ਸਿੱਖਿਆ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਕੱਲ੍ਹ ਹਰਿਆਣਾ ਵਿੱਚ ਸ਼੍ਰੀ ਮਨੋਹਰ ਲਾਲ ਖੱਟਰ ਦੇ ਨਾਲ ਪੀਐੱਮ ਸ਼੍ਰੀ ਸਕੂਲਾਂ ਲਈ ਆਈਸੀਟੀ ਲੈਬਾਂ ਅਤੇ ਸਮਾਰਟ ਕਲਾਸਰੂਮਾਂ ਦਾ ਉਦਘਾਟਨ ਕਰਨਗੇ


ਐਕਰੇਡੇਸ਼ਨ ਆਵ੍ ਸਕੂਲਜ਼ ਐਪ ਅਤੇ ਮੋਬਾਈਲ ਐਪਲੀਕੇਸ਼ਨ (ਨਿਪੁਨ) ਵੀ ਲਾਂਚ ਕੀਤੀ ਜਾਵੇਗੀ

Posted On: 24 OCT 2023 8:44PM by PIB Chandigarh

ਕੇਂਦਰੀ ਸਿੱਖਿਆ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਦੇ ਨਾਲ 25 ਅਕਤੂਬਰ 2023 ਨੂੰ ਰੋਹਤਕ, ਹਰਿਆਣਾ ਵਿੱਚ ਪੀਐੱਮ ਸ਼੍ਰੀ ਸਕੂਲਾਂ ਲਈ ਆਈਸੀਟੀ ਲੈਬਾਂ ਦਾ ਉਦਘਾਟਨ ਕਰਨਗੇ। ਇਸ ਸਮਾਗਮ ਵਿੱਚ ਹਰਿਆਣਾ ਦੇ ਸਕੂਲ ਸਿੱਖਿਆ ਮੰਤਰੀ ਸ਼੍ਰੀ ਕੰਵਰ ਪਾਲ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਸ਼੍ਰੀ ਸੰਜੇ ਕੁਮਾਰ, ਸੀਨੀਅਰ ਅਧਿਕਾਰੀ, ਪਤਵੰਤੇ ਅਤੇ ਉੱਘੇ ਸਿੱਖਿਆ ਮਾਹਰ ਵੀ ਸ਼ਿਰਕਤ ਕਰਨਗੇ।

ਉਦਘਾਟਨੀ ਟਿੱਪਣੀਆਂ ਅਤੇ ਸੁਆਗਤੀ ਭਾਸ਼ਣ ਸ਼੍ਰੀ ਸੰਜੇ ਕੁਮਾਰ ਵਲੋਂ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਪੀਐੱਮ ਸ਼੍ਰੀ ਸਕੂਲਾਂ ਬਾਰੇ ਇੱਕ ਪੇਸ਼ਕਾਰੀ ਦਿੱਤੀ ਜਾਵੇਗੀ। ਸਮਾਗਮ ਦੇ ਅਖੀਰਲੇ ਅੱਧ ਵਿੱਚ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਮਨੋਹਰ ਲਾਲ ਖੱਟਰ ਪੀਐੱਮ ਸ਼੍ਰੀ ਸਕੂਲਾਂ ਲਈ ਆਈਸੀਟੀ ਲੈਬਾਂ ਅਤੇ ਸਮਾਰਟ ਕਲਾਸਰੂਮਾਂ ਦਾ ਉਦਘਾਟਨ ਕਰਨਗੇ।

ਇਸ ਤੋਂ ਇਲਾਵਾ ਮੰਤਰੀ ਐਕਰੇਡੇਸ਼ਨ ਆਵ੍ ਸਕੂਲਜ਼ ਐਪ ਅਤੇ ਮੋਬਾਈਲ ਐਪਲੀਕੇਸ਼ਨ (ਨਿਪੁਨ) ਵੀ ਲਾਂਚ ਕਰਨਗੇ। ਇਸ ਮੌਕੇ ਬਾਲਵਾਟਿਕਾ-ਤੀਜੀ ਲਈ ਕਿਤਾਬਾਂ ਅਤੇ ਸਿਖਲਾਈ ਸਮੱਗਰੀ ਵੀ ਲਾਂਚ ਕੀਤੀ ਜਾਵੇਗੀ।

************


ਐੱਸਐੱਸ/ਏਕੇ



(Release ID: 1970659) Visitor Counter : 80


Read this release in: English , Urdu , Hindi