ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਵਿੱਚ ‘ਵਿਸ਼ੇਸ਼ ਅਭਿਯਾਨ 3.0’ ਦਾ ਉਦੇਸ਼ ਮੰਤਰਾਲੇ ਅਤੇ ਉਸ ਦੇ ਅਧੀਨ ਦਫ਼ਤਰਾਂ ਜਿਵੇਂ ਐੱਨਐੱਚਏਆਈ,ਐੱਨਐੱਚਆਈਜੀਸੀਐੱਲ ਅਤੇ ਆਈਏਐੱਚ ਦੇ ਅੰਦਰ ਸਵੱਛਤਾ ਨੂੰ ਸੰਸਥਾਗਤ ਰੂਪ ਦੇਣਾ ਅਤੇ ਲੰਬਿਤ ਮਾਮਲਿਆਂ ਨੂੰ ਘੱਟ ਤੋਂ ਘੱਟ ਕਰਨਾ ਹੈ
Posted On:
16 OCT 2023 7:55PM by PIB Chandigarh
ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ (ਐੱਮਓਆਰਟੀਐੱਚ) ਨੇ ‘ਵਿਸ਼ੇਸ਼ ਅਭਿਯਾਨ 3.0’ ਦੇ ਤਹਿਤ ਪੂਰੇ ਦੇਸ਼ ਵਿੱਚ ਕਈ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ, ਜਿਸ ਦਾ ਉਦੇਸ਼ ਮੰਤਰਾਲੇ ਅਤੇ ਇਸ ਦੇ ਅਧੀਨ ਦਫ਼ਤਰਾਂ ਜਿਵੇਂ ਐੱਨਐੱਚਏਆਈ, ਐੱਨਐੱਚਆਈਡੀਸੀਐੱਲ ਅਤੇ ਆਈਏਐੱਚਈ ਦੇ ਅੰਦਰ ਸਵੱਛਤਾ ਨੂੰ ਸੰਸਥਾਗਤ ਰੂਪ ਦੇਣਾ ਅਤੇ ਲੰਬਿਤ ਮਾਮਲਿਆਂ ਨੂੰ ਘੱਟ–ਤੋਂ– ਘੱਟ ਕਰਨਾ ਹੈ। ਇਨ੍ਹਾਂ ਗਤੀਵਿਧੀਆਂ ਵਿੱਚ ਦਫ਼ਤਰਾਂ, ਵਿਭਿੰਨ ਟੋਲ ਪਲਾਜਾ, ਪ੍ਰੋਜੈਕਟ ਸਥਲਾਂ, ਆਦਿ ’ਤੇ ‘ਸਵੱਛਤਾ ਅਭਿਯਾਨ’ ਚਲਾਉਣਾ ਅਤੇ ਲੰਬਿਤ ਫਾਇਲਾਂ ਦਾ ਨਿਪਟਾਰਾ ਕਰਨਾ, ਕਬਾੜ (ਸਕ੍ਰੈਪ) ਨੂੰ ਹਟਾਉਣਾ ਅਤੇ ਸੜਕਾਂ ਨੂੰ ਖੱਡਾ ਮੁਕਤ ਬਣਾਉਣਾ ਸ਼ਾਮਲ ਹੈ।
2 ਅਕਤੂਬਰ ਤੋਂ ਸ਼ੁਰੂ ਹੋਇਆ ਇਹ ਅਭਿਯਾਨ 31 ਅਕਤੂਬਰ ਤੱਕ ਚਲੇਗਾ। ਪੂਰੇ ਅਭਿਯਾਨ ਦੀ ਯੋਜਨਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ, ਅਤੇ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਅਤੇ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ ਵੀ.ਕੇ. ਸਿੰਘ ਦੇ ਮਰਗਦਰਸ਼ਨ ਵਿੱਚ ਬਣਾਈ ਗਈ ਹੈ।
ਇਸ ਅਭਿਯਾਨ ਦੀ ਸ਼ੁਰੂਆਤ ਕਰਦੇ ਹੋਏ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ ਸ਼੍ਰੀ ਅਨੁਰਾਗ ਜੈਨ ਨੇ ਹਾਲ ਹੀ ਵਿੱਚ ਇੱਥੇ ਟ੍ਰਾਂਸਪੋਰਟ ਭਵਨ ਵਿੱਚ ਦਫ਼ਤਰਾਂ ਅਤੇ ਭਵਨ ਪਰਿਸਰ ਦਾ ਨਿਰੀਖਣ ਕੀਤਾ ਸੀ। ਉਨ੍ਹਾਂ ਨੇ ਸਵੱਛਤਾ ਦੇ ਉੱਤਮ ਮਿਆਰਾਂ ਨੂੰ ਬਣਾਏ ਰੱਖਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਅਤੇ ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਇਨ੍ਹਾਂ ਸਭ ਦਫ਼ਤਰਾਂ ਨੂੰ ਸਮਾਰਟ ਲੁੱਕ ਦੇਣ ਦਾ ਨਿਰਦੇਸ਼ ਦਿੱਤਾ। ਉਹ ਮੰਤਰਾਲੇ ਦੇ ਕੇਂਦਰੀ ਰਜਿਸਟ੍ਰੀ (ਸੀਆਰ) ਸੈਕਸ਼ਨ (ਡਾਕ ਸੈਕਸ਼ਨ) ਵਿੱਚ ਕੁਝ ਦੇਰ ਰਹੇ ਜੋ ਜਨਤਕ ਸ਼ਿਕਾਇਤਾਂ, ਪੀਐੱਮਓ ਸੰਦਰਭਾਂ, ਆਦਿ ਸਹਿਤ ਬਾਹਰੀ ਸੰਚਾਰ ਨੂੰ ਸੰਭਾਲਦਾ ਹੈ ਅਤੇ ਇਸ ਦੀ ਸਮਰੱਥਾ ਵਧਾਉਣ ਦੇ ਲਈ ਜ਼ਰੂਰੀ ਨਿਰਦੇਸ਼ ਦਿੱਤੇ। ਨਿਰੀਖਣ ਦੇ ਦੌਰਾਨ ਸੰਯੁਕਤ ਸਕੱਤਰ ਸ਼੍ਰੀ ਕਮਲੇਸ਼ ਚਤੁਰਵੇਦੀ ਅਤੇ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਸਨ।
ਇਸ ਅਭਿਯਾਨ ਤੋਂ ਠੀਕ ਪਹਿਲਾਂ 15 ਤੋਂ 30 ਸਤੰਬਤ ਤੱਕ ‘ਸਵੱਛਤਾ ਹੀ ਸੇਵਾ (ਐੱਸਐੱਚਐੱਸ) ਅਭਿਯਾਨ’ ਚਲਾਇਆ ਗਿਆ ਸੀ ਜਿਸ ਦੇ ਬਾਅਦ 1 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ‘ਏਕ ਤਾਰੀਖ, ਏਕ ਘੰਟਾ, ਏਕ ਸਾਥ’ ਵਿਸ਼ੇਸ਼ ਅਭਿਯਾਨ ਚਲਾਇਆ ਗਿਆ ਸੀ। ‘ਵਿਸ਼ੇਸ਼ ਅਭਿਯਾਨ 3.0’ ਦੀ ਸ਼ੁਰੂਆਤ ਦੇ ਅਵਸਰ ’ਤੇ ਮਹਾਤਮਾ ਗਾਂਧੀ ਦੀ ਜਯੰਤੀ 2 ਅਕਤੂਬਰ ਨੂੰ ਟ੍ਰਾਂਸਪੋਰਟ ਭਵਨ ਵਿੱਚ ਸਵੱਛਤਾ ਸਹੁੰ ਚੁੱਕ ਸਮਾਰੋਹ ਅਤੇ ਸਵੱਛਤਾ ਅਭਿਯਾਨ ਦਾ ਆਯੋਜਨ ਕੀਤਾ ਗਿਆ। ਇਸ ਦੀ ਸ਼ੁਰੂਆਤ ਸਮਾਰੋਹ ਵਿੱਚ ਐਡੀਸ਼ਨਲ ਸਕੱਤਰ, ਸ਼੍ਰੀ ਅਮਿਤ ਕੁਮਾਰ ਘੋਸ਼, ਸੰਯੁਕਤ ਸਕੱਤਰ ਸ਼੍ਰੀ ਕਮਲੇਸ਼ ਚਤੁਰਵੇਦੀ ਅਤੇ ਸ਼੍ਰੀ ਐੱਸ.