ਬਿਜਲੀ ਮੰਤਰਾਲਾ

ਆਰਈਸੀ ਨੇ ਆਈਸੀਟੀ ਅਤੇ ਡਿਜੀਟਲ ਪਰਿਵਰਤਨ ਦੇ ਲਈ ਐੱਨਆਈਸੀਐੱਸਆਈ ਦੇ ਨਾਲ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ

Posted On: 13 OCT 2023 5:33PM by PIB Chandigarh

ਆਰਈਸੀ (ਪਹਿਲਾਂ ਗ੍ਰਾਮੀਣ ਬਿਜਲੀਕਰਣ ਨਿਗਮ ਲਿਮਿਟਿਡ) ਬਿਜਲੀ ਮੰਤਰਾਲੇ ਦੇ ਤਹਿਤ ਇੱਕ ‘ਮਹਾਰਤਨ’ ਕੰਪਨੀ, ਨੇ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨਆਈਸੀ) ਦੇ ਤਹਿਤ ਮੈਸਰਸ ਨੇਸ਼ਨ ਇਨਫੋਰਮੈਟਿਕਸ ਸੈਂਟਰ ਸਰਵਿਸਿਜ਼ ਇੰਕ (ਐੱਨਆਈਸੀਐੱਸਆਈ), ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ, ਭਾਰਤ ਸਰਕਾਰ ਦੇ ਨਾਲ ਵਿਭਿੰਨ ਸੂਚਨਾ ਅਤੇ ਸੰਚਾਰ ਟੈਕਨੋਲੋਜੀ (ਆਈਸੀਟੀ) ਅਤੇ ਡਿਜੀਟਲ ਪਰਿਵਰਤਨ ਸੇਵਾਵਾਂ ਦੇ ਲਈ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖਤ ਕੀਤੇ ਹਨ।

 

ਇਹ ਸਹਿਮਤੀ ਪੱਤਰ ਆਈਓਟੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਡੇਟਾ ਐਨਾਲਿਟਿਕਸ, ਬਲੌਕਚੇਨ, ਸਾਈਬਰ ਸੁਰੱਖਿਆ ਆਦਿ ਜਿਹੇ ਵਿਕਸਿਤ ਖੇਤਰਾਂ ਵਿੱਚ ਨਵੀਨਤਮ ਤਕਨੀਕ ਦੀ ਖੋਜ ਦੀ ਸੁਵਿਧਾ ਪ੍ਰਦਾਨ ਕਰਕੇ ਆਈਸੀ ਈਕੋਸਿਸਟਮ ਨੂੰ ਲਾਭਵੰਦ ਕਰੇਗਾ।

ਇਸ ਵਿਸ਼ੇ ‘ਤੇ ਸਹਿਮਤੀ ਪੱਤਰ ‘ਤੇ ਸ਼੍ਰੀ ਪੰਕਜ ਗੁਪਤਾ, ਸੀਨੀਅਰ ਜੀਐੱਮ ਅਤੇ ਐੱਚਓਡੀ (ਆਈਟੀ) ਆਰਈਸੀ ਲਿਮਿਟਿਡ ਅਤੇ ਡਾ. ਵਿਨੈ ਠਾਕੁਰ, ਐੱਮਡੀ – ਐੱਨਆਈਸੀਐੱਸਆਈ, ਨਵੀਂ ਦਿੱਲੀ ਦੁਆਰਾ ਦਸਤਖਤ ਕੀਤੇ ਗਏ।

ਐੱਨਆਈਸੀਐੱਸਆਈ ਦੇ ਨਾਲ ਇਹ ਸਹਿਯੋਗ ਆਰਈਸੀ ਨੂੰ ਵਨ-ਸਟੌਪ ਐਂਡ-ਟੂ-ਐਂਡ ਐੱਨਆਈਸੀ/ਐੱਨਆਈਸੀਐੱਸਆਈ ਸੌਫਟਵੇਅਰ ਉਤਪਾਦਾਂ ਦੀ ਚੁਣੌਤੀ, ਹੋਸਟਿੰਗ, ਕੋਰ ਰੇਲ-ਆਉਟ, ਤਕਨੀਕੀ ਸਹਾਇਤਾ, ਸੁਰੱਖਿਆ, ਸੇਵਾਵਾਂ, ਸਿਸਟਮ ਪ੍ਰਸ਼ਾਸਨ ਆਦਿ ਪ੍ਰਦਾਨ ਕਰਨ ਵਿੱਚ ਸਮਰੱਥ ਕਰੇਗਾ।

ਆਰਈਸੀ ਲਿਮਿਟਿਡ ਬਾਰੇ: ਆਰਈਸੀ ਲਿਮਿਟਿਡ ਇੱਕ ਐੱਨਬੀਐੱਫਸੀ ਹੈ ਜੋ ਪੂਰੇ ਭਾਰਤ ਵਿੱਚ ਪਾਵਰ ਸੈਕਟਰ ਦੇ ਵਿੱਤ-ਪੋਸ਼ਣ ਅਤੇ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰਦੀ ਹੈ। 1969 ਵਿੱਚ ਸਥਾਪਿਤ, ਆਰਈਸੀ ਲਿਮਿਟਿਡ ਨੇ ਆਪਣੇ ਪਰਿਚਾਲਨ ਦੇ ਖੇਤਰ ਵਿੱਚ ਪੰਜਾਹ ਵਰ੍ਹੇ ਤੋਂ ਅਧਿਕ ਪੂਰੇ ਕਰ ਲਏ ਹਨ। ਇਹ ਸੰਪੂਰਨ ਬਿਜਲੀ ਖੇਤਰ ਵੈਲਿਊ ਚੇਨ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਨਾਲ ਹੀ, ਇਹ ਉਤਪਾਦਨ, ਸੰਚਾਰ, ਵੰਡ ਅਤੇ ਨਵਿਆਉਣਯੋਗ ਊਰਜਾ ਸਹਿਤ ਵਿਭਿੰਨ ਪ੍ਰਕਾਰ ਦੇ ਪ੍ਰੋਜੈਕਟਾਂ ਦੇ ਲਈ ਵੀ ਕੰਮ ਕਰਦਾ ਹੈ। ਆਰਈਸੀ ਦੀ ਫੰਡਿੰਗ ਨਾਲ ਭਾਰਤ ਵਿੱਚ ਹਰ ਚੌਥਾ ਬਲਬ ਰੋਸ਼ਨ ਹੁੰਦਾ ਹੈ।

*****

ਏਐੱਮ/



(Release ID: 1967767) Visitor Counter : 62


Read this release in: English , Urdu , Hindi