ਸੈਰ ਸਪਾਟਾ ਮੰਤਰਾਲਾ
ਪੀਏਟੀਏ ਅਤੇ ਭਾਰਤ ਸੰਯੁਕਤ ਤੌਰ ‘ਤੇ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ‘ਟ੍ਰੈਵਲ ਫਾਰ ਲਾਈਫ’ ਨੂੰ ਪ੍ਰੋਤਸਾਹਨ ਦੇਣਗੇ
ਪੀਏਟੀਏ ਦੇ ਨਾਲ ਜੁੜਾਅ ਨੂੰ ਮਜ਼ਬੂਤ ਕਰਨ ਲਈ ਟੂਰਿਜ਼ਮ ਮੰਤਰਾਲਾ ਪੀਏਟੀਏ ਡੈਸਕ ਸਥਾਪਿਤ ਕਰੇਗਾ
Posted On:
08 OCT 2023 2:00PM by PIB Chandigarh
ਪੈਸੀਫਿਕ ਏਸ਼ੀਆ ਟ੍ਰੈਵਲ ਐਸੋਸੀਏਸਨ (ਪੀਏਟੀਏ) ਨੇ ਪੂਰੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਟ੍ਰੈਵਲ ਫਾਰ ਲਾਈਫ ਪਹਿਲ ਦਾ ਵਿਸਤਾਰ ਕਰਨ ਲਈ ਭਾਰਤ ਦੇ ਨਾਲ ਕੰਮ ਕਰਨ ਦੀ ਪ੍ਰਤੀਬੱਧਤਾ ਵਿਅਕਤ ਕੀਤੀ ਹੈ।
ਭਾਰਤ ਨੇ 4 ਅਕਤੂਬਰ ਤੋਂ 6 ਅਕਤੂਬਰ ਤੱਕ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਸਥਿਤ ਅੰਤਰਰਾਸ਼ਟਰੀ ਪ੍ਰਦਰਸ਼ਨੀ-ਕਮ-ਕਨਵੈਨਸ਼ਨ ਸੈਂਟਰ (ਆਈਈਸੀਸੀ) ਵਿੱਚ ਪੈਸੀਫਿਕ ਏਸ਼ੀਆ ਟ੍ਰੈਵਲ ਐਸੋਸੀਏਸ਼ਨ (ਪੀਏਟੀਏ) ਟ੍ਰੈਵਲ ਮਾਰਟ 2023 ਦੇ 46ਵੇਂ ਸੰਸਕਰਣ ਦੀ ਮੇਜ਼ਬਾਨੀ ਕੀਤੀ। ਪੀਏਟੀਏ ਮਾਰਟ ਵਿੱਚ ਲਗਭਗ 1000 ਪ੍ਰਤੀਨਿਧੀਆਂ ਦੀ ਭਾਗੀਦਾਰੀ ਦੇਖੀ ਗਈ ਅਤੇ ਇਹ ਟੂਰਿਸਟ ਸੈਕਟਰ ਦੀਆਂ ਪ੍ਰਮੁੱਖ ਅੰਤਰਰਾਸ਼ਟਰੀ ਵਪਾਰ ਪ੍ਰਦਰਸ਼ਨੀਆਂ ਵਿੱਚੋਂ ਇੱਕ ਹੈ ਅਤੇ ਇਹ ਗਲਬੋਲ ਖਰੀਦਦਾਰਾਂ ਅਤੇ ਵਿਕਰੇਤਾਵਾਂ ਦੇ ਦਰਮਿਆਨ ਵਪਾਰਕ ਗੱਲਬਾਤ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰਦਾ ਹੈ।
ਖਰੀਦਦਾਰ-ਵਿਕਰੇਤਾਵਾਂ ਦੀ ਮੀਟਿੰਗ ਦੇ ਦਰਮਿਆਨ ਵਪਾਰਕ ਗੱਲਬਾਤ ਨੂੰ ਸੁਵਿਧਾਜਨਕ ਬਣਾਉਣ ਤੋਂ ਇਲਾਵਾ, ਪੀਟੀਐੱਮ 2023 ਵਿੱਚ ਪੀਏਟੀਏ ਫੋਰਮ ਵਿੱਚ ਵਿਚਾਰ ਪ੍ਰੇਰਕ ਗਿਆਨ ਸੈਕਸ਼ਨ ਅਤੇ ਪੀਏਟੀਏ ਯੂਥ ਸਿੰਪੋਜ਼ੀਅਮ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਵੀ ਸ਼ਾਮਲ ਸੀ। ਟ੍ਰੈਵਲ ਫਾਰ ਲਾਈਫ ਪਹਿਲ ਨੂੰ ਮੰਤਰਾਲੇ ਦੁਆਰਾ ਸਾਰੀਆਂ ਯੋਜਨਾਵਾਂ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਅਤੇ ਇਸ ਪਹਿਲ ਨੇ ਅੰਤਰਰਾਸ਼ਟਰੀ ਯਾਤਰਾ ਵਪਾਰਕ ਭਾਈਚਾਰੇ ਵਿੱਚ ਗਹਿਰੀ ਦਿਲਚਸਪੀ ਪੈਦਾ ਕੀਤੀ।
ਟ੍ਰੈਵਲ ਮਾਰਟ ਤੋਂ ਬਾਅਦ ਪੀਏਟੀਏ ਬੋਰਡ ਦੀ ਮੀਟਿੰਗ ਹੋਈ, ਜਿੱਥੇ ਟੂਰਿਜ਼ਮ ਮੰਤਰਾਲੇ ਨੇ ਬੋਰਡ ਦੇ ਮੈਂਬਰਾਂ ਦੇ ਨਾਲ ਟ੍ਰੈਵਲ ਫਾਰ ਲਾਈਫ ਪਹਿਲ ਸਾਂਝੀ ਕੀਤੀ। ਪੀਏਟੀਏ ਬੋਰਡ ਨੇ ਇਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਭਾਰਤ ਸਰਕਾਰ ਦਾ ਟੂਰਿਜ਼ਮ ਮੰਤਰਾਲਾ ਪੂਰੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਇਸ ਪਹਿਲ ਦਾ ਵਿਸਤਾਰ ਕਰਨ ਲਈ ਪੀਏਟੀਏ ਦੇ ਨਾਲ ਕੰਮ ਕਰੇਗਾ।
ਇਹ ਧਿਆਨ ਦਿਵਾਉਣਾ ਜ਼ਰੂਰੀ ਹੈ ਕਿ ਭਾਰਤ ਦੀ ਪ੍ਰਧਾਨਗੀ ਵਿੱਚ ਜੀ20 ਸਮਿਟ ਦੌਰਾਨ ਨਵੀਂ ਦਿੱਲੀ ਦੇ ਨੇਤਾਵਾਂ ਦੀ ਘੋਸ਼ਣਾ 2023 ਵਿੱਚ “ਟ੍ਰੈਵਲ ਫਾਰ ਲਾਈਫ” ਦੀ ਸ਼ੁਰੂਆਤ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਸਮਾਰਟ ਡੈਸਟੀਨੇਸ਼ਨਜ਼ ਦੇ ਵਿਕਾਸ ਦਾ ਸਮਰਥਨ ਕੀਤਾ ਗਿਆ ਸੀ ਜੋ ਜ਼ਿੰਮੇਵਾਰ ਅਤੇ ਟਿਕਾਊ ਹਨ। ਟ੍ਰੈਵਲ ਫਾਰ ਲਾਈਫ, ਟੂਰਿਜ਼ਮ ਮੰਤਰਾਲੇ ਦੁਆਰਾ ਸ਼ੁਰੂ ਕੀਤਾ ਗਿਆ ਇੱਕ ਸੈਕਟਰਲ ਪ੍ਰੋਗਰਾਮ ਹੈ ਅਤੇ ਮਿਸ਼ਨ ਲਾਈਫ ਦੇ ਵਿਚਾਰਾਂ ਦੇ ਅਨੁਕੂਲ ਹੈ।
