ਇਸਪਾਤ ਮੰਤਰਾਲਾ
ਸਟੀਲ ਮੰਤਰਾਲੇ ਦੇ ਪ੍ਰਸ਼ਾਸਨਿਕ ਨਿਯੰਤਰਣ ਵਿੱਚ ਵਰਕਿੰਗ ਪਬਲਿਕ ਐਂਟਰਪ੍ਰਾਈਜ਼ ਰਾਸ਼ਟਰੀ ਇਸਪਾਤ ਨਿਗਮ ਲਿਮਿਟਿਡ ਹੈਲਥ, ਫਿਟਨੈਸ ਅਤੇ ਸਵੱਛਤਾ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਅਭਿਯਾਨ 3.0 ਵਿੱਚ ਸ਼ਾਮਲ ਹੋਏ
Posted On:
16 OCT 2023 6:49PM by PIB Chandigarh
ਸਟੀਲ ਮੰਤਰਾਲੇ ਅਤੇ ਮੰਤਰਾਲੇ ਦੇ ਪ੍ਰਸ਼ਾਸਨਿਕ ਨਿਯਤੰਰਣ ਵਿੱਚ ਵਰਕਿੰਗ ਦੇਸ਼ ਦੇ ਪ੍ਰਮੁੱਖ ਜਨਤਕ ਅਦਾਰੇ ਰਾਸ਼ਟਰੀ ਇਸਪਾਤ ਨਿਗਮ ਲਿਮਿਟਿਡ (ਆਰਆਈਐੱਨਐੱਲ) ਇੱਕ ਸੰਯੁਕਤ ਗਤੀਵਿਧੀ ਵਿੱਚ ਵਿਸ਼ੇਸ਼ ਅਭਿਯਾਨ 3.0 ਲਈ ਇਕੱਠੇ ਅੱਗੇ ਆਏ ਹਨ। ਇਸ ਪਹਿਲ ਦਾ ਉਦੇਸ਼ ਕਮਿਊਨਿਟੀ ਹੈਲਥ, ਫਿਟਨੈਸ ਅਤੇ ਸਵੱਛਤਾ ਨੂੰ ਉਤਸ਼ਾਹਿਤ ਕਰਨਾ ਹੈ।
ਹੈਲਥ ਅਤੇ ਫਿਟਨੈਸ ਦੇ ਲਈ ਸਵੇਰ ਦੀ ਸੈਰ/ਦੌੜ
ਰਾਸ਼ਟਰੀ ਇਸਪਾਤ ਨਿਗਮ ਲਿਮਿਟਿਡ-ਆਰਆਈਐੱਨਐੱਲ ਨੇ ਇੱਕ ਵਿਸ਼ੇਸ਼ ਅਭਿਯਾਨ 3.0 ਦੇ ਹਿੱਸੇ ਵਜੋਂ ਉੱਕੂਨਗਰਮ ਦੇ ਉੱਕੂ ਸਟੇਡੀਅਮ ਵਿੱਚ ਇੱਕ “ਪ੍ਰਭਾਤ ਫੇਰੀ” ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਸ ਦਾ ਮੁੱਖ ਉਦੇਸ਼ ਚੰਗੀ ਸਿਹਤ ਲਈ ਸਵੇਰ ਦੀ ਸੈਰ ਦੀ ਪਰੰਪਰਾ ਨੂੰ ਫਿਰ ਤੋਂ ਲੋਕਾਂ ਦੀ ਆਦਤ ਵਿੱਚ ਸ਼ਾਮਲ ਕਰਨਾ ਹੈ।
3 ਕਿਲੋਮੀਟਰ ਲੰਬੀ ਵਾਕਥੌਨ/ਮੈਰਾਥੌਨ ਦੀ ਸ਼ੁਰੂਆਤ ਉੱਕੂ ਸਟੇਡੀਅਮ ਦੇ ਸਪੋਰਟਸ ਕੰਪਲੈਕਸ ਵਿੱਚ ਹੋਈ, ਜੋ ਸੈਕਟਰ-6 ਸ਼ਾਪਿੰਗ ਕੰਪਲੈਕਸ ਅਤੇ ਥ੍ਰਿਸ਼ਨਾ ਮੈਦਾਨ ਤੋਂ ਹੋ ਕੇ ਗੁਜਰੀ। ਰਾਸ਼ਟਰੀ ਇਸਪਾਤ ਨਿਗਮ ਲਿਮਿਟਿਡ ਦੇ ਨੈਗਮਿਕ ਸਮਾਜਿਕ ਜ਼ਿੰਮੇਵਾਰੀ ਅਤੇ ਖੇਡ ਵਿਭਾਗਾਂ ਦੇ ਤਾਲਮੇਲ ਨਾਲ ਸੰਚਾਲਿਤ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਆਰਆਈਐੱਨਐੱਲ ਦੇ ਅਧਿਕਾਰੀਆਂ, ਵੀਐੱਮਏ ਮੈਬਰਾਂ, ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਵੱਖ-ਵੱਖ ਵਰਗਾਂ ਨੇ ਹਿੱਸਾ ਲਿਆ। ਇਸ ਮੌਕੇ ‘ਤੇ ਆਰਆਈਐੱਨਐੱਲ ਦੇ ਡਾਇਰੈਕਟਰ (ਵਪਾਰਕ) ਸ਼੍ਰੀ ਡੀ.ਕੇ.ਮੋਹੰਤੀ ਨੇ ਹੈਲਥ ਅਤੇ ਫਿਟਨੈਸ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ ਦੀ ਭੂਮਿਕਾ ਦੀ ਸ਼ਲਾਘਾ ਕੀਤੀ।
