ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਵਿੱਚ ‘ਸਮੌ (ਸਮਾਓ)ਸ਼ਹੀਦੀ ਸਮਾਰਕ’ ਅਤੇ ਲਾਇਬ੍ਰਰੇਰੀ ਦਾ ਉਦਘਾਟਨ ਕੀਤਾ


ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੌਰਾਨ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ ਭਰ ਵਿੱਚ 1857 ਤੋਂ 1947 ਦੇ 90 ਸਾਲ ਦੇ ਆਜ਼ਾਦੀ ਦੇ ਸੰਗਰਾਮ ਵਿੱਚ ਬਲਿਦਾਨ ਦੇਣ ਵਾਲੇ ਅਣਗਿਨਤ ਸ਼ਹੀਦਾਂ ਦੇ ਸਮਾਰਕ ਬਣਾਉਣ, ਉਨ੍ਹਾਂ ਦੇ ਇਤਿਹਾਸ ਨੂੰ ਪੁਨਰਜੀਵਤ ਕਰਨ ਅਤੇ ਯੁਵਾ ਅਤੇ ਨਵੀਂ ਪੀੜ੍ਹੀ ਨੂੰ ਉਨ੍ਹਾਂ ਤੋਂ ਪ੍ਰੇਰਣਾ ਮਿਲੇ, ਅਜਿਹੇ ਪ੍ਰੋਗਰਾਮ ਸ਼ੁਰੂ ਕੀਤੇ

ਸਮੌ ਵਿੱਚ ਨਵੰਬਰ, 1857 ਵਿੱਚ ਆਜ਼ਾਦੀ ਦੇ ਸੰਘਰਸ਼ ਵਿੱਚ 12 ਵੀਰਾਂ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ ਸੀ, ਪਰ 2022-23 ਤੱਕ ਉਨ੍ਹਾਂ ਦਾ ਕੋਈ ਸਮਾਰਕ ਨਹੀਂ ਸੀ, ਅੱਜ ਬਣਿਆ ਇਹ ਸਮਾਰਕ ਉਨ੍ਹਾਂ ਦੀ ਸ਼ੋਰਯਾ ਗਾਥਾ ਨੂੰ ਅਮਰ ਬਣਾਉਣ ਦਾ ਕੰਮ ਕਰੇਗਾ

ਜਦੋਂ ਹਰ 15 ਅਗਸਤ ਅਤੇ 26 ਜਨਵਰੀ ਨੂੰ ਇੱਥੇ ਝੰਡਾ ਲਹਿਰਾਇਆ ਜਾਵੇਗਾ, ਤਾਂ ਉਨ੍ਹਾਂ 12 ਸ਼ਹੀਦਾਂ ਦੀਆਂ ਆਤਮਾਵਾਂ ਨੂੰ ਵਿਸ਼ੇਸ਼ ਸ਼ਾਂਤੀ ਮਿਲੇਗੀ

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਦੁਨੀਆ ਵਿੱਚ ਸਰਵਉੱਚ ਸਥਾਨ ‘ਤੇ ਬਿਰਾਜਮਾਨ ਹੋਵੇਗਾ

ਜਰਾਤ ਸਰਕਾਰ ਦੇ ਨੌਜਵਾਨ ਅਤੇ ਸੱਭਿਆਚਾਰਕ ਵਿਭਾਗ ਨੇ ਸੰਪੂਰਨ ਗੁਜਰਾਤੀ ਵਿਆਕਰਨ ਦੀਆਂ ਕਿਤਾਬਾਂ ਦੀ ਇੱਕ ਲਾਇਬ੍ਰੇਰੀ ਬਣਾਈ ਹੈ, ਬੱਚਿਆਂ ਅਤੇ ਨੌਜਵਾਨਾਂ ਨੂੰ ਇਸ ਲਾਇਬ੍ਰੇਰੀ ਵੱਲ ਲਿਆਉਣ ਨਾਲ ਗੁਜਰਾਤ ਅਤੇ ਪੂਰੇ ਦੇਸ਼ ਦਾ ਭਵਿੱਖ ਸੁਧਰੇਗਾ

ਸ਼੍ਰੀ ਨਰੇਂਦਰ ਮੋਦੀ ਜੀ ਨੇ ਇੱਥੇ ਵਾਂਚੇ ਗੁਜਰਾਤ ਅਭਿਯਾਨ ਸ਼ੁਰੂ ਕੀਤਾ ਸੀ ਅਤੇ ਉਸ ਸਮੇਂ ਪੂਰੇ ਗੁਜਰਾਤ

