ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਆਈਆਈਐੱਮ ਬੰਗਲੋਰ ਦੀ ਗੋਲਡਨ ਜੁਬਲੀ ਦੇ ਹਿੱਸੇ ਦੇ ਰੂਪ ਵਿੱਚ ਇਸ ਦੇ ਸਥਾਪਨਾ ਸਪਤਾਹ ਦਾ ਉਦਘਾਟਨ ਕੀਤਾ


ਆਈਐੱਮਐੱਮ ਬੰਗਲੋਰ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪ੍ਰਤਿਭਾ ਆਕਾਂਖਿਆਵਾਂ ਅਤੇ ਚੰਗੇ ਇਰਾਦਿਆਂ ਨੂੰ ਪੂਰਾ ਕਰਦੀ ਹੈ : ਰਾਸ਼ਟਰਪਤੀ ਮੁਰਮੂ

Posted On: 26 OCT 2023 5:51PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (26 ਅਕਤੂਬਰ, 2023) ਨੂੰ ਭਾਰਤੀ ਪ੍ਰਬੰਧਨ ਸੰਸਥਾਨ ਬੰਗਲੋਰ, ਕਰਨਾਟਕ ਦੇ ਗੋਲਡਨ ਜੁਬਲੀ ਸਮਾਰੋਹ ਦੇ ਤਹਿਤ ‘ਸਥਾਪਨਾ ਸਪਤਾਹ’ ਪ੍ਰੋਗਰਾਮ ਦਾ ਉਦਘਾਟਨ ਕੀਤਾ।

ਇਸ ਅਵਸਰ ’ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਆਈਆਈਐੱਮ ਬੰਗਲੋਰ ਪ੍ਰਬੰਧਨ ਪ੍ਰਤਿਭਾ ਅਤੇ ਸੰਸਾਧਨਾਂ ਦਾ ਪੋਸ਼ਣ ਅਤੇ ਪ੍ਰਚਾਰ ਕਰ ਰਿਹਾ ਹੈ। ਪਿਛਲੇ 50 ਵਰ੍ਹਿਆਂ ਵਿੱਚ, ਇਸ ਨੇ ਨਾ ਕੇਵਲ ਪ੍ਰਬੰਧਕਾਂ ਬਲਕਿ ਲੀਡਰਸ, ਇਨੋਵੇਟਰਾਂ, ਉਦਮੀਆਂ ਅਤੇ ਚੇਂਜ-ਮੇਕਰਸ ਨੂੰ ਵੀ ਤਿਆਰ ਕੀਤਾ ਹੈ। ਇਸ ਸੰਸਥਾਨ ਦੀ ਸਿੱਖਿਆ ਨਾ ਕੇਵਲ ਬੋਰਡਰੂਮ, ਕਾਰਜਸਥਲ ਅਤੇ ਬਜ਼ਾਰ ਵਿੱਚ, ਬਲਕਿ ਜੀਵਨ ਦੇ ਹਰ ਕਲਪਣਾਯੋਗ ਅਤੇ ਵਿਵਹਾਰਿਕ ਖੇਤਰ ਦੀਆਂ ਸਮੱਸਿਆਵਾਂ, ਚੁਣੌਤੀਆਂ ਅਤੇ ਮੁੱਦਿਆਂ ਨਾਲ ਨਿਪਟਣ ਦੇ ਲਈ ਸਰਬਉੱਤਮ ਨੌਜਵਾਨਾਂ ਨੂੰ ਤਿਆਰ ਕਰਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਆਪਣੀ ਸਥਾਪਨਾ ਦੇ ਬਾਅਦ ਤੋਂ ਹੀ, ਪੇਸ਼ੇਵਰ, ਕੁਸ਼ਲਤਾ ਅਤੇ ਯੋਗਤਾ ਉਹ ਪਰਿਭਾਸ਼ਿਤ ਵਿਸ਼ੇਸ਼ਤਾਵਾਂ ਹਨ, ਜਿਨ੍ਹਾਂ ’ਤੇ ਆਈਆਈਐੱਮ ਬੰਗਲੋਰ ਸਾਹਸ ਨਾਲ ਖੜ੍ਹਾ ਰਹਿ ਕੇ ਆਪਣੇ  ਨੂੰ ਸਾਬਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੇ ਇਨੋਵੇਸ਼ਨ ਅਤੇ ਸਮਰੱਥਾ ਨਿਰਮਾਣ ਵਿੱਚ ਮੋਹਰੀ ਭੂਮਿਕਾ ਨਿਭਾ ਕੇ ਸਿੱਖਿਆ ਅਤੇ ਖੋਜ ’ਤੇ ਸਥਾਈ ਪ੍ਰਭਾਵ ਛੱਡਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਉਤੇਜਕ ਸਮੇਂ ਵਿੱਚ ਜੀ ਰਹੇ ਹਾਂ ਅਤੇ ਇਹ ਚੌਥੀ ਉਦਯੋਗਿਕ ਕ੍ਰਾਂਤੀ ਦਾ ਯੁਗ ਹੈ। ਆਈਆਈਐੱਮ ਬੰਗਲੋਰ ਦੇ ਡੇਟਾ ਸੈਂਟਰ ਅਤੇ ਐਨਾਲੀਟੀਕਲ  ਲੈਬ ਦੁਆਰਾ ਆਰਟੀਫਿਸ਼ੀਅਲ ਇੰਟੈਲੀਜੈਂਸ, ਬਿਗ ਡੇਟਾ ਅਤੇ ਮਸ਼ੀਨ ਲਰਨਿੰਗ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮ ਦਾ ਵਪਾਰ ਅਤੇ ਅਰਥਵਿਵਸਥਾ ਦੇ ਭਵਿੱਖ ’ਤੇ ਗਹਿਰਾ ਪ੍ਰਭਾਵ ਪਵੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਆਪਣੀ ਉਤਕ੍ਰਿਸ਼ਟਤਾ ਅਤੇ ਸਮਰੱਥਾ ਦੇ ਲਈ ਮਸ਼ਹੂਰ ਆਈਆਈਐੱਮ ਬੰਗਲੋਰ ਨੂੰ ਰਾਸ਼ਟਰੀ ਮਹੱਤਵ ਦਾ ਸੰਸਥਾਨ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੰਸਥਾ ‘ਤੇ ਬਹੁਤ ਉਮੀਦ  ਅਤੇ ਆਸ਼ਾ ਦੇ ਨਾਲ ਭਰੋਸਾ ਜਤਾਇਆ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸੰਸਥਾਨ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪ੍ਰਤਿਭਾ ਦਾ ਮਿਲਨ ਆਕਾਂਖਿਆਵਾਂ ਅਤੇ ਨੇਕ ਇਰਾਦਿਆਂ ਨਾਲ ਹੁੰਦਾ ਹੈ।

