ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਸ੍ਰੀਨਗਰ ਸਥਿਤ ਰਾਜ ਭਵਨ ਵਿੱਚ ਨਾਗਰਿਕ ਅਭਿਨੰਦਨ ਸਮਾਰੋਹ ਵਿੱਚ ਹਿੱਸਾ ਲਿਆ
Posted On:
11 OCT 2023 9:01PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਸ਼ਾਮ (11 ਅਕਤੂਬਰ, 2023) ਸ੍ਰੀਨਗਰ ਸਥਿਤ ਰਾਜ ਭਵਨ, ਵਿੱਚ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਨਾਗਰਿਕ ਅਭਿਨੰਦਨ ਸਮਾਰੋਹ ਵਿੱਚ ਹਿੱਸਾ ਲਿਆ।
ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਰਾਸ਼ਟਰਪਤੀ ਦੇ ਰੂਪ ਵਿੱਚ ਉਨ੍ਹਾਂ ਦੀ ਪਹਿਲੀ ਯਾਤਰਾ ‘ਤੇ ਗਰਮਜੋਸ਼ੀ ਨਾਲ ਸੁਆਗਤ ਦੇ ਲਈ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਦੇ ਵਿਭਿੰਨ ਖੇਤਰਾਂ ਦੀਆਂ ਉੱਘੀਆਂ ਹਸਤੀਆਂ ਦੀ ਉਪਸਥਿਤੀ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ (ਉੱਘੀਆਂ ਹਸਤੀਆਂ) ਨੇ ਕੇਵਲ ਜੰਮੂ ਅਤੇ ਕਸ਼ਮੀਰ ਦਾ ਨਹੀਂ ਬਲਕਿ ਪੂਰੇ ਦੇਸ਼ ਦਾ ਮਾਣ ਵਧਾਇਆ ਹੈ।
ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਕਸ਼ਮੀਰ ਪ੍ਰਾਚੀਨ ਕਾਲ ਤੋਂ ਹੀ ਕਲਾ, ਸੰਸਕ੍ਰਿਤੀ ਅਤੇ ਸਿੱਖਿਆ ਦਾ ਪ੍ਰਮੁੱਖ ਕੇਂਦਰ ਰਿਹਾ ਹੈ। ਲਗਭਗ 2000 ਵਰ੍ਹੇ ਪਹਿਲਾਂ, ਚੌਥੀ ਬੁੱਧਿਸਟ ਕੌਂਸਲ (4th Buddhist Council) ਦਾ ਆਯੋਜਨ ਕਸ਼ਮੀਰ ਵਿੱਚ ਹੋਇਆ ਸੀ। ਵਿਦਵਾਨਾਂ ਦਾ ਮੰਨਣਾ ਹੈ ਕਿ ਲਗਭਗ 1300 ਵਰ੍ਹੇ ਪਹਿਲਾਂ ਸ੍ਰੀਨਗਰ ਵਿੱਚ ਹੀ ਸ਼ੰਕਰਾਚਾਰੀਆ ਨੇ ਸ਼ਕਤੀ ਮਹਿਮਾ ਦਾ ਵਰਣਨ ਕਰਨ ਦੇ ਲਈ ਸੌਂਦਰਯ ਲਹਰੀ ਅਤੇ ਆਨੰਦ ਲਹਰੀ (Saundarya Lahari and Ananda Lahari) ਦੀ ਰਚਨਾ ਕੀਤੀ। ਲਾਲ ਦਯਾਦ ਦੇ ਸ਼ਬਦ ਅਤੇ ਸ਼ੇਖ ਨੂਰ-ਉਦ-ਦੀਨ (Sheikh Nooruddin) ਦੀਆਂ ਸਲਾਹ ਅੱਜ ਭੀ ਮਾਨਵਤਾ ਦਾ ਮਾਰਗਦਰਸ਼ਨ ਕਰ ਰਹੇ ਹਨ।