Posted On: 15 OCT 2023 10:34PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਵਿੱਚ ‘ਸਮੌ ਸ਼ਹੀਦੀ ਸਮਾਰਕ’ ਅਤੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ।

 

ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਸਾਰੇ ਦੇਸ਼ਵਾਸੀਆਂ ਨੂੰ ਨਵਰਾਤਰੀ ਤਿਊਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆ। ਉਨ੍ਹਾਂ ਨੇ ਕਿਹਾ ਕਿ ਉਹ ਪਿਛਲੀ ਨਵਰਾਤਰੀ ਦੌਰਾਨ ਇੱਥੇ ਆਏ ਸਨ ਅਤੇ ਇਸ ਸ਼ਹੀਦੀ ਸਮਾਰਕ ਦਾ ਭੂਮੀ ਪੂਜਨ ਕੀਤਾ ਸੀ ਅਤੇ ਅੱਜ ਪਹਿਲੇ ਨਵਰਾਤਰੇ ਦੇ ਦਿਨ ਇਸ ਸ਼ਹੀਦ ਸਮਾਰਕ ਦਾ ਉਦਘਾਟਨ ਹੋ ਗਿਆ ਹੈ।ਸ਼੍ਰੀ ਸ਼ਾਹ ਨੇ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੌਰਾਨ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ ਭਰ ਵਿੱਚ 1857 ਤੋਂ 1947 ਦੇ 90 ਸਾਲਾਂ ਦੇ ਆਜ਼ਾਦੀ ਦੇ ਸੰਗਰਾਮ ਵਿੱਚ ਬਲਿਦਾਨ ਦੇਣ ਵਾਲੇ ਜਾਣੇ-ਅਣਜਾਨੇ ਅਣਗਿਨਤ ਸ਼ਹੀਦਾਂ ਦੇ ਸਮਾਰਕ ਬਣਾਉਣ, ਉਨ੍ਹਾਂ ਦੇ ਇਤਿਹਾਸ ਨੂੰ ਮੁੜ ਸੁਰਜੀਤ ਕਰਨ ਅਤੇ ਨੌਜਵਾਨ ਅਤੇ ਨਵੀਂ ਪੀੜ੍ਹੀ ਨੂੰ ਉਨ੍ਹਾਂ ਤੋਂ ਪ੍ਰੇਰਣਾ ਮਿਲੇ, ਅਜਿਹੇ ਪ੍ਰੋਗਰਾਮ ਸ਼ੁਰੂ ਕੀਤੇ।

ਉਨ੍ਹਾਂ ਨੇ ਕਿਹਾ ਕਿ ਸਮੌ ਵਿੱਚ ਨਵੰਬਰ, 1857 ਵਿੱਚ ਆਜ਼ਾਦੀ ਦੇ ਸੰਘਰਸ਼ ਵਿੱਚ 12 ਵੀਰਾਂ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ ਸੀ, ਲੇਕਿਨ 2022-23 ਤੱਕ ਉਨ੍ਹਾਂ ਦਾ ਕੋਈ ਸਮਾਰਕ ਨਹੀਂ ਸੀ, ਅੱਜ ਬਣਿਆ ਇਹ ਸਮਾਰਕ ਉਨ੍ਹਾਂ ਦੀ ਸ਼ੌਰਯ ਗਾਥਾਵਾਂ ਨੂੰ ਅਮਰ ਬਣਾਉਣ ਦਾ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਨੇ ਗੁਜਰਾਤ ਦੇ ਮੁੱਖਮੰਤਰੀ ਨੂੰ ਪੱਤਰ ਲਿਖਿਆ ਕਿ ਗੁਜਰਾਤ ਸਰਕਾਰ ਦੇ ਯੁਵਾ ਅਤੇ ਸੱਭਿਆਚਾਰਕ ਵਿਭਾਗ ਨੂੰ ਉਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ 12 ਥੰਮਾਂ ਵਾਲਾ ਇੱਕ ਸੁੰਦਰ ਸਮਾਰਕ ਬਣਾਉਣਾ ਚਾਹੀਦਾ ਹੈ, ਜਿਸ ਨਾਲ ਹਰ ਸਾਲ 15 ਅਗਸਤ ਅਤੇ 26 ਜਨਵਰੀ ਨੂੰ ਜਦੋਂ ਝੰਡਾ ਲਹਿਰਾਉਣ ਹੋਵੇ, ਤਦ ਉਨ੍ਹਾਂ ਸ਼ਹੀਦਾਂ ਦਾ ਵੀ ਸਨਮਾਨ ਹੋਵੇ। ਇਸ ਦੇ ਨਾਲ ਹੀ ਦੇਸ਼ ਦਾ ਇਤਿਹਾਸ, ਭਾਸ਼ਾ ਅਤੇ ਸੰਸਕ੍ਰਿਤੀ ਦੇ ਨਾਲ ਨੌਜਵਾਨਾਂ ਨੂੰ ਜੋੜਨ ਦੇ ਲਈ ਇੱਕ ਲਾਇਬ੍ਰੇਰੀ ਵੀ ਬਣਨੀ ਚਾਹੀਦੀ ਹੈ।

