ਬਿਜਲੀ ਮੰਤਰਾਲਾ
ਭਵਿੱਖ ਵੱਲ ਦੇਖੋ, ਅੱਪ-ਟੂ-ਡੇਟ ਰਹੋ ਅਤੇ ਠੋਸ ਵਿਸ਼ਲੇਸ਼ਣ ਦੇ ਅਧਾਰ ‘ਤੇ ਸਰਕਾਰ ਨੂੰ ਸਲਾਹ ਦਿਓ: ਬਿਜਲੀ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ 50ਵੇਂ ਸਥਾਪਨਾ ਦਿਵਸ ‘ਤੇ ਕੇਂਦਰੀ ਬਿਜਲੀ ਅਥਾਰਿਟੀ (ਸੀਈਏ) ਨੂੰ ਸੰਬੋਧਨ ਕੀਤਾ
‘ਸਾਡਾ ਮਿਸ਼ਨ ਬਿਜਲੀ ਪ੍ਰਦਾਨ ਕਰਨਾ ਹੈ, ਜਿਸ ਨਾਲ ਭਾਰਤੀ ਅਰਥਵਿਵਸਥਾ ਲਗਭਗ ਨੌਂ ਪ੍ਰਤੀਸ਼ਤ ਤੋਂ 10 ਪ੍ਰਤੀਸ਼ਤ ਦੀ ਦਰ ਨਾਲ ਵਧ ਸਕੇ: ਬਿਜਲੀ ਅਤੇ ਨਵੀਨ ਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ.ਕੇ.ਸਿੰਘ
ਕੇਂਦਰੀ ਬਿਜਲੀ ਅਥਾਰਿਟੀ ਨੇ 50ਵਾਂ ਸਥਾਪਨਾ ਦਿਵਸ ਮਨਾਇਆ
Posted On:
15 OCT 2023 7:17PM by PIB Chandigarh
ਕੇਂਦਰੀ ਬਿਜਲੀ ਅਥਾਰਿਟੀ , ਕੇਂਦਰ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਅਧੀਨ ਇੱਕ ਸੰਗਠਨ ਹੈ। ਇਹ ਸਰਕਾਰ ਅਤੇ ਬਿਜਲੀ ਖੇਤਰ ਵਿੱਚ ਹੋਰ ਸਾਰੇ ਹਿਤਧਾਰਕਾਂ ਨੂੰ ਤਕਨੀਕੀ ਅਤੇ ਨੀਤੀਗਤ ਸਹਾਇਤਾ ਪ੍ਰਦਾਨ ਕਰਦਾ ਹੈ। ਅਥਾਰਿਟੀ 15 ਅਕਤੂਬਰ, 2023 ਨੂੰ ਆਪਣਾ 50ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਦੇਸ਼ ਵਿੱਚ ਸਾਰੇ ਉਪਭੋਗਤਾਵਾਂ ਲਈ ਕਾਫੀ ਗੁਣਵੱਤਾ ਦੀ ਭਰੋਸੇਯੋਗਤਾ 24 ਘੰਟੇ ਬਿਜਲੀ ਸਪਲਾਈ ਸੁਨਿਸ਼ਚਿਤ ਕਰਨ ਦੇ ਦ੍ਰਿਸ਼ਟੀਕੋਣ ਦੇ ਨਾਲ ਕੇਂਦਰੀ ਬਿਜਲੀ ਅਥਾਰਿਟੀ (ਸੀਈਏ) ਦੇਸ਼ ਵਿੱਚ ਬਿਜਲੀ ਖੇਤਰ ਦੇ ਵਿਕਾਸ ਵਿੱਚ ਸਭ ਤੋਂ ਅੱਗੇ ਰਿਹਾ ਹੈ। ਦੇਸ਼ ਦੀਆਂ ਬਿਜਲੀ ਜ਼ਰੂਰਤਾਂ ਦੀ ਯੋਜਨਾ ਅਤੇ ਪ੍ਰਬੰਧਨ ਵਿੱਚ ਅਥਾਰਿਟੀ ਦੀ ਅਹਿਮ ਭੂਮਿਕਾ ਹੈ। ਅਥਾਰਿਟੀ ਨੇ ਪਿਛਲੇ ਪੰਜ ਦਹਾਕਿਆਂ ਦੇ ਆਪਣੇ ਇਤਿਹਾਸ ਵਿੱਚ ਰਾਸ਼ਟਰ ਨੂੰ ਭਰੋਸੇਯੋਗ ਅਤੇ ਨਿਰਵਿਘਨ ਬਿਜਲੀ ਸਪਲਾਈ ਸੁਨਿਸ਼ਚਿਤ ਕਰਨ ਦੇ ਲਈ ਲਗਾਤਾਰ ਆਪਣੀ ਪ੍ਰਤੀਬੱਧਤਾ ਦਿਖਾਈ ਦਿੱਤੀ ਹੈ।