ਮਿਸ਼ਨ ਲਾਈਫ (ਵਾਤਾਵਰਣ ਲਈ ਜੀਵਨ ਸ਼ੈਲੀ) ਨੂੰ ਰਸਮੀ ਤੌਰ ‘ਤੇ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 19 ਅਕਤੂਬਰ 2022 ਨੂੰ ਸੰਯੁਕਤ ਰਾਸ਼ਟਰ ਮਹਾ ਸਕੱਤਰ ਐਂਟੋਨੀਓ ਗੁਟੇਰੇਸ ਦੀ ਮੌਜੂਦਗੀ ਵਿੱਚ ਸਟੈਚੂ ਆਵ੍ ਯੂਨਿਟੀ, ਏਕਤਾ ਨਗਰ, ਗੁਜਰਾਤ ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਭਾਰਤ ਦੀ ਅਗਵਾਈ ਵਿੱਚ ਇੱਕ ਗਲੋਬਲ ਜਨ ਅੰਦੋਲਨ ਹੈ ਜੋ ਵਿਅਕਤੀਆਂ ਅਤੇ ਭਾਈਚਾਰਿਆਂ ਨੂੰ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਦੇ ਵਿਰੁੱਧ ਵਾਤਾਵਰਣ ਦੀ ਸੁਰੱਖਿਆ ਲਈ ਕੰਮ ਕਰਨ ਦੀ ਤਾਕੀਦ ਕਰਦਾ ਹੈ।
ਟੂਰਿਜ਼ਮ ਮੰਤਰਾਲੇ ਟ੍ਰੈਵਲ ਫਾਰ ਲਾਈਫ ਅਤੇ ਟੂਰਿਜ਼ਮ ਸੈਕਟਰ ਵਿੱਚ ਸਹਿਯੋਗ ਦੇ ਹੋਰ ਖੇਤਰਾਂ ਵਿੱਚ ਪੀਏਟੀਏ ਦੇ ਨਾਲ ਜੁੜਾਅ ਨੂੰ ਮਜ਼ਬੂਤ ਕਰਨ ਲਈ ਇੱਕ ਪੀਏਟੀਏ ਡੈਸਕ ਸਥਾਪਿਤ ਕਰੇਗਾ। 27 ਸਤੰਬਰ, 2023 ਨੂੰ ਵਰਲਡ ਟੂਰਿਜ਼ਮ ਡੇਅ ‘ਤੇ ਗਲੋਬਲ ਲਾਂਚ ਤੋਂ ਬਾਅਦ ਟ੍ਰੈਵਲ ਫਾਰ ਲਾਈਫ ਪ੍ਰੋਗਰਾਮ ਲਈ ਇਹ ਪਹਿਲੀ ਵੱਡੀ ਅੰਤਰਰਾਸ਼ਟਰੀ ਸਾਂਝੇਦਾਰੀ ਹੈ। ਟੂਰਿਜ਼ਮ ਮੰਤਰਾਲਾ ਪਹਿਲਾਂ ਤੋਂ ਹੀ ਟੀਐੱਫਐੱਲ ਪ੍ਰੋਗਰਾਮ ਨੂੰ ਮਜ਼ਬੂਤ ਕਰਨ ਲਈ ਯੂਐੱਨਈਪੀ ਅਤੇ ਯੂਐੱਨਡਬਲਿਊਟੀਓ ਦੇ ਨਾਲ ਕੰਮ ਕਰ ਰਿਹਾ ਹੈ।
ਟ੍ਰੈਵਲ ਫਾਰ ਲਾਈਫ ਵਾਤਾਵਰਣ ਅਨੁਕੂਲ ਜਨਤਾ ਦੀ ਭਾਵਨਾ ਦਾ ਪ੍ਰਤੀਕ ਹੈ ਅਤੇ “ਗ੍ਰਹਿ ਦੀ ਜੀਵਨ ਸ਼ੈਲੀ, ਗ੍ਰਹਿ ਦੇ ਲਈ ਅਤੇ ਗ੍ਰਹਿ ਦੁਆਰਾ” ਦੇ ਬੁਨਿਆਦੀ ਸਿਧਾਂਤਾਂ ‘ਤੇ ਕੰਮ ਕਰਦਾ ਹੈ। ਇਹ ਟੂਰਿਸਟਾਂ ਅਤੇ ਟੂਰਿਜ਼ਮ ਬਿਜਨਸ ਦੇ ਦਰਮਿਆਨ ਵੱਡੇ ਪੈਮਾਨੇ ‘ਤੇ ਵਿਵਹਾਰਿਕ ਪਰਿਵਰਤਨ ਲਿਆਉਣ ਦੀ ਅਭਿਲਾਸ਼ਾ ਰੱਖਦਾ ਹੈ, ਜਿਸ ਦਾ ਸਮਾਜਿਕ-ਸੱਭਿਆਚਾਰਕ ਸਥਿਤਰਤਾ ਸੁਨਿਸ਼ਚਿਤ ਕਰਦੇ ਹੋਏ ਵਾਤਾਵਰਣ ਸੰਭਾਲ ‘ਤੇ ਮਹੱਤਵਪੂਰਨ ਪ੍ਰਭਾਵ ਪਵੇਗਾ।
