ਪੇਂਡੂ ਵਿਕਾਸ ਮੰਤਰਾਲਾ
ਭੂਮੀ ਸੰਸਾਧਨ ਵਿਭਾਗ, ਗ੍ਰਾਮੀਣ ਵਿਕਾਸ ਮੰਤਰਾਲੇ ਦਾ ਵਿਸ਼ੇਸ਼ ਅਭਿਯਾਨ 3.0
प्रविष्टि तिथि:
13 OCT 2023 11:57AM by PIB Chandigarh
ਭੂਮੀ ਸੰਸਾਧਨ ਵਿਭਾਗ (ਡੀਓਐੱਲਆਰ) ਵਿੱਚ ਵਿਸ਼ੇਸ਼ ਅਭਿਯਾਨ 3.0 ਆਪਣੀ ਵਾਸਤਵਿਕ ਭਾਵਨਾ ਨਾਲ ਚਲਾਇਆ ਜਾ ਰਿਹਾ ਹੈ। ਇੱਥੇ ਸਥਿਤ ਇਸ ਦੇ ਤਿੰਨ ਦਫ਼ਤਰਾਂ, ਐੱਨਬੀਓ ਬਿਲਡਿੰਗ, ਸ਼ਿਵਾਜੀ ਸਟੇਡੀਅਮ ਏਨੈਕਸੀ ਅਤੇ ਸੀਜੀਓ ਕੰਪਲੈਕਸ ਵਿੱਚ ਸਵੱਛਤਾ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਵਿਭਾਗ ਦਾ ਸਵੱਛਤਾ ਪਖਵਾੜਾ ਵੀ 1-14 ਅਕਤੂਬਰ, 2023 ਦੇ ਦੌਰਾਨ ਮਨਾਇਆ ਜਾਂਦਾ ਹੈ।
ਸ਼ੁਰੂਆਤੀ ਪੜਾਅ ਦੇ ਹਿੱਸੇ ਦੇ ਰੂਪ ਵਿੱਚ, 15 ਤੋਂ 30 ਸਤੰਬਰ, 2023 ਤੱਕ ਲੰਬਿਤ ਸੰਦਰਭਾਂ ਦੀ ਪਹਿਚਾਣ, ਸਵੱਛਤਾ ਗਤੀਵਿਧੀਆਂ, ਜ਼ਰੂਰੀ ਸਮੱਗਰੀਆਂ ਅਤੇ ਫਾਈਲਾਂ ਦੀ ਸਮੀਖਿਆ ਕੀਤੀ ਗਈ ਅਤੇ ਠੋਸ ਲਕਸ਼ ਨਿਰਧਾਰਿਤ ਕੀਤੇ ਗਏ ਹਨ। ਇਨਵੈਂਟ੍ਰੀ ਪ੍ਰਬੰਧਨ ਦੇ ਮਾਧਿਅਮ ਨਾਲ ਈ ਵੈਸਟ ਅਤੇ ਫਰਨਿਚਰ ਸਹਿਤ ਅਪ੍ਰਚਲਿਤ ਅਤੇ ਗੈਰ ਜ਼ਰੂਰੀ ਵਸਤੂਆਂ ਦੀ ਪਹਿਚਾਣ ਕੀਤੀ ਗਈ ਹੈ। ਈ-ਨਿਲਾਮੀ ਦੇ ਮਾਧਿਅਮ ਨਾਲ ਡਿਸਪੋਜ਼ਲ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਵਿਸ਼ੇਸ਼ ਅਭਿਯਾਨ 3.0 ਦੇ ਪਹਿਲੇ ਹਫਤੇ ਵਿੱਚ ਨਿਮਨਲਿਖਿਤ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ-
-
ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ ਦੀ ਪੂਰਵ ਸੰਧਿਆ ‘ਤੇ ਸ਼ਰਧਾਂਜਲੀ ਦੇ ਰੂਪ ਵਿੱਚ, ਵਿਭਾਗ ਨੇ 1 ਅਕਤੂਬਰ 2023 ਨੂੰ ਸ਼ਿਵਾਜੀ ਸਟੇਡੀਅਮ ਬਸ ਟਰਮੀਨਲ (ਐੱਨਡੀਐੱਮਸੀ ਖੇਤਰ), ਨਵੀਂ ਦਿੱਲੀ ਵਿੱਚ “ਸ਼੍ਰਮਦਾਨ-ਸਵੱਛਤਾ ਹੀ ਸੇਵਾ” (ਐੱਸਐੱਚਐੱਸ) ਦਾ ਆਯੋਜਨ ਕੀਤਾ।
