ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਆਈਏਐੱਸ ਅਧਿਕਾਰੀਆਂ ਨੂੰ ਕਿਹਾ, ਉੱਤਪ੍ਰੇਰਕ, ਪ੍ਰੇਰਣਾਦਾਇਕ ਅਤੇ ਤਬਦੀਲੀ ਦੇ ਕੇਂਦਰ ਬਣੋ


ਉਪ ਰਾਸ਼ਟਰਪਤੀ ਨੇ ਨੌਜਵਾਨ ਸਿਵਲ ਸੇਵਕਾਂ ਨੂੰ ਨਿਮਰਤਾ, ਨੇਕੀ ਅਤੇ ਖੁੱਲ੍ਹੇਪਣ ਦੁਆਰਾ ਆਪਣੇ ਆਚਰਣ ਦੀ ਮਿਸਾਲ ਦੇਣ ਲਈ ਕਿਹਾ

ਉਪ ਰਾਸ਼ਟਰਪਤੀ ਨੇ ਕਿਹਾ, ਅੱਜ ਇੱਕ ਅਜਿਹਾ ਤੰਤਰ ਹੈ ਜਿੱਥੇ ਕਾਨੂੰਨ ਦਾ ਰਾਜ, ਜਵਾਬਦੇਹੀ ਅਤੇ ਪਾਰਦਰਸ਼ਤਾ ਮਾਰਗਦਰਸ਼ਕ ਸਿਧਾਂਤ ਹਨ

ਉਪ ਰਾਸ਼ਟਰਪਤੀ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ 2021 ਬੈਚ ਦੇ ਅਧਿਕਾਰੀਆਂ ਨੂੰ ਸੰਬੋਧਨ ਕੀਤਾ

Posted On: 04 OCT 2023 8:14PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਅੱਜ ਨੌਜਵਾਨ ਸਿਵਲ ਸੇਵਕਾਂ ਨੂੰ ਤਾਕੀਦ ਕੀਤੀ ਕਿ ਉਹ ਆਪਣੀਆਂ ਭੂਮਿਕਾਵਾਂ ਨੂੰ ਨਿਭਾਉਣ ਵਿੱਚ ਨਿਮਰਤਾ, ਨੇਕੀ ਅਤੇ ਖੁੱਲ੍ਹੇਪਣ ਨਾਲ ਆਪਣੇ ਆਚਰਣ ਦੀ ਮਿਸਾਲ ਦੇਣ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸਮਾਜ 'ਤੇ ਉਨ੍ਹਾਂ ਦੀ ਛਾਪ ਅਮਿੱਟ ਰਹੇਗੀ, ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ "ਉੱਤਪ੍ਰੇਰਕ, ਪ੍ਰੇਰਣਾਦਾਇਕ ਅਤੇ ਬਦਲਾਅ ਦੇ ਕੇਂਦਰ" ਬਣਨ ਦੀ ਤਾਕੀਦ ਕੀਤੀ ਕਿਉਂਕਿ ਨਾਗਰਿਕ ਉਨ੍ਹਾਂ ਨੂੰ ਰੋਲ ਮਾਡਲ ਵਜੋਂ ਦੇਖਣਗੇ। 

 


 

ਅੱਜ ਉਪ ਰਾਸ਼ਟਰਪਤੀ ਨਿਵਾਸ ਵਿਖੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ 2021 ਬੈਚ ਦੇ ਅਧਿਕਾਰੀ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਜਿਹੇ ਮੋੜ 'ਤੇ ਪਬਲਿਕ ਸਰਵਿਸ ਵਿੱਚ ਦਾਖਲ ਹੋ ਰਹੇ ਹਨ ਜਿੱਥੇ ਦੇਸ਼ ਵਿੱਚ ਪਰਿਵਰਤਨਸ਼ੀਲ ਤਬਦੀਲੀਆਂ ਆ ਰਹੀਆਂ ਹਨ। ਰਾਸ਼ਟਰੀ ਤਰੱਕੀ ਲਈ ਮਹੱਤਵਪੂਰਨ ਮਾਨਵ ਸੰਸਾਧਨ ਵਜੋਂ ਸਿਵਲ ਸਰਵੈਂਟਸ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੰਮ੍ਰਿਤ ਕਾਲ ਵਿੱਚ ਉਨ੍ਹਾਂ ਦਾ ਯੋਗਦਾਨ ਇੱਕ ਗੇਮ ਚੇਂਜਰ ਵਾਲਾ ਸਾਬਤ ਹੋਵੇਗਾ। 

 

