ਇਸਪਾਤ ਮੰਤਰਾਲਾ
azadi ka amrit mahotsav

ਸਟੀਲ ਮੰਤਰਾਲੇ ਦੇ ਸਕੱਤਰ ਨੇ ਐੱਮਓਆਈਐੱਲ ਦਾ ਦੌਰਾ ਕੀਤਾ; ਮਾਈਨਿੰਗ ਸੰਚਾਲਨ ਅਤੇ ਵਿਸਤਾਰ ਯੋਜਨਾ ਨਾਲ ਸਬੰਧਿਤ ਰਣਨੀਤਿਕ ਮੁੱਦਿਆਂ ’ਤੇ ਚਰਚਾ ਕੀਤੀ ਗਈ

Posted On: 21 OCT 2023 9:02PM by PIB Chandigarh

ਸਟੀਲ ਮੰਤਰਾਲੇ ਦੇ ਸਕੱਤਰ, ਸ਼੍ਰੀ ਨਾਗੇਂਦਰ ਨਾਥ ਸਿਨ੍ਹਾ ਨੇ 19-21 ਅਕਤੂਬਰ, 2023 ਨੂੰ ਐੱਮਓਆਈਐੱਲ ਅਤੇ ਗੁਮਗਾਂਵ ਭੂਮੀਗਤ ਖਦਾਨ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਸ਼੍ਰੀ ਰਾਕੇਸ਼ ਤੁਮਾਨੇ, ਡਾਇਰੈਕਟਰ (ਵਿੱਤ); ਸ਼੍ਰੀਮਤੀ ਉਸ਼ਾ ਸਿੰਘ, ਡਾਇਰੈਕਟਰ (ਐੱਚ.ਆਰ.) ਅਤੇ ਸੁਤੰਤਰ ਚਾਰਜ ਡਾਇਰੈਕਟਰ (ਵਣਜ); ਸ਼੍ਰੀ ਐੱਮ.ਐੱਮ. ਅਬਦੁੱਲਾ, ਡਾਇਰੈਕਟਰ (ਉਤਪਾਦਨ ਅਤੇ ਯੋਜਨਾ) ਅਤੇ ਹੋਰ ਅਧਿਕਾਰੀ ਵੀ ਸ਼ਾਮਲ ਸਨ।

ਉਨ੍ਹਾਂ ਨੇ ਦੇਸ਼ ਵਿੱਚ ਮੈਂਗਜੀਨ ਆਯਾਤ ਨੂੰ ਘੱਟ ਕਰਨ ਦੇ ਲਈ ਐੱਮਓਆਈਐੱਲ ਦੇ ਦ੍ਰਿਸ਼ਟੀਕੋਣ, ਇਸ ਦੇ ਮਾਈਨਿੰਗ ਸੰਚਾਲਨ ਨਾਲ ਸਬੰਧਿਤ ਰਣਨੀਤਿਕ ਮੁੱਦਿਆਂ ਅਤੇ ਇਸ ਦੀ ਵਿਸਤਾਰ ਯੋਜਨਾ ’ਤੇ ਸੀਨੀਅਰ ਪ੍ਰਬੰਧਨ ਦੇ ਲਈ ਵਿਆਪਕ ਚਰਚਾ ਕੀਤੀ। ਇਸ ਦੇ ਬਾਅਦ 21 ਅਕਤੂਬਰ, 2023 ਨੂੰ ਪ੍ਰਧਾਨ ਦਫ਼ਤਰ, ਨਾਗਪੁਰ ਵਿੱਚ ਕਰਮਚਾਰੀਆਂ ਦੇ ਨਾਲ ਇੱਕ ਇੰਟਰੈਕਟਿਵ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਕੰਪਨੀ ਨੂੰ ਉੱਚ ਉਤਪਾਦਨ ਅਤੇ ਵਿਕਾਸ ਦੇ ਲਈ ਪ੍ਰਯਾਸ ਕਰਨਾ ਚਾਹੀਦਾ ਹੈ ਤਾਕਿ ਮੈਂਗਜੀਨ ਕੱਚੀ ਧਾਤ (ore) ਉਤਪਾਦਨ ਵਿੱਚ ਪ੍ਰਧਾਨ ਮੰਤਰੀ ਦੇ “ਆਤਮਨਿਰਭਰ ਭਾਰਤ” ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕੀਤਾ ਜਾ ਸਕੇ। 

ਇਸ ਅਵਸਰ ’ਤੇ, ਐੱਮਓਆਈਐੱਲ ਪ੍ਰਬੰਧਨ ਦੇ ਐੱਮਓਆਈਐੱਲ ਕਰਮਚਾਰੀਆਂ ਨੂੰ ਮਾਰਗਦਰਸ਼ਨ ਅਤੇ ਪ੍ਰੇਰਣਾ ਪ੍ਰਦਾਨ ਕਰਨ ਦੇ ਲਈ ਵਡਮੁੱਲਾ ਸਮਾਂ ਦੇਣ, ਉਤਪਾਦਨ ਨੂੰ ਹੁਲਾਰਾ ਦੇਣ ਅਤੇ ਕੰਪਨੀ ਦੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਦੇ ਲਈ ਲਗਨ ਨਾਲ ਕੰਮ ਕਰਨ ਦੇ ਲਈ ਪ੍ਰੋਤਸਾਹਿਤ ਕਰਨ ਲਈ ਸਟੀਲ ਮੰਤਰਾਲੇ ਦੇ ਸਕੱਤਰ ਦਾ ਵਿਸ਼ੇਸ਼ ਰੂਪ ਨਾਲ ਧੰਨਵਾਦ ਕੀਤਾ।

******

ਵਾਈਬੀ/ਕੇਐੱਸ


(Release ID: 1970162) Visitor Counter : 63


Read this release in: English , Urdu , Hindi