ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਵਿੱਚ ਵਿਸ਼ੇਸ਼ ਅਭਿਯਾਨ 3.0 ਦੀ ਪ੍ਰਗਤੀ ਦੂਸਰੇ ਹਫਤੇ ਵੀ ਜਾਰੀ
ਡੀਏਆਰਪੀਜੀ ਦੇ ਵਿਸ਼ੇਸ਼ ਅਭਿਯਾਨ 3.0 ਦੀਆਂ ਗਤੀਵਿਧੀਆਂ ਵਿੱਚ ਦੂਸਰੇ ਹਫਤੇ ਵਿਭਾਗ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦੀ ਭਾਗੀਦਾਰੀ ਦੇਖੀ ਗਈ
Posted On:
14 OCT 2023 7:10PM by PIB Chandigarh
ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਨੇ ਦੂਸਰੇ ਹਫਤੇ ਦੇ ਦੌਰਾਨ ਵੀ ਵਿਸ਼ੇਸ਼ ਅਭਿਯਾਨ 3.0 ਵਿੱਚ ਆਪਣੀ ਉਤਸ਼ਾਹਪੂਰਨ ਭਾਗੀਦਾਰੀ ਨੂੰ ਜਾਰੀ ਰੱਖਿਆ ਹੈ। 9 ਅਕਤੂਬਰ 2023 ਤੋਂ ਸ਼ੁਰੂ ਹੋ ਕੇ ਇਹ ਹਫਤਾ 14 ਅਕਤੂਬਰ 2023 ਨੂੰ ਸਮਾਪਤ ਹੋਵੇਗਾ। ਇਹ ਹਫਤਾ ਡੀਏਆਰਪੀਜੀ ਵਿੱਚ ਦਫ਼ਤਰ ਦੀ ਸਵੱਛਤਾ ਅਤੇ ਡਿਜੀਟਲ ਵਾਤਾਵਰਣ ਬਣਾਉਣ ‘ਤੇ ਕੇਂਦ੍ਰਿਤ ਸੀ।
ਇਸ ਹਫਤੇ ਵਿੱਚ, ਡੀਏਆਰਪੀਜੀ ਨੇ ਇਸ ਹਫਤੇ 230 ਜਨਤਕ ਸ਼ਿਕਾਇਤਾਂ ਦਾ ਪ੍ਰਭਾਵੀ ਢੰਗ ਨਾਲ ਨਿਪਟਾਰਾ ਕੀਤਾ ਹੈ।
ਰਿਕਾਰਡ ਪ੍ਰਬੰਧਨ ਵਿੱਚ ਵੀ ਮਹੱਤਵਪੂਰਨ ਪ੍ਰਗਤੀ ਦੇਖੀ ਗਈ-
ਓ) 1863 ਫਿਜ਼ੀਕਲ ਫਾਈਲਾਂ ਦੀ ਸਮੀਖਿਆ ਕੀਤੀ ਗਈ
ਅ) 305 ਫਾਈਲਾਂ ਹਟਾ ਦਿੱਤੀਆਂ ਗਈਆਂ
ਇ) 3253 ਈ-ਫਾਈਲਾਂ ਦੀ ਸਮੀਖਿਆ ਕੀਤੀ ਗਈ
ਸ) 1317 ਈ-ਫਾਈਲਾਂ ਬੰਦ ਕੀਤੀਆਂ ਗਈਆਂ।
ਇਸ ਹਫਤੇ ਵਿਸ਼ੇਸ਼ ਅਭਿਯਾਨ 3.0 ਵਿੱਚ ਪ੍ਰਧਾਨ ਮੰਤਰੀ ਨੇ ਸਕ੍ਰੈਪ ਨਾਲ ਆਮਦਨ ਦੇ ਦ੍ਰਿਸ਼ਟੀਕੋਣ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਵਿਭਾਗ ਨੇ ਈ-ਸਕ੍ਰੈਪ ਵੇਚ ਕੇ 38,510 ਰੁਪਏ ਦਾ ਰੈਵੇਨਿਊ ਅਤੇ 150 ਵਰਗ ਫੁੱਟ ਦੀ ਜਗ੍ਹਾ ਖਾਲ੍ਹੀ ਕੀਤੀ ਹੈ।
ਡੀਏਆਰਪੀਜੀ ਹੈਂਡਲ ਨਾਲ ਜਾਰੀ ਕੀਤੇ ਗਏ ਟਵੀਟਸ (ਲਗਭਗ 400) ਅਤੇ 9 ਪੀਆਈਬੀ ਰਿਲੀਜ਼ ਦੇ ਮਾਧਿਅਮ ਨਾਲ ਸੋਸ਼ਲ ਮੀਡੀਆ ‘ਤੇ ਵਿਭਾਗ ਛਾਇਆ ਰਿਹਾ।
ਡੀਏਆਰਪੀਜੀ ਵਿੱਚ ਵਿਸ਼ੇਸ ਅਭਿਯਾਨ 3.0 ਦੇ ਦੈਨਿਕ ਪ੍ਰਗਤੀ ਦੀ ਨਿਗਰਾਨੀ ਇੱਕ ਸਮਰਪਿਤ ਟੀਮ ਦੁਆਰਾ ਕੀਤੀ ਜਾ ਰਹੀ ਹੈ ਅਤੇ ਦੈਨਿਕ ਅਧਾਰ ‘ਤੇ ਐੱਸਸੀਡੀਪੀਐੱਮ ਪੋਰਟਲ ‘ਤੇ ਪ੍ਰਗਤੀ ਅਪਲੋਡ ਕੀਤੀ ਜਾ ਰਹੀ ਹੈ।
*******
ਐੱਸਐੱਨਸੀ/ਪੀਕੇ
(Release ID: 1967973)
Visitor Counter : 97