ਵਿੱਤ ਮੰਤਰਾਲਾ

ਡਾ. ਵਿਵੇਕ ਜੋਸ਼ੀ, ਸਕੱਤਰ, (ਡੀਐਫਐਸ) ਨੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ


ਰਾਜ ਸਰਕਾਰ ਦੇ ਖੇਤਰੀ ਕਰਮਚਾਰੀਆਂ ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਅਧੀਨ ਲਾਭ ਦੇਣ ਲਈ ਲਾਭਪਾਤਰੀਆਂ ਦੀ ਨਿਰਵਿਘਨ ਨਾਮਾਂਕਣ, ਤੇਜ਼ੀ ਨਾਲ ਤਸਦੀਕ ਅਤੇ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ: ਡੀਐਫਐਸ ਸਕੱਤਰ

Posted On: 13 OCT 2023 11:39AM by PIB Chandigarh

ਕੇਂਦਰੀ ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ (ਡੀਐਫਐਸ) ਵਿਭਾਗ ਦੇ ਸਕੱਤਰ, ਡਾ. ਵਿਵੇਕ ਜੋਸ਼ੀ ਨੇ ਚੰਡੀਗੜ੍ਹ ਸਥਿਤ ਨਾਬਾਰਡ ਦੇ ਖੇਤਰੀ ਦਫ਼ਤਰ ਵਿਖੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਨੂੰ ਤੇਜ਼ੀ ਨਾਲ ਲਾਗੂ ਕਰਨ ਦੇ ਸਬੰਧ ਵਿੱਚ ਲੜੀਵਾਰ ਪੰਜਾਬ ਅਤੇ ਹਰਿਆਣਾ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਅਧਿਕਾਰੀਆਂ ਨਾਲ 12 ਅਕਤੂਬਰ, 2023 ਨੂੰ ਦੋ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ। ਇਨ੍ਹਾਂ ਮੀਟਿੰਗਾਂ ਵਿੱਚ ਦੋਵਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ (ਐਮਐਸਐਮਈ) ਦੇ ਵਧੀਕ ਸਕੱਤਰ, ਸੰਯੁਕਤ ਸਕੱਤਰ (ਡੀਐਫਐਸ), ਕੇਂਦਰੀ ਹੁਨਰ ਵਿਕਾਸ ਤੇ ਉਦਮਤਾ ਮੰਤਰਾਲੇ (ਐਮਐਸਡੀਈ) ਦੇ ਖੇਤਰੀ ਨਿਰਦੇਸ਼ਕ ਦੇ ਨਾਲ-ਨਾਲ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ । 

ਡਾ. ਜੋਸ਼ੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਿਵਾਇਤੀ ਸ਼ਿਲਪਕਾਰੀ ਅਤੇ ਹੁਨਰ ਵਿੱਚ ਲੱਗੇ ਵਿਅਕਤੀਆਂ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਪ੍ਰਧਾਨ ਮੰਤਰੀ ਦੇ ਸਬਕਾ ਵਿਕਾਸ (ਸਮੂਹਿਕ ਵਿਕਾਸ) ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ, ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਨੂੰ ਹੁਨਰ ਸਿਖਲਾਈ ਤਕ ਪਹੁੰਚ ਦੇ ਮਾਧਿਅਮ ਨਾਲ 18 ਸ਼ਨਾਖਤ ਕੀਤੇ ਗਏ ਕਿੱਤਿਆਂ ਨਾਲ ਜੁੜੇ ਰਿਵਾਇਤੀ ਕਲਾਕਾਰਾਂ ਅਤੇ ਦਸਤਕਾਰਾਂ ਦੀ ਮਦਦ ਲਈ ਵਿਚ ਹੁਨਰ ਸਿਖਲਾਈ, ਜਮਾਂਦਰੂ ਮੁਕਤ ਕਰਜ਼ੇ, ਆਧੁਨਿਕ ਸਾਧਨਾਂ, ਮਾਰਕੀਟ ਲਿੰਕੇਜ ਸਹਾਇਤਾ ਅਤੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ ਸਮੁੱਚੇ ਤੌਰ ’ਤੇ ਇਸਦੇ ਵਿਸਥਾਰ ਲਈ ਇਸ ਨੂੰ ਤਿਆਰ ਕੀਤਾ ਗਿਆ ਹੈ। 

ਡੀਐਫਐਸ ਦੇ ਸਕੱਤਰ  ਨੇ ਰਾਜ ਸਰਕਾਰ ਦੇ ਫੀਲਡ ਕਰਮਚਾਰੀਆਂ ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਤਹਿਤ ਲਾਭ ਪ੍ਰਦਾਨ ਕਰਨ ਲਈ ਲਾਭਪਾਤਰੀਆਂ ਦੇ ਨਿਰਵਿਘਨ ਨਾਮਾਂਕਣ, ਤੇਜ਼ ਤਸਦੀਕ ਅਤੇ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਇਸ ਯੋਜਨਾ ਦਾ ਮੁੱਖ ਉਦੇਸ਼ ਅੱਜ ਦੇ ਵਿਸ਼ਵਕਰਮਾ ਨੂੰ ਭਵਿੱਖ ਦੇ ਉੱਦਮੀਆਂ ਵਿੱਚ ਬਦਲਣਾ ਹੈ।

 

 

ਮੀਟਿੰਗਾਂ ਦੌਰਾਨ ਐਮਐਸਐਮਈ, ਐਮਐਸਡੀਈ, ਹੁਨਰ ਵਿਕਾਸ ਅਤੇ ਉੱਦਮਤਾ ਦੇ ਖੇਤਰੀ ਡਾਇਰੈਕਟੋਰੇਟ (ਆਰਡੀਐਸਡੀਈ) ਅਤੇ ਡੀਐਫਐਸ ਅਤੇ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ਼ ਇੰਡੀਆ(ਸਿਡਬੀ) ਵੱਲੋਂ ਵਿਆਪਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਅਤੇ ਇਸ ਨੂੰ ਲਾਗੂ ਕਰਨ ਦੀ ਪ੍ਰਗਤੀ ਦਾ ਵੇਰਵਾ ਦਿੰਦਿਆਂ ਇਹ ਪੇਸ਼ਕਾਰੀਆਂ ਕੀਤੀਆਂ ਗਈਆਂ।

------------- 

ਐਨਬੀ /  ਵੀਐਮ/ ਕੇਐਮਐਨ



(Release ID: 1967521) Visitor Counter : 77


Read this release in: English , Urdu , Hindi , Tamil