ਟ੍ਰੈਵਲ ਫਾਰ ਲਾਈਫ ਪ੍ਰੋਗਰਾਮ ਨੇ ਉਨ੍ਹਾਂ ਕੰਮਾਂ ਦੀ ਇੱਕ ਉਦਾਹਰਣਾਤਮਕ ਸੂਚੀ ਦੀ ਪਹਿਚਾਣ ਕੀਤੀ ਹੈ ਜੋ ਟ੍ਰੈਵਲ ਫਾਰ ਲਾਈਫ ਦੇ ਅੱਠ ਵਿਸ਼ਿਆਂ ਦੇ ਅਨੁਸਾਰ ਤਿਆਰ ਕੀਤੇ ਗਏ ਹਨ-ਊਰਜਾ ਬਚਾਓ, ਪਾਣੀ ਬਚਾਓ, ਪਲਾਸਟਿਕ ਦੀ ਸਿੰਗਲ ਵਰਤੋਂ ਨੂੰ ਨਾਂਹ ਕਹੋ, ਕੂੜਾ ਘਟਾਓ, ਸਥਾਨਕ ਕਾਰੋਬਾਰਾਂ ਅਤੇ ਭਾਈਚਾਰਿਆਂ ਨੂੰ ਸਸ਼ਕਤ ਬਣਾਓ, ਸਥਾਨਕ ਸੱਭਿਆਚਾਰ ਅਤੇ ਵਿਰਾਸਤ ਦਾ ਸਨਮਾਨ ਕਰੋ, ਸਥਾਨਕ ਖੁਰਾਕ ਪਦਾਰਥਾਂ ਦਾ ਸੇਵਨ ਕਰੋ ਅਤੇ ਕੁਦਰਤ ਦੀ ਸੰਭਾਲ਼ ਕਰੋ।
ਇੱਕ ਕਦਮ ਅੱਗੇ ਵਧਾਉਂਦੇ ਹੋਏ, ਟ੍ਰੈਵਲ ਫਾਰ ਲਾਈਫ ਪ੍ਰੋਗਰਾਮ ਦਾ ਉਦੇਸ਼ ਟੂਰਿਜ਼ਮ ਬਿਜਨਸ ਨੂੰ ਟ੍ਰੈਵਲ ਫਾਰ ਲਾਈਫ-ਸਾਈਨ ਅੱਪ ਬੈਜ ਦਾ ਪਾਲਣ ਕਰਕੇ ਆਪਣੀ ਸਥਿਰਤਾ ਪ੍ਰਥਾਵਾਂ ਨੂੰ ਗਹਿਰਾ ਕਰਨ ਲਈ ਪ੍ਰੇਰਿਤ ਕਰਨਾ ਹੈ। ਇਸ ਤੋਂ ਬਾਅਦ ਟੂਰਿਜ਼ਮ ਬਿਜਨਸ ਕਾਂਸੀ, ਚਾਂਦੀ ਅਤੇ ਸੋਨੇ ਵਿੱਚ ਟ੍ਰੈਵਲ ਫਾਰ ਲਾਈਫ ਸਰਟੀਫਿਕੇਸ਼ਨ ਲਈ ਜਾ ਸਕਦੇ ਹਨ।
ਟੂਰਿਜ਼ਮ ਮੰਤਰਾਲਾ ਟ੍ਰੈਵਲ ਫਾਰ ਲਾਈਫ ਨੂੰ ਇੱਕ ਜਨ ਅੰਦੋਲਨ ਬਣਾਉਣ ਲਈ ਰਾਜ ਸਰਕਾਰਾਂ,ਉਦਯੋਗ, ਡੈਸਟੀਨੇਸ਼ਨਜ਼ ਅਤੇ ਟੂਰਿਸਟਾਂ ਸਮੇਤ ਟੂਰਿਜ਼ਮ ਈਕੋਸਿਸਟਮ ਦੇ ਸਾਰੇ ਹਿਤਧਾਰਕਾਂ ਦੇ ਨਾਲ ਕੰਮ ਕਰ ਰਿਹਾ ਹੈ।
ਟ੍ਰੈਵਲ ਫਾਰ ਲਾਈਫ ਪ੍ਰੋਗਰਾਮ ਭਾਰਤ ਨੂੰ ਦੀਰਘਕਾਲੀ ਅਤੇ ਜ਼ਿੰਮੇਵਾਰ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਅਤੇ 2030 ਤੱਕ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੱਕ ਮਾਧਿਅਮ ਰਾਹੀਂ ਟੂਰਿਜ਼ਮ ਦਾ ਉਪਯੋਗ ਕਰਨ ਵਿੱਚ ਮੋਹਰੀ ਦੇ ਰੂਪ ਵਿੱਚ ਸਥਾਪਿਤ ਕਰੇਗਾ।
******
ਬੀਵਾਈ/ਐੱਸਕੇ
(Release ID: 1965921)
Visitor Counter : 117