ਕਬਾਇਲੀ ਮਾਮਲੇ ਮੰਤਰਾਲਾ

ਕੇਂਦਰੀ ਕਬਾਇਲੀ ਮਾਮਲੇ ਮੰਤਰੀ, ਸ਼੍ਰੀ ਅਰਜੁਨ ਮੰਡਾ 25 ਅਕਤੂਬਰ, 2023 ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਆਦਿ ਮਹੋਤਸਵ ਦਾ ਉਦਘਾਟਨ ਕਰਨਗੇ


ਆਦਿਵਾਸੀਆਂ ਦੁਆਰਾ ਉਗਾਏ ਗਏ ਮੋਟੇ ਅਨਾਜ ਸਮੇਤ ਭਾਰਤ ਦਾ ਕਬਾਇਲੀ ਸੱਭਿਆਚਾਰ, ਸ਼ਿਲਪ ਕੌਸ਼ਲ, ਆਰਥਿਕ ਪ੍ਰਯਾਸਾਂ ਅਤੇ ਖਾਣਾ ਪਕਾਉਣ ਦੀ ਕਲਾਤਮਕਤਾ ਦੇ ਵਿਭਿੰਨ ਸਰੂਪਾਂ ਦੇ ਪ੍ਰਦਰਸ਼ਨ ਦੇ ਲਈ 100 ਤੋਂ ਅਧਿਕ ਸਟਾਲ ਲਗਾਈਆਂ ਜਾਣਗੀਆਂ

Posted On: 23 OCT 2023 7:10PM by PIB Chandigarh

ਕੇਂਦਰੀ ਕਬਾਇਲੀ ਮਾਮਲੇ ਮੰਤਰੀ, ਸ਼੍ਰੀ ਅਰਜੁਨ ਮੁੰਡਾ 25 ਅਕਤੂਬਰ ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਆਦਿ ਮਹੋਤਸਵ – ਨੈਸ਼ਨਲ ਟ੍ਰਾਈਬਲ ਫੈਸਟੀਵਲ – ਦਾ ਉਦਘਾਟਨ ਕਰਨਗੇ। ਕਬਾਇਲੀ ਮਾਮਲੇ ਮੰਤਰਾਲੇ ਦੇ ਭਾਰਤੀ ਕਬਾਇਲੀ ਸਹਿਕਾਰੀ ਮਾਰਕੀਟਿੰਗ ਵਿਕਾਸ ਸੰਘ ਲਿਮਿਟਿਡ (ਟੀਆਰਆਈਐੱਫਈਡੀ) ਦੁਆਰਾ 25 ਅਕਤੂਬਰ ਤੋਂ 3 ਨਵੰਬਰ, 2023 ਤੱਕ ਅਹਿਮਦਾਬਾਦ ਹਾਟ, ਵਸਤਰਪੁਰ ਵਿੱਚ ਵਿਸ਼ਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਆਦਿ ਮਹੋਤਸਵ ਭਾਰਤ ਦੀ ਸਵਦੇਸ਼ੀ ਵਿਰਾਸਤ ਦੇ ਮਾਧਿਅਮ ਰਾਹੀਂ ਯਾਤਰਾ ਸ਼ੁਰੂ ਕਰਨ ਦੇ ਲਈ ਇੱਕ ਵਿਲੱਖਣ ਪੁਲ਼ ਦੇ ਰੂਪ ਵਿੱਚ ਕਾਰਜ ਕਰਦਾ ਹੈ। ਇਸ ਆਯੋਜਨ ਵਿੱਚ, ਕੁੱਲ 100 ਤੋਂ ਅਧਿਕ ਸਟਾਲ ਭਾਰਤ ਦੇ ਕਬਾਇਲੀ ਸੱਭਿਆਚਾਰ, ਸ਼ਿਲਪ ਕੌਸ਼ਲ, ਖਾਣਾ ਪਕਾਉਣ ਦੀ ਕਲਾ ਅਤੇ ਆਰਥਿਕ ਪ੍ਰਯਾਸਾਂ ਦੇ ਵਿਭਿੰਨ ਸਰੂਪ ਪ੍ਰਦਰਸ਼ਿਤ ਕੀਤੇ ਜਾਣਗੇ। ਇਸ ਆਦਿ ਮਹੋਤਸਵ ਵਿੱਚ ਹਸਤਸ਼ਿਲਪ, ਖੱਡੀ, ਮਿੱਟੀ ਦੇ ਬਰਤਨ, ਗਹਿਣੇ ਦੇ ਹੋਰ ਆਕਰਸ਼ਣਾਂ ਦੇ ਇਲਾਵਾਂ, ‘ਆਦਿਵਾਸੀਆਂ ਦੁਆਰਾ ਉਗਾਏ ਗਏ ਮੋਟਾ ਅਨਾਜ’ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ।