ਨਵੀਂ ਦਿੱਲੀ ਵਿੱਚ ਕੇਂਦਰੀ ਬਿਜਲੀ ਅਥਾਰਿਟੀ ਦੇ 50ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਕੇਂਦਰੀ ਬਿਜਲੀ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ.ਕੇ.ਸਿੰਘ, ਬਿਜਲੀ ਸਕੱਤਰ ਸ਼੍ਰੀ ਪੰਕਜ ਅਗਰਵਾਲ, ਅਥਾਰਿਟੀ ਦੇ ਚੇਅਰਪਰਸਨ ਸ਼੍ਰੀ ਘਨਸ਼ਯਾਮ ਪ੍ਰਸਾਦ ਅਤੇ ਸਰਕਾਰ, ਉਦਯੋਗ ਅਤੇ ਬਿਜਲੀ ਖੇਤਰ ਦੇ ਹੋਰ ਹਿਤਧਾਰਕ ਮੌਜੂਦ ਸਨ। ਇਸ ਪ੍ਰੋਗਰਾਮ ਨੇ ਭਾਰਤ ਦੇ ਊਰਜਾ ਲੈਂਡਸਕੇਪ ਨੂੰ ਆਕਾਰ ਦੇਣ ਵਿੱਚ ਕੇਂਦਰੀ ਬਿਜਲੀ ਅਥਾਰਿਟੀ ਦੇ ਯੋਗਦਾਨ ਨੂੰ ਪ੍ਰਤੀਬਿੰਬਤ ਕਰਨ ਲਈ ਇੱਕ ਪਲੈਟਫਾਰਮ ਵਜੋਂ ਕੰਮ ਕੀਤਾ।
‘ਦੇਖੋ ਕਿ ਕਿਨ੍ਹੇ ਪਰਿਵਰਤਨਾਂ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਲਾਗੂ ਕਰਨ ਦੀ ਇੱਛਾ ਸ਼ਕਤੀ ਰੱਖੋ’
ਕੇਂਦਰੀ ਊਰਜਾ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ.ਕੇ.ਸਿੰਘ ਨੇ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਅਸੀਂ ਅਜੇ ਵੀ ਨਿਯਮ ਵਿਕਸਿਤ ਕਰਨ ਦੇ ਪੜਾਅ ਵਿੱਚ ਹਾਂ, ਅਸੀਂ ਹੁਣ ਵੀ ਕਮੀਆਂ ਦਾ ਪਤਾ ਲਗਾ ਰਹੇ ਹਾਂ ਅਤੇ ਉਨ੍ਹਾਂ ਨੂੰ ਦੂਰ ਕਰਨ ਦਾ ਪ੍ਰਯਾਸ ਕਰ ਰਹੇ ਹਾਂ। ਅਸੀਂ ਤੰਤਰ ਨੂੰ ਆਧੁਨਿਕ ਬਣਾਇਆ ਹੈ ਅਤੇ ਇਸ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਯੋਗ ਅਤੇ ਸਮਰੱਥ ਬਣਾਇਆ ਹੈ। ਪਰ ਯਾਤਰਾ ਜਾਰੀ ਹੈ।”
‘ਕੇਂਦਰੀ ਬਿਜਲੀ ਅਥਾਰਿਟੀ (ਸੀਈਏ) ਦੀ ਭੂਮਿਕਾ ਅੱਗੇ ਦੇਖਣਾ, ਅੱਪ-ਟੂ-ਡੇਟ ਰਹਿਣਾ ਅਤੇ ਸਰਕਾਰ ਨੂੰ ਸਲਾਹ ਦੇਣਾ ਹੈ’
ਸ਼੍ਰੀ ਸਿੰਘ ਨੇ ਕੇਂਦਰੀ ਬਿਜਲੀ ਅਥਾਰਿਟੀ ਨਾਲ ਜੁੜੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਜਾਣਨ ਕੀ ਉਨ੍ਹਾਂ ਦੀ ਭੂਮਿਕਾ ਕੀ ਹੈ। ਉਨ੍ਹਾਂ ਨੇ ਕਿਹਾ, “ਕੇਂਦਰੀ ਬਿਜਲੀ ਅਥਾਰਿਟੀ ਦੀ ਭੂਮਿਕਾ ਦੂਰਦਰਸ਼ੀ ਬਣਨ ਅਤੇ ਇਹ ਪਹਿਚਾਣ ਕਰਨ ਦੀ ਹੈ ਕਿ ਬਿਜਲੀ ਖੇਤਰ ਵਿੱਚ ਕਿਹੜੀਆਂ ਪ੍ਰਣਾਲੀਆਂ ਅਤੇ ਟੈਕਨੋਲੋਜੀਆਂ ਲਾਗੂ ਕਰਨ ਦੀ ਜ਼ਰੂਰਤ ਹੈ। ਅਧਿਐਨ ਕਰੋ, ਨੀਤੀਆਂ ਦੇ ਦਰਮਿਆਨ ਤਾਲਮੇਲ ਦੀ ਪਹਿਚਾਣ ਕਰਨ, ਟੈਕਨੋਲੋਜੀ ਵਿੱਚ ਨਵੀਨਤਮ ਵਿਕਾਸ ਤੋਂ ਜਾਣੂ ਰਹੇ ਅਤੇ ਇਸ ਦੇ ਅਧਾਰ ‘ਤੇ ਸਰਕਾਰ ਨੂੰ ਸਲਾਹ ਦੋ। ਤੁਹਾਨੂੰ ਨਵੀਨਤਮ ਰਸਾਲਿਆਂ ਦਾ ਅਧਿਐਨ ਕਰਨਾ ਹੋਵੇਗਾ, ਸਾਈਟ ਵਿਜ਼ਿਟ ਕਰਨਾ ਹੋਵੇਗਾ, ਜਾਣਨਾ ਹੋਵੇਗਾ ਕਿ ਵਿਸ਼ਵ ਕਿੱਥੇ ਜਾ ਰਿਹਾ ਹੈ ਅਤੇ ਇਹ ਸੋਚਣਾ ਹੋਵੇਗਾ ਕਿ ਅਸੀਂ ਆਪਣੀ ਤਕਨੀਕੀ ਅਤੇ ਖੋਜ ਸੰਸਥਾਨਾਂ ਨੂੰ ਦਿਸ਼ਾ ਕਿਵੇਂ ਦੇ ਸਕਦੇ ਹਾਂ। ਜੇਕਰ ਕਿਤੇ ਵੀ ਕੋਈ ਉਨੱਤ ਤਕਨੀਕ ਉਭਰ ਕਰ ਸਾਹਮਣੇ ਆਵੇਗੀ, ਤਾਂ ਅਸੀਂ ਉਸ ਨੂੰ ਅਪਣਾਵਾਂਗੇ
