ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਵਿਸ਼ੇਸ਼ ਮੁਹਿੰਮ 3.0 ਦੇ ਤਹਿਤ ਜ਼ਿਕਰਯੋਗ ਪ੍ਰਗਤੀ
14,908 ਫਾਇਲਾਂ ਦੀ ਸਮੀਖਿਆ ਕੀਤੀ ਗਈ, 4131 ਫਾਇਲਾਂ ਨੂੰ ਹਟਾਇਆ ਗਿਆ, 2,073 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਸਕ੍ਰੈਪ ਸਮੱਗਰੀ ਦੀ ਵਿਕਰੀ ਨਾਲ 3,52,408 ਰੁਪਏ ਦਾ ਰੈਵੇਨਿਊ ਪ੍ਰਾਪਤ ਹੋਇਆ
Posted On:
18 OCT 2023 5:52PM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਸਥਿਤ ਵਿਭਾਗ (ਹੈੱਡ ਕੁਆਟਰਾਂ) ਅਤੇ ਇਸ ਦੇ ਸਭ ਸਬੰਧਿਤ ਅਤੇ ਅਧੀਨ, ਖੁਦਮੁਖਤਿਆਰੀ ਪ੍ਰਬੰਧਕ ਸੰਸਥਾਵਾਂ ਅਤੇ ਕੇਂਦਰੀ ਜਤਨਕ ਖੇਤਰ ਪ੍ਰਤਿਸ਼ਠਾਨਾਂ ਵਿੱਚ ਸਵੱਛਤਾ ਅਤੇ ਲੰਬਿਤ ਮਾਮਲਿਆਂ ਨੂੰ ਘੱਟ ਕਰਨਾ, ਸੰਸਥਾਗਤ ਸਵੱਛਤਾ, ਅੰਦਰੂਨੀ ਨਿਗਰਾਨੀ ਤੰਤਰ ਦੀ ਮਜ਼ਬੂਤੀ, ਰਿਕਾਰਡ ਪ੍ਰਬੰਧਨ ਵਿੱਚ ਅਧਿਕਾਰੀ ਟ੍ਰੇਨਿੰਗ, ਬਿਹਤਰ ਰਿਕਾਰਡ ਪ੍ਰਬੰਧਨ ਦੇ ਲਈ ਰਿਕਾਰਡ-ਡਿਜੀਟਲੀਕਰਣ ਕਰਨਾ ਸ਼ਾਮਲ ਹੈ। ਮੁਹਿੰਮ ਦੇ ਦੌਰਾਨ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਖੇਤਰੀ ਦਫ਼ਤਰਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇੱਥੇ ਵਿਭਿੰਨ ਸਵੱਛਤਾ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਹਨ।
ਮੁਹਿੰਮ ਦੀ ਕੁਸ਼ਲਤਾ ਨਾਲ ਲਾਗੂ ਕਰਨ ਦੇ ਲਈ ਕੇਂਦਰੀ ਸਿਹਤ ਸਕੱਤਰ ਸ਼੍ਰੀ ਸੁਧਾਂਸ਼ ਪੰਤ ਅਤੇ ਸੰਯੁਕਤ ਸਕੱਤਰ (ਸਿਹਤ) ਅਤੇ ਵਿਸ਼ੇਸ਼ ਮੁਹਿੰਮ 3.0 ਦੇ ਨੋਡਲ ਅਧਿਕਾਰੀ ਸ਼੍ਰੀ ਐਲਾਂਗਬਮ ਰਾਬਰਟ ਸਿੰਘ ਦੁਆਰਾ ਨਿਯਮਿਤ ਸਮੀਖਿਆ ਕੀਤੀ ਜਾ ਰਹੀ ਹੈ।
ਪਹਿਲਾਂ ਬਾਅਦ ਵਿੱਚ
ਏਮਸ, ਨਵੀਂ ਦਿੱਲੀ ਵਿੱਚ ਸਵੱਛਤਾ ਅਭਿਯਾਨ
ਪਹਿਲਾਂ ਬਾਅਦ ਵਿੱਚ
ਰਾਸ਼ਟਰੀ ਟੀਬੀ ਅਤੇ ਸਾਹ ਸਬੰਧੀ ਬਿਮਾਰੀਆਂ ਦਾ ਸੰਸਥਾਨ (ਐੱਨਆਈਟੀਆਰਡੀ), ਨਵੀਂ ਦਿੱਲੀ ਵਿੱਚ ਦਫ਼ਤਰ ਸਥਾਨ ਦਾ ਸੁੰਦਰੀਕਰਣ
ਏਮਸ. ਭੁਵਨੇਸ਼ਵਰ, ਓਡੀਸ਼ਾ ਦੁਆਰਾ ਮਦਰਸ ਪਬਲਿਕ ਸਕੂਲ ਵਿੱਚ ਸਵੱਛਤਾ ਜਾਗਰੂਕਤਾ ਮੁਹਿੰਮ
ਏਮਸ, ਮੰਗਲਗਿਰੀ, ਆਂਧਰ ਪ੍ਰਦੇਸ਼ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਚਾਰਕਾਂ ਦੇ ਲਈ ਸਵੱਛਤਾ ਅਤੇ ਪਲਾਸਟਿਕ ਮੁਕਤ ਪਰਿਸਰ ’ਤੇ ਜਾਗਰੂਕਤਾ ਸੈਸ਼ਨ
ਐੱਲਜੀਬੀ ਖੇਤਰੀ ਮਾਨਸਿਕ ਸਿਹਤ ਸੰਸਥਾਨ (ਐੱਲਜੀਬੀਆਰਆਈਐੱਮਐੱਚ), ਤੇਜਪੁਰ, ਅਸਾਮ ਵਿੱਚ ਮਰੀਜ਼ਾਂ ਅਤੇ ਪਰਿਚਾਲਕਾਂ ਦੇ ਲਈ ਸਵੱਛਤਾ ’ਤੇ ਜਾਗਰੂਕਤਾ ਮੁਹਿੰਮ
ਮੁਹਿੰਮ ਦੇ ਲਾਗੂਕਰਨ ਦੀ ਪ੍ਰਗਤੀ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੇ ਐੱਸਸੀਡੀਪੀਐੱਸ ਪੋਰਟਲ (https://scdpm.nic.in) ’ਤੇ ਨਿਯਮਿਤ ਰੂਪ ਨਾਲ ਸੂਚਿਤ ਕੀਤਾ ਜਾਂਦਾ ਹੈ। 17.10.2023 ਤੱਕ, ਡੀਏਆਰਪੀਜੀ ਦੇ ਪੋਰਟਲ ’ਤੇ ਉਪਲਬਧੀ ਦੇ ਅੰਕੜਿਆਂ ਦੇ ਅਨੁਸਾਰ, ਸਿਹਤ ਅਤ ਪਰਿਵਾਰ ਭਲਾਈ ਮੰਤਰਾਲੇ ਨੇ ਸਾਂਸਦਾਂ ਦੇ 65 ਸੰਦਰਭਾਂ ਅਤੇ 2,073 ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ। 14,908 ਫਾਇਲਾਂ ਦੀ ਸਮੀਖਿਆ ਕੀਤੀ ਗਈ ਹੈ ਅਤੇ 4,131 ਨੂੰ ਹਟਾ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਿਭਿੰਨ ਦਫ਼ਤਰਾਂ ਨੇ 864 ਸਵੱਛਤਾ ਮੁਹਿੰਮ ਚਲਾਈਆਂ ਗਈਆਂ ਹਨ ਅਤੇ ਦਫ਼ਤਰਾਂ ਦੇ ਉਪਯੋਗ ਦੇ ਲਈ 11,078 ਵਰਗ ਫੁੱਟ ਸਥਾਨ ਮੁਕਤ ਕੀਤਾ ਗਿਆ ਹੈ। ਕਬਾੜ ਸਮੱਗਰੀ ਦੀ ਵਿਕਰੀ ਤੋਂ 3,52,408/- ਰੁਪਏ ਦਾ ਰੈਵੇਨਿਊ ਵੀ ਅਰਜਿਤ ਕੀਤਾ ਗਿਆ ਹੈ। ਮੁਹਿੰਮ ਅਵਧੀ ਦੇ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਨਿਰਧਾਰਿਤ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਮੁਹਿੰਮ ਜਾਰੀ ਹੈ।
***
ਐੱਮਵੀ
(Release ID: 1969310)
Visitor Counter : 90