ਵਿੱਤ ਮੰਤਰਾਲਾ
azadi ka amrit mahotsav

ਫਰਜ਼ੀ ਆਈਟੀਸੀ ਦੇ ਖ਼ਿਲਾਫ਼ ਲੜਾਈ ਵਿੱਚ ਡੀਜੀਜੀਆਈ ਨੇ ਅਪ੍ਰੈਲ, 2020 ਤੋਂ ਸਤੰਬਰ, 2023 ਦੇ ਦਰਮਿਆਨ ਵਿਅਕਤੀਆਂ ਦੀ ਗ੍ਰਿਫ਼ਤਾਰੀ ਦੇ ਨਾਲ 57,000 ਕਰੋੜ ਰੁਪਏ ਤੋਂ ਅਧਿਕ ਦੀ ਜੀਐੱਸਟੀ ਚੋਰੀ ਨਾਲ ਜੁੜੇ ਫਰਜ਼ੀ ਆਈਟੀਸੀ ਦੇ 6,000 ਤੋਂ ਅਧਿਕ ਮਾਮਲਿਆਂ ਦਾ ਪਤਾ ਲਗਾਇਆ


ਵਿੱਤ ਵਰ੍ਹੇ 2023-24 ਵਿੱਚ ਡੀਜੀਜੀਆਈ ਨੇ ਕੁੱਲ 1.36 ਲੱਖ ਕਰੋੜ ਰੁਪਏ ਦੀ ਜੀਐੱਸਟੀ ਦੀ ਚੋਰੀ ਦਾ ਪਤਾ ਲਗਾਇਆ, ਜਿਸ ਵਿੱਚ 14,108 ਕਰੋੜ ਰੁਪਏ ਦਾ ਸਵੈਇੱਛੁਕ ਭੁਗਤਾਨ ਸ਼ਾਮਲ ਹੈ

Posted On: 18 OCT 2023 8:34PM by PIB Chandigarh

ਦੇਸ਼ ਭਰ ਵਿੱਚ ਜੀਐੱਸਟ ਟੈਕਸ ਚੋਰੀ ਦੇ ਮਾਮਲੇ ਦੇਖਣ ਵਾਲੀ ਪ੍ਰਮੁੱਖ ਖੁਫੀਆ ਅਤੇ ਜਾਂਚ ਏਜੰਸੀ ਹੋਣ ਦੇ ਨਾਤੇ, ਡਾਇਰੈਕਟੋਰੇਟ ਜਨਰਲ ਆਵ੍ ਜੀਐੱਸਟੀ ਇੰਟੈਲੀਜੈਂਸ (ਡੀਜੀਜੀਆਈ) ਨੇ ਨਵੰਬਰ, 2020 ਤੋਂ ਸਰਕਾਰੀ ਰੈਵੇਨਿਊ ਦੀ ਚੋਰੀ ਨੂੰ ਰੋਕਣ ਦੇ ਲਈ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਦਾ ਦਾਅਵਾ ਕਰਨ ਦੇ ਅਭਿਆਸ ਦੇ ਖ਼ਿਲਾਫ਼ ਇੱਕ ਵਿਸ਼ੇਸ਼ ਅਭਿਯਾਨ ਸ਼ੁਰੂ ਕੀਤਾ ਸੀ ਅਤੇ ਆਈਟੀਸੀ ਚੋਰੀ ਦੀ ਸਰਗਰਮ ਜਾਂਚ ਜਾਰੀ ਰੱਖੀ ਸੀ। ਅਪ੍ਰੈਲ, 2020 ਤੋਂ ਸਤੰਬਰ, 2023 ਤੱਕ, 57,000 ਕਰੋੜ ਰੁਪਏ ਤੋਂ ਅਧਿਕ ਦੀ ਜੀਐੱਸਟੀ ਚੋਰੀ ਨਾਲ ਜੁੜੇ 6,000 ਤੋਂ ਅਧਿਕ ਫਰਜ਼ੀ ਆਈਟੀਸੀ ਮਾਮਲਿਆਂ ਦਾ ਪਤਾ ਚਲਿਆ ਹੈ ਅਤੇ ਇਸ ਕ੍ਰਮ ਵਿੱਚ ਕੁੱਲ 500 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

 