ਪੀ. ਸਿੰਘ ਸਹਿਤ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਭਾਗੀਦਾਰੀ ਦੇਖੀ ਗਈ।
ਮੰਤਰਾਲੇ ਨੇ 16 ਅਕਤੂਬਰ ਤੱਕ 601 ਜਨਤਕ ਸ਼ਿਕਾਇਤਾਂ, 162 ਜਨਤਕ ਸ਼ਿਕਾਇਤਾਂ ਅਪੀਲ, 147 ਸਾਂਸਦ ਸੰਦਰਭ, 4 ਪੀਐੱਮਓ ਸੰਦਰਭ, ਅਤੇ 10 ਮੈਂਬਰੀ ਆਸ਼ਵਾਨਾ ਦਾ ਨਿਪਟਾਰਾ ਕੀਤਾ ਹੈ। ਇਸ ਨੇ 4,270 ਫਾਇਲਾਂ ਨੂੰ ਹਟਾ ਦਿੱਤਾ ਹੈ। ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ 11,958 ਸਵੱਛਤਾ ਅਭਿਯਾਨ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਮੰਤਰਾਲੇ ਅਭਿਯਾਨ ਦੇ ਦੌਰਾਨ ਹੁਣ ਤੱਕ ਦਫ਼ਤਰ ਪਰਿਸਰ ਦੇ ਅੰਦਰ 200 ਵਰਗ ਫੁੱਟ ਖੇਤਰ ਨੂੰ ਮੁਕਤ ਕਰਵਾਉਣ ਵਿੱਚ ਸਫ਼ਲ ਰਿਹਾ ਹੈ। ਸਵੱਛਤਾ ਅਭਿਯਾਨ ਟੋਲ ਪਲਾਜਾ, ਖੇਤਰੀ ਦਫ਼ਤਰਾਂ ਅਤੇ ਐੱਮਓਆਰਟੀਐੱਚ/ਐੱਨਐੱਚਏਆਈ/ਐੱਨਐੱਚਆਈਡੀਸੀਐੱਲ ਕੇ ਪੀਆਈਯੂ/ਪੀਐੱਮਯੂ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ।
ਇਸ ਅਭਿਯਾਨ ਦੇ ਤਹਿਤ ਲੰਬਿਤ ਐੱਮਪੀ ਸੰਦਰਭਾਂ, ਜਨਤਕ ਸ਼ਿਕਾਇਤਾਂ ਦੇ ਨਿਪਟਾਰੇ, ਫਾਇਲਾਂ ਦੇ ਰਿਕਾਰਡ ਪ੍ਰਬੰਧਨ, ਆਦਿ ਦੀ ਨਿਗਰਾਨੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਇੱਕ ਵਿਸ਼ੇਸ਼ ਪੋਰਟਲ ਦੇ ਜ਼ਰੀਏ ਹਰ ਦਿਨ ਕੀਤੀ ਜਾ ਰਹੀ ਹੈ। ਵਿਭਿੰਨ ਦਫ਼ਤਰਾਂ ਦੇ ਮੱਧ ਤਾਲਮੇਲ ਦੇ ਜ਼ਰੀਏ ਇਨ੍ਹਾਂ ਦੇ ਗੁਣਵੱਤਾਪੂਰਨ ਨਿਪਟਾਰੇ ਦੇ ਪ੍ਰਯਤਨ ਕੀਤੇ ਜਾ ਰਹੇ ਹਨ।
**********
ਐੱਮਜੇਪੀਐੱਸ
(Release ID: 1968699)
Visitor Counter : 116