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਗੁਜਰਾਤ ਸਰਕਾਰ ਦੇ ਨੌਜਵਾਨ ਅਤੇ ਸੱਭਿਆਚਾਰਕ ਵਿਭਾਗ ਨੇ ਸੰਪੂਰਨ ਗੁਜਰਾਤੀ ਵਿਆਕਰਨ ਦੀ ਕਿਤਾਬਾਂ ਦੀ ਇੱਕ ਲਾਇਬ੍ਰੇਰੀ ਬਣਾਈ ਹੈ, ਜਿਸ ਦੇ ਲਈ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਇਸ ਲਾਇਬ੍ਰੇਰੀ ਵੱਲ ਲਿਆਉਣ ਨਾਲ ਹੀ ਗੁਜਰਾਤ ਅਤੇ ਪੂਰੇ ਦੇਸ਼ ਦਾ ਭਵਿੱਖ ਸੁਧਰੇਗਾ। ਉਨ੍ਹਾਂ ਨੇ ਕਿਹਾ ਕਿ ਅਣਗਿਨਤ ਸ਼ਹੀਦਾਂ ਨੇ ਆਪਣਾ ਸਰਵਉੱਚ ਬਲਿਦਾਨ ਦੇਸ਼ ਦੀ ਆਜ਼ਾਦੀ ਲਈ ਦਿੱਤਾ ਹੈ ਅਤੇ ਉਸ ਸੰਸਕ੍ਰਿਤੀ ਅਤੇ ਭਾਵ ਨੂੰ ਗੁਜਰਾਤੀ ਭਾਸ਼ਾ ਗੌਰਵ ਦੇ ਨਾਲ ਜੀਵੰਤ ਰੱਖੇਗੀ। ਉਨ੍ਹਾਂ ਨੇ ਕਿਹਾ ਕਿ ਇਸ ਆਧੁਨਿਕ ਲਾਇਬ੍ਰੇਰੀ ਵਿੱਚ ਕੰਪਿਊਟਰ ਸਿੱਖਿਆ ਨਾਲ ਸਬੰਧਿਤ ਕਈ ਕਿਤਾਬਾਂ ਡਿਜੀਟਲ ਤੌਰ ਵੀ ਉਪਲਬਧ ਹਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਦਿਆਰਥੀਆਂ, ਨੌਜਵਾਨਾਂ ਅਤੇ ਬੱਚਿਆਂ ਨੂੰ ਇਸ ਲਾਇਬ੍ਰੇਰੀ ਵੱਲ ਮੋੜਨ ਦੀ ਜ਼ਿੰਮੇਵਾਰੀ ਅਧਿਆਪਕਾਂ ਦੀ ਹੈ। ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਨੂੰ ਬੱਚਿਆਂ ਨੂੰ ਜਿਸ ਵਿਸ਼ੇ ਵਿੱਚ ਉਨ੍ਹਾਂ ਦੀ ਦਿਲਚਸਪੀ ਹੋਵੇ, ਉਸ ਵਿਸ਼ੇ ਦਾ ਗਿਆਨੀ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ, ਜਿਸ ਨਾਲ ਗੁਜਰਾਤ ਅਤੇ ਦੇਸ਼ ਨੂੰ ਇੱਕ ਚੰਗਾ ਨਾਗਰਿਕ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜੀ ਨੇ ਇੱਥੇ ਵਾਂਚੇ ਗੁਜਰਾਤ ਅਭਿਯਾਨ ਸ਼ੁਰੂ ਕੀਤਾ ਸੀ ਅਤੇ ਉਸ ਸਮੇਂ ਪੂਰੇ ਗੁਜਰਾਤ ਦੇ ਸਾਰੀਆਂ ਲਾਇਬ੍ਰੇਰੀਆਂ ਨੂ ਸਮ੍ਰਿੱਧ ਕਰਨ ਦੀ ਯੋਜਨਾ ਬਣਾਈ ਸੀ, ਉਸੇ ਪ੍ਰੇਰਣਾ ਨਾਲ ਸਮੌ ਪਿੰਡ ਦੀ ਲਾਇਬ੍ਰੇਰੀ ਨੂੰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ 100 ਵਿਦਿਆਰਥੀਆਂ ਦੇ ਪੜ੍ਹਨ ਦੀ ਸੁਵਿਧਾ ਇੱਥੇ ਉਪਲਬਧ ਕਰਵਾਈ ਗਈ ਹੈ।

