ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਂਦਰ ਏਪੀਡਾ ਵੱਲੋਂ ਬਾਸਮਤੀ ਚੌਲਾਂ ਲਈ ਰਜਿਸਟ੍ਰੇਸ਼ਨ-ਕਮ-ਅਲਾਟਮੈਂਟ ਸਰਟੀਫਿਕੇਟ (ਆਰਸੀਏਸੀ) ਜਾਰੀ ਕਰਨ ਲਈ ਫ੍ਰੀ ਆਨ ਬੋਰਡ (ਐੱਫਓਬੀ) ਮੁੱਲ ਦੀ ਸਮੀਖਿਆ 'ਤੇ ਵਿਚਾਰ ਅਧੀਨ
ਐੱਫਓਬੀ ਮੁੱਲ 'ਤੇ ਫੈਸਲਾ ਹੋਣ ਤੱਕ 1200 ਅਮਰੀਕੀ ਡਾਲਰ ਪ੍ਰਤੀ ਮੀਟ੍ਰਿਕ ਟਨ ਦੀ ਮੌਜੂਦਾ ਵਿਵਸਥਾ ਲਾਗੂ ਹੈ
Posted On:
15 OCT 2023 4:15PM by PIB Chandigarh
ਸਰਕਾਰ ਨੇ ਚੌਲਾਂ ਦੀਆਂ ਘਰੇਲੂ ਕੀਮਤਾਂ ਨੂੰ ਕਾਬੂ ਕਰਨ ਅਤੇ ਘਰੇਲੂ ਖਪਤਕਾਰਾਂ ਨੂੰ ਲੋੜੀਂਦੀ ਉਪਲਬਧਤਾ ਯਕੀਨੀ ਬਣਾਉਣ ਲਈ ਕਈ ਉਪਾਅ ਕੀਤੇ ਹਨ। ਇਨ੍ਹਾਂ ਉਪਾਵਾਂ ਵਿੱਚੋਂ ਇੱਕ ਇਹ ਹੈ ਕਿ 1200 ਅਮਰੀਕੀ ਡਾਲਰ ਪ੍ਰਤੀ ਮੀਟ੍ਰਿਕ ਟਨ ਅਤੇ ਇਸ ਤੋਂ ਵੱਧ ਮੁੱਲ ਦੇ ਬਾਸਮਤੀ ਚੌਲਾਂ ਦੇ ਨਿਰਯਾਤ ਲਈ ਇਕਰਾਰਨਾਮੇ 25 ਅਗਸਤ, 2023 ਤੋਂ ਪ੍ਰਭਾਵੀ ਰਜਿਸਟ੍ਰੇਸ਼ਨ-ਕਮ-ਅਲਾਟਮੈਂਟ ਸਰਟੀਫਿਕੇਟ (ਆਰਸੀਏਸੀ) ਜਾਰੀ ਕਰਨ ਲਈ ਰਜਿਸਟਰ ਕੀਤੇ ਜਾ ਸਕਦੇ ਹਨ। ਸਰਕਾਰ ਵੱਲੋਂ ਇਹ ਕਦਮ ਚੁੱਕਿਆ ਜਾਣਾ ਜ਼ਰੂਰੀ ਸੀ ਕਿਉਂਕਿ ਗੈਰ-ਬਾਸਮਤੀ ਚਿੱਟੇ ਚੌਲਾਂ ਦੇ ਗਲਤ ਵਰਗੀਕਰਨ ਅਤੇ ਗੈਰ-ਕਾਨੂੰਨੀ ਨਿਰਯਾਤ ਸਬੰਧੀ ਸਥਾਨਕ ਸੈਕਟਰ ਤੋਂ ਭਰੋਸੇਯੋਗ ਰਿਪੋਰਟਾਂ ਪ੍ਰਾਪਤ ਹੋਈਆਂ ਸਨ, ਜਦਕਿ ਇਸ ਦੇ ਨਿਰਯਾਤ 'ਤੇ 20 ਜੁਲਾਈ, 2023 