ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 26 ਤੋਂ 27 ਅਕਤੂਬਰ ਤੱਕ ਕਰਨਾਟਕ ਅਤੇ ਤਾਮਿਲ ਨਾਡੂ ਦਾ ਦੌਰਾ ਕਰਨਗੇ
प्रविष्टि तिथि:
25 OCT 2023 7:45PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 26 ਤੋਂ 27 ਅਕਤੂਬਰ, 2023 ਤੱਕ ਕਰਨਾਟਕ ਅਤੇ ਤਾਮਿਲ ਨਾਡੂ ਦਾ ਦੌਰਾ ਕਰਨਗੇ।
26 ਅਕਤੂਬਰ ਨੂੰ, ਰਾਸ਼ਟਰਪਤੀ ਬੰਗਲੁਰੂ, ਕਰਨਾਟਕ ਵਿੱਚ ਇੰਸਟੀਚਿਊਟ ਆਵ੍ਹ ਮੈਨੇਜਮੈਂਟ, ਬੰਗਲੁਰੂ ਦੇ ਗੋਲਡਨ ਜੁਬਲੀ ਸਮਾਰੋਹ ਦੇ ਤਹਿਤ ਇਸ ਦੇ ਸਥਾਪਨਾ ਸਪਤਾਹ ਦਾ ਉਦਘਾਟਨ ਕਰਨਗੇ। ਉਹ ਆਈਆਈਐੱਮ ਬੰਗਲੁਰੂ ਵਿੱਚ ਐੱਨਐੱਸ ਰਾਘਵਨ ਸੈਂਟਰ ਫਾਰ ਇੰਟਰਪ੍ਰੈਂਯੋਰੀਅਲ ਲਰਨਿੰਗ (ਐੱਨਐੱਸਆਰਸੀਈਐੱਲ) ਦੀਆਂ ਮਹਿਲਾ ਉੱਦਮੀਆਂ ਅਤੇ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕਰਨਗੇ।
27 ਅਕਤੂਬਰ ਨੂੰ ਰਾਸ਼ਟਰਪਤੀ ਇੰਡੀਆਨ ਮੈਰੀਟਾਈਮ ਯੂਨੀਵਰਸਿਟੀ ਚੇੱਨਈ, ਤਾਮਿਲ ਨਾਡੂ ਦੀ 8ਵੀਂ ਕਨਵੋਕੇਸ਼ਨ ਵਿੱਚ ਹਿੱਸਾ ਲੈਣਗੇ।
***
ਡੀਐੱਸ/ਏਕੇ
(रिलीज़ आईडी: 1971528)
आगंतुक पटल : 125