ਭਾਰੀ ਉਦਯੋਗ ਮੰਤਰਾਲਾ
ਭਾਰੀ ਉਦਯੋਗ ਮੰਤਰਾਲੇ ਦੇ ਵਿਸ਼ੇਸ਼ ਅਭਿਯਾਨ 3.0 ਦੇ ਤਹਿਤ ਸਕ੍ਰੈਪ ਦੇ ਨਿਪਟਾਰੇ ਤੋਂ ਹੁਣ ਤੱਕ 94 ਲੱਖ ਰੁਪਏ ਦਾ ਰੈਵੇਨਿਊ ਪ੍ਰਾਪਤ ਹੋਇਆ
ਭਾਰਤੀ ਉਦਯੋਗ ਮੰਤਰਾਲੇ ਅਤੇ ਉਸ ਦੇ ਸੀਪੀਐੱਸਈ ਅਤੇ ਏਬੀ ਦੁਆਰਾ 20 ਲੱਖ ਵਰਗ ਫੁੱਟ ਜਗ੍ਹਾ ਮੁਕਤ ਕੀਤੇ ਜਾਣ ਦੀ ਉਮੀਦ, ਜੋ ਕੁੱਲ ਲਕਸ਼ਿਤ ਖੇਤਰ ਦਾ ਲਗਭਗ 20 ਪ੍ਰਤੀਸ਼ਤ ਹੈ
ਸਵੱਛਤਾ ਅਭਿਯਾਨ ਦੇਸ਼ ਭਰ ਵਿੱਚ 520 ਤੋਂ ਵੱਧ ਸਥਾਨਾਂ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ
Posted On:
19 OCT 2023 12:40PM by PIB Chandigarh
ਭਾਰੀ ਉਦਯੋਗ ਮੰਤਰਾਲੇ (ਐੱਮਐੱਚਆਈ) ਅਤੇ ਉਸ ਦੇ ਸੀਪੀਐੱਸਈ ਅਤੇ ਏਬੀ ਦੁਆਰਾ ਸਕ੍ਰੈਪ ਅਤੇ ਹੋਰ ਬੇਲੋੜੀ ਸਮੱਗਰੀ ਦੇ ਨਿਪਟਾਰੇ ਤੋਂ ਬਾਅਦ 20 ਲੱਖ ਵਰਗ ਫੁੱਟ ਤੋਂ ਵੱਧ ਸਥਾਨਾਂ ਨੂੰ ਮੁਕਤ/ਸਾਫ਼ ਕੀਤੇ ਜਾਣ ਦੀ ਉਮੀਦ ਹੈ, ਜੋ ਵਿਸ਼ੇਸ਼ ਅਭਿਯਾਨ 3.0 ਦੇ ਤਹਿਤ ਕੁੱਲ ਲਕਸ਼ਿਤ ਖੇਤਰ ਦਾ 20 ਪ੍ਰਤੀਸ਼ਤ ਹੈ। ਲਗਭਗ 11 ਲੱਖ ਵਰਗ ਫੁੱਟ ਖੇਤਰ ਨੂੰ ਪਹਿਲਾਂ ਹੀ ਮੁਕਤ ਕਰਵਾਇਆ ਜਾ ਚੁੱਕਿਆ ਹੈ। ਸਮੀਖਿਆ ਦੇ ਲਈ ਚਿੰਨ੍ਹਿਤ 73,980 ਫਾਈਲਾਂ ਵਿੱਚੋਂ 35,648 ਭੌਤਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ ਹੈ ਅਤੇ 8,410 ਭੋਤਿਕ ਫਾਈਲਾਂ ਨੂੰ ਹਟਾ ਦਿੱਤਾ ਗਿਆ ਹੈ। ਬੰਦ ਕਰਨ ਲਈ ਚਿੰਨ੍ਹਿਤ 4,326 ਇਲੈਕਟ੍ਰੋਨਿਕ ਫਾਈਲਾਂ ਵਿੱਚੋਂ 3,949 ਫਾਈਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਵਿਸ਼ੇਸ਼ ਅਭਿਯਾਨ 3.0 ਦੇ ਤਹਿਤ ਸਕ੍ਰੈਪ ਦੇ ਨਿਪਟਾਰੇ ਤੋਂ ਹੁਣ ਤੱਕ 94 ਲੱਖ ਰੁਪਏ ਦਾ ਰੈਵੇਨਿਊ ਪ੍ਰਾਪਤ ਹੋਇਆ ਹੈ।
