ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀਆਂ ਨਾਲ ਗਵਰਨੈਂਸ ਵਿੱਚ ‘ਸੰਪੂਰਨ ਸਰਕਾਰ’ ਦ੍ਰਿਸ਼ਟੀਕੋਣ ਅਪਣਾਉਣ ਨੂੰ ਕਿਹਾ, ਕਿਉਂਕਿ ਸੀਮਿਤ ਸੋਚ ਦੇ ਨਾਲ ਕੰਮ ਕਰਨ ਦੇ ਦਿਨ ਹੁਣ ਲਦ ਗਏ


ਡਾ. ਜਿਤੇਂਦਰ ਸਿੰਘ ਨੇ ਨਵੀਂ ਦਿੱਲੀ ਵਿੱਚ ਨੈਸ਼ਨਲ ਸੈਂਟਰ ਫਾਰ ਗੁਡ ਗਵਰਨੈਂਸ ਦੁਆਰਾ ਜੰਮੂ-ਕਸ਼ਮੀਰ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀਆਂ ਦੇ ਲਈ ਆਯੋਜਿਤ ਛੇਵੇਂ ਸਮਰੱਥਾ ਨਿਰਮਾਣ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ

ਗ੍ਰਾਮੀਣ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਵੀ ਟੈਕਨੋਲੋਜੀ ਦੀ ਉਪਲਬਧਤਾ ਅਤੇ ਸੰਸਾਧਨਾਂ ਦੇ ਲੋਕਤੰਤਰੀਕਰਣ ਨਾਲ ਸੈਂਟ੍ਰਲ ਅਤੇ ਸਟੇਟ ਸਿਵਿਲ ਸਰਵਿਸਿਜ਼ ਦੀ ਡੈਮੋਗ੍ਰੈਫੀ ਵਿੱਚ ਪਰਿਵਰਤਨ ਹੋਇਆ ਹੈ: ਡਾ. ਜਿਤੇਂਦਰ ਸਿੰਘ

ਡਾ. ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਵਿੱਚ ਕਾਲ ਸੈਂਟਰ ਦ੍ਰਿਸ਼ਟੀਕੋਣ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ: ਵਰਤਮਾਨ ਵਿੱਚ ਇਸ ਦ੍ਰਿਸ਼ਟੀਕੋਣ ਨੂੰ ਸੀਪੀਜੀਆਰਏਐੱਮਐੱਸ ਦੇ ਮਾਧਿਅਮ ਨਾਲ ਕੇਂਦਰ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਤਾਕਿ ਵਿਅਕਤੀਗਤ ਤੌਰ ‘ਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਵਾਰਣ ਕਰਨ ਵਾਲੇ ਵਿਅਕਤੀਆਂ ਦੀ ਸੰਤੁਸ਼ਟੀ ਦੇ ਪੱਧਰ ਦਾ ਪਤਾ ਲਗਾਇਆ ਜਾ ਸਕੇ

Posted On: 19 OCT 2023 1:27PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਂਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨਿਕ ਸੇਵਾਵਾਂ ਦੇ ਅਧਿਕਾਰੀਆਂ ਨਾਲ ਗਵਰਨੈਂਸ ਵਿੱਚ “ਸੰਪੂਰਨ ਸਰਕਾਰ” ਦੇ ਦ੍ਰਿਸ਼ਟੀਕੋਣ ਅਪਣਾਉਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਹੁਣ ਸੀਮਿਤ ਸੋਚ ਦੇ ਨਾਲ ਕੰਮ ਕਰਨ ਦੇ ਦਿਨ ਲਦ ਗਏ ਹਨ।

 