ਦੇਸ਼ ਵਿੱਚ ਪ੍ਰਚਲਿਤ ਸਰਕਾਰੀ ਪਹਿਲਾਂ ਦੇ ਸਮਰੱਥ ਵਾਤਾਵਰਣ ਪ੍ਰਣਾਲੀ ਦੀ ਸ਼ਲਾਘਾ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਮੌਜੂਦਾ ਸਥਿਤੀ ਵਿੱਚ ਹਰ ਨੌਜਵਾਨ ਆਪਣੇ ਸੁਪਨਿਆਂ ਅਤੇ ਇੱਛਾਵਾਂ ਨੂੰ ਸਾਕਾਰ ਕਰ ਸਕਦਾ ਹੈ। ਉਨ੍ਹਾਂ ਨੇ ਰਾਸ਼ਟਰ ਦੀਆਂ ਹਾਲੀਆ ਪ੍ਰਾਪਤੀਆਂ ਵੱਲ ਵੀ ਧਿਆਨ ਦਿਵਾਇਆ, ਜਿਵੇਂ ਕਿ ਵਾਰ-ਵਾਰ ਕੋਸ਼ਿਸ਼ਾਂ ਤੋਂ ਬਾਅਦ ਨਾਰੀ ਸ਼ਕਤੀ ਵੰਦਨ ਅਧਿਨਿਯਮ ਦਾ ਪਾਸ ਹੋਣਾ, ਅਤੇ ਚੰਦਰਯਾਨ-3 ਦੀ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਫਲ ਲੈਂਡਿੰਗ। 

 


 

ਅਧਿਕਾਰੀਆਂ ਨੂੰ "ਇੰਡੀਆ@2047 ਦੇ ਪੈਰੋਕਾਰ" ਵਜੋਂ ਦਰਸਾਉਂਦੇ ਹੋਏ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗਵਰਨੈਂਸ ਨੂੰ ਚਲਾਉਣ ਅਤੇ ਫੈਸਲੇ ਲੈਣ ਵਿੱਚ ਹਿੱਸਾ ਲੈ ਕੇ, ਉਹ ਵਿਸ਼ਾਲ ਆਲਮੀ ਭਲਾਈ ਲਈ ਆਪਣੀ ਮਾਤ ਭੂਮੀ ਦੀ ਸੇਵਾ ਕਰਨਗੇ। 

 


 

ਇਹ ਨੋਟ ਕਰਦੇ ਹੋਏ ਕਿ ਇੱਕ ਸਮਾਂ ਸੀ ਜਦੋਂ ਭ੍ਰਿਸ਼ਟਾਚਾਰ ਆਮ ਹੁੰਦਾ ਸੀ, ਉਪ ਰਾਸ਼ਟਰਪਤੀ ਨੇ ਕਿਹਾ ਕਿ "ਸੱਤਾ ਦੇ ਗਲਿਆਰਿਆਂ ਨੂੰ ਸੱਤਾ ਦੇ ਦਲਾਲਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ।” ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਅੱਜ ਅਧਿਕਾਰੀਆਂ ਕੋਲ ਇੱਕ ਅਜਿਹਾ ਤੰਤਰ ਹੈ ਜਿੱਥੇ ਕਾਨੂੰਨ ਦਾ ਸ਼ਾਸਨ, ਜਵਾਬਦੇਹੀ ਅਤੇ ਪਾਰਦਰਸ਼ਤਾ ਮਾਰਗਦਰਸ਼ਕ ਸਿਧਾਂਤ ਹਨ, ਜਿਨ੍ਹਾਂ ਨਾਲ ਉਹ ਵਡੇਰੇ ਜਨਤਕ ਹਿੱਤਾਂ ਲਈ ਪ੍ਰਭਾਵੀ ਢੰਗ ਨਾਲ ਕੰਮ ਕਰ ਸਕਣਗੇ।

 


 

ਉਪ ਰਾਸ਼ਟਰਪਤੀ ਦੇ ਸਕੱਤਰ, ਸ਼੍ਰੀ ਸੁਨੀਲ ਕੁਮਾਰ ਗੁਪਤਾ, ਸਕੱਤਰ, ਪ੍ਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ), ਸ਼੍ਰੀਮਤੀ ਐੱਸ ਰਾਧਾ ਚੌਹਾਨ, ਐਡੀਸ਼ਨਲ ਸਕੱਤਰ ਸ੍ਰੀ ਰਾਹੁਲ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ।


 

 *******


ਐੱਮਐੱਸ/ਜੇਕੇ/ਆਰਸੀ



(Release ID: 1964595) Visitor Counter : 90


Read this release in: English , Urdu , Hindi