ਅਭਿਯਾਨ ਬਾਰੇ ਜਾਗਰੂਕਤਾ ਵਧਾਉਣ ਲਈ ਮੰਤਰਾਲੇ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਅਤੇ ਇਸ ਨਾਲ ਜੁੜੇ ਸੰਗਠਨਾਂ ਦੁਆਰਾ ਐਕਸ (ਜਿਸ ਨੂੰ ਪਹਿਲਾਂ ਟਵਿੱਟਰ ਦੇ ਨਾਮ ਤੋਂ ਜਾਣਿਆ ਜਾਂਦਾ ਸੀ) ਪਰ ਹੁਣ ਤੱਕ 460 ਤੋਂ ਵੱਧ ਟਵੀਟ ਪੋਸਟ ਕੀਤੇ ਗਏ ਹਨ। ਇਸ ਮਿਆਦ ਦੇ ਲਈ ਮੰਤਰਾਲੇ ਦੁਆਰਾ ਨਿਰਧਾਰਿਤ ਟੀਚੀਆਂ ਨੂੰ ਪ੍ਰਾਪਤ ਕਰਨ ਲਈ ਅਭਿਯਾਨ ਪੂਰੇ ਜ਼ੋਰਾਂ ‘ਤੇ ਹੈ।
ਕਚਰਾ ਮੁਕਤ ਭਾਰਤ ਦੇ ਲਈ ਸਵੱਛਤਾ ਬਾਰੇ ਜਾਗਰੂਕਤਾ ਫੈਲਾਉਣ ਦੀ ਦਿਸ਼ਾ ਵਿੱਚ ਇੱਕ ਵਿਲੱਖਣ ਪਹਿਲ ਵਜੋਂ, ਦੇਸ਼ ਭਰ ਵਿੱਚ ਵੱਖ-ਵੱਖ ਸਥਾਨਾਂ ‘ਤੇ ਲਗਭਗ 150 ਸੈਲਫੀ ਬੂਥਸ ਸਥਾਪਿਤ ਕੀਤੇ ਗਏ ਹਨ, ਜੋ ਲੋਕਾਂ ਨੂੰ ਸੈਲਫੀ ਲੈਣ ਅਤੇ ਇਸ ਨੂੰ ਵਿਸ਼ੇਸ਼ ਅਭਿਯਾਨ 3.0 ਦੇ ਪ੍ਰਚਾਰ ਲਈ ਸੋਸ਼ਲ ਮੀਡੀਆ ‘ਤੇ ਸਾਂਝਾ ਕਰਨ ਲਈ ਸੱਦਾ ਦਿੰਦੇ ਹਨ।
ਭਾਰਤੀ ਉਦਯੋਗ ਮੰਤਰਾਲਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਆਪਣੇ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (ਸੀਪੀਐੱਸਈ) ਅਤੇ ਆਟੋਨੋਮਸ ਬਾਡੀਜ਼ (ਏਬੀ) ਅਤੇ ਮੰਤਰਾਲੇ ਦੇ ਅੰਦਰ ਸਵੱਛਤਾ ‘ਤੇ ਵਿਸ਼ੇਸ਼ ਅਭਿਯਾਨ 3.0 ਦਾ ਸੰਚਾਲਨ ਕਰ ਰਿਹਾ ਹੈ। ਸਵੱਛਤਾ ਅਭਿਯਾਨ ਪੂਰੇ ਭਾਰਤ ਵਿੱਚ 520 ਤੋਂ ਵੱਧ ਸਥਾਨਾਂ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ।
ਐੱਮਐੱਚਆਈ ਦੇ ਤਹਿਤ ਸੀਪੀਐੱਸਈ/ਏਬੀ ਆਪਣੇ ਪ੍ਰਤਿਸ਼ਠਾਨਾਂ ਅਰਥਾਤ ਕਾਰਪੋਰੇਟ ਦਫ਼ਤਰ, ਖੇਤਰੀ ਦਫ਼ਤਰਾਂ/ ਨਿਰਮਾਣ ਇਕਾਈਆਂ/ ਪਲਾਂਟਾਂ, ਪ੍ਰੋਜੈਕਟ ਸਾਈਟਾਂ ਆਦਿ ਵਿੱਚ ਸਵੱਛਤਾ ਵਿੱਚ ਸਰਗਰਮੀ ਨਾਲ ਜੁੜੇ ਹਏ ਹਨ।
