ਖਾਣ ਮੰਤਰਾਲਾ
azadi ka amrit mahotsav

ਖਾਣਾਂ ਬਾਰੇ ਮੰਤਰਾਲਾ ਸਵੱਛਤਾ ਹੀ ਸੇਵਾ ਦੇ ਹਿੱਸੇ ਵਜੋਂ 1 ਅਕਤੂਬਰ - ਇੱਕ ਤਾਰੀਖ - ਇੱਕ ਘੰਟਾ - ਇੱਕ ਸਾਥ ਮਨਾਏਗਾ

Posted On: 25 SEP 2023 5:34PM by PIB Chandigarh

ਖਾਣਾਂ ਬਾਰੇ ਮੰਤਰਾਲੇ ਦੀਆਂ ਇਕਾਈਆਂ ਅਤੇ ਸਬੰਧਤ ਦਫ਼ਤਰ 1 ਅਕਤੂਬਰ, 2023 ਨੂੰ "ਇੱਕ ਦਿਨ ਇੱਕ ਘੰਟਾ ਇੱਕ ਸਾਥ" ਮਨਾਉਣਗੇ।

15 ਸਤੰਬਰ 2023 ਤੋਂ ਚਲਾਈ ਜਾ ਰਹੀ 'ਸਵੱਛਤਾ ਹੀ ਸੇਵਾ ਅਭਿਆਨ' ਦੇ ਦੌਰਾਨ, ਖਾਣਾਂ ਬਾਰੇ ਮੰਤਰਾਲੇ ਨੇ ਦੇਸ਼ ਭਰ ਦੇ 14 ਰਾਜਾਂ ਵਿੱਚ 93 ਸਵੱਛਤਾ ਹੀ ਸੇਵਾ ਅਭਿਆਨ ਗਤੀਵਿਧੀਆਂ ਦਾ ਆਯੋਜਨ ਕੀਤਾ ਹੈ। ਇਨ੍ਹਾਂ ਸਮਾਗਮਾਂ ਵਿੱਚ 3746 ਲੋਕਾਂ ਨੇ ਭਾਗ ਲਿਆ ਅਤੇ 40819 ਘੰਟੇ ਦੀ ਕਿਰਤ ਦਾਨ ਕੀਤੀ।

ਹੁਣ ਭਾਰਤ ਸਰਕਾਰ ਨੇ ਨਾਗਰਿਕਾਂ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਯੰਤੀ ਦੀ ਪੂਰਵ ਸੰਧਿਆ 'ਤੇ 1 ਅਕਤੂਬਰ ਨੂੰ "ਇੱਕ ਤਰੀਕ ਇੱਕ ਘੰਟਾ ਇੱਕ ਸਾਥ" ਦੇ ਨਾਅਰੇ ਹੇਠ ਆਪਣੇ ਨੇੜਲੇ ਖੇਤਰਾਂ ਨੂੰ ਸਾਫ਼ ਕਰਨ ਲਈ ਇੱਕ ਘੰਟਾ ਕਿਰਤ ਦਾਨ ਕਰਨ ਦੀ ਬੇਨਤੀ ਕੀਤੀ ਹੈ। ਖਾਣਾਂ ਬਾਰੇ ਮੰਤਰਾਲਾ, ਇਸ ਨਾਲ ਸਬੰਧਤ ਅਧੀਨ ਦਫਤਰਾਂ ਅਤੇ ਜਨਤਕ ਅਦਾਰਿਆਂ ਨੇ ਵੀ ਇਸ ਮੌਕੇ ਸ਼੍ਰਮਦਾਨ ਦੀਆਂ ਤਿਆਰੀਆਂ ਕਰ ਲਈਆਂ ਹਨ।

ਮੰਤਰਾਲੇ ਨਾਲ ਜੁੜੇ ਦਫ਼ਤਰ 1 ਅਕਤੂਬਰ 2023 ਨੂੰ ਸਵੇਰੇ 10 ਵਜੇ ਦੇਸ਼ ਭਰ ਵਿੱਚ 38 ਗਤੀਵਿਧੀਆਂ ਕਰਨਗੇ। ਇਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਅਜਿਹੇ ਨਾਗਰਿਕਾਂ ਨੂੰ ਸ਼ਾਮਲ ਕੀਤਾ ਜਾਵੇਗਾ ਜੋ ਸਫਾਈ ਅਭਿਆਨ ਵਿੱਚ ਸਵੈ-ਇੱਛਾ ਨਾਲ ਇੱਕ ਘੰਟਾ ਕਿਰਤ ਦਾਨ ਕਰਨਗੇ।

**** 

ਬੀਵਾਈ/ਆਰਕੇਪੀ 


(Release ID: 1970660) Visitor Counter : 107


Read this release in: English , Urdu , Hindi , Kannada