ਮੰਤਰੀ ਮਹੋਦਯ ਨੇ ਅਧਿਕਾਰੀਆਂ ਨੂੰ ਇੱਕ ਬਰਾਬਰ ਦੀਆਂ ਯੋਜਨਾਵਾਂ ਦੀ ਪਹਿਚਾਣ ਕਰਨ ਅਤੇ ਬਿਹਤਰ ਕੁਸ਼ਲਤਾ ਅਤੇ ਪਰਿਣਾਮ ਦੇ ਨਾਲ ਯੋਜਨਾਵਾਂ ਦੇ ਲਾਗੂਕਰਨ ਦੇ ਲਈ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ ਅਪਣਾਉਣ ਨੂੰ ਕਿਹਾ, ਜਿਸ ਨਾਲ ਆਮ ਜਨ ਨੂੰ ਲਾਭ ਹੋਵੇ। 

ਡਾ. ਜਿਤੇਂਦਰ ਸਿੰਘ ਨਵੀਂ ਦਿੱਲੀ ਵਿੱਚ ਨੈਸ਼ਨਲ ਸੈਂਟਰ ਫੌਰ ਗੁਡ ਗਵਰਨੈਂਸ ਦੁਆਰਾ ਜੰਮੂ-ਕਸ਼ਮੀਰ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀਆਂ ਦੇ ਲਈ ਆਯਜਿਤ ਛੇਵੇਂ ਸਮਰੱਥਾ ਨਿਰਮਾਣ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਗ੍ਰਾਮੀਣ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਵੀ ਟੈਕਨੋਲੋਜੀ ਦੀ ਉਪਲਬਧਤਾ ਅਤੇ ਸੰਸਾਧਨਾਂ ਦਾ ਲੋਕਤੰਤਰੀਕਰਣ ਹੋਣ ਨਾਲ ਸੈਂਟ੍ਰਲ ਅਤੇ ਸਟੇਟ ਸਿਵਿਲ ਸਰਵਿਸਿਜ਼ ਦੀ ਡੈਮੋਗ੍ਰੈਫੀ ਵਿੱਚ ਬਦਲਾਅ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋ ਕਾਰਕਾਂ ਦੇ ਨਤੀਜੇ ਸਦਕਾ ਸੈਂਟ੍ਰਲ ਸਿਵਿਲ ਸਰਵਿਸਿਜ਼ ਵਿੱਚ ਟੌਪਰਸ ਪੰਜਾਬ, ਹਰਿਆਣਾ ਅਤੇ ਜੰਮੂ-ਕਸ਼ਮੀਰ ਜਿਹੇ ਰਾਜਾਂ ਤੋਂ ਆ ਰਹੇ ਹਨ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਵਿਸ਼ੇਸ਼ ਰੁਝਾਨ ਸ਼ਾਸਨ ਸੁਧਾਰਾਂ ਦੇ ਪ੍ਰਤੀ ਹੈ ਅਤੇ ਮਈ, 2014 ਵਿੱਚ ਕਾਰਜਭਾਰ ਸੰਭਾਲਣ ਦੇ ਤੁਰੰਤ ਬਾਅਦ, ਪ੍ਰਸ਼ਾਸਨ ਨੂੰ ਅਧਿਕ ਪਾਰਦਰਸ਼ੀ, ਅਧਿਕ ਜਵਾਬਦੇਹੀ ਅਤੇ ਨਾਗਰਿਕ-ਕੇਂਦ੍ਰਿਤ ਬਣਾਉਣ ਦੇ ਲਈ ਅਨੇਕ ਉਪਾਅ ਕੀਤੇ ਗਏ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਰਤਮਾਨ ਵਿੱਚ ਸਾਡੇ ਦੇਸ਼ ਵਿੱਚ ਜਨਤਕ ਨੀਤੀ ਦਾ ਲਕਸ਼ ਫਿਸਕਲਫੈਡਰੇਸ਼ਨ, ਗ੍ਰਾਮੀਣ ਭਾਰਤ ਵਿੱਚ ਪਰਿਵਰਤਨ ਅਤੇ ਜਨਤਕ ਸੇਵਾ ਵੰਡ ਦੀ ਗੁਣਵੱਤਾ ਵਿੱਚ ਸੁਧਾਰ ਦੇ ਨਾਲ ਗਵਰਨੈਂਸ ਵਿੱਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਵਧਾਉਣਾ ਹੈ।

ਮੰਤਰੀ ਮਹੋਦਯ ਨੇ ਕਿਹਾ ਕਿ ਭਾਰਤ ਨੇ ਸ਼ਿਕਾਇਤ ਨਿਵਾਰਣ ਪ੍ਰਣਾਲੀਆਂ ਨੂੰ ਸਮੇਂ ਦੇ ਅਨੁਕੂਲ ਅਤੇ ਅਧਿਕ ਪ੍ਰਾਸੰਗਿਕ ਬਣਾਉਣ ਦੇ ਲਈ ਸੁਧਾਰ ਕੀਤਾ ਹੈ ਅਤੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਸਰਲ ਬਣਾ ਕੇ ਅਤੇ ਸੰਸਥਾਵਾਂ ਨੂੰ ਮਜ਼ਬੂਤ ਕਰਕੇ ਪ੍ਰਸ਼ਾਸਨਿਕ ਕਾਰਵਾਈ ਨਾਲ ਪੈਦਾ ਹੋਣ ਵਾਲੇ ਅਨਿਆਂ ਦੀ ਕਿਸੇ ਵੀ ਭਾਵਨਾ ਨੂੰ ਦੂਰ ਕਰਨ ਦਾ ਪ੍ਰਯਤਨ ਕੀਤਾ ਹੈ। ਇਸੇ ਉਦੇਸ਼ ਨਾਲ ਡਿਜੀਟਲ ਪ੍ਰਗਤੀ ਨੇ ਨਾਗਰਿਕਾਂ ਦੀ ਸ਼ਿਕਾਇਤ ਨਿਵਾਰਣ ਨੂੰ ਸਮਰੱਥ ਬਣਾਇਆ ਹੈ।

 

ਡਾ. ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਵਿੱਚ ਕਾਲ ਸੈਂਟਰ ਅਪਰੋਚ ਨੂੰ ਲਾਗੂ ਕਰਨ ਦਾ ਵੀ ਵਚਨ ਦਿੱਤਾ। ਇਸ ਦ੍ਰਿਸ਼ਟੀਕੋਣ ਨੂੰ ਵਰਤਮਾਨ ਵਿੱਚ ਕੇਂਦਰ ਵਿੱਚ ਵਿਅਕਤੀਗਤ ਤੌਰ ‘ਤੇ ਆਪਣੀਆਂ ਸ਼ਿਕਾਇਤਾਂ ਦਾ ਨਿਵਾਰਣ ਕਰਨ ਵਾਲੇ ਵਿਅਕਤੀਆਂ ਦੀ ਸੰਤੁਸ਼ਟੀ ਦੇ ਪੱਧਰ ਦਾ ਪਤਾ ਲਗਾਉਣ ਦੇ ਲਈ ਲਾਗੂ ਕੀਤਾ ਜਾ ਰਿਹਾ ਹੈ।

 

