ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਕਿਰਤ ਅਤੇ ਰੋਜ਼ਗਾਰ ਮੰਤਰਾਲਾ 1 ਅਕਤੂਬਰ ਨੂੰ ਸਵੱਛਤਾ ਹੀ ਸੇਵਾ ਤਹਿਤ ਇੱਕ ਦਿਨ ਇੱਕ ਘੰਟਾ ਇੱਕ ਪਹਿਲ ਦਾ ਆਯੋਜਨ ਕਰੇਗਾ

प्रविष्टि तिथि: 26 SEP 2023 6:44PM by PIB Chandigarh

ਕਿਰਤ ਅਤੇ ਰੋਜ਼ਗਾਰ ਮੰਤਰਾਲਾ ਨਾਗਰਿਕਾਂ ਨਾਲ ਜੁੜਨ ਦੀ ਕੋਸ਼ਿਸ਼ ਵਿੱਚ "ਇੱਕ ਤਰੀਕ ਇੱਕ ਘੰਟਾ" ਪਹਿਲਕਦਮੀ ਵਿੱਚ ਭਾਈਚਾਰਕ ਸੇਵਾ ਅਤੇ ਸਫਾਈ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੇ ਸੱਦੇ ਵਿੱਚ ਸ਼ਾਮਲ ਹੋਇਆ ਹੈ।

 

15 ਸਤੰਬਰ 2023 ਨੂੰ ਸ਼ੁਰੂ ਕੀਤੀ ਗਈ ਸਵੱਛਤਾ ਹੀ ਸੇਵਾ (ਐੱਸਐੱਚਐੱਸ) ਮੁਹਿੰਮ ਦੌਰਾਨ, ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੀਆਂ ਹੇਠ ਲਿਖੀਆਂ ਪ੍ਰਾਪਤੀਆਂ ਹਨ:

 

· ਕੁੱਲ 248 ਐੱਸਐੱਚਐੱਸ ਗਤੀਵਿਧੀਆਂ ਕਰਵਾਈਆਂ ਗਈਆਂ।

 

· 5,726 ਵਿਅਕਤੀਆਂ ਦੀ ਭਾਗੀਦਾਰੀ।

 

· ਸਵੱਛਤਾ ਹੀ ਸੇਵਾ ਪੋਰਟਲ ਵਿੱਚ 6,196 ਘੰਟੇ ਮਜ਼ਦੂਰਾਂ ਦਾ ਸਮੂਹਿਕ ਯੋਗਦਾਨ।

 

ਮੰਤਰਾਲੇ ਨੇ 1 ਅਕਤੂਬਰ, 2023 ਨੂੰ ਸਵੇਰੇ 10 ਵਜੇ ਦੇਸ਼ ਭਰ ਦੇ 156 ਜ਼ਿਲ੍ਹਿਆਂ ਵਿੱਚ 442 ਤੋਂ ਵੱਧ ਥਾਵਾਂ 'ਤੇ "ਇੱਕ ਤਰੀਕ ਇੱਕ ਘੰਟਾ" ਮੁਹਿੰਮ ਦਾ ਆਯੋਜਨ ਕਰਨ ਦਾ ਪ੍ਰਸਤਾਵ ਦਿੱਤਾ ਹੈ ਅਤੇ ਨਾਗਰਿਕਾਂ ਨੂੰ ਸਵੱਛਤਾ ਹੀ ਸੇਵਾ ਦੀ ਭਾਵਨਾ ਦੇ ਅਨੁਸਾਰ ਆਪਣੇ ਆਲੇ-ਦੁਆਲੇ ਦੀ ਸਵੱਛਤਾ ਵਧਾਉਣ ਲਈ ਇੱਕ ਘੰਟੇ ਦਾ ਸ਼੍ਰਮਦਾਨ (ਸਵੈ-ਇੱਛਤ ਸੇਵਾ) ਕਰਨ ਦਾ ਸੱਦਾ ਦਿੱਤਾ ਗਿਆ ਹੈ।

 

*****

 

ਐੱਮਜੇਪੀਐੱਸ


(रिलीज़ आईडी: 1971860) आगंतुक पटल : 93
इस विज्ञप्ति को इन भाषाओं में पढ़ें: English , Urdu , हिन्दी