ਮੰਤਰੀ ਮਹੋਦਯ ਨੇ ਖੁੱਲ੍ਹੇ ਵਿਚਾਰਾਂ ਅਤੇ ਉਤਪਾਦਨ, ਪ੍ਰਸਾਰਣ ਅਤੇ ਵੰਡ ਸਮੇਤ ਪੂਰੀ ਪ੍ਰਣਾਲੀ ਨੂੰ ਦੇਖਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ । ਉਨ੍ਹਾਂ ਨ ਕਿਹਾ, “ਤੁਹਾਨੂੰ ਉਨ੍ਹਾਂ ਸਥਾਨਾਂ ‘ਤੇ ਜਾਣਾ ਹੋਵੇਗਾ ਅਤੇ ਕੰਮ ਕਰਨਾ ਹੋਵੇਗਾ, ਜਿੱਥੇ ਕੰਮ ਪੈਦਾ ਹੁੰਦਾ ਹੈ ਅਤੇ ਇਸ ਨੂੰ ਆਪਣੇ ਆਪ ਹੀ ਸੰਭਾਲਨਾ ਹੋਵੇਗਾ, ਜਿਸ ਨਾਲ ਕਿ ਤੁਸੀਂ ਜਾਣ ਸਕੋ ਕਿ ਤੰਤਰ ਕੀ ਹਨ। ਤੁਹਾਨੂੰ ਪੂਰੇ ਤੰਤਰ ਨੂੰ ਦੇਖਣਾ ਚਾਹੀਦਾ ਹੈ ਅਤੇ ਦੇਖਣਾ ਚਾਹੀਦਾ ਹੈ ਕਿ ਕੀ ਵਿਵਸਥ ਕਰਨ ਦੀ ਜ਼ਰੂਰਤ ਹੈ, ਜਿਸ ਨਾਲ ਪੂਰਾ ਸਿਸਟਮ ਬਿਹਤਰ ਢੰਗ ਨਾਲ ਕੰਮ ਕਰੇ।”
ਸ਼੍ਰੀ ਸਿੰਘ ਨੇ ਕਿਹਾ ਕਿ ਕੇਂਦਰੀ ਬਿਜਲੀ ਅਥਾਰਿਟੀ ਦੇ ਅਧਿਕਾਰੀਆਂ ਦਾ ਕੰਮ ਹੈ ਕਿ ਉਹ ਵਿਸ਼ਲੇਸ਼ਣ ਕਰਨ ਅਤੇ ਸਰਕਾਰ ਨੂੰ ਦੱਸੋ ਕਿ ਸੌਰ ਊਰਜਾ ਅਤੇ ਪਵਨ ਊਰਜਾ ਦਾ ਮਿਸ਼ਰਣ ਕੀ ਹੈ, ਸਾਨੂੰ ਇਸ ਨੂੰ ਟੀਚਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, “ਵਿਗਿਆਨਿਕ ਪ੍ਰਗਤੀ-ਅਨੁਮਾਨ ਦੇ ਅਧਾਰ ‘ਤੇ ਨਹੀਂ, ਬਲਕਿ ਠੋਸ ਵਿਸ਼ਲੇਸ਼ਣ ਦੇ ਅਧਾਰ ‘ਤੇ ਕੀਤੀ ਜਾ ਸਕਦੀ ਹੈ। ਤੁਹਾਨੂੰ ਆਪਣੇ ਪ੍ਰਦਰਸ਼ਨ ਤੋਂ ਇਹ ਦੱਸਣਾ ਹੋਵੇਗਾ ਕਿ ਤੁਸੀਂ ਬਿਜਲੀ ਖੇਤਰ ਵਿੱਚ ਸਰਕਾਰ ਦੇ ਇੱਕ ਕਾਬਿਲ ਪ੍ਰਾਥਮਿਕ ਸਲਾਹਕਾਰ ਹਨ। ਤੁਹਾਨੂੰ ਆਪਣੇ ਆਪ ਨੂੰ ਅੱਪਗ੍ਰੇਡ ਕਰਨਾ ਹੋਵੇਗਾ ਅਤੇ ਅੱਪ-ਟੂ-ਡੇਟ ਰਹਿਣਾ ਹੋਵੇਗਾ, ਜਿਸ ਨਾਲ ਕਿ ਤੁਸੀਂ ਅਗਵਾਈ ਕਰਨਾ ਜਾਰੀ ਰੱਖ ਸਕੋ।”
‘ਸਾਡਾ ਮਿਸ਼ਨ ਬਿਜਲੀ ਪ੍ਰਦਾਨ ਕਰਨਾ ਹੈ ਤਾਕਿ ਭਾਰਤੀ ਅਰਥਵਿਵਸਥਾ ਲਗਭਗ ਨੌਂ ਫੀਸਦੀ ਤੋਂ 10 ਪ੍ਰਤੀਸ਼ਤ ਦੀ ਦਰ ਨਾਲ ਵਧ ਸਕੇ’