ਡਾ. ਜਿਤੇਂਦਰ ਸਿੰਘ ਨੇ ਡਿਜੀਟਲ ਇੰਡੀਆ ਪ੍ਰੋਗਰਾਮ ਦੀ ਚਰਚਾ ਕਰਦੇ ਹੋਏ ਕਿਹਾ ਕਿ ਇਹ ਤਿੰਨ ਪ੍ਰਮੁੱਖ ਵਿਜ਼ਨ ਖੇਤਰਾਂ ‘ਤੇ ਕੇਂਦ੍ਰਿਤ ਹੈ, ਯਾਨੀ ਹਰੇਕ ਨਾਗਰਿਕ ਦੇ ਲਈ ਮੁੱਖ ਉਪਯੋਗਿਤਾ ਦੇ ਰੂਪ ਵਿੱਚ ਡਿਜੀਟਲ ਇਨਫ੍ਰਾਸਟ੍ਰਕਚਰ, ਮੰਗ ਦੇ ਅਨੁਰੂਪ ਸ਼ਾਸਨ ਅਤੇ ਸੇਵਾਵਾਂ ਤੇ ਨਾਗਰਿਕਾਂ ਦਾ ਡਿਜੀਟਲ ਸਸ਼ਕਤੀਕਰਣ ‘ਤੇ ਕੇਂਦ੍ਰਿਤ ਹਨ। ਉਨ੍ਹਾਂ ਨੇ ਕਿਹਾ ਕਿ ਸਮੁੱਚਾ ਲਕਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਡਿਜੀਟਲ ਟੈਕਨੋਲੋਜੀਆਂ ਹਰੇਕ ਨਾਗਰਿਕ ਦੇ ਜੀਵਨ ਵਿੱਚ ਸੁਧਾਰ ਕਰਨ, ਭਾਰਤ ਦੀ ਡਿਜੀਟਲ ਅਰਥਵਿਵਸਥਾ ਦਾ ਵਿਸਤਾਰ ਕਰਨ, ਅਤੇ ਨਿਵੇਸ਼ ਅਤੇ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਅਤੇ ਭਾਰਤ ਵਿੱਚ ਡਿਜੀਟਲ ਤਕਨੀਕੀ ਸਮਰੱਥਾਵਾਂ ਦਾ ਨਿਰਮਾਣ ਕਰਨ।

 

ਮੰਤਰੀ ਮਹੋਦਯ ਨੇ ਕਿਹਾ ਕਿ ਡਿਜੀਟਲ ਇੰਡੀਆ ਨੇ ਸਰਕਾਰ ਅਤੇ ਨਾਗਰਿਕਾਂ ਦੇ ਦਰਮਿਆਨ ਦੀ ਦੂਰੀ ਨੂੰ ਬਹੁਤ ਘੱਟ ਕਰ ਦਿੱਤਾ ਹੈ ਅਤੇ ਇਸ ਨਾਲ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਤਰੀਕੇ ਨਾਲ ਲਾਭਾਰਥੀ ਤੱਕ ਸਿੱਧਾ ਸੇਵਾਵਾਂ ਪਹੁੰਚਣ ਵਿੱਚ ਵੀ ਮਦਦ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਿਰਿਆ ਵਿੱਚ ਭਾਰਤ ਆਪਣੇ ਨਾਗਰਿਕਾਂ ਦੇ ਜੀਵਨ ਵਿੱਚ ਬਦਲਾਅ ਦੇ ਲਈ ਟੈਕਨੋਲੋਜੀ ਦੀ ਉਪਯੋਗ ਕਰਨ ਵਾਲੇ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਵਿੱਚੋਂ ਇੱਕ ਬਣ ਕੇ ਉਭਰਿਆ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਿਵਿਲ ਸਰਵੈਂਟਸ ਦੀ ਨਵੇਂ ਯੁਗ ਦੀ ਸਮਰੱਥਾ ਨੂੰ ਨੈਤਿਕਤਾ ਅਤੇ ਜਵਾਬਦੇਹੀ ‘ਤੇ ਅਧਾਰਿਤ ਹੋਣਾ ਹੋਵੇਗਾ। ਭਾਰਤ ਸਰਕਾਰ ਨੇ ਸਰਕਾਰੀ ਪ੍ਰਕਿਰਿਆਵਾਂ ਵਿੱਚ ਅਧਿਕ ਪਾਰਦਰਸ਼ਿਤਾ ਲਿਆਉਣ, ਪ੍ਰਮਾਣਿਤ ਕਦਾਚਾਰ ਦੇ ਮਾਮਲਿਆਂ ਵਿੱਚ ਨਿਗਰਾਨੀ ਵਧਾਉਣ ਅਤੇ ਗੰਭੀਰ ਦੰਡ ਵਿਵਸਥਾ ਦੇ ਲਈ ਭ੍ਰਿਸ਼ਟਾਚਾਰ ਦੇ ਪ੍ਰਤੀ “ਜ਼ੀਰੋ ਟੌਲਰੈਂਸ ਅਪ੍ਰੋਚ” ਬਣਾਏ ਰੱਖਿਆ ਹੈ। ਮੰਤਰੀ ਮਹੋਦਯ ਨੇ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਲੜਣ ਦੇ ਲਈ ਭਾਰਤ ਦੇ ਵਿਧਾਨਕ ਅਤੇ ਸੰਵੈਧਾਨਿਕ ਰੂਪ-ਰੇਕਾ ਨੂੰ ਸਿਵਿਲ ਸਰਵਿਸਿਜ਼ ਦੁਆਰਾ ਸਲਾਨਾ ਅਧਾਰ ‘ਤੇ ਸੰਪੱਤੀ ਦਾ ਲਾਜ਼ਮੀ ਐਲਾਨ ਦੇ ਨਾਲ ਬਹੁਤ ਮਜ਼ਬੂਤ ਬਣਾਇਆ ਗਿਆ ਹੈ ਅਤੇ ਨਿਵਾਰਕ ਸਤਰਕਤਾ ‘ਤੇ ਫੋਕਸ ਹੋਇਆ ਹੈ।