-
ਭੂਮੀ ਸੰਸਾਧਨ ਵਿਭਾਗ ਦੇ ਸਕੱਤਰ ਸ਼੍ਰੀ ਅਜੈ ਤਿਰਕੀ ਦੁਆਰਾ ਸੀਨੀਅਰ ਪੱਧਰ ‘ਤੇ ਅਧਿਕਾਰੀਆਂ ਦੇ ਨਾਲ ਵਿਸ਼ੇਸ਼ ਅਭਿਯਾਨ ਦੇ ਲਾਗੂਕਰਨ ‘ਤੇ ਸਮੀਖਿਆ ਮੀਟਿੰਗਾਂ ਕੀਤੀਆਂ ਗਈਆਂ। ਸ਼੍ਰੀ ਅਜੈ ਤਿਰਕੀ ਨੇ ਸੀਨੀਅਰ ਅਧਿਕਾਰੀਆਂ ਦੇ ਨਾਲ ਵਿਭਾਗ ਦੇ ਤਿੰਨਾਂ ਦਫ਼ਤਰਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਸਾਰੇ ਡਿਵੀਜ਼ਨ ਦੇ ਪ੍ਰਮੁੱਖਾਂ ਨੂੰ ਨਿਰੇਦਸ਼ ਦਿੱਤੇ ਕਿ ਸਾਰੀਆਂ ਫਾਈਲਾਂ ਦੀ ਸਮੀਖਿਆ ਅਤੇ ਨਿਰਾਈ-ਗੁੜਾਈ (reviewing and weeding) ਸਹਿਤ ਸਾਰੀਆਂ ਸਵੱਛਤਾ ਗਤੀਵਿਧੀਆਂ ਦੀ ਪ੍ਰਭਾਵੀ ਢੰਗ ਨਾਲ ਨਿਗਰਾਨੀ ਕੀਤੀ ਜਾਵੇ। ਸ਼੍ਰੀ ਤਿਰਕੀ ਨੇ ਵਿਭਾਗ ਦੇ ਰਿਕਾਰਡ ਰੂਮ ਦਾ ਵੀ ਦੌਰਾ ਕੀਤਾ। ਨੋਡਲ ਅਧਿਕਾਰੀ ਨੇ ਸਮੀਖਿਆ ਮੀਟਿੰਗਾਂ ਵੀ ਲਈਆਂ ਅਤੇ ਸਾਰੇ ਸਥਲਾਂ ਦਾ ਨਿਰੀਖਣ ਵੀ ਕੀਤਾ।
-
ਵਿਭਾਗ ਦੁਆਰਾ ਕੀਤੀਆਂ ਗਈਆਂ ਵਿਭਿੰਨ ਪਹਿਲਾਂ ਦੇ ਹਿੱਸੇ ਦੇ ਰੂਪ ਵਿੱਚ, ਕਰਮਚਾਰੀਆਂ ਨੇ ਆਪਣੇ ਅਧਿਕਾਰਿਕ ਡੈਸਕ ‘ਤੇ ਘੱਟ ਤੋਂ ਘੱਟ ਇੱਕ ਪੌਦਾ ਰੱਖਣ ਅਤੇ ਉਸ ਦਾ ਖ਼ੁਦ ਪਾਲਣ-ਪੋਸ਼ਣ ਕਰਨ ਵਿੱਚ ਗਹਿਰੀ ਰੂਚੀ ਲਈ ਹੈ। ਊਰਜਾ ਬਚਾਉਣ ਦੇ ਲਈ ਕਰਮਚਾਰੀਆਂ ਨੂੰ ਦੁਪਹਿਰ ਦੇ ਭੋਜਨ ਦੇ ਸਮੇਂ ਬਿਜਲੀ ਬੰਦ ਕਰਨਾ ਸੁਨਿਸ਼ਚਿਤ ਕਰਨ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
-