ਮੰਤਰੀ ਮਹੋਦਯ ਨੇ ਕੇਂਦਰੀ ਬਿਜਲੀ ਅਥਾਰਿਟੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਾਡੇ ਸਾਹਮਣੇ ਚੁਣੌਤੀਆਂ ਬਹੁਤ ਵੱਡੀਆਂ ਹਨ, ਲੇਕਿਨ ਉਨ੍ਹਾਂ ਚੁਣੌਤੀਆਂ ਨਾਲ ਨਜਿੱਠਣਾ ਦਿਲਚਸਪ ਹੈ। ਉਨ੍ਹਾਂ ਨੇ ਕਿਹਾ, “ਸਾਨੂੰ ਖੁੱਲ੍ਹੇ ਵਿਚਾਰਾਂ ਨਾਲ ਚੁਣੌਤੀਆਂ ਦਾ ਸਮਾਧਾਨ ਕਰਨ ਦੀ ਜ਼ਰੂਰਤ ਹੈ, ਜਿਸ ਨਾਲ ਸਾਡੀ ਬਿਜਲੀ ਵਿਵਸਥਾ ਆਧੁਨਿਕ ਹੋ ਸਕੇ। ਸਾਨੂੰ ਪ੍ਰਸਾਰਣ ਅਤੇ ਉਤਪਾਦਨ ਸਮਰੱਥਾ ਵਧਾਉਣ ਦੀ ਗਤੀ ਤੇਜ਼ ਕਰਨ ਦੀ ਜ਼ਰੂਰਤ ਹੈ। ਅਸੀਂ ਸਭ ਇੱਕ ਮਿਸ਼ਨ ‘ਤੇ ਹਾਂ, ਸਾਨੂੰ ਨਿਹਿਤ ਸਵਾਰਥਾਂ ਨੂੰ ਛੱਡਣਾ ਹੈ। ਸਾਡਾ ਮਿਸ਼ਨ ਸਾਡੇ ਵਿਕਾਸ ਨੂੰ ਸ਼ਕਤੀ ਦੇਣ ਲਈ ਕਾਫੀ ਬਿਜਲੀ ਪ੍ਰਦਾਨ ਕਰਨਾ ਹੈ ਜਿਸ ਨਾਲ ਕਿ ਅਸੀਂ ਉਸ ਤੋਂ ਵੀ ਅਧਿਕ ਤੇਜ਼ੀ ਨਾਲ ਵਿਕਾਸ ਕਰ ਸਕੀਏ। ਇਹ ਅਜੇ ਲਗਭਗ ਨੌਂ ਪ੍ਰਤੀਸ਼ਤ ਤੋਂ 10 ਪ੍ਰਤੀਸ਼ਤ ਦੀ ਦਰ ਨਾਲ ਵਧ ਰਿਹਾ ਹੈ।ֹ”
ਸ਼੍ਰੀ ਸਿੰਘ ਨੇ ਆਪਣੇ ਦ੍ਰਿਸ਼ਟੀਕੋਣ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਮਨ ਵਿੱਚ ਜੋ ਚੀਜ਼ ਹੈ, ਉਹ ਪੂਰੀ ਅਰਥਵਿਵਸਥਾ ਨੂੰ ਬਿਜਲੀਕਰਣ ਕਰਨਾ ਹੈ ਅਤੇ ਗ੍ਰੀਨ ਐਨਰਜੀ ਦੇ ਲਕਸ਼ ਨੂੰ ਹਾਸਲ ਕਰਨਾ ਹੈ। ਉਨ੍ਹਾਂ ਨੇ ਕਿਹਾ, “ਵਰ੍ਹੋ 2050 ਵਿੱਚ ਸਾਨੂੰ ਕਿੰਨੀ ਬਿਜਲੀ ਦੀ ਜ਼ਰੂਰਤ ਹੋਵੇਗੀ? ਕੀ ਸਾਡੇ ਕੋਲ ਸੌਰ ਊਰਜਾ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕਾਫੀ ਜ਼ਮੀਨ ਹੋਵੇਗੀ? ਆਓ ਅਸੀਂ ਇਸ ਦਾ ਪਤਾ ਲਗਾਈਏ ਅਤੇ ਜ਼ਰੂਰਤ ਅਨੁਸਾਰ ਵਿਕਲਪ ਲੱਭੀਏ। ਸਾਨੂੰ ਭਵਿੱਖ ਬਣਾਉਣਾ ਹੈ, ਆਓ ਅਸੀਂ ਇਹ ਸੁਨਿਸ਼ਚਿਤ ਕਰੀਏ ਕਿ ਅਸੀਂ ਆਪਣੇ ਦੇਸ਼ ਦੇ ਲਈ ਅਜਿਹੇ ਕੰਮ ਕਰੀਏ, ਜੋ ਉੱਜਵਲ ਹੋਣ ਅਤੇ ਜੋ ਸਾਡੇ ਦੇਸ਼ ਨੂੰ ਰਾਸ਼ਟਰਾਂ ਦੇ ਸਮੂਹਾਂ ਵਿੱਚ ਸਭ ਤੋਂ ਮੋਹਰੀ ਬਣਾਉਣ।”
‘ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਬਿਜਲੀ ਖੇਤਰ ਵਿਵਹਾਰਿਕ ਅਤੇ ਆਧੁਨਿਕ ਹੋਵੇ’
ਮੰਤਰੀ ਮਹੋਦਯ ਨੇ ਕਿਹਾ ਕਿ ਸਾਡੀ ਬਿਜਲੀ ਪ੍ਰਣਾਲੀਆਂ ਵਿਵਹਾਰਿਕ ਹਨ। ਉਨ੍ਹਾਂ ਨੇ ਕਿਹਾ, “ਵਿਵਹਾਰਿਕਤਾ ਬਹੁਤ ਜ਼ਰੂਰੀ ਹੈ। ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਟੈਰਿਫ ਕਾਸਟ-ਰਿਫਲੈਕਟਿਵ ਹੋਣ ਅਤੇ ਨਿਯਮ ਅੱਪ-ਟੂ-ਡੇਟ ਹੋਣ। ਉਨ੍ਹਾਂ ਨੇ ਕੁਝ ਰਾਜ ਸਰਕਾਰਾਂ ਦੁਆਰਾ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕਰਨ ਦੀ ਪਰੰਪਰਾ ਦੇ ਵਿਰੁੱਧ ਵਿਚਾਰ ਵਿਅਕਤ ਕਰਦੇ ਹੋਏ ਕਿਹਾ ਕਿ ਇਸ ਦੇ ਨਤੀਜੇ ਵਜੋਂ ਭਵਿੱਖ ਵਿੱਚ ਕਰਜ਼ਾ ਹੁੰਦਾ ਹੈ ਅਤੇ ਦੇਸ਼ ਦੀ ਬਿਜਲੀ ਪ੍ਰਣਾਲੀ ਦੀ ਵਿਵਹਾਰਿਕਤਾ ਵੀ ਪ੍ਰਭਾਵਿਤ ਹੁੰਦੀ ਹੈ।”