 

ਪ੍ਰਸ਼ਾਸਨਿਕ ਸੁਧਾਰ ਜਨਤਕ ਸ਼ਿਕਾਇਤ ਵਿਭਾਗ ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਨੇ ਕਿਹਾ ਕਿ ਟ੍ਰੇਨਿੰਗ ਸਮੂਹਿਕ ਤੌਰ ‘ਤੇ ਸਿੱਖਣ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਦੇ ਲਈ ਸਾਂਝਾਕਰਣ ਅਤੇ ਕੰਮ ਕਰਨ ਦਾ ਇੱਕ ਮੰਚ ਹੈ। ਉਨ੍ਹਾਂ ਨੇ ਕਿਹਾ ਕਿ ਲਚੀਲੇ ਵਿਕਾਸ ਦੇ ਲਈ ਤੇਜ਼ ਅਤੇ ਸਮਾਵੇਸ਼ੀ ਵਿਕਾਸ ਜ਼ਰੂਰੀ ਹੈ ਅਤੇ ਨਾਗਰਿਕਾਂ ਦੇ ਜੀਵਨ ਨੂੰ ਬਦਲਣ ਵਿੱਚ ਟੈਕਨੋਲੋਜੀ ਦੇ ਮਹੱਤਵ ‘ਤੇ ਬਲ ਦਿੱਤਾ।

 

ਸ਼੍ਰੀ ਸ੍ਰੀਨਿਵਾਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਲੋਕਾਂ ਦੀ ਜ਼ਰੂਰਤਾਂ ਅਤੇ ਉਮੀਦਾਂ ਨੂੰ ਪੂਰਾ ਕਰਨ ਦੇ ਲਈ ਇੱਕ ਸੰਕਲਪਿਕ ਫਰੇਮਵਰਕ ਬਣਾਉਣਾ ਚਾਹੀਦਾ ਹੈ ਅਤੇ ਰਾਜ ਵਿੱਚ ਸਮੁੱਚੇ ਵਿਕਾਸ ਦੇ ਲਈ ਕੰਮ ਕਰਨਾ ਚਾਹੀਦਾ ਹੈ। ਐੱਨਸੀਜੀਜੀ ਦੁਆਰਾ ਸਮਰੱਥਾ ਨਿਰਮਾਣ ਪ੍ਰੋਗਰਾਮ ਨੇ ਸਮੂਹਿਕ ਤੌਰ ‘ਤੇ ਸਿੱਖਣ ਅਤੇ ਸਾਂਝਾ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕੀਤਾ, ਜੋ ਆਖਿਰਕਾਰ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਦੇ ਲਈ ਕੰਮ ਕਰ ਰਿਹਾ ਹੈ।