(ਬੀਐੱਚਈੱਲ, ਈਡੀਐੱਨ ਬੰਗਲੁਰੂ ਯੂਨਿਟ ਵਿੱਚ ਸਵੱਛਤਾ ਅਭਿਯਾਨ)
ਭਾਰੀ ਉਦਯੋਗ ਮੰਤਰਾਲੇ ਦੀ ਐਡੀਸ਼ਨਲ ਸਕੱਤਰ ਅਤੇ ਵਿੱਤੀ ਸਲਾਹਕਾਰ ਸ਼੍ਰੀਮਤੀ ਆਰਤੀ ਭਟਨਾਗਰ ਨੇ ਹਾਲ ਹੀ ਵਿੱਚ ਹੈਦਰਾਬਾਦ ਵਿੱਚ ਬੀਐੱਚਈਐੱਲ ਯੂਨਿਟ ਦਾ ਦੌਰਾ ਕੀਤਾ। ਆਪਣੀ ਯਾਤਰਾ ਦੇ ਦੌਰਾਨ, ਉਨ੍ਹਾਂ ਨੇ ਇੱਕ ਸਵੱਛਤਾ ਗਤੀਵਿਧੀ ਵਿੱਚ ਹਿੱਸਾ ਲਿਆ, ਜੋ ਇੱਕ ਸਵੱਛ ਅਤੇ ਸਵਸਥ ਵਾਤਾਵਰਣ ਬਣਾਏ ਰੱਖਣ ਲਈ ਆਪਣੀ ਪ੍ਰਤੀਬੱਧਤਾ ਪ੍ਰਦਰਸ਼ਿਤ ਕਰਦੀ ਹੈ। ਇਹ ਪਹਿਲ ਨਾ ਸਿਰਫ਼ ਵਿਸ਼ੇਸ਼ ਅਭਿਯਾਨ 3.0 ਦੇ ਨਾਲ ਸੰਯੋਜਿਤ ਹੈ, ਬਲਕਿ ਸੰਗਠਨ ਵਿੱਚ ਦੂਸਰਿਆਂ ਦੇ ਲਈ ਇੱਕ ਮਜ਼ਬੂਤ ਉਦਾਹਰਣ ਵੀ ਸਥਾਪਿਤ ਕਰਦੀ ਹੈ। ਉਨ੍ਹਾਂ ਦੀ ਭਾਗੀਦਾਰੀ ਨੇ ਉਦਯੋਗਿਕ ਸੰਰਚਨਾ ਵਿੱਚ ਸਫ਼ਾਈ ਅਤੇ ਸਵੱਛਤਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਇਹ ਅਸਲ ਵਿੱਚ ਇੱਕ ਪ੍ਰੇਰਣਾਦਾਇਕ ਪ੍ਰਤੀਸ ਸੀ ਜਿਸ ਨੇ ਪ੍ਰੋਗਰਾਮ ਵਿੱਚ ਮੌਜੂਦ ਸਾਰੇ ਲੋਕਾਂ ‘ਤੇ ਸਥਾਈ ਪ੍ਰਭਾਵ ਪਾਇਆ।
ਭਾਰੀ ਉਦਯੋਗ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਵਿਜੈ ਮਿੱਤਲ ਨੇ 16 ਅਕਤੂਬਰ, 2023 ਨੂੰ ਡੀਡੀ ਨਿਊਜ਼ ‘ਤੇ ਲਾਈਵ ਪੈਨਲ ਚਰਚਾ ਸੈਸ਼ਨ ਵਿੱਚ ਹਿੱਸਾ ਲਿਆ, ਜਿਸ ਵਿੱਚ ਉਨ੍ਹਾਂ ਨੇ ਅਭਿਯਾਨ ਦੇ ਤਹਿਤ ਵੱਖ-ਵੱਖ ਵਿਸ਼ਿਆਂ ‘ਤੇ ਪ੍ਰੇਰਕ ਸੂਝ ਅਤੇ ਦ੍ਰਿਸ਼ਟੀਕੋਣ ਦੇ ਨਾਲ ਯੋਗਦਾਨ ਦਿੱਤਾ ਜਿਵੇਂ ਕਿ ਪੈਂਡਿੰਗ ਮਾਮਲਿਆਂ ‘ਤੇ ਧਿਆਨ ਦੇਣਾ, ਨਿਯਮਾਂ ਅਤੇ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣਾ, ਸਕ੍ਰੈਪ ਨਿਪਟਾਰਾ, ਰਿਕਾਰਡ ਪ੍ਰਬੰਧਨ ਵਿੱਚ ਸੁਧਾਰ, ਜਨਤਕ ਸ਼ਿਕਾਇਤਾਂ ਦਾ ਸਮਾਧਾਨ ਕਰਨਾ ਅਤੇ ਦਫ਼ਤਰਾਂ ਵਿੱਚ ਕੰਮ ਵਾਲੀ ਥਾਂ ਦੇ ਅਨੁਭਵਾਂ ਨੂੰ ਵਧਾਉਣਾ।