ਭੂਮੀ ਸੰਸਾਧਨ ਵਿਭਾਗ ਨੇ 2021 ਵਿੱਚ ਆਪਣੇ ਸ਼ਿਵਾਜੀ ਸਟੇਡੀਅਮ ਏਨੈਕਸੀ ਦਫ਼ਤਰ ਕੰਪਲੈਕਸ ਵਿੱਚ ਇੱਕ ਰਿਜੁਵੇ ਵੈਲਨੈੱਸ ਸੈਂਟਰ ਬਣਾਇਆ ਸੀ। ਵੈਲਨੈੱਸ ਸੈਂਟਰ ਦਾ ਉਪਯੋਗ ਕਰਮਚਾਰੀਆਂ ਦੁਆੜਾ ਸਿਹਤ-ਤਣਾਅ ਪ੍ਰਬੰਧਨ ਦੇ ਹਿੱਸੇ ਦੇ ਰੂਪ ਵਿੱਚ ਯੋਗ, ਧਿਆਨ ਕਰਨ ਦੇ ਲਈ ਕੀਤਾ ਜਾਂਦਾ ਹੈ। ਇਸ ਸੁਵਿਧਾ ਨੂੰ ਡੀਏਪੀਆਰ ਪੀਜੀ ਦੁਆਰਾ ਆਯੋਜਿਤ ਸੁਸ਼ਾਸਨ ਸਪਤਾਹ (ਜੀਜੀਡਬਲਿਊ) ਵਿੱਚ ਇੱਕ ਵਿਸ਼ੇਸ਼ ਉਪਲਬਧੀ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਹੈ। ਵਿਸ਼ੇਸ਼ ਅਭਿਯਾਨ 3.0 ਦੇ ਹਿੱਸੇ ਦੇ ਰੂਪ ਵਿੱਚ, ਵਿਭਾਗ ਨੇ ਅਕਤੂਬਰ 2023 ਵਿੱਚ ਕੇਂਦਰ ਵਿੱਚ ਕਰਮਚਾਰੀਆਂ ਦੇ ਲਾਭ ਦੇ ਲਈ ਹੈਲਥ ਲੈਕਚਰ ਦੀ ਇੱਕ ਲੜੀ ਆਯੋਜਿਤ ਕਰਨ ਦਾ ਫ਼ੈਸਲਾ ਲਿਆ ਹੈ। ਲੜੀ ਦਾ ਪਹਿਲਾ ਲੈਕਚਰ ‘ਨਿਵਾਰਕ ਸਿਹਤ ਦੇਖਭਾਲ ‘ਤੇ ਵਿਸ਼ੇਸ਼ ਧਿਆਨ ਦੇ ਨਾਲ ਆਯੁਰਵੇਦ’ ਆਯੁਰਵੇਦਿਕ ਮਾਹਿਰ, ਆਯੁਸ਼ ਮੰਤਰਾਲੇ ਦੁਆਰਾ 06 ਅਕਤੂਬਰ 2023 ਨੂੰ ਦਿੱਤਾ ਗਿਆ ਸੀ।
-
ਲੰਬਿਤ ਸੰਦਰਭਾਂ ਦਾ ਨਿਪਟਾਨ, ਫਾਈਲਾਂ ਦੀ ਛੰਟਾਈ ਅਤੇ ਜ਼ਰੂਰੀ ਸਮੱਗਰੀ/ਸਕ੍ਰੈਪ (ਈ-ਵੈਸਟ ਆਈਟਮ) ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਡੇਟਾ ਡੀਏਆਰਪੀਜੀ ਦੇ ਐੱਸਸੀਡੀਪੀਐੱਮ ਪੋਰਟਲ ‘ਤੇ ਅਪਲੋਡ ਕੀਤਾ ਜਾ ਰਿਹਾ ਹੈ। ਸਵੱਛਤਾ ਗਤੀਵਿਧੀਆਂ ‘ਤੇ ਫੋਟੋ/ਵੀਡੀਓ ਸੋਸ਼ਲ ਮੀਡੀਆ ਹੈਂਡਲ ਦੇ ਮਾਧਿਅਮ ਨਾਲ ਸਾਂਝਾ ਕੀਤੇ ਜਾ ਰਹੇ ਹਨ।

ਸ਼੍ਰਮਦਾਨ-ਸਵੱਛਤਾ ਹੀ ਸੇਵਾ
ਸ਼ਿਵਾਜੀ ਸਟੇਡੀਅਮ ਬਸ ਟਰਮੀਨਲ, ਨਵੀਂ ਦਿੱਲੀ ‘ਤੇ

ਡੀਓਐੱਲਆਰ ਦੇ ਰਿਜੁਵੇ ਵੈਲਨੈੱਸ ਸੈਂਟਰ ਵਿੱਚ ਹੈਲਥ ਲੈਕਚਰ

ਡੀਓਐੱਲਆਰ ਵਿੱਚ ਵਰਕਸਟੇਸ਼ਨਾਂ ਦਾ ਨਵੀਨੀਕਰਣ
*****
ਐੱਸਐੱਸ
(रिलीज़ आईडी: 1967768)
आगंतुक पटल : 129