ਜੂਨ 2023 ਤੋਂ ਹੀ, ਡੀਜੀਜੀਆਈ ਨੇ ਦੇਸ਼ ਭਰ ਵਿੱਚ ਸਰਗਰਮ ਸਰਗਨਾਵਾਂ ਅਤੇ ਗੜਬੜੀ ਕਰਨ ਵਾਲੇ ਸਿੰਡੀਕੇਟ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਪਕੜਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਆਧੁਨਿਕ ਤਕਨੀਕੀ ਉਪਕਰਣਾਂ ਦੀ ਸਹਾਇਤਾ ਨਾਲ ਡੇਟਾ ਵਿਸ਼ਲੇਸ਼ਣ ਦਾ ਉਪਯੋਗ ਕਰਕੇ ਮਾਮਲਿਆਂ ਨੂੰ ਸੁਲਝਾਇਆ ਗਿਆ ਜਿਸ ਨਾਲ ਟੈਕਸ ਚੋਰਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਇਹ ਟੈਕਸ ਚੋਰੀ ਦਾ ਸਿੰਡੀਕੇਟ ਅਕਸਰ ਭੋਲੇ-ਭਾਲੇ ਲੋਕਾਂ ਦਾ ਉਪਯੋਗ ਕਰਦੇ ਹਨ ਅਤੇ ਉਨ੍ਹਾਂ ਨੂੰ ਨੌਕਰੀ/ਕਮਿਸ਼ਨ/ਬੈਂਕ ਲੋਨ ਆਦਿ ਦਾ ਪ੍ਰਲੋਭਨ ਦੇ ਕੇ ਉਨ੍ਹਾਂ ਦੇ ਕੇਵਾਈਸੀ ਦਸਤਾਵੇਜ਼ ਕੱਢਦੇ ਸਨ, ਜਿਨ੍ਹਾਂ ਦਾ ਉਪਯੋਗ ਉਨ੍ਹਾਂ ਦੀ ਜਾਣਕਾਰੀ ਅਤੇ ਸਹਿਮਤੀ ਦੇ ਬਿਨਾ ਫਰਜ਼ੀ/ ਸ਼ੈੱਲ ਫਰਮ/ ਕੰਪਨੀਆਂ ਬਣਾਉਣ ਦੇ ਲਈ ਕੀਤਾ ਜਾਂਦਾ ਸੀ। ਕੁਝ ਮਾਮਲਿਆਂ ਵਿੱਚ, ਕੇਵਾਈਸੀ ਦਾ ਉਪਯੋਗ ਸਬੰਧਿਤ ਵਿਅਕਤੀ ਦੀ ਜਾਣਕਾਰੀ ਵਿੱਚ ਉਨ੍ਹਾਂ ਨੂੰ ਮਾਮੂਲੀ ਪੈਸਾ ਦੇ ਕੇ ਕੀਤਾ ਜਾਂਦਾ ਸੀ। ਚਾਲੂ ਵਿੱਤ ਵਰ੍ਹੇ 2023-24 ਵਿੱਚ 14,000 ਕਰੋੜ ਰੁਪਏ ਦੇ ਕੁੱਲ 1,040 ਫਰਜ਼ੀ ਆਈਟੀਸੀ ਮਾਮਲਿਆਂ ਦਾ ਪਤਾ ਚਲਿਆ ਹੈ ਅਤੇ ਹੁਣ ਤੱਕ ਧੋਖਾਧੜੀ ਕਰਨ ਵਾਲੇ ਕੁੱਲ 91 ਲੋਕਾਂ ਨੂੰ ਪਕੜਿਆ ਗਿਆ ਹੈ।

 

ਜੀਐੱਸਟੀ ਚੋਰੀ ਦੇ ਖਤਰੇ ਨਾਲ ਨਿਪਟਣ ਦੇ ਉਦੇਸ਼ ਨਾਲ, ਡੀਜੀਜੀਆਈ ਖਾਸ ਤੌਰ ‘ਤੇ ਟੈਕਸ ਚੋਰੀ ਦੇ ਨਵੇਂ ਖੇਤਰਾਂ ਵਿੱਚ ਇਸ ਨਾਲ ਜੁੜੀ ਜਾਣਕਾਰੀ ਇਕੱਠਾ ਕਰਨ ਦੇ ਲਈ ਦੇਸ਼ ਭਰ ਵਿੱਚ ਆਪਣੇ ਖੁਫੀਆ ਨੈੱਟਵਰਕ ਦਾ ਉਪਯੋਗ ਕਰਨ ਦੇ ਇਲਾਵਾ, ਡੇਟਾ ਵਿਸ਼ਲੇਸ਼ਣ ਦੇ ਲਈ ਐਡਵਾਂਸਡ ਉਪਕਰਣਾਂ ਦੇ ਮਾਧਿਅਮ ਨਾਲ ਖੁਫੀਆ ਜਾਣਕਾਰੀ ਹਾਸਲ ਕਰਦਾ ਹੈ। ਵਿੱਤ ਵਰ੍ਹੇ 2023-24 ਵਿੱਚ ਕੁੱਲ ਮਿਲਾ ਕੇ 1.36 ਲੱਖ ਕਰੋੜ ਰੁਪਏ ਦੀ ਜੀਐੱਸਟੀ ਚੋਰੀ (ਨਕਰੀ ਆਈਟੀਸੀ ਸਹਿਤ) ਦਾ ਪਤਾ ਚਲਿਆ ਹੈ ਅਤੇ ਇਸ ਦੇ ਲਈ 14,108 ਕਰੋੜ ਰੁਪਏ ਦਾ ਸਵੈਇੱਛੁਕ ਭੁਗਤਾਨ ਕੀਤਾ ਗਿਆ ਹੈ।

****

ਐੱਨਬੀ/ਵੀਐੱਮ/ਕੇਐੱਮਐੱਨ


(Release ID: 1969122) Visitor Counter : 103


Read this release in: English , Urdu , Hindi