(ਲਾਈਵ ਪੈਨਲ ਚਰਚਾ ਦੀ ਤਸਵੀਰ)
(ਪੈਨਲ ਚਰਚਾ: https://www.youtube.com/watch?v=XULZs-Fqmps)
ਇਸ ਤੋਂ ਇਲਾਵਾ, ਵਿਸ਼ੇਸ਼ ਅਭਿਯਾਨ 3.0 ਦੌਰਾਨ ਐੱਮਐੱਚਆਈ ਦੇ ਤਹਿਤ ਸੀਪੀਐੱਸਈ/ਏਬੀ ਦੁਆਰਾ ਅਪਣਾਈਆਂ ਗਈਆਂ ਕੁਝ ਸਫ਼ਲਤਾ ਦੀਆਂ ਕਹਾਣੀਆਂ ਅਤੇ ਸਰਬਸ੍ਰੇਸ਼ਠ ਪ੍ਰਕਿਰਿਆਵਾਂ ਹੇਠ ਲਿਖੇ ਅਨੁਸਾਰ ਹਨ:
ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਿਟਿਡ (ਭੇਲ) ਦੀ ਝਾਂਸੀ ਯੂਨਿਟ ਦੁਆਰਾ ਮੀਆਵਾਕੀ ਮਾਡਲ ‘ਤੇ ਜੰਗਲ ਨਿਰਮਾਣ ਲਈ ਇੱਕ ਪਹਿਲ ਕੀਤੀ ਗਈ ਹੈ। ਵੱਖ-ਵੱਖ ਸਵਦੇਸ਼ੀ ਫਲ ਦੇਣ ਵਾਲੇ ਪੌਦਿਆਂ ਦੀ ਕੁੱਲ ਸੰਖਿਆ 500 ਹੈ; ਜਾਮੁਨ, ਅੰਬ, ਜੈਕਫਰੂਟ, ਆਂਵਲਾ, ਸੀਤਾਫਲ, ਅਮਰੂਦ ਅਤੇ ਨਿੰਬੂ ਨੂੰ ਇਸ ਮਾਡਲ ਦੇ ਅਧਾਰ ‘ਤੇ ਲਗਭਗ 500 ਵਰਗ ਮੀਟਰ ਭੂਮੀ ਦੇ ਖੇਤਰ ਵਿੱਚ ਲਗਾਏ ਗਏ ਹਨ।
ਬੀਐੱਚਈਐੱਲ ਨੇ ਝਾਂਸੀ ਯੂਨਿਟ ਵਿੱਚ ਸਟ੍ਰੀਟ ਲਾਈਟ ਲਗਾਉਣ ਲਈ ਆਪਣੇ ਸਕ੍ਰੈਪ ਬੁਸ਼ਿੰਗ ਦਾ ਵੀ ਉਪਯੋਗ ਕੀਤਾ ਹੈ।
ਇੰਸਟਰੂਮੈਂਟੇਸ਼ਨ ਲਿਮਿਟਿਡ ਨੇ ਰੁੱਖ ਲਗਾਉਣ, ਸਕ੍ਰੈਪ ਤੋਂ ਰੋਬੋਟ ਬਣਾਉਣ, ਯੋਗ ਸੈਸ਼ਨ ਆਦਿ ਗਤੀਵਿਧੀਆਂ ਸੰਚਾਲਿਤ ਕੀਤੀਆਂ ਹਨ:
ਹਿੰਦੁਸਤਾਨ ਮਸ਼ੀਨ ਟੂਲਸ ਲਿਮਿਟਿਡ ਨੇ ਬੰਗਲੁਰੂ ਵਿੱਚ ਰੇਨਬੋ ਹੋਮ ਅਨਾਥ ਆਸ਼ਰਮ ਦੇ ਨਾਲ ਸਾਂਝੇਦਾਰੀ ਕੀਤੀ। ਅਨਾਥ ਆਸ਼ਰਮ ਦੇ ਬੱਚਿਆਂ ਨੂੰ ਦੰਦਾਂ ਦੀ ਸਿਹਤ ਬਾਰੇ ਜਾਗਰੂਕਤਾ ਪ੍ਰਦਾਨ ਕੀਤੀ ਗਈ ਅਤੇ ਡੈਂਟਲ ਕਿੱਟਾਂ ਵੰਡੀਆਂ ਗਈਆਂ । ਇਸ ਤੋਂ ਇਲਾਵਾ, ਦੰਦਾਂ ਦੇ ਡਾਕਟਰਾਂ ਦੁਆਰਾ 7 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਇੱਕ ਮੁਫਤ ਦੰਦਾਂ ਦੀ ਜਾਂਚ ਅਤੇ ਐੱਚਐੱਮਟੀ ਹਸਪਤਾਲ, ਬੰਗਲੁਰੂ ਦੇ ਕਰਮਚਾਰੀਆਂ ਦੇ ਲਈ ਸਿਹਤ ਜਾਂਚ ਕੀਤੀ ਗਈ।
ਸੀਮੈਂਟ ਕਾਰਪੋਰੇਸ਼ਨ ਆਵ੍ ਇੰਡੀਆ (ਸੀਸੀਆਈ) ਦੀ ਸੁਤੰਤਰ ਡਾਇਰੈਕਟਰ ਡਾ. ਮੰਜੂ ਬਘੇਲ ਨੇ ਪੌਦੇ ਲਗਾਏ ਅਤੇ ਕਟਰਾ ਮੁਕਤ ਭਾਰਤ ਦੇ ਵਿਜ਼ਨ ਵਿੱਚ ਯੋਗਦਾਨ ਦਿੰਦੇ ਹੋਏ ਸਵੱਛਤਾ ਅਭਿਯਾਨ ਵਿੱਚ ਹਿੱਸਾ ਲਿਆ। ਸੀਸੀਆਈ ਦੇ ਸੁਤੰਤਰ ਡਾਇਰੈਕਟਰ ਡਾ. ਰਵਿੰਦਰ ਸ਼ਿਵਸ਼ੰਕਰ ਅਰਾਲੀ ਨੇ ਮਹਾਰਾਸ਼ਟਰ ਰਾਜ ਵਿੱਚ ਲੋਕਾਂ ਦੀ ਸਿਹਤ ਅਤੇ ਸਵੱਛਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਮਹਾਰਾਸ਼ਟਰ ਵਿੱਚ ਇੱਕ ਮੁਫਤ ਸਿਹਤ ਜਾਂਚ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ।
ਐਂਡਰਿਊ ਯੂਲ ਐਂਡ ਕੰਪਨੀ ਲਿਮਿਟਿਡ ਨੇ ਰੁੱਖ ਲਗਾਉਣ ਅਭਿਯਾਨ, ਐੱਮਆਈਐੱਮ ਟੀ ਅਸਟੇਟ ਦੇ ਕਰਮਚਾਰੀਆਂ ਦੁਆਰਾ #FitIndia ਅਤੇ #Anti- ਤੰਬਾਕੂ ਜਾਗਰੂਕਤਾ ਵਿਸ਼ਿਆਂ ਆਦਿ ‘ਤੇ ਰੈਲੀ ਜਿਹੀਆਂ ਕਈ ਪਹਿਲਾਂ ਕੀਤੀਆਂ ਹਨ।
ਹਿੰਦੁਸਤਾਨ ਸਾਲਟਸ ਲਿਮਿਟਿਡ ਨੇ ਗੁਜਰਾਤ ਯੂਨਿਟ ਵਿੱਚ ਕਰਮਚਾਰੀਆਂ ਦੁਆਰਾ ਰੁੱਖ ਲਗਾਉਣ ਦੇ ਲਈ ਇੱਕ ਅਭਿਯਾਨ ਚਲਾਇਆ ਹੈ, ਜਿਸ ਵਿੱਚ ਵੱਡੀ ਸੰਖਿਆ ਵਿੱਚ ਪੌਦੇ ਲਗਾਏ ਗਏ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਛਾਂਦਾਰ ਰੁੱਖ ਹਨ।
*****
ਬੀਵਾਈ/ਟੀਐੱਫਕੇ
(Release ID: 1969465)
Visitor Counter : 89