ਐੱਨਸੀਜੀਜੀ ਵਿੱਚ ਛੇਵਾਂ ਸਮਰੱਥਾ ਨਿਰਮਾਣ ਪ੍ਰੋਗਰਾਮ 9 ਅਕਤੂਬਰ, 2023 ਤੋਂ 20 ਅਕਤੂਬਰ, 2023 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਵਿੱਚ ਸਕੱਤਰਾਂ, ਵਿਸ਼ੇਸ਼ ਮਾਹਿਰਾਂ, ਐਡੀਸ਼ਨਲ ਸਕੱਤਰਾਂ, ਸੀਈਓ, ਡਾਇਰੈਕਟਰਾਂ, ਸੰਯੁਕਤ ਕਮਿਸ਼ਨਰਾਂ, ਮਿਸ਼ਨ ਡਾਇਰੈਕਟਰਾਂ ਸਹਿਤ ਹੋਰ ਅਹੁਦਿਆਂ ‘ਤੇ ਕੰਮ ਕਰ ਰਹੇ ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨਿਕ ਸੇਵਾ ਦੇ 37 ਅਧਿਕਾਰੀਆਂ ਨੇ ਹਿੱਸਾ ਲਿਆ।

 

ਇਸ ਪ੍ਰੋਗਰਾਮ ਵਿੱਚ ਜੰਮੂ ਅਤੇ ਕਸ਼ਮੀਰ ਦੇ ਸਿਵਿਲ ਸਰਵਿਸਿਜ਼ ਨੇ ਸੰਚਾਰ ਰਣਨੀਤੀਆਂ, ਗ਼ਰੀਬੀ ਖਾਤਮਾ, ਗ੍ਰਾਮੀਣ ਆਵਾਸ, ਕੌਸ਼ਲ ਭਾਰਤ, ਸਰਕਾਰ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਟੂਰਿਜ਼ਮ ਅਤੇ ਸੱਭਿਆਚਾਰ, ਜਲ ਜੀਵਨ ਮਿਸ਼ਨ, ਡਿਜੀਟਲ ਇੰਡੀਆ, 2030 ਤੱਕ ਐੱਸਡੀਜੀ ਦੇ ਲਈ ਦ੍ਰਿਸ਼ਟੀਕੋਣ, ਆਯੁਸ਼ਮਾਨ ਭਾਰਤ, ਭ੍ਰਿਸ਼ਟਾਚਾਰ ਪਿਰੋਧੀ ਰਣਨੀਤੀਆਂ, ਸਤਰਕਤਾ ਪ੍ਰਸ਼ਾਸਨ, ਸਰਕੁਲਰ ਅਰਥਵਿਵਸਥਾ, ਨਦੀਆਂ ਦਾ ਬਹਾਲੀ, ਇਨੋਵੇਸ਼ਨ ਅਤੇ ਉੱਦਮਤਾ ਆਦਿ ਵਿਸ਼ਿਆਂ ‘ਤੇ ਡੋਮੇਨ ਮਾਹਿਰਾਂ ਦੇ ਨਾਲ ਗੱਲਬਾਤ ਕੀਤੀ। ਪ੍ਰਤੀਭਾਗੀ ਭਾਰਤੀ ਸੰਸਦ ਦੇਖਣ ਵੀ ਜਾਣਗੇ।

 