ਇਸ ਦੇ ਇਲਾਵਾ ਮਹੋਤਸਵ ਵਿੱਚ ਜੈਵਿਕ ਅਤੇ ਸ਼ਿਲਪ ਵਸਤਾਂ ਦੀ ਵਿਸ਼ਸ਼ੇਤਾ ਵਾਲੇ 74 ਸਟਾਲ ਹੋਣਗੀਆਂ, ਜੋ ਕਬਾਇਲੀ ਪੇਸ਼ਕਸਾਂ ਦੀ ਪਹਿਲਾਂ ਤੋਂ ਹੀ ਵਿਆਪਕ ਲੜੀ ਵਿੱਚ ਵਿਵਿਧਤਾ ਵਿੱਚ ਇੱਕ ਵਾਧੂ ਅਧਿਆਏ ਜੋੜ ਦੇਣਗੇ। ਕਬਾਇਲੀ ਭੋਜਨ ਨੂੰ ਪ੍ਰੋਤਸਾਹਨ ਦੇਣ ਦੇ ਲਈ ਵਿਭਿੰਨ ਵਿਅੰਜਨਾਂ ਦਾ ਪ੍ਰਤੀਨਿਧੀਤਵ ਕਰਨ ਵਾਲੇ ਚਾਰ ਸਟਾਲ ਸਥਾਪਿਤ ਕੀਤੇ ਜਾਣਗੇ, ਜਿਸ ਵਿੱਚ ਡਾਂਗੀ ਵਿਅੰਜਨ ਇੱਕ ਪ੍ਰਮੁੱਖ ਪਾਕ ਆਕਰਸ਼ਣ ਦੇ ਰੂਪ ਵਿੱਚ ਪੇਸ਼ ਕੀਤਾ ਜਾਵੇਗਾ। ਅਤਿਰਿਕਤ 15 ਸਟਾਲ ਵੰਨ ਧਨ ਵਿਕਾਸ ਕੇਂਦਰ (ਵੀਡੀਵੀਕੇ) ਨੂੰ ਸਮਰਪਿਤ ਹਨ, ਜੋ ਮਸ਼ਰੂਮ, ਮਹੂਆ ਦੇ ਫੁੱਲ, ਨਗਾਲੀ ਮੋਟਾ ਅਨਾਜ, ਅੰਬ ਦੇ ਅਚਾਰ, ਬਾਂਸ ਦੇ ਸਾਮਾਨ ਅਤੇ ਜੰਗਲੀ ਸ਼ਹਿਦ ਤੋਂ ਤਿਆਰ ਕੀਤੇ ਗਏ ਉਤਪਾਦ ਹਨ।

ਇਸ ਅਵਸਰ ’ਤੇ ਮੰਨੇ-ਪ੍ਰਮੰਨੇ ਲੋਕਾਂ ਵਿੱਚ ਸਾਂਸਦ ਸ਼੍ਰੀਮਤੀ ਰਾਮਿਲਾਬੇਨ ਬਾਰਾ ਅਤੇ ਗੁਜਰਾਤ ਸਰਕਾਰ ਦੇ ਕਬਾਇਲੀ ਵਿਕਾਸ ਮੰਤਰੀ ਡਾ. ਕੁਬੇਰ ਭਾਈ ਡਿੰਡੋਰ ਦੇ ਇਲਾਵਾ ਟ੍ਰਾਈਫੈੱਡ ਦੇ ਸੀਨੀਅਰ ਅਧਿਕਾਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

*****

ਐੱਨਬੀ/ਵੀਐੱਮ



(Release ID: 1970848) Visitor Counter : 59


Read this release in: English , Urdu , Hindi , Gujarati