ਰਾਸ਼ਟਰਪਤੀ ਨੇ ਭਾਵੀ ਵੈਲਥ ਕ੍ਰਿਏਟਰਸ ਨੂੰ ਮਹਾਤਮਾ ਗਾਂਧੀ ਦੇ ਜੀਵਨ ਦੀਆਂ ਸਿੱਖਿਆਵਾਂ ਨੂੰ ਆਤਮਸਾਤ ਕਰਨ ਦੀ ਸਲਾਹ ਦਿੱਤੀ, ਜੋ ਕਾਰੋਬਾਰ ਦੀ ਨੈਤਿਕਤਾ ਤੋਂ ਅਸੰਗਤ ਨਹੀਂ ਹੈ। ਉਨਾਂ ਨੇ ਕਿਹਾ ਕਿ ਨੈਤਿਕਤਾ ਦੇ ਬਿਨਾ ਸਫ਼ਲਤਾ ਗਾਂਧੀਜੀ ਦੇ ਲਈ ਪਾਪ ਸੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੇਸ਼ੇਵਰ ਅਤੇ ਵਿਅਕਤੀਗਤ ਜੀਵਨ ਵਿੱਚ ਉਤਕ੍ਰਿਸ਼ਟਤਾ ਦਾ ਲਕਸ਼ ਰੱਖਣ ਅਤੇ ਆਈਆਈਐੱਮ ਬੰਗਲੋਰ ਦੀ ਮਹਾਨ ਵਿਰਾਸਤ ਦੇ ਨਾਲ ਜੁੜ ਕੇ ਜੀਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਿਰਾਸਤ ਵਿੱਚ ਮਿਲੀ ਦੁਨੀਆ ਬਾਰੇ ਸ਼ਿਕਾਇਤ ਕਰਨ ਦੀ ਜਗ੍ਹਾ ਇੱਕ ਅਜਿਹੀ ਦੁਨੀਆ ਛੱਡ ਕੇ ਜਾਣ ਜਿੱਥੇ ਆਉਣ ਵਾਲੀਆਂ ਪੀੜ੍ਹੀਆਂ ਸਦਭਾਵ, ਆਸ਼ਾਵਾਦ, ਸਮ੍ਰਿੱਧੀ ਅਤੇ ਸਮਾਨਤਾ ਦੇ ਨਾਲ ਰਹਿ ਸਕਣ ਅਤੇ ਉਨ੍ਹਾਂ ਦੇ ਕੋਲ ਸ਼ਿਕਾਇਤ ਕਰਨ ਦੇ ਲਈ ਕੁਝ ਨਾ ਹੋਵੇ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ

 

*****

ਡੀਐੱਸ/ਬੀਐੱਮ


(Release ID: 1971886)