ਟੈਕਸਟਾਈਲ ਮੰਤਰਾਲਾ
ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ “ਕਸਤੂਰੀ ਕਾੱਟਨ ਭਾਰਤ” ਦੀ ਵੈੱਬਸਾਈਟ ਲਾਂਚ ਕੀਤੀ
Posted On:
21 OCT 2023 2:10PM by PIB Chandigarh
ਕੇਂਦਰੀ ਟੈਕਸਟਾਈਲ, ਵਣਜ ਤੇ ਉਦਯੋਗ, ਉਪਭੋਗਤਾ ਮਾਮਲੇ ਅਤੇ ਖੁਰਾਕ ਅਤੇ ਜਨਤਕ ਵੰਡ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਕਸਤੂਰੀ ਕਾੱਟਨ ਭਾਰਤ ਦੀ ਵੈੱਬਸਾਈਟ https://kasturicotton.texprocil.org ਲਾਂਚ ਕੀਤੀ। ਇਹ ਵੈੱਬਸਾਈਟ ਇਨ੍ਹਾਂ ਪਹਿਲਾਂ ‘ਤੇ ਜ਼ਰੂਰੀ ਜਾਣਕਾਰੀ ਅਤੇ ਅੱਪਡੇਟ ਦੇ ਲਈ ਇੱਕ ਡਿਜੀਟਲ ਮੰਚ ਪ੍ਰਦਾਨ ਕਰਦੀ ਹੈ ਅਤੇ ਕਸਤੂਰੀ ਕਾੱਟਨ ਭਾਰਤ ਬ੍ਰਾਂਡ ਦੇ ਉਤਪਾਦਨ ਦੇ ਲਈ ਜਿਨਰ (ਰੂਈ ਓਟਨੇ (ਰੂੰ ਕੱਤਣ) ਦੀ ਮਸ਼ੀਨ ਚਲਾਉਣ ਵਾਲੇ) ਲਈ ਪੰਜੀਕਰਣ ਪ੍ਰਕਿਰਿਆ ਅਤੇ ਇਸ ਦੀਆਂ ਪ੍ਰਕਿਰਿਆਵਾਂ, ਜੋ ਬ੍ਰਾਂਡੇਡ ਭਾਰਤੀ ਕਪਾਹ ਨੂੰ ਵਿਲੱਖਣ ਬਣਾਉਂਦੀ ਹੈ, ਨੂੰ ਰੇਖਾਂਕਿਤ ਕਰਦੀ ਹੈ।
ਕਸਤੂਰੀ ਕਾੱਟਨ ਭਾਰਤ ਦੇ ਭਾਰਤੀ ਕਪਾਹ ਦੀ ਬੌਂਡਿੰਗ, ਟ੍ਰੇਸਬਿਲਟੀ ਅਤੇ ਸਰਟੀਫਿਕੇਸ਼ਨ ਦੀ ਪੂਰੀ ਜ਼ਿੰਮੇਦਾਰੀ ਲੈ ਕੇ ਸੈਲਫ-ਰੈਗੂਲੇਸ਼ਨ ਦੇ ਸਿਧਾਂਤ ’ਤੇ ਕੰਮ ਕਰਨ ਦੇ ਲਈ ਟੈਕਸਟਾਈਲ ਮੰਤਰਾਲਾ, ਭਾਰਤ ਕਪਾਹ ਨਿਗਮ, ਵਪਾਰ ਸੰਸਥਾਵਾਂ ਅਤੇ ਉਦਯੋਗ ਦੀ ਇੱਕ ਸੰਯੁਕਤ ਪਹਿਲ ਹੈ, ਜਿਸ ਨਾਲ ਕਿ ਆਲਮੀ ਬਜ਼ਾਰ ਵਿੱਚ ਇਸ ਦੀ ਮੁਕਾਬਾਲੇਬਾਜ਼ੀ ਨੂੰ ਵਧਾਇਆ ਜਾ ਸਕੇ ਅਤੇ ਇਸ ਵਿੱਚ ਸ਼ਾਮਲ ਸਾਰੇ ਹਿਤਧਾਰਕਾਂ ਦੇ ਲਈ ਇੱਕ ਟਿਕਾਊ ਈਕੋਸਿਸਟਮ ਦਾ ਨਿਰਮਾਣ ਕੀਤਾ ਜਾ ਸਕੇ।
ਇਸ ਤੋਂ ਪਹਿਲਾਂ, 7 ਅਕਤੂਬਰ ਨੂੰ ਵਿਸ਼ਵ ਕਪਾਹ ਦਿਵਸ ਦੀ ਪੂਰਵ ਸੰਧਿਆ ’ਤੇ ਟੈਕਸਟਾਈਲ ਮੰਤਰਾਲੇ ਨੇ ਕਪਾਹ ਦੇ “ਕਸਤੂਰੀ ਕਾੱਟਨ ਭਾਰਤ” ਬ੍ਰਾਂਡ ਦਾ ਐਲਾਨ ਕੀਤਾ, ਜਿਸ ਦੇ ਦੁਆਰਾ ਭਾਰਤੀ ਕਪਾਹ ਨੂੰ ਇੱਕ ਬ੍ਰਾਂਡ ਅਤੇ ਇੱਕ ਲੋਕਾਂ ਨੂੰ ਸਫੈਦੀ, ਕੋਮਲਤਾ, ਸ਼ੁੱਧਤਾ, ਚਮਕ ਭਾਰਤ ਅਤੇ ਭਾਰਤੀਅਤਾ ਦਾ ਪ੍ਰਤੀਨਿਧੀਤਵ ਕਰਦਾ ਹੈ, ਪ੍ਰਦਾਨ ਕੀਤਾ ਗਿਆ ਹੈ। ਇਸ ਦੇ ਬਾਅਦ, ਸਰਕਾਰ ਵੱਲੋਂ ਸੀਸੀਆਈ ਅਤੇ ਟੈਕਸਟਾਈਲ ਉਦਯੋਗ ਵੱਲੋਂ ਟੈਕਸਪ੍ਰੋਸਿਲ ਦੇ ਦਰਮਿਆਨ 15 ਦਸੰਬਰ, 2022 ਨੂੰ ਇੱਕ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ ਗਏ ਹਨ, ਜਿਸ ਨਾਲ ਕਿ ਮਿਸ਼ਨ-ਮੋਡ ਦ੍ਰਿਸ਼ਟੀਕੋਣ ਨਾਲ ਕਸਤੂਰੀ ਕਾੱਟਨ ਭਾਰਤ ਬ੍ਰਾਂਡ ਨੂੰ ਪੇਸ਼ ਕੀਤਾ ਜਾ ਸਕੇ।
ਦੇਸ਼ ਦੇ ਸਾਰੇ ਜਿਨਰਾਂ ਨੂੰ ਨਿਰਧਾਰਿਤ ਪ੍ਰੋਟੋਕਾਲ ਦੇ ਅਨੁਸਾਰ ਕਸਤੂਰੀ ਕਾੱਟਨ ਭਾਰਤ ਬ੍ਰਾਂਡ ਦਾ ਉਤਪਾਦਨ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਦੇ ਇਲਾਵਾ, ਸਪਲਾਈ ਚੇਨਜ਼ ਵਿੱਚ ਕਸਤੂਰੀ ਕਾੱਟਨ ਭਾਰਤ ਦੀ ਪੂਰੀ ਟ੍ਰੇਸਬਿਲਿਟੀ ਪ੍ਰਦਾਨ ਕਰਨ ਦੇ ਲਈ, ਪ੍ਰੋਸੈੱਸਿੰਗ ਦੇ ਹਰੇਕ ਪੜਾਅ ਵਿੱਚ ਕਿਊਆਰ ਅਧਾਰਿਤ ਸਰਟੀਫਿਕੇਸ਼ਨ ਟੈਕਨੋਲੋਜੀ ਦਾ ਉਪਯੋਗ ਕੀਤਾ ਜਾਵੇਗਾ ਅਤੇ ਇੱਕ ਬਲਾਕਚੇਨ ਅਧਾਰਿਤ ਸਾਫਟਵੇਅਰ ਪਲੈਟਫਾਰਮ ਐਂਡ ਟੂ ਐਂਡ ਟ੍ਰੇਸਬਿਲਿਟੀ ਅਤੇ ਕਾਰੋਬਾਰੀ ਸਰਟੀਫਿਕੇਸ਼ਨ ਪ੍ਰਦਾਨ ਕਰੇਗਾ।
ਇਸ ਅਵਸਰ ’ਤੇ ਟੈਕਸਟਾਈਲ ਮੰਤਰੀ ਨੇ ਕਿਹਾ, “ਕਸਤੂਰੀ ਕਾੱਟਨ ਭਾਰਤ ਪਹਿਲ ਦੇ ਨਾਲ, ਅਸੀਂ ਸਿਰਫ਼ ਇੱਕ ਬ੍ਰਾਂਡ ਲਾਂਚ ਨਹੀਂ ਕਰ ਰਹੇ ਹਾਂ, ਅਸੀਂ ਭਾਰਤ ਦੀ ਸਮ੍ਰਿੱਧ ਵਿਰਾਸਤ ਨੂੰ ਵਿਸ਼ਵ ਦੇ ਨਾਲ ਸਾਂਝਾ ਵੀ ਕਰ ਰਹੇ ਹਾਂ। ਆਓ ਇੱਕ ਅਜਿਹਾ ਭਵਿੱਖ ਬੁਣੋ ਜੋ ਸਾਡੇ ਅਤੀਤ ਨੂੰ ਪ੍ਰਤੀਬਿੰਬਿਤ ਕਰਦਾ ਹੋਵੇ।” ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਆਲਮੀ ਮੁਕਾਬਲੇਬਾਜ਼ੀ ਦੇ ਯੁਗ ਵਿੱਚ, ਇਹ ਪਹਿਲ ਭਾਰਤੀ ਕਪਾਹ ਨੂੰ ਉਸ ਦੇ ਗੁਣਵੱਤਾ ਮਿਆਰਾਂ ਅਤੇ ਸਰਬਉੱਤਮ ਪ੍ਰਥਾਵਾਂ ਦੇ ਪ੍ਰਤੀ ਪ੍ਰਤੀਬੱਧਤਾ ਦੇ ਲਈ ਕਾਰਜਨੀਤਿਕ ਰੂਪ ਨਾਲ ਵਿਸ਼ਵ ਮੈਪ ’ਤੇ ਸਥਾਪਿਤ ਕਰੇਗੀ।
******
ਏਡੀ/ਐੱਨਐੱਸ
(Release ID: 1970168)
Visitor Counter : 117