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਜਦੋਂ ਹਰ 15 ਅਗਸਤ ਅਤੇ 26 ਜਨਵਰੀ ਨੂੰ ਇੱਥੇ ਝੰਡਾ ਲਹਿਰਾਇਆ ਜਾਵੇਗਾ, ਤਾਂ ਉਨ੍ਹਾਂ 12 ਸ਼ਹੀਦਾਂ ਦੀਆਂ ਆਤਮਾਵਾਂ ਨੂੰ ਵਿਸ਼ੇਸ਼ ਸ਼ਾਂਤੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਦੁਨੀਆ ਵਿੱਚ ਸਰਵਉੱਚ ਸਥਾਨ ‘ਤੇ ਬਿਰਾਜਮਾਨ ਹੋਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਹਾਲ ਹੀ ਵਿੱਚ ਜੀ20, ਸੰਮੇਲਨ, ਨਵੇਂ ਸੰਸਦ ਭਵਨ ਦਾ ਨਿਰਮਾਣ, ਭਾਰਤ ਦੇ ਚੰਦਰਯਾਨ ਦਾ ਚੰਦ੍ਰਮਾ ‘ਤੇ ਉਤਰਨਾ, 33 ਪ੍ਰਤੀਸ਼ਤ ਮਾਤਰਸ਼ਕਤੀ ਨੂੰ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਰਿਜ਼ਰਵੇਸ਼ਨ ਜਿਹੇ ਕਈ ਕੰਮ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਵਿੱਚ ਹੋਏ ਹਨ।

 

ਸ਼੍ਰੀ ਅਮਿਤ ਸ਼ਾਹ ਨੇ ਸਮੌ ਦੇ ਨੌਜਵਾਨਾਂ ਨੂੰ ਕਿਹਾ ਕਿ ਸਰਕਾਰ ਸੁਵਿਧਾ ਉਪਲਬਧ ਕਰਵਾ ਸਕਦੀ ਹੈ ਲੇਕਿਨ ਉਨ੍ਹਾਂ ਸੁਵਿਧਾਵਾਂ ਦੀ ਦੇਖਰੇਖ ਦਾ ਕੰਮ ਪਿੰਡ ਵਾਸੀਆਂ ਅਤੇ ਸਥਾਨਕ ਨੌਜਵਾਨਾਂ ਨੂੰ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਲਗਭਗ ਦੋ ਕਰੋੜ ਰੁਪਏ ਦੇ ਖਰਚੇ ਤੋਂ ਇੱਕ ਸੁੰਦਰ ਬਾਗ, ਸ਼ਹੀਦ ਸਮਾਰਕ ਅਤੇ ਲਾਇਬ੍ਰੇਰੀ ਗੁਜਰਾਤ ਸਰਕਾਰ ਨੇ ਬਣਾਇਆ ਹੈ, ਇਨ੍ਹਾਂ ਦੀ ਦੇਖਭਾਲ ਲਈ ਨੌਜਵਾਨਾਂ ਦੀ ਇੱਕ ਕਮੇਟੀ ਬਣਾਈ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਨੌਜਵਾਨ ਇਸ ਜ਼ਿੰਮੇਵਾਰੀ ਨੂੰ ਨਹੀਂ ਉਠਾਉਣਗੇ ਤਾਂ ਇਹ ਪੂਰਾ ਸਿਸਟਮ ਠੀਕ ਤਰੀਕੇ ਨਾਲ ਨਹੀਂ ਚਲ ਸਕੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਨੌਜਵਾਨ ਇਸ ਜ਼ਿੰਮੇਵਾਰੀ ਨੂੰ ਉਠਾਉਣਗੇ, ਤਾਂ ਉਹ ਉਨ੍ਹਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਉਨ੍ਹਾ ਨੇ ਕਿਹਾ ਕਿ ਸਾਨੂੰ ਉਨ੍ਹਾਂ ਸ਼ਹੀਦਾਂ ਦੀ ਉੱਜਵਲ ਵਿਰਾਸਤ ਨੂੰ ਅੱਗੇ ਵਧਾਉਣਾ ਚਾਹੀਦਾ ਹੈ।

*******

ਆਰਕੇ/ਏਵਾਈ/ਏਐੱਸਐੱਚ/ਏਕੇਐੱਸ



(Release ID: 1968155) Visitor Counter : 81


Read this release in: Urdu , English , Hindi