ਜ਼ੈਨ-ਉਲ-ਆਬਿਦੀਨ (Zain-ul-Abidin) ਜਿਹੇ ਸ਼ਾਸਕਾਂ ਨੇ ਸ਼ਿਸ਼ਟਾਚਾਰ ਅਤੇ ਅਧਿਆਤਮਿਕਤਾ ਦਾ ਪ੍ਰਸਾਰ ਕੀਤਾ। ਧਰਮ ਅਤੇ ਸਾਹਿਤ ਦੋਹਾਂ ਹੀ ਖੇਤਰਾਂ ਵਿੱਚ ਅਦਭੁਤ ਯੋਗਦਾਨ ਦੇਣ ਵਾਲੇ ਅਭਿਨਵਗੁਪਤ (Abhinavagupta) ਨੇ 10ਵੀਂ ਸਦੀ ਵਿੱਚ ਸਾਹਿਤ ਦਾ ਇੱਕ ਅਜਿਹਾ ਸਿਧਾਂਤ ਦਿੱਤਾ ਜੋ ਜੀਵਨ ਦੇ ਹਰ ਪਹਿਲੂ ‘ਤੇ ਉਚਿਤ ਬੈਠਦਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ‘ਸ਼ਾਂਤ ਰਸ’ ਜੀਵਨ ਵਿੱਚ ਸਾਰੇ ‘ਰਸਾਂ’ ਦਾ ਸਰੋਤ ਹੈ। ਰਾਸ਼ਟਰਪਤੀ ਨੇ ਇਸ ਬਾਤ‘ਤੇ ਜ਼ੋਰ ਦਿੱਤਾ ਕਿ ਅਸੀਂ ਸ਼ਾਂਤੀ ਅਤੇ ਸਕੂਨ ਨੂੰ ਸਰਬਉੱਚ ਮਹੱਤਵ ਦੇਣ ਵਾਲੇ ਜੰਮੂ ਅਤੇ ਕਸ਼ਮੀਰ ਦੀ ਵਿਰਾਸਤ ਨੂੰ ਲਗਾਤਾਰ ਮਜ਼ਬੂਤ ਕਰਨਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਅੱਜ ਦਾ ਕਸ਼ਮੀਰ ਆਪਣੀ ਵਿਰਾਸਤ ਦੇ ਅਨੁਸਰਣ ਵਿੱਚ ਨਵੀਂ ਕਰਵਟ ਲੈ ਰਿਹਾ ਹੈ। ਪ੍ਰਗਤੀ, ਸ਼ਾਂਤੀ ਅਤੇ ਸਮ੍ਰਿੱਧੀ ਦਾ ਇੱਕ ਨਵਾਂ ਯੁੱਗ ਸ਼ੁਰੂ ਹੋ ਚੁਕਿਆ ਹੈ। ਬੁਨਿਆਦੀ ਢਾਂਚੇ ਦੇ ਵਿਕਾਸ, ਈ-ਗਵਰਨੈਂਸ, ਹੈਲਥਕੇਅਰ, ਆਵਾਸ, ਮਹਿਲਾ ਸਸ਼ਕਤੀਕਰਣ, ਆਦਿਵਾਸੀ ਆਊਟਰੀਚ ਅਤੇ ਸਮਾਵੇਸ਼ੀ ਵਿਕਾਸ ਵਿੱਚ ਵਿਆਪਕ ਬਦਲਾਅ ਆਇਆ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇਸ ਸਾਲ ਸਤੰਬਰ ਤੱਕ ਲਗਭਗ ਰਿਕਾਰਡ 1.7 ਕਰੋੜ ਸੈਲਾਨੀ (ਟੂਰਿਸਟ) ਜੰਮੂ ਅਤੇ ਕਸ਼ਮੀਰ ਆਏ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਦੇਸ਼ ਅੰਮ੍ਰਿਤ ਕਾਲ ਤੋਂ ਗੁਜਰ ਰਿਹਾ ਹੈ। ਜੰਮੂ ਅਤੇ ਕਸ਼ਮੀਰ ਦੇ ਲੋਕ ਭੀ ਉਤਸ਼ਾਹ ਦੇ ਨਾਲ ਭਾਰਤ ਨੂੰ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਨ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਜੰਮੂ ਅਤੇ ਕਸ਼ਮੀਰ ਦੇ ਲੋਕ ਇੱਕ ਸ਼ਾਂਤੀ, ਪ੍ਰਗਤੀ ਅਤੇ ਦੇਸ਼ਭਗਤੀ ਦੇ ਪਥ ‘ਤੇ ਅੱਗੇ ਵਧਦੇ ਰਹਿਣਗੇ।
ਇਸ ਤੋਂ ਪਹਿਲਾਂ ਦਿਨ ਵਿੱਚ, ਰਾਸ਼ਟਰਪਤੀ ਨੇ ਸ੍ਰੀਨਗਰ ਦੇ ਰਾਜ ਭਵਨ ਵਿੱਚ ਸਥਾਨਕ ਆਦਿਵਾਸੀ ਸਮੂਹਾਂ ਅਤੇ ਮਹਿਲਾ ਸਵੈ ਸਹਾਇਤਾ ਸਮੂਹਾਂ ਦੇ ਨਾਲ ਮੁਲਾਕਾਤ ਕੀਤੀ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
***
ਡੀਐੱਸ/ਏਕੇ
(Release ID: 1967194)
Visitor Counter : 75