ਭਾਰਤ ਚੋਣ ਕਮਿਸ਼ਨ
ਭਾਰਤੀ ਚੋਣ ਕਮਿਸ਼ਨ ਨੇ ਸਾਬਕਾ ਮੁੱਖ ਚੋਣ ਕਮਿਸ਼ਨਰ ਡਾ. ਐੱਮ ਐੱਸ ਗਿੱਲ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ
प्रविष्टि तिथि:
15 OCT 2023 10:10PM by PIB Chandigarh
ਭਾਰਤੀ ਚੋਣ ਕਮਿਸ਼ਨ ਨੇ ਅੱਜ ਨਵੀਂ ਦਿੱਲੀ ਵਿਖੇ ਸਾਬਕਾ ਮੁੱਖ ਚੋਣ ਕਮਿਸ਼ਨਰ ਡਾ. ਐੱਮ ਐੱਸ ਗਿੱਲ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਸਵਰਗੀ ਸ਼੍ਰੀ ਐੱਮ ਐੱਸ ਗਿੱਲ, ਸਾਬਕਾ ਸੀਈਸੀ
"ਡਾ. ਐੱਮ ਐੱਸ ਗਿੱਲ ਭਾਰਤ ਦੇ 11ਵੇਂ ਮੁੱਖ ਚੋਣ ਕਮਿਸ਼ਨਰ ਸਨ। ਭਾਰਤੀ ਚੋਣ ਕਮਿਸ਼ਨ ਆਪਣੇ 11ਵੇਂ ਮੁੱਖ ਚੋਣ ਕਮਿਸ਼ਨਰ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ। ਭਾਰਤੀ ਪ੍ਰਸ਼ਾਸਨਿਕ ਸੇਵਾ, ਪੰਜਾਬ ਕਾਡਰ ਦੇ 1958 ਬੈਚ ਦੇ ਇੱਕ ਪ੍ਰਤਿਭਾਸ਼ਾਲੀ ਅਧਿਕਾਰੀ ਡਾ. ਐੱਮ ਐੱਸ ਗਿੱਲ ਨੇ 12 ਦਸੰਬਰ, 1996 ਤੋਂ 13 ਜੂਨ ,2001 ਤੱਕ ਦੀ ਮਿਆਦ ਦੌਰਾਨ ਮੁੱਖ ਚੋਣ ਕਮਿਸ਼ਨਰ ਵਜੋਂ ਚਾਰਜ ਸੰਭਾਲਿਆ ਸੀ। ਸ਼੍ਰੀ ਟੀ ਐੱਨ ਸ਼ੇਸ਼ਨ ਦੇ ਸੇਵਾਮੁਕਤ ਹੋਣ 'ਤੇ, ਉਨ੍ਹਾਂ ਦੀ ਭਾਰਤੀ ਚੋਣ ਕਮਿਸ਼ਨ ਦੇ ਸੀਈਸੀ ਵਜੋਂ ਨਿਯੁਕਤੀ ਹੋਈ।"
ਸੀਈਸੀ ਵਜੋਂ ਆਪਣੇ ਉਨ੍ਹਾਂ ਦੇ ਕਾਰਜਕਾਲ ਦੌਰਾਨ, ਭਾਰਤੀ ਚੋਣ ਕਮਿਸ਼ਨ ਨੇ 1998 ਵਿੱਚ 12ਵੀਂ ਲੋਕ ਸਭਾ ਅਤੇ 1999 ਵਿੱਚ 13ਵੀਂ ਲੋਕ ਸਭਾ ਦੇ ਨਾਲ-ਨਾਲ 11ਵੀਂ ਰਾਸ਼ਟਰਪਤੀ ਚੋਣ ਅਤੇ 1997 ਵਿੱਚ ਉਪ-ਰਾਸ਼ਟਰਪਤੀ ਦੀਆਂ ਚੋਣਾਂ ਤੋਂ ਬਿਨਾਂ 20 ਤੋਂ ਵੱਧ ਵਿਧਾਨ ਸਭਾਵਾਂ ਲਈ ਸਫ਼ਲਤਾਪੂਰਵਕ ਚੋਣਾਂ ਕਰਵਾਈਆਂ।
ਚੋਣ ਪ੍ਰਕਿਰਿਆ ਪ੍ਰਤੀ ਉਨ੍ਹਾਂ ਦੀ ਅਗਵਾਈ ਅਤੇ ਵਚਨਬੱਧਤਾ ਦੀ ਭਾਵਨਾ ਤੋਂ ਭਾਰਤੀ ਚੋਣ ਕਮਿਸ਼ਨ ਵਿੱਚ ਸਾਨੂੰ ਪ੍ਰੇਰਣਾ ਮਿਲਦੀ ਰਹੇਗੀ। ਸ਼੍ਰੀ ਗਿੱਲ ਨੂੰ ਸਿਵਲ ਸੇਵਕ ਵਜੋਂ ਉਨ੍ਹਾਂ ਦੀਆਂ ਬੇਮਿਸਾਲ ਅਤੇ ਵਿਲੱਖਣ ਸੇਵਾਵਾਂ ਲਈ ਸਾਲ 2000 ਵਿੱਚ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ ਸੀ।
ਅਸੀਂ ਵਿੱਛੜੀ ਆਤਮਾ ਲਈ ਪ੍ਰਾਰਥਨਾ ਕਰਦੇ ਹਾਂ ਅਤੇ ਡੂੰਘੀ ਸੰਵੇਦਨਾ ਦਾ ਪ੍ਰਗਟਾਵਾ ਕਰਦੇ ਹਾਂ।"
****
ਆਰਪੀ
(रिलीज़ आईडी: 1968056)
आगंतुक पटल : 188