ਸਮਰੱਥਾ ਨਿਰਮਾਣ ਪ੍ਰੋਗਰਾਮ ਵਿਗਿਆਨਿਕ ਤੌਰ ‘ਤੇ ਜੰਮੂ ਅਤੇ ਕਸ਼ਮੀਰ ਦੇ ਸਿਵਿਲ ਸਰਵਿਸਿਜ਼ ਨੂੰ ਲੋਕਾਂ ਨੂੰ ਮਜ਼ਬੂਤ ਅਤੇ ਨਿਰਵਿਘਨ ਸੇਵਾਵਾਂ ਦੇਣ ਦੇ ਲਈ ਤਿਆਰ ਕੀਤਾ ਗਿਆ ਹੈ। ਪ੍ਰੋਗਰਾਮ ਦੇ ਦੌਰਾਨ ਪ੍ਰਾਪਤ ਅਤਿਆਧੁਨਿਕ ਗਿਆਨ ਅਤੇ ਨਵਾਂ ਕੌਸ਼ਲ ਇਨ੍ਹਾਂ ਸਿਵਿਲ ਸਰਵਿਸਿਜ਼ ਨੂੰ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਕੁਸ਼ਲ ਜਨਤਕ ਸੇਵਾ ਪ੍ਰਦਾਨ ਕਰਨ ਵਿੱਚ ਸਹਾਇਕ ਹੋਵੇਗਾ। ਪ੍ਰੋਗਰਾਮ ਦਾ ਉਦੇਸ਼ ਅਧਿਕਾਰੀਆਂ ਨੂੰ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਲੋਕਾਂ ਦੇ ਲਈ ਅਵਸਰ ਪੈਦਾ ਕਰਨ ਦੇ ਲਈ ਏਕਨਿਸ਼ਠ ਤੌਰ ‘ਤੇ ਕੰਮ ਕਰਨ ਦੇ ਲਈ ਫਿਰ ਤੋਂ ਤਿਆਰ ਕਰਨਾ ਹੈ। ਜੰਮੂ ਅਤੇ ਕਸ਼ਮੀਰ ਵਿੱਚ ਸੁਸ਼ਾਸਨ, ਪਾਰਦਰਸ਼ਿਤਾ ਅਤੇ ਕੁਸ਼ਲ ਸੇਵਾ ਵੰਡ ਦੇ ਇਨ੍ਹਾਂ ਵਿਵਹਾਰਾਂ ਦਾ ਅਨੁਕਰਣ ਕਰਨ ਦੇ ਲਈ ਅਧਿਕਾਰੀਆਂ ਨੂੰ ਸ਼ਾਸਨ ਵਿੱਚ ਸ਼੍ਰੇਸ਼ਠ ਵਿਵਹਾਰਾਂ ਦਾ ਅਨੁਭਵ ਪ੍ਰਦਾਨ ਕੀਤਾ ਜਾਂਦਾ ਹੈ। ਪ੍ਰੋਗਰਾਮ ਦਾ ਫੋਕਸ ਗਵਰਨੈਂਸ ਦੇ ਵਿਵਹਾਰਿਕ ਪਹਿਲੂਆਂ ਨੂੰ ਸਾਂਝਾ ਕਰਨ, ਗਤੀ ਅਤੇ ਪੈਮਾਨੇ ਦੇ ਨਾਲ ਕੰਮ ਕਰਨ ਅਤੇ ਨਾਗਰਿਕਾਂ ਦੇ ਪ੍ਰਤੀ ਜਵਾਬਦੇਹੀ ਹੋਣ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਸਰਗਰਮ ਤੌਰ ‘ਤੇ ਨਿਪਟਾਉਣ ‘ਤੇ ਹੈ।

