ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਬਾਪੂ ਦੀ ਜਯੰਤੀ ’ਤੇ ਦਿਵਿਯਾਂਗਜਨਾਂ ਨੂੰ ਮਿਲਿਆ ਦੇਸ਼ ਦਾ ਪਹਿਲਾ ਹਾਈਟੈੱਕ ਖੇਡ ਟ੍ਰੇਨਿੰਗ ਕੇਂਦਰ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 2 ਅਕਤੂਬਰ ਮਹਾਤਮਾ ਗਾਂਧੀ ਜਯੰਤੀ ਦੇ ਮੌਕੇ ’ਤੇ ਮੇਲਾ ਮੈਦਾਨ ਵਿੱਚ ਕਿਹਾ ਕਿ ਅਸੀਂ ਦਿਵਿਯਾਂਗਜਨਾਂ ਨੂੰ ਪੂਜਦੇ ਹਾਂ ਇਸ ਤੋਂ ਪਹਿਲਾਂ ਦੀ ਸਰਕਾਰ ਦਿਵਿਯਾਂਗਜਨਾਂ ਨੂੰ ਪੁੱਛਦੀ ਵੀ ਨਹੀਂ ਸੀ
Posted On:
02 OCT 2023 6:03PM by PIB Chandigarh
ਬਾਪੂ ਦੀ ਜਯੰਤੀ ’ਤੇ ਦਿਵਿਯਾਗਜਨਾਂ ਨੂੰ ਮਿਲਿਆ ਦੇਸ਼ ਦਾ ਪਹਿਲਾ ਹਾਈਟੈੱਕ ਖੇਡ ਟ੍ਰੇਨਿੰਗ ਕੇਂਦਰ, ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪੇਈ ਦੇ ਨਾਮ ਨਾਲ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਦਿਵਿਯਾਗਜਨਾਂ ਦੇ ਲਈ ਦੇਸ਼ ਦਾ ਪਹਿਲਾਂ ਸਟੇਡੀਅਮ ਟ੍ਰੇਨਿੰਗ ਕੇਂਦਰ ਦਾ ਅੱਜ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 2 ਅਕਤੂਬਰ ਮਹਾਤਮਾ ਗਾਂਧੀ ਜਯੰਤੀ ਦੇ ਮੌਕੇ ’ਤੇ ਮੇਲਾ ਮੈਦਾਨ ਵਿੱਚ ਕਿਹਾ ਕਿ ਅਸੀਂ ਦਿਵਿਯਾਂਗਜਨਾਂ ਨੂੰ ਪੂਜਦੇ ਹਾਂ ਇਸ ਤੋਂ ਪਹਿਲਾਂ ਦੀ ਸਰਕਾਰ ਦਿਵਿਯਾਂਗਜਨਾਂ ਨੂੰ ਪੁੱਛਦੀ ਵੀ ਨਹੀਂ ਸੀ। ਮੇਲੇ ਤੋਂ ਹੀ ਕਈ ਯੋਜਨਾਵਾਂ ਦਾ ਉਦਘਾਟਨ ਵੀ ਕੀਤਾ।
ਉੱਥੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਸ਼੍ਰੀ ਡਾ. ਵੀਰੇਂਦਰ ਕੁਮਾਰ ਜੀ ਨੇ ਬਣਾਏ ਗਏ ਸਟੇਡੀਅਮ ਦਾ ਜਾਇਜ਼ਾ ਲਿਆ ਉੱਥੇ ਹੀ ਮੰਤਰੀ ਜੀ ਦੀ ਗਰਿਮਾਮਈ ਮੌਜੂਦਗੀ ਵੀ ਰਹੀ। ਇਹ ਮਹੱਤਵਪੂਰਨ ਪਹਿਲ ਸਾਰਿਆਂ ਦੇ ਲਈ ਖੇਡ ਸਮਾਵੇਸ਼ਿਤਾ ਅਤੇ ਪਹੁੰਚ ਨੂੰ ਹੁਲਾਰਾ ਦੇਣ ਦੀ ਸਾਡੇ ਦੇਸ਼ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀ ਹੈ। ਦਿਵਿਯਾਂਗ ਖੇਡਾਂ ਦੇ ਲਈ ਅਟਲ ਬਿਹਾਰੀ ਟ੍ਰੇਨਿੰਗ ਕੇਂਦਰ ਦਿਵਿਯਾਂਗ ਵਿਅਕਤੀਆਂ ਨੂੰ ਖੇਡ ਵਿੱਚ ਸਮਾਨ ਅਵਸਰ ਪ੍ਰਦਾਨ ਕਰਨ, ਉਨ੍ਹਾਂ ਦੀ ਪ੍ਰਤਿਭਾ ਨੂੰ ਹੁਲਾਰਾ ਦੇਣ ਅਤੇ ਵਿਭਿੰਨ ਖੇਡ ਵਿਸ਼ਿਆਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦਾ ਪ੍ਰਤੀਨਿਧੀਤਵ ਕਰਦਾ ਹੈ। ਦੇਸ਼ ਭਰ ਦੇ ਦਿਵਿਯਾਂਗ ਜਨ ਖਿਡਾਰੀ ਇਸ ਸਟੇਡੀਅਮ ਵਿੱਚ ਪ੍ਰੈਕਟਿਸ ਅਤੇ ਅਭਿਯਾਸ ਕਰ ਸਕਦੇ ਹੈ।
ਇਹ ਉਦਘਾਟਨ ਪ੍ਰੋਗਰਾਮ ਇੱਕ ਸਮਾਵੇਸ਼ੀ ਅਤੇ ਸੁਲਭ ਖੇਡ ਈਕੋਸਿਸਟਮ ਨੂੰ ਹੁਲਾਰਾ ਦੇਣ ਦੇ ਪ੍ਰਤੀ ਸਮਰਪਣ ਪ੍ਰਦਰਸ਼ਿਤ ਕਰਨ ਦੇ ਲਈ ਇੱਕ ਮੰਚ ਦੇ ਰੂਪ ਕੰਮ ਕਰੇਗਾ। ਸਾਡਾ ਮੰਨਣਾ ਹੈ ਕਿ ਖੇਡਾਂ ਵਿੱਚ ਰੁਕਾਵਟਾਂ ਨੂੰ ਪਾਰ ਕਰਨ ਅਤੇ ਵਿਅਕਤੀਆਂ ਨੂੰ ਉਨ੍ਹਾਂ ਦੀ ਸਰੀਰਿਕ ਸਮਰੱਥਾਵਾਂ ਦੀ ਪਰਵਾਹ ਕੀਤੇ ਬਿਨਾ ਪ੍ਰੇਰਿਤ ਕਰਨ ਦੀ ਸ਼ਕਤੀ ਹੈ।
ਦਿਵਿਯਾਂਗ ਖੇਡਾਂ ਦੇ ਲਈ ਅਟਲ ਬਿਹਾਰੀ ਟ੍ਰੇਨਿੰਗ ਕੇਂਦਰ ਇੱਕ ਅਤਿਆਧੁਨਿਕ ਸੁਵਿਧਾ ਹੈ ਜੋ ਦਿਵਿਯਾਂਗ ਐਥਲੀਟਾਂ ਦੇ ਟ੍ਰੇਨਿੰਗ ਅਤੇ ਸਮਰਪਿਤ ਹੈ ਦੇ ਲਈ ਇਸ ਵਿੱਚ ਦਿਵਿਯਾਂਗ ਐਥਲੀਟਾਂ ਦੇ ਲਈ ਸਰਬਉੱਤਮ ਸੰਭਵ ਟ੍ਰੇਨਿੰਗ ਵਾਤਾਵਰਣ ਪ੍ਰਦਾਨ ਕਰਨ ਦੇ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਅਤੇ ਕੋਚਿੰਗ ਸਟਾਫ ਮੌਜੂਦ ਹੈ। ਇਸ ਮੌਕੇ ’ਤੇ ਸਕੱਤਰ ਰਾਕੇਸ਼ ਅਗਰਵਾਲ ਵੀ ਆਪਣੇ ਅਧਿਕਾਰੀਆਂ ਦੇ ਨਾਲ ਮੌਜੂਦ ਰਹੇ।
***
ਐੱਮਜੀ/ਪੀਡੀ/ਐੱਸਡੀ
(Release ID: 1963652)
Visitor Counter : 93