ ’ਤੇ ਵੱਡੇ ਪੱਧਰ ’ਤੇ ਤਰੱਕੀ ਦੇਣ ਨੂੰ ਪ੍ਰਵਾਨਗੀ ਦਿੱਤੀ ਸੀ। ਪਿਛਲੇ ਸਾਲ ਹੀ ਵੱਡੇ ਪੱਧਰ ’ਤੇ ਲਗਭਗ 9,000 ਤਰੱਕੀਆਂ ਕੀਤੀਆਂ ਗਈਆਂ ਸਨ ਅਤੇ ਇਸ ਤੋਂ ਪਹਿਲਾਂ ਡੀਓਪੀਟੀ ਨੇ ਪਿਛਲੇ ਤਿੰਨ ਸਾਲਾਂ ਵਿੱਚ 4,000 ਤਰੱਕੀਆਂ ਦਿੱਤੀਆਂ ਸਨ।

ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਆਜ਼ਾਦ ਭਾਰਤ ਦੀ ਪਹਿਲੀ ਸਦੀ ਦੀ ਆਖਰੀ ਤਿਮਾਹੀ, ਯਾਨੀ ਪੀਐੱਮ ਮੋਦੀ ਦੁਆਰਾ ਕਲਪਨਾ ਕੀਤਾ ਗਿਆ ‘ਅੰਮ੍ਰਿਤਕਾਲ’; ਦੇਸ਼ ਦੇ ਨੌਜਵਾਨਾਂ ਲਈ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ “ਸਭ ਤੋਂ ਵਧੀਆ ਸਮਾਂ” ਬਣ ਰਿਹਾ ਹੈ।

ਉਨ੍ਹਾਂ ਕਿਹਾ, “ਅੱਜ ਦੇ ਨੌਜਵਾਨਾਂ ਦੀ ਤੀਸਰੀ ਪੀੜ੍ਹੀ ਵਿੱਚ ਸਿੱਖਿਆ ਪ੍ਰਣਾਲੀ ਦੇ ਲੋਕਤੰਤਰੀਕਰਣ, ਗਿਆਨ-ਜਾਣਕਾਰੀ ਅਤੇ ਤਿਆਰੀ ਸਮੱਗਰੀ ਦੀ ਆਸਾਨ ਪਹੁੰਚ ਅਤੇ ਦੋ ਵਰਗਾਂ ਵਿਚਲੇ ਜਗੀਰੂ ਜਮਾਤੀ ਵਖਰੇਵੇਂ ਦੇ ਖਾਤਮੇ ਨਾਲ ਅਭਿਲਾਸ਼ਾ ਦਾ ਪੱਧਰ ਉੱਚਾ ਹੋਇਆ ਹੈ।”

ਇਸ ਮੌਕੇ ’ਤੇ, ਅਕਾਦਮਿਕ ਸਹਿਯੋਗ ਲਈ ਆਈਆਈਪੀਏ ਅਤੇ ਨੈਸ਼ਨਲ ਟੈਲੀਕਮਿਊਨੀਕੇਸ਼ਨ ਇੰਸਟੀਟਿਊਟ (ਐੱਨਟੀਆਈਪੀਆਰਆਈਟੀ), ਗਾਜ਼ੀਆਬਾਦ (ਅਪੈਕਸ ਇੰਸਟੀਟਿਊਟ ਆਵ੍ ਇੰਡੀਅਨ ਟੈਲੀਕਾਮ ਸਰਵਿਸ) ਵਿਚਕਾਰ ਇੱਕ ਸਹਿਮਤੀ ਪੱਤਰ ’ਤੇ ਦਸਤਖਤ ਹੋਏ ਹਨ। ਸ਼੍ਰੀ ਐੱਸਐੱਨ ਤ੍ਰਿਪਾਠੀ, ਡੀਜੀ ਆਈਆਈਪੀਏ ਅਤੇ ਸ਼੍ਰੀ ਦੇਬ ਕੁਮਾਰ ਚੱਕਰਵਰਤੀ, ਡੀਜੀ ਐੱਨਟੀਆਈਪੀਆਰਆਈਟੀ ਨੇ ਕੇਂਦਰੀ ਮੰਤਰੀ ਦੀ ਮੌਜੂਦਗੀ ਵਿੱਚ ਸਮਝੌਤੇ ਦਾ ਆਦਾਨ-ਪ੍ਰਦਾਨ ਕੀਤਾ।

ਡਾ: ਜਿਤੇਂਦਰ ਸਿੰਘ ਨੇ 21 ਸਟਾਫ਼ ਮੈਂਬਰਾਂ ਨੂੰ ਤਰੱਕੀ ਦੇ ਸਰਟੀਫਿਕੇਟ ਵੀ ਸੌਂਪੇ ਜਿਨ੍ਹਾਂ ਨੇ ਤਰੱਕੀ ਹਾਸਲ ਕੀਤੀ ਹੈ ਜਾਂ ਅਗਲੇ ਉੱਚ ਤਨਖਾਹ ਪੱਧਰ ’ਤੇ ਨਿਯੁਕਤ ਹੋਏ ਹਨ।

*******

ਐੱਸਐੱਨਸੀ/ ਪੀਕੇ


(Release ID: 1971913) Visitor Counter : 100


Read this release in: English , Urdu , Hindi