ਸ਼੍ਰੀ ਸਿੰਘ ਨੇ ਕੇਂਦਰੀ ਬਿਜਲੀ ਅਥਾਰਿਟੀ ਨਾਲ ਜੁੜੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਥਾਰਿਟੀ ਦਾ ਸਫ਼ਰ ਸਾਡੇ ਦੇਸ਼ ਦੀ ਯਾਤਰਾ ਦਾ ਪ੍ਰਤੀਨਿਧੀਤਵ ਕਰਦਾ ਹੈ। ਉਨ੍ਹਾਂ ਨੇ ਕਿਹਾ, “ਇਨ੍ਹਾਂ 50 ਸਾਲਾਂ ਵਿੱਚ, ਅਸੀਂ ਹੁਣ ਉਸ ਮੁਕਾਮ ‘ਤੇ ਪਹੁੰਚ ਗਏ ਹਾਂ, ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹਾਂ। ਕਈ ਮਾਮਲਿਆਂ ਵਿੱਚ ਸਾਡਾ ਬਿਜਲੀ ਖੇਤਰ ਕੁਝ ਵਿਕਸਿਤ ਦੇਸ਼ਾਂ ਤੋਂ ਵੀ ਥੋੜ੍ਹਾ ਅੱਗੇ ਹੈ। ਬਿਜਲੀ ਦੇ ਬਿਨਾਂ ਕੋਈ ਵੀ ਵਿਕਾਸ ਸੰਭਵ ਨਹੀਂ ਹੈ। ਬਿਜਲੀ ਖੇਤਰ ਦੇ ਵਿਕਾਸ ਵਿੱਚ ਅਥਾਰਿਟੀ ਦੀ ਪ੍ਰਮੁੱਖ ਭੂਮਿਕਾ ਰਹੀ ਹੈ।”
ਬਿਜਲੀ ਨਿਯਮਾਂ ‘ਤੇ ਕੰਪੈਂਡੀਅਮ ਜਾਰੀ ਕਰਨਾ
ਸ਼੍ਰੀ ਸਿੰਘ ਨੇ ਮੌਕੇ ‘ਤੇ ਬਿਜਲੀ ਐਕਟ, 2003 ਦੇ ਤਹਿਤ ਬਿਜਲੀ ਮੰਤਰਾਲੇ ਦੁਆਰਾ ਨੋਟੀਫਾਈ ਬਿਜਲੀ ਨਿਯਮਾਂ ‘ਤੇ ਕੇਂਦਰੀ ਬਿਜਲੀ ਅਥਾਰਿਟੀ ਵੱਲੋਂ ਸੰਕਲਿਤ ਇੱਕ ਸੰਗ੍ਰਹਿ ਜਾਰੀ ਕੀਤਾ। ਇਹ ਸੰਗ੍ਰਹਿ ਭਾਰਤ ਵਿੱਚ ਬਿਜਲੀ ਖੇਤਰ ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ ਨੂੰ ਸਪਸ਼ਟ ਕਰਨ ਵਿੱਚ ਸਹਾਇਕ ਹੋਵੇਗਾ। ਇਸ ਨੂੰ ਇੱਕ ਵਿਆਪਕ ਸੰਦਰਭ ਗਾਈਡ ਦੇ ਤੌਰ ‘ਤੇ ਡਿਜ਼ਾਈਨ ਕੀਤਾ ਗਿਆ ਹੈ। ਇਹ ਸੰਗ੍ਰਹਿ ਹਿਤਧਾਰਕਾਂ, ਨੀਤੀ ਨਿਰਮਾਤਾਵਾਂ, ਰੈਗੂਲੇਟਰਾਂ , ਉਦਯੋਗ ਪੇਸ਼ੇਵਰਾਂ ਅਤੇ ਵੱਡੇ ਪੈਮਾਨੇ ‘ਤੇ ਜਨਤਾ ਨੂੰ ਸਾਡੇ ਦੇਸ਼ ਦੀ ਬਿਜਲੀ ਸਪਲਾਈ ਨੂੰ ਰੇਖਾਂਕਿਤ ਕਰਨ ਵਾਲੇ ਬਿਜਲੀ ਨਿਯਮਾਂ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਨੈਵੀਗੇਟ ਕਰਨ ਦੇ ਯੋਗ ਬਣਾਉਂਦਾ ਹੈ। ਇਸ ਸੰਗ੍ਰਹਿ ਦਾ ਇੱਥੇ ਐਕਸੈੱਸ ਕੀਤਾ ਜਾ ਸਕਦਾ ਹੈ।
‘ਜਲਵਾਯੂ ਪਰਿਵਰਤਨ ਨਾਲ ਜੁੜੀਆਂ ਘਟਨਾਵਾਂ, ਅਚਾਨਕ ਮੰਗ ਵਧਣ, ਤਾਪਮਾਨ ਵਧਣ ਅਤੇ ਹਾਈਡਰੋ ਪਾਵਰ ਦੀ ਉਪਲੱਬਧਤਾ ਵਿੱਚ ਗਿਰਾਵਟ ਲਈ ਤਿਆਰੀ ਕਰਨ ਦੀ ਜ਼ਰੂਰਤ ਹੈֹ’
ਬਿਜਲੀ ਸਕੱਤਰ ਸ਼੍ਰੀ ਅਗਰਵਾਲ ਨੇ ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਲਵਾਯੂ ਪਰਿਵਰਤਨ ਦੇ ਕਾਰਨ ਮੌਸਮ ਵਿੱਚ ਅਨਿਸ਼ਚਿਤਤਾ ਪੈਦਾ ਹੋ ਗਈ ਹੈ ਅਤੇ ਬਿਜਲੀ ਦੀ ਮੰਗ ਵਧ ਗਈ ਹੈ, ਜਿਸ ਨਾਲ ਅਥਾਰਿਟੀ ‘ਤੇ ਨਵੀਆਂ ਜ਼ਿੰਮੇਵਾਰੀਆਂ ਆ ਗਈਆਂ ਹਨ। ਉਨ੍ਹਾਂ ਨੇ ਕਿਹਾ, “ਸਾਨੂੰ ਸਿੱਕਮ ਜਿਹੀਆਂ ਵਿਨਾਸ਼ਕਾਰੀ ਘਟਨਾਵਾਂ ਦੇ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ। ਅਥਾਰਿਟੀ ਸਾਡਾ ਪ੍ਰਮੁੱਖ ਸਲਾਹਕਾਰ ਹੈ ਅਤੇ ਇਹ ਪਿਛਲੇ 50 ਸਾਲਾਂ ਤੋਂ ਉਤਕ੍ਰਿਸ਼ਟਤਾ ਦਾ ਪ੍ਰਯਾਸ ਕਰ ਰਿਹਾ ਹੈ। ਕੁਝ ਅਜਿਹੇ ਖੇਤਰ ਹਨ, ਜਿੱਥੇ ਸਾਨੂੰ ਹੋਰ ਅਧਿਕ ਮੁਹਾਰਤ ਹਾਸਲ ਕਰਨ ਅਤੇ ਆਪਣੇ ਮਾਡਲਾਂ ਨੂੰ ਸੁਧਾਰ ਕਰਨ ਦੀ ਜ਼ਰੂਰਤ ਹੋ ਸਕਦੀ ਹ। ਅਜਿਹਾ ਹੀ ਇੱਕ ਖੇਤਰ ਹੈ, ਸੰਸਾਧਨ ਦੀ ਪੂਰਤੀ। ਸਾਨੂੰ ਜਲਵਾਯੂ ਘਟਨਾਵਾਂ, ਅਚਾਨਕ ਮੰਗ ਵਿੱਚ ਵਾਧਾ, ਅਚਾਨਕ ਉੱਚ ਤਾਪਮਾਨ ਅਤੇ ਹਾਈਡਰੋ ਪਾਵਰ ਦੀ ਉਪਲਬਧਤਾ ਵਿੱਚ ਅਚਾਨਕ ਗਿਰਾਵਟ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ।
ਬਿਜਲੀ ਸਕੱਤਰ ਨੇ ਕਿਹਾ ਕਿ ਸਮਾਰਟ ਗ੍ਰਿੱਡ ਅਤੇ ਸਾਈਬਰ ਸੁਰੱਖਿਆ ਨਾਲ ਜੁੜੀ ਚਿੰਤਾ ਇੱਕ ਹੋਰ ਖੇਤਰ ਹੈ। ਅਥਾਰਿਟੀ ਨੂੰ ਇਸ ਦੀ ਜਾਂਚ ਕਰਨ ਦੀ ਜ਼ਰੂਰਤ ਹੈ। ਹਾਈਡਰੋ ਪਾਵਰ ਪ੍ਰੋਜੈਕਟਾਂ ਦੀ ਦਾ ਡਿਜ਼ਾਈਨ ਸਮੀਖਿਆ ਵਿੱਚ ਅਸੀਂ ਜੋ ਧਾਰਨਾਵਾਂ ਅਪਣਾਉਂਦੇ ਹਾਂ, ਉਨ੍ਹਾਂ ਦੀ ਸਮੀਖਿਆ ਕਰਨ ਦੀ ਜ਼ਰੂਰਤ ਹੈ। ਅਥਾਰਿਟੀ ਨੂੰ ਕੇਂਦਰੀ ਜਲ ਕਮਿਸ਼ਨ ਅਤੇ ਸਿੱਖਿਆ ਜਗਤ ਦੇ ਨਾਲ ਮਿਲ ਕੇ ਇਸ ‘ਤੇ ਇਕੱਠੇ ਬੈਠ ਕੇ ਕੰਮ ਕਰਨ ਦੀ ਜ਼ਰੂਰਤ ਹੈ। ਮੰਤਰੀ ਮਹੋਦਯ ਨੇ ਪਹਿਲੇ ਹੀ ਇਸ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਹੈ।”
‘ਗ੍ਰਾਮੀਣ-ਸ਼ਹਿਰੀ ਅੰਤਰ ਨੂੰ ਦੂਰ ਕਰਨ ਵਿੱਚ ਬਿਜਲੀ ਖੇਤਰ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ’
