ਪੇਂਡੂ ਵਿਕਾਸ ਮੰਤਰਾਲਾ
ਵਾਟਰਸ਼ੈੱਡ ਵਿਕਾਸ ਦੇ ਲਈ ਐੱਨਆਰਐੱਸਸੀ ਦੇ ਨਾਲ ਸਹਿਮਤੀ ਪੱਤਰ ਗ੍ਰਾਮੀਣ ਜਨਤਾ ਦੇ ਲਈ ਭੂ-ਸਥਾਨਕ ਅਨੁਪ੍ਰਯੋਗਾਂ ਦਾ ਉਤਪਾਦਕ ਉਪਯੋਗ ਸੁਨਿਸ਼ਚਿਤ ਕਰੇਗਾ – ਸ਼੍ਰੀ ਅਜੈ ਤਿਰਕੀ
Posted On:
17 OCT 2023 5:48PM by PIB Chandigarh
ਭੂਮੀ ਸੰਸਾਧਨ ਵਿਭਾਗ (ਡੀਓਐੱਲਆਰ) ਨੇ ਅੱਜ (ਰਾਸ਼ਟਰੀ ਰਿਮੋਟ ਸੈਂਸਿੰਗ ਸੈਂਟਰ’ ਐੱਨਆਰਐੱਸਸੀ ਦੇ ਨਾਲ ਸਹਿਮਤੀ ਪੱਤਰ ’ਤੇ ਦਸਤਖਤ ਕਰਨ ਦੇ ਲਈ ਇੱਕ ਸਮਾਰੋਹ ਦਾ ਆਯੋਜਨ ਕੀਤਾ। ਡੀਓਐੱਲਆਰ ਸਕੱਤਰ ਸ਼੍ਰੀ ਅਜੈ ਤਿਰਕੀ ਅਤੇ ਪੁਲਾੜ ਵਿਭਾਗ ਦੇ ਸਕੱਤਰ ਸ਼੍ਰੀ ਐੱਸ. ਸੋਮਨਾਥ ਸਮੇਤ ਹੋਰ ਸੀਨੀਅਰ ਅਧਿਕਾਰੀ ਇਸ ਪ੍ਰੋਗਰਾਮ ਵਿੱਚ ਉਪਸਥਿਤ ਸਨ। ਇਸ ਪ੍ਰੋਗਰਾਮ ਵਿੱਚ ਮੋਬਾਈਲ ਐਪਲੀਕੇਸ਼ਨ ਦ੍ਰਿਸ਼ਟੀ 2.0 ਦੇ ਲਈ ਐੱਨਆਰਐੱਸਸੀ ਦੁਆਰਾ ਮੈਨੂਅਲ ਅਤੇ ਡਬਲਿਊਡੀਸੀ-ਪੀਐੱਮਕੇਐੱਸਵਾਈ 2.0 ਦੇ ਲਈ ਵੈੱਬ-ਪੋਰਟਲ ਸ੍ਰਸ਼ਿਟੀ 2.0 ਜਾਰੀ ਵੀ ਸ਼ਾਮਲ ਸੀ।
ਡੀਓਐੱਲਆਰ ਨੇ ਦੇਸ਼ ਭਰ ਦੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਾਰੇ ਡਬਲਿਊਡੀਸੀ 2.0 ਪ੍ਰੋਜੈਕਟਾਂ ਦੇ ਲਈ ਉੱਚ ਰਿਜ਼ੌਲਿਊਸ਼ਨ ਸਟੇਲਾਈਟ ਡੇਟਾ ਦੇ ਮਾਧਿਅਮ ਡਬਲਿਊਡੀਸੀ-ਪੀਐੱਮਕੇਐੱਸਵਾਈ 2.0 ਪ੍ਰੋਜੈਕਟ (ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਦੇ ਵਾਟਰਸ਼ੈੱਡ ਪ੍ਰੋਜੈਕਟ ਰਿਪੋਰਟ ਸਬੰਧ ਵਿੱਚ ਨਿਗਰਾਨੀ, ਔਨਲਾਈਨ ਇਮੈਜ ਕੰਮਪੇਰੀਜ਼ਨ ਅਤੇ ਵਿਜ਼ੂਲਾਈਜ਼ੇਸ਼ਨ ਦੇ ਲਈ ਭੁਵਨ ’ਤੇ ਅਨੁਕੂਲਿਤ ਸਾਫਟਵੇਅਰ ਉਪਕਰਣ, ਡਬਲਿਊਡੀਸੀ 2.0 ਪ੍ਰੋਜੈਕਟ ਦੇ ਲਈ ਅਨੁਕੂਲਿਤ ਭੁਵਨ ਵੈੱਬ ਪੇਜ਼ ਸ੍ਰਸ਼ਿਟੀ ਦਾ ਨਿਰਮਾਣ, ਫੀਲਡ ਡੇਟਾ ਸੰਗ੍ਰਹਿ ਅਤੇ ਭੁਵਨ ਵਿੱਚ ਡੇਟਾ ਟ੍ਰਾਂਸਫਰ ਦੇ ਲਈ ਅਨੁਕੂਲਿਤ ਮੋਬਾਈਲ ਐਪਲੀਕੇਸ਼ਨ ਦ੍ਰਿਸ਼ਟੀ, ਵਾਟਰਸ਼ੈੱਡ ਨਾਲ ਸਬੰਧਿਤ ਇੱਕ ਸਧਾਰਨ ਮਿਆਰੀ ਪਾਠਕ੍ਰਮ ਦੇ ਜ਼ਰੀਏ ਸਬੰਧਿਤ ਅਧਿਕਾਰੀਆਂ ਨੂੰ ਟ੍ਰੇਨਿੰਗ ਦੇਣਾ, ਵਾਟਰਸ਼ੈੱਡ ਦੇ ਲਈ ਲੈਂਡ ਕਵਰ ਪਰਿਵਰਤਨਾਂ ਦਾ ਵਿਸ਼ਲੇਸ਼ਣ, ਪ੍ਰਭਾਵ ਵਿਸ਼ਲੇਸ਼ਣ ਅਤੇ ਰਿਪੋਰਟਿੰਗ ਅਤੇ ਪੋਜੈਕਟ ਸਥਿਤੀ ਰਿਪੋਟਿੰਗਿ ਦੇ ਲਈ ਡੈਸ਼ਬੋਰਡ ਦਾ ਨਿਰਮਾਣ ਸ਼ਾਮਲ ਹੈ।
ਡੀਓਐੱਲਆਰ ਦੇ ਸਕੱਤਰ, ਸ਼੍ਰੀ ਅਜੈ ਤਿਰਕੀ ਨੇ ਆਪਣੇ ਸੰਬੋਧਨ ਵਿੱਚ ਐੱਨਆਰਐੱਸਸੀ ਦੇ ਨਾਲ ਲੰਬੇ ਸਮੇਂ ਤੋਂ ਚਲੀ ਆਰ ਰਹੀ ਸਾਂਝੇਦਾਰੀ ਦੀ ਸਰਾਹਨਾ ਕਰਦੇ ਹੋਏ ਖੁਸ਼ੀ ਵਿਅਕਤ ਕੀਤੀ ਕਿ ਐੱਨਆਰਐੱਸੀ ਦੇ ਭੂ-ਸਥਾਨਕ ਤਕਨੀਕ ਦੇ ਨਾਲ ਇਹ ਸਹਿਯੋਗ ਵਿਭਾਗ ਨੂੰ ਡਬਲਿਊਡੀਸੀ-ਪੀਐੱਮਕੇਐੱਸਵਾਈ 2.0 ਯੋਜਨਾ ਦੇ ਮਹੱਤਵਅਕਾਂਖੀ ਲਕਸ਼ਾਂ ਅਤੇ ਉਦੇਸ਼ਾਂ ਨੂੰ ਨਿਰੰਤਰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪੁਲਾੜ ਵਿਭਾਗ ਦੇ ਸਕੱਤਰ, ਅਤੇ ਇਸਰੋ ਦੇ ਚੇਅਰਮੈਨ ਸ਼੍ਰੀ ਐੱਸ. ਸੋਮਨਾਥ ਨੇ ਵਿਭਾਗ ਦੁਆਰਾ ਪੁਲਾੜ ਟੈਕਨੋਲੋਜੀ ਦੇ ਉਪਯੋਗ ’ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਡਬਲਿਊਡੀਸੀ-ਪੀਐੱਮਕੇਐੱਸਵਾਈ ਵਿੱਚ ਪਹਿਲੀ ਵਾਰ ਸਰਕਾਰ ਦੁਆਰਾ ਫ਼ੈਸਲੇ ਲੈਣ ਦੀ ਸਮਰੱਥਾ ਨੂੰ ਵਧਾਉਣ ਦੇ ਲਈ ਪੁਲਾੜ ਅਤੇ ਰਿਮੋਟ ਸੈਂਸਿੰਗ ਟੈਕਨੋਲੋਜੀ ਦੇ ਉਪਯੋਗ ਦਾ ਉਤਕ੍ਰਿਸ਼ਟ ਉਦਾਹਰਣ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭੁਵਨ ਪੋਰਟਲ ਡੇਟਾ ਦੇ ਮਾਮਲੇ ਵਿੱਚ ਬੇਹੱਦ ਸਮ੍ਰਿੱਧ ਹੈ ਅਤੇ ਇਸ ਦੀ ਉਪਯੋਗਿਤਾ ਵਧਾਉਣ ਦੇ ਲਈ ਇਸ ਨੂੰ ਹੋਰ ਅਧਿਕ ਉਪਯੋਗ ਦੇ ਅਨੁਕੂਲ ਬਣਾਉਣ ਦੀ ਜ਼ਰੂਰਤ ਹੈ। ਇਸਰੋ ਦੇ ਚੇਅਰਮੈਨ ਨੇ ਵਿਭਿੰਨ ਸਰਕਾਰੀ ਵਿਭਾਗਾਂ/ਮੰਤਰਾਲਿਆਂ ਦੁਆਰਾ ਕਈ ਪ੍ਰੋਜੈਕਟਾਂ ਵਿੱਚ ਪੁਲਾੜ ਟੈਕਨੋਲੋਜੀ ਦੇ ਮਹੱਤਵ ਨੂੰ ਸਮਝਣ ਅਤੇ ਉਸ ਦੇ ਉਪਯੋਗ ਨੂੰ ਹੁਲਾਰਾ ਦੇਣ ਵਿੱਚ ਪ੍ਰਧਾਨ ਮੰਤਰੀ ਦੀ ਭੂਮਿਕਾ ਨੂੰ ਵੀ ਸਵੀਕਾਰ ਕੀਤਾ। ਉਨ੍ਹਾਂ ਨੇ ਵਾਟਰਸ਼ੈੱਡ ਪ੍ਰੋਜੈਕਟਾਂ ਦੀ ਨਿਗਰਾਨੀ ਦੇ ਲਈ ਡੀਓਐੱਲਆਰ ਦੇ ਨਾਲ ਨਿਰੰਤਰ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਅਵਸਰ ’ਤੇ ਬੋਲਦੇ ਹੋਏ, ਐੱਨਆਰਐੱਸਸੀ ਦੇ ਡਾਇਰੈਕਟਰ, ਡਾ. ਪ੍ਰਕਾਸ਼ ਚੌਹਾਨ ਨੇ ਦੇਸ਼ ਭਰ ਵਿੱਚ ਪ੍ਰੋਜੈਕਟਾਂ ਦੀ ਭੂ-ਸਥਾਨਕ ਨਿਗਰਾਨੀ ਦੇ ਲਈ ਡਬਲਿਊਡੀਸੀ-ਪੀਐੱਮਕੇਐੱਸਵਾਈ 1.0 ਤੋਂ ਸ਼ੁਰੂ ਹੋ ਕੇ ਹੁਣ ਡਬਲਿਊਡੀਸੀ-ਪੀਐੱਮਕੇਐੱਸਵਾਈ 2.0 ਤੱਕ ਡੀਓਐੱਲਆਰ ਦੇ ਨਿਰੰਤਰ ਸਹਿਯੋਗ ’ਤੇ ਪ੍ਰਸੰਨਤਾ ਵਿਅਕਤ ਕੀਤੀ।
****
ਐੱਸਕੇ/ਐੱਸਐੱਸ/ਐੱਸਐੱਮ
(Release ID: 1968860)
Visitor Counter : 96