ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 11 ਤੋਂ 12 ਅਕਤੂਬਰ ਤੱਕ ਜੰਮੂ ਅਤੇ ਕਸ਼ਮੀਰ ਦੇ ਦੌਰੇ ‘ਤੇ ਰਹਿਣਗੇ
Posted On:
10 OCT 2023 7:46PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 11 ਤੋਂ 12 ਅਕਤੂਬਰ, 2023 ਤੱਕ ਜੰਮੂ ਅਤੇ ਕਸ਼ਮੀਰ ਦੇ ਦੌਰੇ ‘ਤੇ ਰਹਿਣਗੇ।
ਰਾਸ਼ਟਰਪਤੀ 11 ਅਕਤੂਬਰ, 2023 ਨੂੰ ਸ੍ਰੀਨਗਰ ਵਿੱਚ ਯੂਨੀਵਰਸਿਟੀ ਆਵ੍ ਕਸ਼ਮੀਰ (University of Kashmir) ਦੀ 20ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਉਣਗੇ। ਉਸੇ ਦਿਨ, ਉਹ ਸ੍ਰੀਨਗਰ ਸਥਿਤ ਰਾਜ ਭਵਨ ਵਿੱਚ ਸਥਾਨਕ ਆਦਿਵਾਸੀ ਸਮੂਹਾਂ (local tribal groups) ਅਤੇ ਮਹਿਲਾ ਸਵੈ ਸਹਾਇਤਾ ਸਮੂਹਾਂ (Self Help Groups) ਦੇ ਮੈਂਬਰਾਂ ਦੇ ਨਾਲ ਗੱਲਬਾਤ ਕਰਨਗੇ। ਰਾਸ਼ਟਰਪਤੀ ਰਾਜ ਭਵਨ (Raj Bhavan) ਵਿੱਚ ਆਪਣੇ ਸਨਮਾਨ ਵਿੱਚ ਆਯੋਜਿਤ ਕੀਤੇ ਜਾ ਰਹੇ ਨਾਗਰਿਕ ਅਭਿਨੰਦਨ ਸਮਾਰੋਹ ਵਿੱਚ ਭੀ ਹਿੱਸਾ ਲੈਣਗੇ।
ਰਾਸ਼ਟਰਪਤੀ 12 ਅਕਤੂਬਰ, 2023 ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੀਰਥ ਸਥਲ ਦਾ ਦੌਰਾ ਕਰਨਗੇ। ਉਹ ਉੱਥੇ ਪੁਨਰ-ਨਿਰਮਿਤ ਪਾਰਵਤੀ ਭਵਨ ਅਤੇ ਸਕਾਈ ਵਾਕ (remodeled Parvati Bhavan and sky walk) ਦਾ ਉਦਘਾਟਨ ਭੀ ਕਰਨਗੇ।
***
ਡੀਐੱਸ/ਏਕੇ
(Release ID: 1966895)
Visitor Counter : 83