ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਸਕਿੱਲ ਇੰਡੀਆ ਨੇ ਰਿਟੇਲ ਵਿਕ੍ਰੇਤਾ ਕੌਸ਼ਲ ਵਿਕਾਸ ਪ੍ਰੋਗਰਾਮ ਸ਼ੁਰੂ ਕਰਨ ਦੇ ਲਈ ਕੋਕਾ-ਕੋਲਾ ਇੰਡੀਆ ਦੇ ਨਾਲ ਸਾਂਝੇਦਾਰੀ ਕੀਤੀ
ਇਹ ਪਹਿਲ ਰਿਟੇਲ ਵਿਕ੍ਰੇਤਾਵਾਂ ਦੇ ਕੌਸ਼ਲ, ਫਿਰ ਕੌਸ਼ਲ ਅਤੇ ਕੌਸ਼ਲ ਵਿੱਚ ਵਾਧਾ ਕਰਕੇ ਭਾਰਤ ਦੀ ਅਰਥਵਿਵਸਥਾ ਨੂੰ ਸਸ਼ਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ – ਸ਼੍ਰੀ ਧਰਮੇਂਦਰ ਪ੍ਰਧਾਨ
ਇਸ ਪ੍ਰੋਗਰਾਮ ਦਾ ਲਕਸ਼ ਤਿੰਨ ਵਰ੍ਹਿਆਂ ਵਿੱਚ ਦੇਸ਼ ਦੇ ਪ੍ਰਮੁੱਖ ਰਾਜਾਂ ਵਿੱਚ ਰਿਟੇਲ ਵਿਕ੍ਰੇਤਾਵਾਂ ਨੂੰ ਕੌਸ਼ਲ ਨਾਲ ਯੁਕਤ ਬਣਾਉਣਾ ਹੈ
Posted On:
15 OCT 2023 7:05PM by PIB Chandigarh
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ (ਐੱਮਐੱਸਡੀਈ) ਦੇ ਪ੍ਰਸ਼ਾਸਨਿਕ ਕੰਟਰੋਲ ਵਿੱਚ ਕਾਰਜ ਕਰ ਰਹੇ ਰਾਸ਼ਟਰੀ ਕੌਸ਼ਲ ਵਿਕਾਸ ਨਿਗਮ (ਐੱਨਐੱਸਡੀਸੀ) ਨੇ ਓਡੀਸ਼ਾ ਅਤੇ ਉੱਤਰ ਪ੍ਰਦੇਸ਼ ਜਿਹੇ ਰਾਜਾਂ ਵਿੱਚ ਰਿਟੇਲ ਵਿਕ੍ਰੇਤਾ ਭਾਈਚਾਰੇ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਕੌਸ਼ਲ ਭਾਰਤ ਮਿਸ਼ਨ ਦੇ ਤਹਿਤ ਅੱਜ ਸੁਪਰ ਪਾਵਰ ਰਿਟੇਲਰ ਪ੍ਰੋਗਰਾਮ ਦਾ ਸ਼ੁਰੂਆਤ ਕਰਨ ਦੇ ਲਈ ਅੱਜ ਕੋਕਾ-ਕੋਲਾ ਇੰਡੀਆ ਦੇ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ। ਇਹ ਪ੍ਰੋਗਰਾਮ ਓਡੀਸ਼ਾ ਰਾਜ ਵਿੱਚ ਸੰਚਾਲਿਤ ਕੀਤਾ ਜਾ ਰਿਹਾ ਹੈ।
ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੀ ਗਰਿਮਾਮਈ ਮੌਜੂਦਗੀ ਵਿੱਚ ਇਸ ਸਾਂਝੇਦਾਰੀ ਦਾ ਰਸਮੀ ਐਲਾਨ ਕੀਤਾ ਗਿਆ। ਇਸ ਅਵਸਰ ’ਤੇ ਰਾਸ਼ਟਰੀ ਕੌਸ਼ਲ ਵਿਕਾਸ ਨਿਗਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਵੇਦ ਮਣੀ ਤਿਵਾਰੀ ਅਤੇ ਕੋਕਾ-ਕੋਲਾ ਇੰਡੀਆ ਐਂਡ ਸਾਊਥਵੇਸਟ ਏਸ਼ੀਆ ਪ੍ਰਧਾਨ ਸੰਕੇਤ ਰੇਅ ਵੀ ਮੌਜੂਦ ਸਨ।
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਇਸ ਅਵਸਰ ’ਤੇ ਆਪਣੇ ਸੰਬੋਧਨ ਵਿੱਚ ਜ਼ਿਕਰ ਕੀਤਾ ਕਿ ਦੁਰਗਾ ਪੂਜਾ ਦੇ ਸ਼ੁਭ ਉਤਸਵ ਦੀ ਸ਼ੁਰੂਆਤ ਦੇ ਨਾਲ ਹੀ ਸੁਪਰ ਪਾਵਰ ਰਿਟੇਲਰ ਦੀ ਸ਼ੁਰੂਆਤ ਰਿਟੇਲ ਵਿਕ੍ਰੇਤਾਵਾਂ ਨੂੰ ਸਸ਼ਕਤ ਬਣਾਏਗਾ ਅਤੇ ਉਨ੍ਹਾਂ ਨੂੰ ਆਪਣੇ ਵਪਾਰ ਦਾ ਵਿਸਤਾਰ ਕਰਨ ਅਤੇ ਉਪਭੋਗਤਾ ਅਧਾਰਿਤ ਅਨੁਭਵਾਂ ਨੂੰ ਵਧਾਉਣ ਦੇ ਲਈ ਲੋੜੀਂਦੀ ਟ੍ਰੇਨਿੰਗ ਪ੍ਰਦਾਨ ਕਰੇਗਾ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇਹ ਪਹਿਲ ਰਿਟੇਲ ਵਿਕ੍ਰੇਤਾਵਾਂ ਦੇ ਕੌਸ਼ਲ, ਫਿਰ ਕੌਸ਼ਲ ਅਤੇ ਕੌਸ਼ਲ ਵਿੱਚ ਵਾਧਾ ਕਰਕੇ ਭਾਰਤ ਦੀ ਅਰਥਵਿਵਸਥਾ ਨੂੰ ਸਸ਼ਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਸ਼੍ਰੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਸਾਡੇ ਦੇਸ਼ ਦੇ ਕਾਰਜਬਲ ਨੂੰ ਵਿਕਸਿਤ ਭਾਰਤ ਦੇ ਸਭ ਤੋਂ ਵੱਡੇ ਲਾਭਾਰਥੀ ਬਣਾਉਣ ਦੇ ਲਕਸ਼ ਦੇ ਨਾਲ ਇਹ ਪਹਿਲ ਦੇਸ਼ ਦੇ 1 ਕਰੋੜ 40 ਲੱਖ ਰਿਟੇਲ ਵਿਕ੍ਰੇਤਾਵਾਂ ਨੂੰ ਸਕਿੱਲ ਇੰਡੀਆ ਡਿਜੀਟਲ ਪੋਰਟਲ ਦੇ ਜ਼ਰੀਏ 14 ਘੰਟਿਆਂ ਦੀ ਗੁਣਵੱਤਾਪੂਰਨ ਰਿਟੇਲ ਟ੍ਰੇਨਿੰਗ ਪ੍ਰਦਾਨ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜਿਹੇ ਵਿਕ੍ਰੇਤਾਵਾਂ ਨੂੰ ਵਪਾਰਕ ਰਣਨੀਤੀਆਂ ਦੀ ਯੋਜਨਾ ਬਣਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਅਤੇ ਡਿਜੀਟਲ ਪਲੈਟਫਾਰਮ ਦੁਆਰਾ ਵਿਸਤਾਰਿਤ ਵਿਸ਼ਾਲ ਅਵਸਰਾਂ ਦਾ ਉਪਯੋਗ ਕਰਨ ਬਾਰੇ ਟ੍ਰੇਂਡ ਕੀਤਾ ਜਾਏਗਾ।
ਸ਼੍ਰੀ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਇਹ ਟ੍ਰੇਨਿੰਗ ਮੌਡਿਊਲ ਕਈ ਭਾਸ਼ਾਵਾਂ ਵਿੱਚ ਉਪਲਬਧ ਹੋਣਗੇ, ਜੋ ਦੇਸ਼ ਭਰ ਵਿੱਚ ਛੋਟੇ ਦੁਕਾਨਦਾਰਾਂ ਦੇ ਨਾਲ-ਨਾਲ ਵੱਡੇ ਵਪਾਰੀਆਂ ਨੂੰ ਵੀ ਕੁਸ਼ਲ ਅਤੇ ਸਮਰੱਥ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਇੱਕ ਰਿਟੇਲ ਈਕੋਸਿਸਸਟਮ ਨੂੰ ਸਮਰੱਥ ਬਣਾਏਗੀ, ਜੋ ਗਾਹਕਾਂ ਦੀਆਂ ਉਮੀਦਾਂ ਤੋਂ ਅਧਿਕ ਹੋਵੇਗੀ, ਭਵਿੱਖ ਦੇ ਕਾਰਜ ਨੂੰ ਅਪਣਾਏਗੀ ਅਤੇ ਇਸ ਨਾਲ ਉਦਯੋਗ ਜਗਤ ਦਾ ਤੇਜ਼ੀ ਨਾਲ ਵਿਕਾਸ ਵੀ ਹੋਵੇਗਾ।
ਇਸ ਅਵਸਰ ’ਤੇ ਕੋਕਾ-ਕੋਲਾ ਨੇ ਸਫ਼ਲ ਰਿਟੇਲ ਵਿਕ੍ਰੇਤਾਵਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਮਹਿਲਾਵਾਂ ਦਾ ਵੀ ਸਨਮਾਨ ਕੀਤਾ ਜੋ ਆਪਣੇ ਕੋਸ਼ਲ ਅਤੇ ਉੱਦਮਤਾ ਦਾ ਇਸਤੇਮਾਲ ਕਰਕੇ ਆਤਮਨਿਰਭਰ ਬਣੀਆਂ ਹਨ। ਸ਼੍ਰੀ ਪ੍ਰਧਾਨ ਨੇ ਓਡੀਸ਼ਾ ਦੀਆਂ ਉਨ੍ਹਾਂ ਮਾਤਾਵਾਂ ਨੂੰ ਨਮਨ ਕੀਤਾ, ਜਿਨ੍ਹਾਂ ਨੇ ਆਪਣੀ ਚੁਸਤੀ ਅਤੇ ਉਦਮਸ਼ੀਲਤਾ ਪ੍ਰਤਿਭਾ ਨਾਲ ਆਪਣੇ ਵਪਾਰ ਨੂੰ ਹੁਲਾਰਾ ਦਿੱਤਾ ਹੈ।
ਸੁਪਰ ਪਾਵਰ ਰਿਟੇਲਰ ਪ੍ਰੋਗਰਾਮ ਰਿਟੇਲ ਵਿਕ੍ਰੇਤਾਵਾਂ ਦੇ ਸਸ਼ਕਤੀਕਰਣ ਅਤੇ ਪ੍ਰਗਤੀ ਨੂੰ ਸੁਵਿਧਾਜਨਕ ਬਣਾਏਗਾ, ਜੋ ਕਾਰਜਬਲ ਦਾ ਸਹਿਯੋਗ ਕਰਨ ਵਿੱਚ ਸਕਿੱਲ ਇੰਡੀਆ ਦੇ ਪ੍ਰਯਾਸਾਂ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਿਤ ਹੋਵੇਗਾ। ਇਹ ਪਹਿਲ ਅੱਜ ਦੇ ਆਧੁਨਿਕ ਰਿਟੇਲ ਵਿਕਰੀ ਖੇਤਰ ਵਿੱਚ ਅਜਿਹੇ ਵਿਕ੍ਰੇਤਾਵਾਂ ਦੀ ਕੁਸ਼ਲਤਾ ਅਤੇ ਸਮਰੱਥਾ ਦੇ ਨਿਰਮਾਣ ’ਤੇ ਧਿਆਨ ਕੇਂਦ੍ਰਿਤ ਕਰਕੇ ਉਨ੍ਹਾਂ ਨੂੰ ਸਮਰੱਥ ਬਣਾਉਣ ’ਤੇ ਕੇਂਦ੍ਰਿਤ ਹੈ। ਇਸ ਦਾ ਮਕਸਦ ਛੋਟੇ ਅਤੇ ਸੂਖਮ ਰਿਟੇਲ ਵਿਕ੍ਰੇਤਾਵਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਨਾ, ਉਨ੍ਹਾਂ ਨੂੰ ਉਪਭੋਗਤਾ ਵਿਵਹਾਰ ਅਤੇ ਉਨ੍ਹਾਂ ਦੀਆਂ ਪ੍ਰਾਥਮਿਕਾਤਾਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਦੇ ਲਈ ਜ਼ਰੂਰੀ ਗਿਆਨ ਅਤੇ ਕੌਸ਼ਲ ਨਾਲ ਲੈਸ ਕਰਨਾ ਹੈ।
ਰਿਟੇਲ ਵਿਕ੍ਰੇਤਾਵਾਂ ਨੂੰ ਕੌਸ਼ਲ, ਉਪਕਰਣ ਅਤੇ ਜ਼ਰੂਰੀ ਤਕਨੀਕਾਂ ਪ੍ਰਦਾਨ ਕੀਤੀਆਂ ਜਾਣਗੀਆਂ, ਜੋ ਲਗਾਤਾਰ ਬਦਲਦੇ ਰਿਟੇਲ ਈਕੋਸਿਸਟਮ ਵਿੱਚ ਸਫ਼ਲ ਹੋਣ ਅਤੇ ਸਰਬਉੱਤਮ ਕਾਰਜ ਪ੍ਰਣਾਲੀਆਂ ਦਾ ਵਿਸਤਾਰ ਕਰਨ ਦੇ ਲਈ ਜ਼ਰੂਰੀ ਹਨ। ਇਸ ਪਹਿਲ ਦੇ ਅਨੁਸਾਰ ਪਰੰਪਰਾਗਤ ਰਿਟੇਲ ਵਿਕ੍ਰੇਤਾਵਾਂ ਨੂੰ ਉਨ੍ਹਾਂ ਦੇ ਵਪਾਰ ਨੂੰ ਹੋਰ ਅਧਿਕ ਲਾਭਦਾਇਕ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਵਪਾਰ ਵਿੱਚ ਜ਼ਰੂਰੀ ਕੌਸ਼ਲ ਦੇ ਵਾਧੇ ਦੇ ਲਈ ਸਹੀ ਕੌਸ਼ਲ ਸੈੱਟ ਉਪਲੱਬਧ ਕਰਵਾਇਆ ਜਾਏਗਾ।
ਇਹ ਪ੍ਰੋਗਰਾਮ ਉਦਯੋਗ-ਵਿਸ਼ੇਸ਼ ਕੌਸ਼ਲ ਜਿਹੇ ਗਾਹਕ ਪ੍ਰਬੰਧਨ, ਸਮਾਨ ਅਤੇ ਭੰਡਾਰ ਪ੍ਰਬੰਧਨ ਅਤੇ ਵਿੱਤੀ ਪ੍ਰਬੰਧਨ ਆਦਿ ਪ੍ਰਦਾਨ ਕਰੇਗਾ, ਜੋ ਰਿਟੇਲ ਵਿਕ੍ਰੇਤਾਵਾਂ ਦੀਆਂ ਪੇਸ਼ੇਵਰ ਜ਼ਰੂਰਤਾਂ ਦੇ ਅਨੁਰੂਪ ਹਨ, ਜਿਸ ਨਾਲ ਰਿਟੇਲ ਵਿਕ੍ਰੇਤਾਵਾਂ ਨੂੰ ਕੌਸ਼ਲ ਸੰਪੰਨ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ। 14 ਘੰਟਿਆਂ ਦੀ ਟ੍ਰੇਨਿੰਗ ਵਿੱਚ ਦੋ ਘੰਟੇ ਕਲਾਸਰੂਮ ਸੈਸ਼ਨ ਅਤੇ 12 ਘੰਟਿਆਂ ਦੀ ਡਿਜੀਟਲ ਟ੍ਰੇਨਿੰਗ ਸ਼ਾਮਲ ਹੋਵੇਗਾ। ਇਸ ਵਿੱਚ ਐਪ-ਅਧਾਰਿਤ ਲਰਨਿੰਗ ਮੈਨੇਜਮੈਂਟ ਸਿਸਟਮ (ਐੱਲਐੱਮਐੱਸ) ਦੇ ਨਾਲ – ਨਾਲ ਅਸਲੀ ਕਲਾਸਰੂਮ ਸੈਸ਼ਨ ਸ਼ਾਮਲ ਹੋਣਗੇ, ਜੋ ਔਨਲਾਈਨ ਮੌਡਿਊਲ ਦੇ ਲਈ ਮੋਬਾਇਲ ਅਤੇ ਹੈਂਡਹੈਲਡ ਡਿਵਾਇਸ ’ਤੇ ਕਾਰਜ ਕਰਨ ਯੋਗ ਹੈ। ਇਸ ਮੌਡਿਊਲ ਨੂੰ ਸਕਿੱਲ ਇੰਡੀਆ ਦੇ ਡਿਜੀਟਲ ਪਲੈਟਫਾਰਮ (ਐੱਸਆਈਡੀ) ’ਤੇ ਹੋਸਟ ਕੀਤਾ ਜਾਏਗਾ ਅਤੇ ਟ੍ਰੇਨਿੰਗ ਲਈ ਸਿਖਾਉਣ ਦੀ ਸੁਵਿਧਾ ਪ੍ਰਦਾਨ ਕਰਨ ਵਾਲੇ ਅਨੁਭਵੀ ਟ੍ਰੇਨੀਆਂ ਦੁਆਰਾ ਵੀਡੀਓ ਅਤੇ ਲਿਖਿਤ ਸਮੱਗਰੀ ਦੇ ਮਿਸ਼ਰਣ ਦੇ ਨਾਲ ਮਲਟੀਮੀਡੀਆ ਦ੍ਰਿਸ਼ਟੀਕੋਣ ਦੇ ਜ਼ਰੀਏ ਨਿਸ਼ਪਾਦਿਤ ਕੀਤਾ ਜਾਵੇਗਾ। ਸਾਰੇ ਪ੍ਰਤੀਭਾਗੀਆਂ ਨੂੰ ਕਲਾਸਰੂਮ, ਔਨਲਾਈਨ ਟ੍ਰੇਨਿੰਗ ਅਤੇ ਮੁਲਾਂਕਣ ਮੌਡਿਊਲ ਦੇ ਪੂਰਾ ਹੋਣ ’ਤੇ ਇੱਕ ਸਰਟੀਫਿਕੇਟ ਪ੍ਰਾਪਤ ਹੋਵੇਗਾ।
ਰਾਸ਼ਟਰ ਕੌਸ਼ਲ ਵਿਕਾਸ ਨਿਗਮ ਇਸ ਸਾਂਝੇਦਾਰੀ ਦੇ ਤਹਿਤ, ਸਕਿੱਲ ਇੰਡੀਆ ਦੇ ਡਿਜੀਟਲ ਪਲੈਟਫਾਰਮ ’ਤੇ ਪ੍ਰੋਗਰਾਮ ਦੀ ਪਹੁੰਚ ਵਧਾਉਣ ਵਿੱਚ ਕੋਕਾ-ਕੋਲਾ ਇੰਡੀਆ ਦੀ ਸਹਾਇਤਾ ਕਰੇਗਾ। ਇਸ ਵਿੱਚ ਉਦਯੋਗ-ਵਿਸ਼ੇਸ਼ ਕੌਸ਼ਲ ਜ਼ਰੂਰਤਾਂ ਦੇ ਅਨੁਰੂਪ ਟ੍ਰੇਨਿੰਗ ਸਮੱਗਰੀ ਬਣਾਉਣਾ ਅਤੇ ਉਸ ਨੂੰ ਪਰਿਕ੍ਰਿਸ਼ਤ ਕਰਨਾ ਸ਼ਾਮਲ ਹੈ। ਇਸ ਦੇ ਇਲਾਵਾ, ਰਾਸ਼ਟਰੀ ਕੌਸ਼ਲ ਵਿਕਾਸ ਨਿਗਮ ਪ੍ਰੋਗਰਾਮ ਲਾਗੂਕਰਣ ਦੇ ਲਈ ਟ੍ਰੇਨੀਆਂ ਦੀ ਭਰਤੀ ਦੀ ਸੁਵਿਧਾ ਪ੍ਰਦਾਨ ਕਰੇਗਾ ਅਤੇ ਲੋੜੀਂਦਾ ਟ੍ਰੇਨਿੰਗ ਬੁਨਿਆਦੀ ਢਾਂਚਾ ਪ੍ਰਦਾਨ ਕਰਕੇ ਇੱਕ ਸਹਿਜ ਸਿੱਖਣ ਦਾ ਅਨੁਭਵ ਸੁਨਿਸ਼ਚਿਤ ਕਰੇਗਾ।
ਰਾਸ਼ਟਰੀ ਕੌਸ਼ਲ ਵਿਕਾਸ ਨਿਗਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਵੇਦ ਮਣੀ ਤਿਵਾਰੀ ਨੇ ਕਿਹਾ ਇਸ ਮੀਲ ਦੇ ਪੱਥਰ ’ਤੇ ਆਪਣੇ ਵਿਚਾਰ ਵਿਅਕਤ ਕਰਦੇ ਹੋਏ ਆਪਣੇ ਵਿਚਾਰ ਰੱਖੇ ਅਤੇ ਕਿਹਾ ਭਾਰਤ ਦੇ ਕੌਸ਼ਲ ਵਿਕਾਸ ਈਕੋਸਿਸਟਮ ਦੇ ਅੰਦਰ ਇੱਕ ਪਰਿਵਰਤਨਕਾਰੀ ਕ੍ਰਾਂਤੀ ਚਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਦਲਾਅ ਕੌਸ਼ਲ ਅਧਿਗ੍ਰਹਿਣ, ਵਾਧਾ ਅਤੇ ਅਨੁਕੂਲਨ ਦੇ ਜ਼ਰੀਏ ਦੇਸ਼ ਦੇ ਨੌਜਵਾਨਾਂ ਅਤੇ ਇਸ ਦੇ ਮਹੱਤਵਅਕਾਂਖੀ ਕਾਰਜਬਲ ਨੂੰ ਸਸ਼ਕਤ ਬਣਾਉਣ ਦੀ ਅਟੁਟ ਪ੍ਰਤੀਬੱਧਤਾ ਤੋਂ ਪ੍ਰੇਰਿਤ ਹੈ। ਵੇਦ ਮਣੀ ਤਿਵਾਰੀ ਨੇ ਇਹ ਵੀ ਕਿਹਾ ਕਿ ਸ਼੍ਰੀ ਧਰਮੇਂਦਰ ਪ੍ਰਧਾਨ ਦੇ ਮਾਰਗਦਰਸ਼ਨ ਅਤੇ ਅਗਵਾਈ ਵਿੱਚ ਅਕੈਡੇਮਿਕ ਬੈਂਕ ਆਵ੍ ਕ੍ਰੈਡਿਟ ਦੀ ਸ਼ੁਰੂਆਤ ਦੇ ਨਾਲ, ਪਹਿਲਾਂ ਸਿੱਖਣ ਦੇ ਅਨੁਭਵਾਂ ਦਾ ਇੱਕ ਡਿਜੀਟਲ ਭੰਡਾਰ ਦੇਸ਼ ਦੇ ਨੌਜਵਾਨਾਂ ਨੂੰ ਅਧਿਕ ਸਸ਼ਕਤ ਬਣਾਏਗਾ।
ਕੋਕਾ-ਕੋਲਾ ਇੰਡੀਆ ਐਂਡ ਸਾਊਥਵੇਸਟ ਏਸ਼ੀਆ ਦੇ ਪ੍ਰਧਾਨ ਸੰਕਤ ਰੇਅ ਨੇ ਰਿਟੇਲ ਵਿਕ੍ਰੇਤਾ ਈਕੋਸਿਸਟਮ ਦੇ ਲਈ ਉਪਯੋਗਿਤਾ ਵਧਾਉਣ ਲਈ ਆਪਣੇ ਕੰਪਨੀ ਦੇ ਪ੍ਰਯਾਸਾਂ ’ਤੇ ਚਾਨਣਾ ਪਾਇਆ, ਜੋ ਵਪਾਰ ਵੈਲਿਊ ਸਰੀਜ਼ ਦਾ ਇੱਕ ਅਭਿੰਨ ਅੰਗ ਹੈ। ਉਨ੍ਹਾਂ ਨੇ ਕਿਹਾ ਕਿ ਉੱਭਰਦੇ ਉਪਭੋਗਤਾ ਪਰਿਦ੍ਰਿਸ਼ ਵਿੱਚ, ਰਿਟੇਲ ਵਿਕ੍ਰੇਤਾਵਾਂ ਨੂੰ ਪ੍ਰਮੁੱਖ ਰੂਪ ਨਾਲ ਉਦਮਸ਼ੀਲਤਾ ਅਤੇ ਡਿਜੀਟਲ ਕੌਸ਼ਲ ਨਾਲ ਲੈਸ ਕਰਨਾ ਅੱਜ ਦੇ ਉਪਭੋਗਤਾਂ ਦੇ ਲਈ ਉਨ੍ਹਾਂ ਦੀ ਪ੍ਰਾਸੰਗਿਕਤਾ ਨੂੰ ਵਧਾਉਂਦਾ ਹੈ ਅਤੇ ਉਨ੍ਹਾਂ ਨੂੰ ਭਵਿੱਖ ਦੇ ਲਈ ਤਿਆਰ ਹੋਣ ਦੇ ਸਮਰੱਥ ਬਣਾਉਂਦਾ ਹੈ। ਉਨ੍ਹਾਂ ਨੇ ਸਕਿੱਲ ਇੰਡੀਆ ਮਿਸ਼ਨ ਦੇ ਪ੍ਰਯਾਸਾਂ ਦੀ ਸਰਾਹਨਾ ਕੀਤੀ ਜੋ ਇਨੋਵੇਸ਼ਨ ਨੂੰ ਹੁਲਾਰਾ ਦਿੰਦਾ ਹੈ ਅਤੇ ਉਦਯੋਗ-ਵਿਸ਼ੇਸ਼ ਕੌਸ਼ਲ ਪ੍ਰਦਾਨ ਕਰਦਾ ਹੈ, ਜੋ ਸਭ ਦੇ ਲਈ ਸੁਲਭ ਉਪਲਬਧ ਹੈ।
******
ਐੱਸਐੱਸ/ਏਕੇ
(Release ID: 1968159)
Visitor Counter : 106