ਡਾ. ਦੇਸ ਰਾਜ ਭਗਤ, ਸ਼੍ਰੀ ਨਿਸਾਰ ਅਹਿਮਦ ਵਾਨੀ, ਸ਼੍ਰੀ ਜਤਿੰਦਰ ਸਿੰਘ, ਸੁਸ਼੍ਰੀ ਅਨੁ ਮਲਹੋਤ੍ਰਾ, ਸ਼੍ਰੀ ਹਕੀਮ ਤਨਵੀਰ ਅਹਿਮਦ, ਸ਼੍ਰੀ ਰਿਆਜ਼ ਅਹਿਮਦ ਸ਼ਾਹ, ਸ਼੍ਰੀ ਪ੍ਰੇਮ ਸਿੰਘ, ਸ਼੍ਰੀ ਤੇਜ ਕ੍ਰਿਸ਼ਣ ਭੱਟ, ਸ਼੍ਰੀ ਖਵਾਜਾ ਨਜ਼ੀਰ ਅਹਿਮਦ, ਡਾ. ਭਰਤ ਭੂਸ਼ਣ, ਸ਼੍ਰੀ ਵਸੀਮ ਰਜ਼ਾ, ਸ਼੍ਰੀ ਅਸ਼ੋਕ ਕੁਮਾਰ, ਸੁਸ਼੍ਰੀ ਇੰਦੁ ਕੰਵਲ ਚਿਬ, ਸ਼੍ਰੀ ਇਮਾਨ ਦੀਨ, ਸ਼੍ਰੀ ਸ਼ੱਬੀਰ ਹੁਸੈਨ ਭੱਟ, ਸ਼੍ਰੀ ਸ਼ਾਮ ਲਾਲ, ਸ਼੍ਰੀ ਕ੍ਰਿਸ਼ਣ ਲਾਲ, ਡਾ. ਰਾਜ ਕੁਮਾਰ ਥਾਪਾ, ਸ਼੍ਰੀ ਕੁਲਦੀਪ ਕ੍ਰਿਸ਼ਣ ਸਿੱਧ, ਸ਼੍ਰੀ ਸੁਸ਼ੀਲ ਕੇਸਰ, ਸ਼੍ਰੀ ਅਤੁਲ ਗੁਪਤਾ, ਸ਼੍ਰੀ ਸੁਰੇਂਦਰ ਮੋਹਨ ਸ਼ਰਮਾ, ਸ਼੍ਰੀ ਤਿਲਕ ਰਾਜ, ਸ਼੍ਰੀ ਰਾਜੀਵ ਮਗੋਤ੍ਰਾ, ਸ਼੍ਰੀ ਦੇਵਿੰਦਰ ਸਿੰਘ ਕਟੋਚ, ਸ਼੍ਰੀ ਪਰਵੀਜ਼ ਸੱਜਾਦ ਗਨਈ, ਸ਼੍ਰੀ ਸ਼ਫੀਕ ਅਹਿਮਦ, ਸ਼੍ਰੀ ਸ਼ਾਹਨਵਾਜ਼ ਸ਼ਾਹ, ਸ਼੍ਰੀ ਜਹਾਂਗੀਰ ਹਾਸ਼ਮੀ, ਸ਼੍ਰੀ ਧਨੰਤਰ ਸਿੰਘ, ਸ਼੍ਰੀ ਕਾਜ਼ੀ ਇਰਫਾਨ, ਸ਼੍ਰੀ ਰਾਕੇਸ਼ ਕੁਮਾਰ, ਸ਼੍ਰੀ ਰੋਮਿਨ ਅਹਿਮਦ, ਸ਼੍ਰੀ ਸੁਦਰਸ਼ਨ ਕੁਮਾਰ, ਸ਼੍ਰੀ ਵੇਵੈਕ ਪੁਰੀ, ਸ਼੍ਰੀ ਸੁਭਾਸ਼ ਚੰਦਰ ਡੋਗਰਾ, ਸ਼੍ਰੀ ਆਸਿਫ ਹਾਮਿਦ ਖਾਨ ਨੇ ਟ੍ਰੇਨਿੰਗ ਪ੍ਰੋਗਰਾਮ ਅਤੇ ਡਾ. ਜਿਤੇਂਦਰ ਸਿੰਘ ਦੁਆਰਾ ਸੰਬੋਧਿਤ ਇੰਟਰੈਕਟਿਵ ਸੈਸ਼ਨ ਵਿੱਚ ਹਿੱਸਾ ਲਿਆ।

<><><><><>

ਐੱਸਐੱਨਸੀ/ਪੀਕੇ



(Release ID: 1970152) Visitor Counter : 53


Read this release in: English , Urdu , Hindi , Tamil , Telugu