ਬਿਜਲੀ ਸਕੱਤਰ ਨੇ ਯਾਦ ਕੀਤਾ ਕਿ ਆਜ਼ਾਦੀ ਦੇ ਬਾਅਦ ਦੇ ਯੁਗ ਵਿੱਚ ਭਾਰਤ ਵਿੱਚ ਗ੍ਰਾਮੀਣ-ਸ਼ਹਿਰੀ ਅੰਤਰ ਨੂੰ ਦੂਰ ਕਰਨ ਵਿੱਚ ਬਿਜਲੀ ਖੇਤਰ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਵਿਸ਼ੇਸ਼ ਤੌਰ ‘ਤੇ ਪਿਛਲੇ ਨੌਂ ਵਰ੍ਹਿਆਂ ਵਿੱਚ ਵੱਖ-ਵੱਖ ਸੁਧਾਰ ਕੀਤੇ ਗਏ ਹਨ, ਸਾਰੇ ਘਰਾਂ ਤੱਕ ਬਿਜਲੀ ਪਹੁੰਚਾਈ ਗਈ ਹੈ। ਉਨ੍ਹਾਂ ਨੇ ਕਿਹਾ, “ਊਰਜਾ ਸੰਤੁਲਨ ਬਣਾ ਲਿਆ ਗਿਆ ਹੈ, ਅਤੇ ਮੰਗ ਸੰਤੁਲਨ ਹਾਸਲ ਕਰਨ ਦੇ ਪ੍ਰਯਾਸ ਜਾਰੀ ਹਨ। ‘ਵੰਨ ਨੇਸ਼ਨ-ਵੰਨ ਗ੍ਰਿੱਡ’ਨਾਲ ਅੱਗੇ ਵਧਦੇ ਹੋਏ, ਅਸੀਂ ‘ਵੰਨ ਸਨ ਵੰਨ ਵਰਲਡ ਵੰਨ ਗ੍ਰਿੱਡ’ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨਾ ਚਾਹੁੰਦੇ ਹਨ।
ਸ਼੍ਰੀ ਅਗਰਵਾਲ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਕੇਂਦਰੀ ਬਿਜਲੀ ਅਥਾਰਿਟੀ ਸਰਬਸ਼੍ਰੇਸ਼ਠ
ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ, “ਸਾਨੂੰ ਅਸਲ ਵਿੱਚ ਪ੍ਰਤੱਖ ਚੁਣੌਤੀਆਂ ਅਤੇ ਉਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਦੇ ਤਰੀਕਿਆਂ ਅਤੇ ਸਾਧਨਾਂ ਦੇ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ। ਸਾਨੂੰ ਵਿਕਾਸ ਜਾਰੀ ਰੱਖਣ, ਉਤਕ੍ਰਿਸ਼ਟਤਾ ਹਾਸਲ ਕਰਨ ਅਤੇ ਆਪਣੀ ਅਗਵਾਈ ਸਥਿਤੀ ਨੂੰ ਬਣਾਏ ਰੱਖਣ ਦੀ ਜ਼ਰੂਰਤ ਹੈ। ਅਤੇ ਸਾਨੂੰ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਲਈ ਸਹਿਕਾਰੀ ਸੰਘਵਾਦ ਦੇ ਸਿਧਾਂਤ ਦਾ ਉਪਯੋਗ ਕਰ ਕੇ ਅਜਿਹਾ ਕਰਨ ਦੀ ਜ਼ਰੂਰਤ ਹੈ।”
ਕੇਂਦਰੀ ਬਿਜਲੀ ਅਥਾਰਿਟੀ ਦੇ ਪ੍ਰਧਾਨ ਸ਼੍ਰੀ ਘਨਸ਼ਯਾਮ ਪ੍ਰਸਾਦ ਨੇ ਪਿਛਲੇ ਪੰਜ ਦਹਾਕਿਆਂ ਵਿੱਚ ਅਥਾਰਿਟੀ ਦੀਆਂ ਖਾਸ ਉਪਲਬਧੀਆਂ ‘ਤੇ ਇੱਕ ਪੇਸ਼ਕਾਰੀ ਦਿੱਤੀ, ਜਿਸ ਵਿੱਚ ਬਿਜਲੀ ਖੇਤਰ ਦੇ ਨੀਤੀ ਨਿਰਮਾਣ, ਨਿਯਮ ਬਣਾਉਣਾ ਅਤੇ ਮਾਨਕੀਕਰਣ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ ਗਿਆ।
ਚੇਅਰਪਰਸਨ ਨੇ ਵੱਖ-ਵੱਖ ਸਮਾਧਾਨਾਂ ਦੀ ਚਰਚਾ ਕੀਤੀ ਜੋ ਬਿਜਲੀ ਖੇਤਰੀ ਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਦੀ ਲਈ ਅਥਾਰਿਟੀ ਵੱਲੋਂ ਤਿਆਰ ਅਤੇ ਲਾਗੂ ਕੀਤੇ ਗਏ ਸਨ। ਉਨ੍ਹਾਂ ਨੇ ਕਿਹਾ ਕਿ ਅਥਾਰਿਟੀ ਦੇ ਕੋਲ ਭਵਿੱਖ ਨੂੰ ਦੇਖਣ ਦੀ ਸ਼ਕਤੀ ਹੈ। ਉਦਾਹਰਣ ਦੇ ਤੌਰ ‘ਤੇ ਉਨ੍ਹਾਂ ਨੇ ਕਿਹਾ ਕਿ ਦੁਨੀਆ ਵਿੱਚ ਅਜਿਹਾ ਕੋਈ ਦੇਸ਼ ਨਹੀਂ ਹੈ ਜਿਸ ਨੇ ਟ੍ਰਾਂਸਮਿਸ਼ਨ ਸੈਕਟ ਵਿੱਚ ਗਤੀਸ਼ੀਲ ਯੋਜਨਾ ਦੀ ਧਾਰਨਾ ਪੇਸ਼ ਕੀਤੀ ਹੋਵੇ, ਹਰ ਛੇ ਮਹੀਨੇ ‘ਤੇ ਸਮੀਖਿਆ ਹੋ ਰਹੀ ਹੈ।