ਤੋਂ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਦੱਸਿਆ ਗਿਆ ਸੀ ਕਿ ਬਾਸਮਤੀ ਚੌਲਾਂ ਦੇ ਐੱਚਐੱਸ ਕੋਡ ਦੇ ਤਹਿਤ ਗੈਰ-ਬਾਸਮਤੀ ਚਿੱਟੇ ਚੌਲਾਂ ਦੀ ਬਰਾਮਦ ਕੀਤੀ ਜਾ ਰਹੀ ਹੈ।
ਹੁਣ ਬਾਸਮਤੀ ਦੀ ਨਵੀਂ ਫ਼ਸਲ ਆਉਣੀ ਸ਼ੁਰੂ ਹੋ ਗਈ ਹੈ ਅਤੇ ਜਦੋਂ ਨਵੀਂ ਫ਼ਸਲ ਆਉਣੀ ਸ਼ੁਰੂ ਹੁੰਦੀ ਹੈ ਤਾਂ ਭਾਅ ਆਮ ਤੌਰ 'ਤੇ ਹੇਠਾਂ ਆ ਜਾਂਦਾ ਹੈ। ਚੌਲ ਬਰਾਮਦਕਾਰ ਸੰਘਾਂ ਤੋਂ ਪ੍ਰਾਪਤ ਪ੍ਰਤੀਨਿਧਤਾਵਾਂ ਦੇ ਅਧਾਰ 'ਤੇ, ਉੱਚ ਫ੍ਰੀ ਆਨ ਬੋਰਡ (ਐੱਫਓਬੀ) ਮੁੱਲ ਦੇਸ਼ ਤੋਂ ਬਾਸਮਤੀ ਚੌਲਾਂ ਦੀ ਬਰਾਮਦ 'ਤੇ ਮਾੜਾ ਪ੍ਰਭਾਵ ਪਾ ਰਿਹਾ ਹੈ। ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਵਿਭਾਗ ਮੰਤਰੀ ਨੇ ਬਾਸਮਤੀ ਚੌਲ ਬਰਾਮਦਕਾਰਾਂ ਨਾਲ ਸਲਾਹ-ਮਸ਼ਵਰਾ ਮੀਟਿੰਗ ਵਿੱਚ ਹਿੱਸਾ ਲਿਆ ਸੀ। ਇਸ ਮੀਟਿੰਗ ਵਿੱਚ ਹੋਈ ਚਰਚਾ ਦੇ ਆਧਾਰ 'ਤੇ, ਬਾਸਮਤੀ ਚੌਲਾਂ ਦੀ ਬਰਾਮਦ ਲਈ ਏਪੀਡਾ ਵੱਲੋਂ ਰਜਿਸਟ੍ਰੇਸ਼ਨ-ਕਮ-ਅਲਾਟਮੈਂਟ ਸਰਟੀਫਿਕੇਟ (ਆਰਸੀਏਸੀ) ਜਾਰੀ ਕਰਨ ਲਈ ਇਕਰਾਰਨਾਮੇ ਦੇ ਐੱਫਓਬੀ ਮੁੱਲ ਦੀ ਸਮੀਖਿਆ ਸਰਕਾਰ ਦੇ ਵਿਚਾਰ ਅਧੀਨ ਹੈ। ਇਹ ਮੌਜੂਦਾ ਵਿਵਸਥਾ ਉਦੋਂ ਤੱਕ ਲਾਗੂ ਰਹੇਗੀ, ਜਦੋਂ ਤੱਕ ਸਰਕਾਰ ਵੱਲੋਂ ਢੁਕਵਾਂ ਫੈਸਲਾ ਨਹੀਂ ਲਿਆ ਜਾਂਦਾ।
****
ਏਡੀ/ਐੱਨਐੱਸ
(Release ID: 1968055)
Visitor Counter : 92