ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 18-20 ਅਕਤੂਬਰ, 2023 ਦੇ ਦਰਮਿਆਨ ਬਿਹਾਰ ਦਾ ਦੌਰਾ ਕਰਨਗੇ
Posted On:
17 OCT 2023 8:34PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 18 ਤੋਂ 20 ਅਕਤੂਬਰ, 2023 ਦੇ ਦਰਮਿਆਨ ਬਿਹਾਰ ਦਾ ਦੌਰਾ ਕਰਨਗੇ।
18 ਅਕਤੂਬਰ ਨੂੰ ਰਾਸ਼ਟਰਪਤੀ ਪਟਨਾ ਵਿੱਚ ਬਿਹਾਰ ਦੇ ਚੌਥੇ ਕ੍ਰਿਸ਼ੀ ਰੋਡ ਮੈਪ (2023-28) ਨੂੰ ਲਾਂਚ ਕਰਨਗੇ।
19 ਅਕਤੂਬਰ ਨੂੰ ਰਾਸ਼ਟਰਪਤੀ ਮੋਤੀਹਾਰੀ ਵਿੱਚ ਮਹਾਤਮਾ ਗਾਂਧੀ ਸੈਂਟ੍ਰਲ ਯੂਨੀਵਰਸਿਟੀ ਦੀ ਪਹਿਲੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ। ਇਸੇ ਦਿਨ ਉਹ ਰਾਜਭਵਨ, ਪਟਨਾ ਵਿੱਚ ਬਿਹਾਰ ਦੇ ਪੀਵੀਟੀਜੀ ਦੇ ਮੈਂਬਰਾਂ ਦੇ ਨਾਲ ਗੱਲਬਾਤ ਕਰਨਗੇ। ਸ਼ਾਮ ਨੂੰ ਰਾਸ਼ਟਰਪਤੀ ਔਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ (ਏਮਸ) ਪਟਨਾ ਦੀ ਪਹਿਲੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ।
20 ਅਕਤੂਬਰ ਨੂੰ ਰਾਸ਼ਟਰਪਤੀ ਸੈਂਟ੍ਰਲ ਯੂਨੀਵਰਸਿਟੀ ਆਵ੍ ਸਾਊਥ ਬਿਹਾਰ ਦੀ ਤੀਸਰੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਣ ਦੇ ਲਈ ਗਯਾ (Gaya) ਜਾਣਗੇ।
************
ਡੀਐੱਸ
(Release ID: 1968702)
Visitor Counter : 123