ਬਿਜਲੀ ਖੇਤਰ ਵਿੱਚ ਉਤਕ੍ਰਿਸ਼ਟ ਯੋਗਦਾਨ ਲਈ ਪੁਰਸਕਾਰ
ਇਸ ਮੌਕੇ ‘ਤੇ , ਸ਼੍ਰੀ ਸਿੰਘ ਨੇ ਅਥਾਰਿਟੀ ਦੇ ਪੰਜ ਅਧਿਕਾਰੀਆਂ ਨੂੰ ਬਿਜਲੀ ਖੇਤਰ ਵਿੱਚ ਉਤਕ੍ਰਿਸ਼ਟ ਯੋਗਦਾਨ ਲਈ ਪੁਰਸਕਾਰ ਪ੍ਰਦਾਨ ਕੀਤੇ। ਪੁਰਸਕਾਰ ਪ੍ਰਾਪਤ ਕਰਨ ਵਾਲੇ ਪੰਜ ਅਧਿਕਾਰੀਆਂ ਵਿੱਚ ਡਾਇਰੈਕਟਰ ਸ਼੍ਰੀ ਲਕਸ਼ਮੀਕਾਂਤ ਸਿੰਘ ਰਾਠੌਰ, ਡਾਇਰੈਕਟਰ ਸ਼੍ਰੀ ਨਿਤਿਨ ਪ੍ਰਕਾਸ਼, ਡਿਪਟੀ ਡਾਇਰੈਕਟਰ ਸੁਸ਼੍ਰੀ ਜਯੋਤਸਨਾ ਕਪੂਰ, ਡਿਪਟੀ ਡਾਇਰੈਕਟਰ ਸ਼੍ਰੀ ਪ੍ਰਵੀਨ ਕੁਮਾਰ ਸਾਹੂਕਾਰੀ, ਅਤੇ ਡਿਪਟੀ ਡਾਇਰੈਕਟਰ ਸ਼੍ਰੀ ਵਾਗੀਚਾਰਲਾ ਕਾਰਤਿਕ ਸ਼ਾਮਲ ਹਨ। ਪੁਰਸਕਾਰਾਂ ਅਤੇ ਪੁਰਸਕਾਰ ਜੇਤੂਆਂ ਦੇ ਬਾਰੇ ਵਿੱਚ ਅਧਿਕ ਜਾਣਕਾਰੀ ਇੱਥੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਸ਼ਾਮ ਨੂੰ ਸੱਭਿਆਚਾਰਕ ਪ੍ਰਦਰਸ਼ਨ ਅਤੇ ਅਥਾਰਿਟੀ ਦੀ ਯਾਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੇ ਸਨਮਾਨ ਵਿੱਚ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ।
50 ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
https://youtu.be/pJhh0oWsA1E
ਕੇਂਦਰੀ ਬਿਜਲੀ ਅਥਾਰਿਟੀ ਦਾ 50ਵਾਂ ਸਥਾਪਨਾ ਦਿਵਸ ਸੰਗਠਨ ਦੇ ਸਮ੍ਰਿੱਧ ਇਤਿਹਾਸ ਅਤੇ ਭਾਰਤ ਵਿੱਚ ਬਿਜਲੀ ਦੇ ਭਵਿੱਖ ਨੂੰ ਆਕਾਰ ਦੇਣ ਲਈ ਇਸ ਦੀ ਚਲ ਰਹੀ ਪ੍ਰਤੀਬੱਧਤਾ ਦਾ ਪ੍ਰਮਾਣ ਬਣਿਆ। ਦੇਸ਼ ਜਿਵੇਂ-ਜਿਵੇਂ ਇੱਕ ਟਿਕਾਊ ਅਤੇ ਗ੍ਰੀਨ ਊਰਜਾ ਲੈਂਡਸਕੇਪ ਵੱਲ ਵਧ ਰਿਹਾ ਹੈ, ਅਥਾਰਿਟੀ ਸਾਰਿਆਂ ਦੇ ਲਈ ਭਰੋਸੇਯੋਗ ਅਤੇ ਕਿਫਾਇਤੀ ਬਿਜਲੀ ਸਪਲਾਈ ਸੁਨਿਸ਼ਚਿਤ ਕਰਨ ਲਈ ਆਪਣੇ ਮਿਸ਼ਨ ਲਈ ਸਮਰਪਿਤ ਹੈ।
ਕੇਂਦਰੀ ਬਿਜਲੀ ਅਥਾਰਿਟੀ ਅਤੇ ਬਿਜਲੀ ਖੇਤਰ ਵਿੱਚ ਇਸ ਦੇ ਯੋਗਦਾਨ ਬਾਰੇ ਅਧਿਕ ਜਾਣਕਾਰੀ ਲਈ ਕਿਰਪਾ cea.nic.in ‘ਤੇ ਕੱਲਿਕ ਕਰੋ।
*********
ਪੀਆਈਬੀ ਦਿੱਲੀ/ਅਲੋਕ ਮਿਸ਼ਰਾ/ਦੀਪ ਜੋਏ ਮੈਮਪਿਲੀ
(Release ID: 1968216)
Visitor Counter : 123