ਵੀਐੱਮਏ ਦੇ ਪ੍ਰਧਾਨ ਬਾਲਕ੍ਰਿਸ਼ਨ ਰਾਏ ਨੇ ਕਮਿਊਨਿਟੀ ਹੈਲਥ ਵਿੱਚ ਸੁਧਾਰ ਲਈ ਸਹਿਯੋਗ ਦੇ ਲਈ ਰਾਸ਼ਟਰੀ ਇਸਪਾਤ ਨਿਗਮ ਲਿਮਿਟਿਡ ਦੀ ਸ਼ਲਾਘਾ ਕੀਤੀ ਅਤੇ ਆਰਆਈਐੱਨਐੱਲ ਦੇ ਸੀਜੀਐੱਮ (ਮੈਡੀਕਲ ਅਤੇ ਹੈਲਥ ਸਰਵਿਸਿਜ਼) ਡਾ. ਕੇ ਐੱਚ ਪ੍ਰਕਾਸ਼ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ।
ਕਮਿਊਨਿਟੀ ਦੁਆਰਾ ਸੰਚਾਲਿਤ ਸਵੱਛਤਾ ਅਭਿਯਾਨ
ਸ਼੍ਰੀ ਸੱਤਿਆ ਸਾਈਂ ਸੇਵਾ ਸਮਿਤੀ ਉੱਕੂਨਗਰਮ ਨੇ 2 ਤੋਂ 31 ਅਕਤੂਬਰ, 2023 ਤੱਕ ਵਿਸ਼ੇਸ਼ ਅਭਿਯਾਨ 3.0 ਦੇ ਲਈ ਰਾਸ਼ਟਰੀ ਇਸਪਾਤ ਨਿਗਮ ਲਿਮਿਟਿਡ ਦੇ ਨਾਲ ਸਹਿਯੋਗ ਕੀਤਾ ਹੈ। ਇਸ ਅਭਿਯਾਨ ਵਿੱਚ ਗਠਨ ਦੇ ਅਹੁਦੇਦਾਰਾਂ, ਨੌਜਵਾਨਾਂ ਅਤੇ ਮਹਿਲਾਵਾਂ ਨੇ ਸਰਗਰਮੀ ਨਾਲ ਹਿੱਸਾ ਲਿਆ ਹੈ। ਉਨ੍ਹਾਂ ਨੇ ਸੈਕਟਰ-2 ਸ਼ਾਪਿੰਗ ਕੰਪਲੈਕਸ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ “ਸਵੱਛਤਾ ਅਭਿਯਾਨ” ਚਲਾਇਆ ਅਤੇ ਇਸ ਦੇ ਨਾਲ ਹੀ ਪਲਾਸਟਿਕ ਕਚਰੇ ਦਾ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਾਰਾ ਕੀਤਾ ਗਿਆ।
ਇਸਪਾਤ ਮੰਤਰਾਲੇ ਅਤੇ ਰਾਸ਼ਟਰੀ ਇਸਪਾਤ ਨਿਗਮ ਲਿਮਿਟਿਡ ਦੁਆਰਾ “ਪ੍ਰਭਾਤ ਫੇਰੀ” ਜਿਹੀ ਪਹਿਲ ਰਾਹੀਂ ਹੈਲਥ, ਫਿਟਨੈਸ ਅਤੇ ਸਵੱਛਤਾ ਨੂੰ ਉਤਸ਼ਾਹਿਤ ਕਰਨ ਲਈ ਇਸ ਸਰਗਰਮ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਗਈ ਹੈ। ਇਸਪਾਤ ਮੰਤਰਾਲੇ ਅਤੇ ਰਾਸ਼ਟਰੀ ਇਸਪਾਤ ਨਿਗਮ ਲਿਮਿਟਿਡ ਦਾ ਕਹਿਣਾ ਹੈ ਕਿ ਇਨ੍ਹਾਂ ਅਭਿਯਾਨਾਂ ਵਿੱਚ ਸ਼੍ਰੀ ਸੱਤਿਆ ਸਾਈਂ ਸੇਵਾ ਸਮਿਤੀ ਉੱਕੂਨਗਰਮ ਜਿਹੇ ਕਮਿਊਨਿਟੀ ਸੰਗਠਨਾਂ ਨੂੰ ਸ਼ਾਮਲ ਕਰਕੇ ਅਸੀਂ ਸਮੂਹਿਕ ਤੌਰ ‘ਤੇ ਆਪਣੇ ਸਮਾਜ ਦੀ ਭਲਾਈ ਅਤੇ ਸਾਫ਼-ਸਫ਼ਾਈ ਵਿੱਚ ਯੋਗਦਾਨ ਕਰਦੇ ਹਾਂ। ਅਸੀਂ ਅਜਿਹੇ ਪ੍ਰਯਾਸਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਦੀ ਆਪਣੀ ਪ੍ਰਤੀਬੱਧਤਾ ‘ਤੇ ਡਟੇ ਹੋਏ ਹਾਂ ਅਤੇ ਹੋਰ ਲੋਕਾਂ ਨੂੰ ਵੀ ਸਮਾਜਿਕ ਹਿਤ ਦੇ ਇਸ ਕਾਰਜ ਵਿੱਚ ਸ਼ਾਮਲ ਹੋਣ ਲਈ ਪ੍ਰੋਤਸਾਹਿਤ ਕਰਦੇ ਹਾਂ।
*****
ਕੇਐੱਸ
(Release ID: 1968508)